ਭਾਰਤ ਸ਼ਾਸਿਤ ਕਸ਼ਮੀਰ ਤੋਂ ਧਾਰਾ 370 ਹਟਣ ''''ਤੇ ਕੀ ਬੋਲਿਆ ਬਾਲੀਵੁੱਡ

Monday, Aug 05, 2019 - 10:46 PM (IST)

gul panag
Getty Images

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਦੇ ਖ਼ਤਮ ਹੋਣ ਦੇ ਐਲਾਨ ਤੋਂ ਬਾਅਦ ਦੇਸਾਂ-ਵਿਦੇਸ਼ਾਂ ਵਿਚੋਂ ਪ੍ਰਤਿਕਿਰਿਆਵਾਂ ਦਾ ਦੌਰ ਜਾਰੀ ਹੈ।

ਦਰਅਸਲ ਆਰਟੀਕਲ 370 ਨਾਲ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਿਲ ਹੋਇਆ ਸੀ। ਇਸ ਨੂੰ ਭਾਰਤ ਸਰਕਾਰ ਨੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਸ ''ਤੇ ਮਸ਼ਹੂਰ ਬਾਲੀਵੁੱਡ ਹਸਤੀਆਂ ਨੇ ਆਪਣੀ ਪ੍ਰਤਿਕਿਰਿਆਵਾਂ ਨੂੰ ਕੁਝ ਇਸ ਤਰ੍ਹਾਂ ਸਾਂਝਾ ਕੀਤਾ

ਅਦਾਕਾਰ ਦਿਆ ਮਿਰਜ਼ਾ ਨੇ ਲਿਖਿਆ, "ਮੈਂ ਕਸ਼ਮੀਰ ਦੇ ਨਾਲ ਹਾਂ ਤੇ ਸ਼ਾਂਤੀ ਲਈ ਪ੍ਰਾਰਥਨਾ ਕਰਦੀ ਹਾਂ।"

https://twitter.com/deespeak/status/1158237827894636544

ਗੁਲ ਪਨਾਗ਼ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਿਖਿਆ ਹੈ, "ਮੈਨੂੰ ਆਸ ਹੈ ਕਿ ਆਮ ਕਸ਼ਮੀਰੀ ਲੋਕਾਂ ਦਾ ਜੀਵਨ ਭਵਿੱਖ ਵਿੱਚ ਵਧੀਆ ਹੋਵੇਗਾ। ਹੁਣ ਤੋਂ ਉਨ੍ਹਾਂ ਦਾ ਸੰਪਰਕ ਬਹਾਲ ਹੋ ਗਿਆ ਹੈ।"

https://twitter.com/GulPanag/status/1158274230401658885

ਪੂਜਾ ਬੇਦੀ ਨੇ ਕਿਹਾ, "ਆਰਟੀਕਲ 370 ਅਸਥਾਈ ਅਤੇ ਥੋੜ੍ਹੇ ਚਿਰ ਲਈ ਸੀ... ਅਜਿਹੇ ''ਚ ਸਵਾਲ ਕਰਨਾ ਚਾਹੀਦਾ ਹੈ ਕਿਉਂ ਇਹ "ਅਸਥਾਈ" 60 ਸਾਲਾਂ ਤੱਕ ਰਿਹਾ।"

https://twitter.com/poojabeditweets/status/1158273441830592512

ਪਰੇਸ਼ ਰਾਵਲ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦਿਆਂ ਕਿਹਾ, "ਅੱਜ ਮਾਂ ਭੂਮੀ ਦੀ ਸੱਚੀ ਅਤੇ ਪੂਰਨ ਸੁਤੰਤਰਤਾ ਹੋਈ। ਸਹੀ ਮਾਅਨਿਆਂ ਭਾਰਤ ਇੱਕ ਹੋ ਗਿਆ।"

https://twitter.com/SirPareshRawal/status/1158258699325939712

ਫਿਲਮ ਡਾਇਰੈਕਟਰ ਮਧੁਰ ਭੰਡਾਰਕਰ ਨੇ ਕਿਹਾ, "ਇਹ ਇੱਕ ਇਤਿਹਾਸਕ ਪਲ ਹੈ...ਸਾਹਸੀ ਕਦਮ ਹੈ।"

https://twitter.com/imbhandarkar/status/1158255341798400003

ਇਹ ਵੀ ਪੜ੍ਹੋ-

ਅਦਾਕਾਰਾ ਰਵੀਨਾ ਟੰਡਨ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਸਾਂਝੇ ਕੀਤੇ-

https://twitter.com/TandonRaveena/status/1158263966247710722

ਰਿੱਚਾ ਚੱਡਾ ਨੇ ਟਵੀਟ ਕਰਕੇ ਕਿਹਾ, "ਰਾਜਨੀਤੀ ਵਿੱਚ ਜੋ ਵੀ ਹੋਵੇ, ਪਰ ਕੋਈ ਖੂਨ ਖ਼ਰਾਬਾ ਨਹੀਂ ਹੋਣਾ ਚਾਹੀਦਾ। ਆਪਾਂ ਸਾਰੇ ਇੱਕ ਹਾਂ, ਸਾਰੇ ਭਾਰਤੀ ਹਾਂ। ਅਸੀਂ ਸ਼ਾਂਤਮਈ ਲੋਕ ਹਾਂ। ਅਸੀਂ ਰਹਿਮਦਿਲੀ ''ਤੇ ਵਿਸ਼ਵਾਸ ਰੱਖਦੇ ਹਾਂ, ਧੱਕੇਸ਼ਾਹੀ ''ਚ ਨਹੀਂ। ਦਯਾ ਭਾਵ ਰੱਖਣਾ ਲੋਕੋ! ਜੈ ਹਿੰਦ।"

https://twitter.com/RichaChadha/status/1158273711050412032

ਅਨੁਪਮ ਖੇਰ ਨੇ ਵੀ ਕੱਲ ਰਾਤ ਵੇਲੇ ਹੀ ਆਪਣੇ ਵਿਚਾਰ ਟਵੀਟ ਕਰਦਿਆਂ ਲਿਖਿਆ, "ਕਸ਼ਮੀਰ ਦਾ ਹੱਲ ਸ਼ੁਰੂ ਹੋ ਗਿਆ ਹੈ।"

https://twitter.com/AnupamPKher/status/1158095559061909504

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=5Ku9XumWfJI

https://www.youtube.com/watch?v=cyaOLy3s2gI

https://www.youtube.com/watch?v=xWw19z7Edrs&t=1s

https://www.youtube.com/watch?v=UaXb0wWb2Sk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News