ਕਸ਼ਮੀਰ ''''ਚ ਭਾਰਤ ਵੱਲੋਂ ਧਾਰਾ 370 ਹਟਾਉਣ ''''ਤੇ ਬੋਲੀ ਮਹਿਬੂਬਾ ਮੁਫ਼ਤੀ, ''''ਭਾਰਤ ਨੇ ਜਿੰਨ ਨੂੰ ਬੋਤਲ ਤੋਂ ਬਾਹਰ ਕੱਢ ਦਿੱਤਾ ਹੈ'''' - BBC EXCLUSIVE
Monday, Aug 05, 2019 - 08:01 PM (IST)
ਭਾਰਤ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਕੇ ਕਸ਼ਮੀਰ ਦਾ ਵਿਸ਼ੇਸ਼ ਅਧਿਕਾਰ ਖ਼ਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਭਾਰਤ ਨੇ ਜਿਸ ਜਿੰਨ ਨੂੰ ਬੋਤਲ ''ਚੋਂ ਕੱਢ ਦਿੱਤਾ ਹੈ ਉਸਨੂੰ ਵਾਪਿਸ ਬੋਤਲ ਵਿੱਚ ਪਾਉਣਾ ਮੁਸ਼ਕਿਲ ਹੋਵੇਗਾ। ਪੜ੍ਹੋ ਮਹਿਬੂਬਾ ਮੁਫ਼ਤੀ ਨਾਲ ਬੀਬੀਸੀ ਦੀ ਖ਼ਾਸ ਗੱਲਬਾਤ।
ਤੁਹਾਡੀ ਇਸ ਫ਼ੈਸਲੇ ''ਤੇ ਪਹਿਲੀ ਪ੍ਰਤੀਕਿਰਿਆ ਕੀ ਹੈ?
ਮੈਂ ਹੈਰਾਨ ਹਾਂ। ਮੈਂ ਸਮਝ ਨਹੀਂ ਪਾ ਰਹੀ ਕਿ ਕੀ ਕਹਾਂ। ਮੈਨੂੰ ਝਟਕਾ ਲੱਗਿਆ ਹੈ। ਮੈਨੂੰ ਲਗਦਾ ਹੈ ਕਿ ਅੱਜ ਭਾਰਤੀ ਲੋਕਤੰਤਰ ਦਾ ਸਭ ਤੋਂ ਕਾਲਾ ਦਿਨ ਹੈ। ਅਸੀਂ ਕਸ਼ਮੀਰ ਦੇ ਲੋਕ, ਸਾਡੇ ਨੇਤਾ, ਜਿਨ੍ਹਾਂ ਨੇ ਦੋ ਰਾਸ਼ਟਰ ਦੀ ਥਿਊਰੀ ਨੂੰ ਨਕਾਰਿਆ ਅਤੇ ਵੱਡੀਆਂ ਉਮੀਦਾਂ ਅਤੇ ਵਿਸ਼ਵਾਸ ਦੇ ਨਾਲ ਭਾਰਤ ਦੇ ਨਾਲ ਗਏ, ਉਹ ਪਾਕਿਸਤਾਨ ਦੀ ਥਾਂ ਭਾਰਤ ਨੂੰ ਚੁਣਨ ''ਚ ਗ਼ਲਤ ਸਨ।
ਸੰਸਦ ਭਾਰਤੀ ਲੋਕਤੰਤਰ ਦਾ ਮੰਦਰ ਹੈ ਪਰ ਉਸਨੇ ਵੀ ਸਾਡੀਆਂ ਉਮੀਦਾਂ ਨੂੰ ਤੋੜਿਆ ਹੈ। ਅਜਿਹਾ ਲਗ ਰਿਹਾ ਹੈ ਕਿ ਉਹ ਕਸ਼ਮੀਰ ਦੀ ਜ਼ਮੀਨ ਤਾਂ ਚਾਹੁੰਦੇ ਹਨ ਪਰ ਕਸ਼ਮੀਰੀ ਲੋਕਾਂ ਦੀ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੈ।
https://www.youtube.com/watch?v=LrKuaX-ATF0
ਉਹ ਲੋਕ ਜੋ ਇਨਸਾਫ਼ ਲਈ ਸੰਯੁਕਤ ਰਾਸ਼ਟਰ ਜਾਂਦੇ ਸਨ ਸਹੀ ਸਾਬਿਤ ਹੋਏ ਅਤੇ ਸਾਡੇ ਵਰਗੇ ਲੋਕ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ''ਚ ਵਿਸ਼ਵਾਸ ਸੀ ਗ਼ਲਤ ਸਾਬਿਤ ਹੋਏ ਹਨ। ਸਾਨੂੰ ਉਸੇ ਦੇਸ ਨੇ ਨਿਰਾਸ਼ ਕੀਤਾ ਹੈ ਜਿਸ ਨਾਲ ਅਸੀਂ ਜੁੜੇ ਸੀ।
ਮੈਂ ਬਹੁਤ ਜ਼ਿਆਦਾ ਹੈਰਾਨ ਹਾਂ ਅਤੇ ਨਹੀਂ ਜਾਣਦੀ ਕਿ ਕੀ ਕਹਾਂ ਅਤੇ ਕਿਵੇਂ ਕਹਾਂ। ਇਸ ਇੱਕ ਪਾਸੜ ਫ਼ੈਸਲੇ ਦੇ ਇਸ ਪੂਰੇ ਉੱਪ ਮਹਾਂਦੀਪ ਲਈ ਬਹੁਤ ਵਿਆਪਕ ਨਤੀਜੇ ਹੋਣਗੇ। ਤੁਸੀਂ ਜਾਣਦੇ ਹੋ ਇਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਮੈਂ ਸੱਚੀ ਨਹੀਂ ਜਾਣਦੀ ਕਿ ਕੀ ਕਹਾਂ।
ਇਹ ਵੀ ਪੜ੍ਹੋ:
- 11 ਨੁਕਤਿਆਂ ’ਚ ਸਮਝੋ ਧਾਰਾ 370 ਖ਼ਤਮ ਹੋਣ ਮਗਰੋਂ ਕੀ-ਕੀ ਬਦਲੇਗਾ
- ਆਰਟੀਕਲ 370: ਕੀ ਕਹਿੰਦੇ ਨੇ ਪਾਕ ਦੇ ਸਿਆਸਤਦਾਨ
- ਨਵਾਂ ਸੰਕਟ ਪੈਦਾ ਹੋ ਸਕਦਾ ਹੈ: ਇਮਰਾਨ ਖ਼ਾਨ
ਸੰਵਿਧਾਨ ਦੇ ਆਰਟੀਕਲ 370 ਨੂੰ ਖ਼ਤਮ ਕਰਨ ਪਿੱਛੇ ਉਨ੍ਹਾਂ ਦਾ ਅਸਲੀ ਮਕਸਦ ਕੀ ਹੈ? ਉਹ ਕਸ਼ਮੀਰ ਘਾਟੀ ''ਚ ਕਰਨਾ ਕੀ ਚਾਹੁੰਦੇ ਹਨ?
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਉਹ ਕਸ਼ਮੀਰ ''ਚ ਜਨਸੰਖਿਆ ਨਾਲ ਜੁੜਿਆ ਬਦਲਾਅ ਕਰਨਾ ਚਾਹੁੰਦੇ ਹਨ। ਜੰਮੂ-ਕਸ਼ਮੀਰ ਮੁਸਲਮਾਨ ਬਹੁਗਿਣਤੀ ਵਾਲਾ ਸੂਬਾ ਹੈ।
ਕਸ਼ਮੀਰ ਨੇ ਧਰਮ ਦੇ ਆਧਾਰ ''ਤੇ ਵੰਢ ਨੂੰ ਨਕਾਰ ਦਿੱਤਾ ਸੀ। ਅਜਿਹਾ ਲਗ ਰਿਹਾ ਹੈ ਕਿ ਅੱਜ ਉਨ੍ਹਾਂ ਨੇ ਸੂਬੇ ਨੂੰ ਮੁੜ ਤੋਂ ਧਾਰਮਿਕ ਆਧਾਰ ''ਤੇ ਵੰਢ ਦਿੱਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਵਿਵਸਥਾ ਤੋਂ ਇੱਕ ਹੋਰ ਵੰਢ ਕਰ ਦਿੱਤੀ ਗਈ।
ਇਹ ਬਿਲਕੁਲ ਸਪੱਸ਼ਟ ਹੈ ਕਿ ਉਹ ਸਿਰਫ਼ ਜ਼ਮੀਨ ''ਤੇ ਕਬਜ਼ਾ ਚਾਹੁੰਦੇ ਹਨ। ਉਹ ਇਸ ਮੁਸਲਿਮ ਬਹੁਤਾਤ ਸੂਬੇ ਨੂੰ ਕਿਸੇ ਵੀ ਹੋਰ ਸੂਬੇ ਵਾਂਗ ਬਣਾਉਣਾ ਚਾਹੁੰਦੇ ਹਨ। ਉਹ ਸਾਨੂੰ ਘੱਟ ਗਿਣਤੀ ਬਣਾ ਕੇ ਹਰ ਤਰ੍ਹਾਂ ਨਾਲ ਕਮਜ਼ੋਰ ਕਰਨਾ ਚਾਹੁੰਦੇ ਹਨ।
https://www.youtube.com/watch?v=cxBrY4rdOQs
ਕਸ਼ਮੀਰ ਦੇ ਲੋਕ ਕਿਸ ਤਰ੍ਹਾਂ ਨਾਲ ਪ੍ਰਤੀਕਿਰਿਆ ਦੇਣਗੇ, ਕਸ਼ਮੀਰ ਘਾਟੀ ਨੂੰ ਪਰਿਭਾਸ਼ਿਤ ਕਰਨ ਵਾਲੀ ਕਸ਼ਮੀਰੀਅਤ ਦਾ ਹੁਣ ਤੁਸੀਂ ਕੀ ਭਵਿੱਖ ਦੇਖਦੇ ਹੋ?
ਇਹ ਕਸ਼ਮੀਰੀਅਤ ''ਤੇ, ਕਸ਼ਮੀਰ ਦੇ ਹਰ ਮੁੱਦੇ ''ਤੇ ਹਮਲਾ ਹੈ। ਕਸ਼ਮੀਰੀ ਕੀ ਕਰਣਗੇ? ਕਸ਼ਮੀਰ ਨੂੰ ਇੱਕ ਖੁੱਲ੍ਹੀ ਜੇਲ੍ਹ ਬਣਾ ਦਿੱਤਾ ਗਿਆ ਹੈ। ਪਹਿਲਾਂ ਤੋਂ ਹੀ ਜੋ ਫ਼ੌਜੀ ਦਸਤੇ ਸਨ ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ''ਚ ਵਾਧੂ ਫ਼ੌਜੀ ਦਸਤੇ ਭੇਜੇ ਗਏ ਹਨ।
ਸਾਡਾ ਮਤਭੇਦ ਅਤੇ ਵਿਰੋਧ ਦਾ ਅਧਿਕਾਰ ਵੀ ਸਾਡੇ ਤੋਂ ਖੋਹ ਲਿਆ ਗਿਆ ਹੈ। ਕਸ਼ਮੀਰ ਨੂੰ ਜੋ ਵਿਸ਼ੇਸ਼ ਅਧਿਕਾਰ ਮਿਲਿਆ ਸੀ, ਉਹ ਕੋਈ ਅਜਿਹੀ ਚੀਜ਼ ਨਹੀਂ ਸੀ ਜੋ ਸਾਨੂੰ ਤੋਹਫ਼ੇ ''ਚ ਦਿੱਤੀ ਗਈ ਸੀ ਸਗੋਂ ਇਹ ਸੰਵਿਧਾਨਿਕ ਗਾਰੰਟੀ ਸੀ ਜੋ ਕਸ਼ਮੀਰ ਨੂੰ ਲੋਕਾਂ ਨੂੰ ਭਾਰਤ ਦੀ ਸੰਸਦ ਨੇ ਦਿੱਤੀ ਸੀ। ਇਹ ਸਭ ਸੰਵਿਧਾਨਿਕ ਸੀ।
ਉਨ੍ਹਾਂ ਨੇ ਕਸ਼ਮੀਰੀਆਂ ਨੂੰ ਹੋਰ ਦੂਰ ਕਰ ਦਿੱਤਾ ਹੈ। ਇਹ ਕਸ਼ਮੀਰ ਨੂੰ ਗਜ਼ਾ ਪੱਟੀ ਵਰਗਾ ਬਣਾਉਣ ਦੀ ਸਾਜ਼ਿਸ਼ ਹੈ। ਜੋ ਇਸਰਾਇਲ ਗਜ਼ਾ ''ਚ ਕਰ ਰਿਹਾ ਹੈ ਉਹ ਇੱਥੇ ਕਸ਼ਮੀਰ ''ਚ ਕਰ ਰਹੇ ਹਨ।
ਪਰ ਉਹ ਕਾਮਯਾਬ ਨਹੀਂ ਹੋਣਗੇ। ਤੁਸੀਂ ਦੋਖੇ ਅਮਰੀਕਾ ਨੂੰ ਵਿਯਤਨਾਮ ਨੂੰ ਛੱਡਣਾ ਪਿਆ। ਸਾਡੇ ਵਰਗੇ ਲੋਕ ਜੋ ਭਾਰਤ ਸਰਕਾਰ ਦਾ ਸਮਰਥਨ ਕਰ ਰਹੇ ਸਨ, ਜਿਨ੍ਹਾਂ ਨੂੰ ਭਾਰਤ ''ਚ ਵਿਸ਼ਵਾਸ ਸੀ ਉਨ੍ਹਾਂ ਨੂੰ ਵੀ ਖੁੱਡੇ ਲਾਈਨ ਲਗਾ ਦਿੱਤਾ ਗਿਆ ਹੈ। ਅਜਿਹੇ ''ਚ ਸਿਰਫ਼ ਘਾਟੀ ਦੇ ਲਈ ਹੀ ਨਹੀਂ ਸਗੋਂ ਦੇਸ ਅਤੇ ਪੂਰੇ ਉੱਪ ਮਹਾਂਦੀਪ ਲਈ ਭਵਿੱਖ ਬਹੁਤ ਬੇਰੰਗ ਹੋਣਾ ਵਾਲਾ ਹੈ।
ਕੀ ਇਸ ਨਾਲ ਭਾਰਤ ਦੇ ਮੁਸਲਮਾਨ ਹੋਰ ਅਲੱਗ-ਥਲੱਗ ਹੋਣਗੇ। ਕੀ ਜੋ ਕਸ਼ਮੀਰ ''ਚ ਕੀਤਾ ਜਾ ਰਿਹਾ ਹੈ ਉਹ ਭਾਰਤ ਦੀ ਮੁਸਲਮਾਨ ਆਬਾਦੀ ਦੇ ਨਾਲ ਵੀ ਕੀਤਾ ਜਾਵੇਗਾ?
ਇਸ ਨਾਲ ਸਿਰਫ਼ ਭਾਰਤੀ ਮੁਸਲਮਾਨ ਹੋਰ ਅਲੱਗ-ਥਲੱਗ ਹੀ ਨਹੀਂ ਹੋਣਗੇ ਸਗੋਂ ਉਨ੍ਹਾਂ ''ਚ ਹੋਰ ਜ਼ਿਆਦਾ ਡਰ ਬੈਠੇਗਾ। ਭਾਰਤੀ ਮੁਸਲਮਾਨਾਂ ਨੂੰ ਹਰ ਗੱਲ ਮੰਨਣੀ ਹੋਵੇਗੀ ਨਹੀਂ ਤਾਂ ਉਨ੍ਹਾਂ ਦੇ ਕੋਲ ਜੋ ਵੀ ਸਾਮਾਨ ਬਚਿਆ ਹੈ ਉਹ ਵੀ ਖੋਹ ਲਿਆ ਜਾਵੇਗਾ।
ਐੱਨਡੀਏ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਬਾਅਦ ਤੋਂ ਲਿੰਚਿੰਗ ਦੀਆਂ ਕਿੰਨੀਆਂ ਘਟਨਾਵਾਂ ਹੋ ਹੀ ਚੁਕੀਆਂ ਹਨ। ਜੰਮੂ-ਕਸ਼ਮੀਰ ਭਾਰਤ ਦਾ ਇੱਕੋ ਇੱਕ ਮੁਸਲਮਾਨ ਬਹੁਗਿਣਤੀ ਵਾਲਾ ਸੂਬਾ ਹੈ, ਸ਼ੁਰੂਆਤ ਇੱਥੋਂ ਕਰ ਦਿੱਤੀ ਗਈ ਹੈ।
ਉਨ੍ਹਾਂ ਨੇ ਭਾਰਤੀ ਮੁਸਲਮਾਨਾਂ ਨੂੰ ਦੂਜੀ ਸ਼੍ਰੇਣੀ ਦਾ ਨਾਗਰਿਕ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਦੋਂ ਮੁਸਲਮਾਨ ਬਹੁਗਿਣਤੀ ਸੂਬੇ ਦੇ ਲੋਕਾਂ ਤੋਂ ਮਤਭੇਦ ਦਾ ਅਧਿਕਾਰ ਲੈ ਲਿਆ ਗਿਆ ਹੈ, ਆਪਣੀ ਰਾਇ ਜ਼ਾਹਿਰ ਕਰਨ ਦਾ ਅਧਿਕਾਰ ਲੈ ਲਿਆ ਗਿਆ ਹੈ। ਮੈਨੂੰ ਲਗਦਾ ਹੈ ਕਿ ਭਾਰਤੀ ਮੁਸਲਮਾਨ ਸਾਡੇ ਤੋਂ ਵੱਧ ਕਮਜ਼ੋਰ ਸਥਿਤੀ ''ਚ ਹਨ। ਮੈਂ ਨਹੀਂ ਜਾਣਦੀ ਉਹ ਕੀ ਕਰਨਗੇ।
https://www.youtube.com/watch?v=cyaOLy3s2gI
ਮੈਨੂੰ ਲਗਦਾ ਹੈ ਕਿ ਉਹ ਮੁਸਲਮਾਨ ਮੁਕਤ ਭਾਰਤ ਬਣਾਉਣਾ ਚਾਹੁੰਦੇ ਹਨ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਇਹ ਪ੍ਰਕਿਰਿਆ ਜੰਮੂ-ਕਸ਼ਮੀਰ ਤੋਂ ਸ਼ੁਰੂ ਕੀਤੀ ਹੈ। ਕਸ਼ਮੀਰ ਭਾਰਤ ਦੇ ਨਾਲ ਸ਼ਰਤਾਂ ਦੇ ਤਹਿਤ ਜੁੜਿਆ ਸੀ। ਇਹ ਸ਼ਰਤਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਪਰ ਇਹ ਸਿਰਫ਼ ਭਾਰਤੀ ਮੁਸਲਮਾਨਾਂ ਦੇ ਲਈ ਹੀ ਮੁਸ਼ਕਿਲ ਸਮਾਂ ਨਹੀਂ ਹੋਵੇਗਾ।
ਉਨ੍ਹਾਂ ਨੇ ਜਿੰਨ ਨੂੰ ਬੋਤਲ ਤੋਂ ਬਾਹਰ ਕੱਢ ਦਿੱਤਾ ਹੈ। ਪਰ ਉਹ ਨਹੀਂ ਜਾਣਦੇ ਕਿ ਇਸ ਨੂੰ ਦੁਬਾਰਾ ਬੋਤਲ ਵਿੱਚ ਕਿਵੇਂ ਪਾਇਆ ਜਾਵੇ। ਤੁਸੀਂ ਜਾਣਦੇ ਹੋ ਕਿ ਕਿਵੇਂ ਮੁਸਲਿਮ ਅੱਤਵਾਦ ਸ਼ੁਰੂ ਹੋਇਆ ਅਤੇ ਹੁਣ ਕੋਈ ਨਹੀਂ ਜਾਣਦਾ ਕਿ ਉਸ ਜਿੰਨ ਨੂੰ ਬੋਤਲ ਵਿੱਚ ਕਿਵੇਂ ਪਾਇਆ ਜਾਵੇ। ਇਹੀ ਸਭ ਸਾਡੇ ਦੇਸ ''ਚ ਹੋਣ ਵਾਲਾ ਕਿਉਂਕਿ ਉਨ੍ਹਾਂ ਨੇ ਜਿੰਨ ਨੂੰ ਬੋਤਲ ਤੋਂ ਬਾਹਰ ਕੱਢ ਦਿੱਤਾ ਹੈ।
ਇਹ ਵੀ ਪੜ੍ਹੋ:
- ਇਹ ਔਰਤਾਂ ਮਾਹਵਾਰੀ ਦੇ ਖੂਨ ਨਾਲ ਮੂੰਹ ਕਿਉਂ ਰੰਗ ਰਹੀਆਂ ਹਨ
- ਔਰਤ ਜੇ ਮਰਦ ਨਾਲ ਜ਼ਬਰਦਸਤੀ ਕਰੇ ਤਾਂ ਕੀ ਇਹ ਬਲਾਤਕਾਰ ਹੈ
- ਭਾਰਤੀ ਫੌਜੀ ਦੀ ਵਾਇਰਲ ਤਸਵੀਰ ਦਾ ਪੂਰਾ ਸੱਚ
ਹੁਣ ਬਦਲੇ ਹੋਏ ਹਾਲਾਤ ''ਚ ਤੁਹਾਡੀ ਭੂਮਿਕਾ ਕੀ ਹੋਵੇਗੀ? ਆਉਣ ਵਾਲੇ ਸਮੇਂ ''ਚ ਤੁਹਾਡੀ ਅਗਵਾਈ ਦਾ ਭਵਿੱਖ ਕੀ ਹੋਵੇਗਾ?
ਮੈਂ ਇਸ ਸਮੇਂ ਇਹ ਮਹਿਸੂਸ ਕਰ ਰਹੀ ਹਾਂ ਕਿ ਸਾਨੂੰ ਉਨ੍ਹਾਂ ਹੀ ਸੰਸਥਾਨਾਂ ਨੇ ਧੋਖਾ ਦਿੱਤਾ ਹੈ ਜਿਨ੍ਹਾਂ ''ਚ ਅਸੀਂ ਵਿਸ਼ਵਾਸ ਜਤਾਇਆ ਸੀ। ਸਾਨੂੰ ਕਸ਼ਮੀਰ ਦੇ ਜ਼ਿਆਦਾਤਰ ਲੋਕਾਂ ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਭਾਰਤ ''ਚ ਭਰੋਸਾ ਜਤਾਇਆ ਸੀ।
ਹੁਣ ਅਸੀਂ ਕੀ ਕਰਾਂਗੇ ਇਸ ਬਾਰੇ ਅਜੇ ਸੋਚਣਾ ਵੀ ਜਲਦਬਾਜ਼ੀ ਹੋਵੇਗੀ। ਮੈਨੂੰ ਲਗਦਾ ਹੈ ਕਿ ਕਸ਼ਮੀਰ ''ਚ ਸਾਰੇ ਰਾਜਨੀਤਿਕ, ਧਾਰਮਿਕ ਅਤੇ ਹੋਰ ਦਲਾਂ ਨੂੰ ਇੱਕ ਜੁੱਟ ਹੋਣਾ ਹੋਵੇਗਾ ਅਤੇ ਇਕੱਠਿਆਂ ਮਿਲ ਕੇ ਲੜਨਾ ਹੋਵੇਗਾ।
ਇਸ ਨਾਲ ਕਸ਼ਮੀਰ ਦਾ ਮੁੱਦਾ ਹੋਰ ਉਲਝ ਗਿਆ ਹੈ ਅਤੇ ਹੁਣ ਇਸਦਾ ਤੁਰੰਤ ਹੱਲ ਕੱਢਣਾ ਹੀ ਹੋਵੇਗਾ। ਕਿਉਂਕਿ ਸੰਵਿਧਾਨਿਕ ਰਿਸ਼ਤੇ ਨੂੰ ਨਾਜਾਇਜ਼ ਜ਼ਮੀਨ ''ਚ ਬਦਲ ਦਿੱਤਾ ਗਿਆ ਹੈ।
ਹੁਣ ਅੰਤਰ ਰਾਸ਼ਟਰੀ ਭਾਈਚਾਰੇ ਕੋਲ ਵੀ ਮੌਕਾ ਹੈ ਇਹ ਦੇਖਣ ਦਾ ਕਿ ਕਸ਼ਮੀਰ ''ਚ ਕੀ ਚੱਲ ਰਿਹਾ ਹੈ।
ਕਸ਼ਮੀਰ ਹੁਣ ਨਾਜਾਇਜ਼ ਕਬਜ਼ੇ ''ਚ ਹੈ ਅਤੇ ਅਸੀਂ ਦੇਖਾਂਗੇ ਕਿ ਅਸੀਂ ਕੀ ਕਰਨਾ ਹੈ।
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=RQb6c45gZEA
https://www.youtube.com/watch?v=xWw19z7Edrs&t=1s
https://www.youtube.com/watch?v=cnXhsw7a_t4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)