ਅਸਤੀਫ਼ਾ ਸਵੀਕਾਰ ਕਰੋ ਨਹੀਂ ਤਾਂ ਮਜਬੂਰਨ ਸੁਪਰੀਮ ਕੋਰਟ ਜਾਣਾ ਪਵੇਗਾ: ਫੂਲਕਾ - 5 ਅਹਿਮ ਖ਼ਬਰਾਂ

Monday, Aug 05, 2019 - 08:01 AM (IST)

ਫੂਲਕਾ
BBC

ਸੀਨੀਅਰ ਵਕੀਲ ਐੱਚਐਸ ਫੂਲਕਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਤੁਰੰਤ ਸਵੀਕਾਰ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਨੂੰ ਮਜਬੂਰਨ ਸੁਪਰੀਮ ਕੋਰਟ ਦਾ ਰੁਖ਼ ਕਰਨਾ ਪਵੇਗਾ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਫੂਲਕਾ ਨੇ ਸਪੀਕਰ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਅਕਤਬੂਰ 2018 ਵਿੱਚ ਦਾਖ਼ਾ ਹਲਕੇ ਦੇ ਵਿਧਾਇਕ ਵਜੋਂ ਅਸਤੀਫ਼ਾ ਦਿੱਤਾ ਹੋਇਆ ਹੈ ਪਰ ਅਜੇ ਤੱਕ ਇਸ ''ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ।

ਉਨ੍ਹਾਂ ਨੇ ਕਿਹਾ, "ਤੁਰੰਤ ਮੇਰਾ ਅਸਤੀਫ਼ਾ ਸਵੀਕਾਰ ਕੀਤਾ ਜਾਵੇ ਤਾਂ ਜੋ ਫਗਵਾੜਾ ਤੇ ਜਲਾਲਾਬਾਦ ਸਣੇ ਦਾਖ਼ਾ ਦੀਆਂ ਜ਼ਿਮਨੀ ਚੋਣਾਂ ਵੀ ਹੋ ਸਕਣ।"

ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ, ਸੱਜਾਦ ਲੋਨ ਨਜ਼ਰਬੰਦ

ਭਾਰਤੀ ਸ਼ਾਸਿਤ ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ, ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਅਤੇ ਜੰਮੂ-ਕਸ਼ਮੀਰ ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ ਨੂੰ ਉਨ੍ਹਾਂ ਦੇ ਘਰਾਂ ''ਚ ਨਜ਼ਰਬੰਦ ਕੀਤਾ ਗਿਆ ਹੈ।

ਸ੍ਰੀਨਗਰ ''ਚ ਮੌਜੂਦ ਪੱਤਰਕਾਰ ਮਾਜਿਦ ਜਹਾਂਗੀਰ ਨੇ ਇਨ੍ਹਾਂ ਨੇਤਾਵਾਂ ਦੇ ਨਜ਼ਰਬੰਦ ਹੋਣ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਇਸ ਤੋਂ ਇਲਾਵਾ ਪੂਰੇ ਸ੍ਰੀਨਗਰ ''ਚ ਧਾਰਾ 144 ਲਗਾ ਦਿੱਤੀ ਗਈ ਹੈ ਜੋ ਅਗਲਾ ਆਦੇਸ਼ ਜਾਰੀ ਹੋਣ ਤੱਕ ਅਸਰਦਾਰ ਰਹੇਗੀ।

ਇਸ ਆਦੇਸ਼ ਦੇ ਤਹਿਤ ਲੋਕਾਂ ਦੀ ਕਿਸੇ ਤਰ੍ਹਾਂ ਦੀ ਆਵਾਜਾਈ ਨਹੀਂ ਹੋ ਸਕੇਗੀ ਅਤੇ ਸਾਰੀਆਂ ਸਿੱਖਿਅਕ ਸੰਸਥਾਵਾਂ ਵੀ ਬੰਦ ਰਹਿਣਗੀਆਂ। ਇਸ ਵਿਚਾਲੇ ਸ੍ਰੀਨਗਰ ਸਣੇ ਪੂਰੀ ਕਸ਼ਮੀਰ ਘਾਟੀ ''ਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਨਵਾਂ ਸੰਕਟ'' ਪੈਦਾ ਹੋ ਸਕਦਾ ਹੈ- ਇਮਰਾਨ ਖ਼ਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮੀ ਸੁਰੱਖਿਆ ਕਮੇਟੀ ਦੀ ਬੈਠਕ ਕੀਤੀ ਹੈ ਅਤੇ ਕਿਹਾ ਹੈ ਕਿ ਭਾਰਤ ਦੇ ਹਮਲਾਵਰ ਰਵੱਈਏ ਕਾਰਨ ਸੰਕਟ ਪੈਦਾ ਹੋ ਸਕਦਾ ਹੈ।

ਇਮਰਾਨ ਖ਼ਾਨ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਐੱਲਓਸੀ ਦੇ ਪਾਰ ਵਸਨੀਕਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਿਹਾ ਹੈ।

ਇੱਕ ਟਵੀਟ ਵਿੱਚ ਇਮਰਾਨ ਖ਼ਾਨ ਨੇ ਕਿਹਾ, "ਮੈਂ ਭਾਰਤ ਵੱਲੋਂ ਐੱਲਓਸੀ ਦੇ ਪਾਰ ਬੇਕਸੂਰ ਲੋਕਾਂ ''ਤੇ ਕਲਸਟਰ ਬੰਬਾਂ ਦੇ ਇਸਤੇਮਾਲ ਦੀ ਨਿਖੇਧੀ ਕਰਦਾ ਹਾਂ। ਇਹ ਮਨੁੱਖੀ ਕਾਨੂੰਨਾਂ ਅਤੇ ਭਾਰਤ ਦੀ 1983 ਦੀ ਖਾਸ ਹਥਿਆਰਾ ਦੀ ਕਨਵੈਨਸ਼ਨ ਦੀ ਉਲੰਘਣਾ ਹੈ।"

https://twitter.com/ImranKhanPTI/status/1157963118565310464

ਅਮਰੀਕਾ: 24 ਘੰਟਿਆਂ ''ਚ ਦੋ ਵਾਰ ਹੋਈ ਗੋਲੀਬਾਰੀ ਨਾਲ ਦਹਿਲ ਗਿਆ ਮੁਲਕ

ਅਮਰੀਕਾ ਵਿੱਚ ਬੀਤੇ 24 ਘੰਟਿਆਂ ਵਿੱਚ ਗੋਲੀਬਾਰੀ ਦੀ ਦੂਜੀ ਘਟਨਾ ਵਾਪਰੀ ਹੈ। ਇਹ ਗੋਲੀਬਾਰੀ ਓਹਾਇਓ ਦੇ ਡੇਅਟਨ ਵਿੱਚ ਹੋਈ ਹੈ।

ਪੁਲਿਸ ਮੁਤਾਬਕ ਇਸ ਘਟਨਾ ਵਿੱਚ ਸ਼ੂਟਰ ਅਤੇ 9 ਹੋਰ ਲੋਕਾਂ ਦੀ ਮੌਤ ਹੋਈ ਹੈ। ਹਮਲੇ ਵਿੱਚ ਘੱਟੋ-ਘੱਟ 16 ਲੋਕ ਜ਼ਖ਼ਮੀ ਹੋਏ ਹਨ।

ਇਸ ਤੋਂ ਪਹਿਲਾਂ ਟੈਕਸਸ ਵਿੱਚ ਵੀ ਗੋਲੀਬਾਰੀ ਹੋਈ ਸੀ। ਉਸ ਗੋਲੀਬਾਰੀ ਵਿੱਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋਈ ਸੀ ਤੇ 26 ਲੋਕ ਜ਼ਖ਼ਮੀ ਹੋਏ ਸਨ। ਇਸ ਹਮਲੇ ਦੇ ਹਮਲਾਵਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਅਮਰੀਕਾ
Reuters
ਟੈਕਸਸ ਹਮਲੇ ਦੇ ਮੁਲਜ਼ਮ 21 ਸਾਲਾ ਸ਼ਖ਼ਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ

ਸ਼ਹਿਰ ਦੇ ਓਰੇਗਨ ਇਲਾਕੇ ਵਿੱਚ ਬਾਰ ਦੇ ਸਾਹਮਣੇ ਗੋਲੀਬਾਰੀ ਦੀ ਪਹਿਲੀ ਖ਼ਬਰ ਰਾਤ ਇੱਕ ਵਜੇ ਆਈ।

ਡੇਅਟਨ ਪੁਲਿਸ ਵੱਲੋਂ ਟਵਿੱਟਰ ''ਤੇ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਸਾਡੇ ਅਫ਼ਸਰ ਫੌਰਨ ਹਰਕਤ ਵਿੱਚ ਆ ਗਏ ਸਨ ਜਿਸ ਕਾਰਨ ਸ਼ੂਟਿੰਗ ਦੀ ਇਸ ਘਟਨਾ ''ਤੇ ਸਹੀ ਸਮੇਂ ''ਤੇ ਕਾਬੂ ਪਾ ਲਿਆ ਗਿਆ।"

ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਇੰਡੋਨੇਸ਼ੀਆ: ਰਾਜਧਾਨੀ ਸਣੇ ਕਈ ਸ਼ਹਿਰਾਂ ਦੀ ਬਿਜਲੀ ਗੁੱਲ

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਅਤੇ ਨੇੜਲੇ ਸ਼ਹਿਰਾਂ ਵਿੱਚ ਬਿਜਲੀ ਦਾ ਵੱਡਾ ਕੱਟ ਲੱਗਾ ਹੈ।

ਇੰਡੋਨੇਸ਼ੀਆ
EPA

ਸਥਾਨਕ ਸਮੇਂ ਮੁਤਾਬਕ ਇਹ ਦੁਪਹਿਰ ਤੋਂ ਲੱਗਾ ਹੋਇਆ ਹੈ ਅਤੇ ਇਸ ਨੂੰ ਪਿਛਲੇ 9 ਘੰਟਿਆਂ ਤੋਂ ਹੌਲੀ-ਹੌਲੀ ਬਹਾਲ ਕੀਤਾ ਜਾ ਰਿਹਾ ਹੈ।

ਸਟੇਟ ਦੀ ਪਾਵਰ ਕੰਪਨੀ ਪੀਐਲਐਨ ਨੇ ਕਿਹਾ ਤਕਨੀਕੀ ਖ਼ਰਾਬੀ ਕਾਰਨ ਬਿਜਲੀ ਬੰਦ ਹੋ ਗਈ ਹੈ।

ਜਕਾਰਤਾ ਵਿੱਚ ਕਰੀਬ ਇੱਕ ਕਰੋੜ ਜਨਸੰਖਿਆ ਰਹਿੰਦੀ ਹੈ ਅਤੇ 2 ਕਰੋੜ ਦੇ ਕਰੀਬ ਜਨਸੰਖਿਆ ਉਸ ਦੇ ਨੇੜਲੇ ਇਲਾਕਿਆਂ ''ਚ ਰਹਿੰਦੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=3I-WU2Ycr-k

https://www.youtube.com/watch?v=VCWIVEjvZp0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News