ਭਾਰਤੀ ਫੌਜੀ ਦੀ ਇਸ ਵਾਇਰਲ ਤਸਵੀਰ ਦਾ ਪੂਰਾ ਸੱਚ
Monday, Aug 05, 2019 - 07:16 AM (IST)
ਕਈ ਵੱਡੇ ਹਿੰਦੂਵਾਦੀ ਫੇਸਬੁੱਕ ਗਰੁੱਪਾਂ ਵਿੱਚ ਇਸ ਤਸਵੀਰ ਨੂੰ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਵਿੱਚ ਅਮਰਨਾਥ ਯਾਤਰਾ ਰੋਕੇ ਜਾਣ ਤੋਂ ਬਾਅਦ ਕਥਿਤ ਤੌਰ ''ਤੇ ਸ਼ੁਰੂ ਹੋਈ ਹਮਲਾਵਾਰ ਫੌਜੀ ਕਾਰਵਾਈ ਦਾ ਪ੍ਰਤੀਕ ਦੱਸਿਆ ਗਿਆ ਹੈ।
ਜਦਕਿ ਕਈ ਹੋਰ ਗਰੁੱਪਾਂ ਵਿੱਚ ਇਸ ਤਸਵੀਰ ਨੂੰ ਕਸ਼ਮੀਰ ਦੇ ਹੀ ਵੱਖ-ਵੱਖ ਇਲਾਕਿਆਂ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੁੱਲ ਮਿਲਾ ਕੇ ਇਹ ਤਸਵੀਰ ਸਿਰਫ਼ ਫੇਸਬੁੱਕ ''ਤੇ 70 ਹਜ਼ਾਰ ਤੋਂ ਵੱਧ ਵਾਰ ਸ਼ੇਅਰ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਵੱਟਸਐਪ ਅਤੇ ਟਵਿੱਟਰ ਜ਼ਰੀਏ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਪਰ ਇਸ ਵਾਇਰਲ ਫੋਟੋ ਪਿੱਛੇ ਪੂਰੀ ਕਹਾਣੀ ਕੀ ਹੈ? ਇਹ ਜਾਨਣ ਲਈ ਬੀਬੀਸੀ ਨੇ ਇਸ ਤਸਵੀਰ ਨੂੰ ਖਿੱਚਣ ਵਾਲੇ 19 ਸਾਲਾ ਫੋਟੋਗ੍ਰਾਫ਼ਰ ਫ਼ੈਸਲ ਬਸ਼ੀਰ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ:
- 24 ਘੰਟਿਆਂ ''ਚ ਦੋ ਵਾਰ ਹੋਈ ਗੋਲੀਬਾਰੀ ਨਾਲ ਦਹਿਲ ਗਿਆ ਅਮਰੀਕਾ
- ਕੀ ਹੈ ਕਲਸਟਰ ਬੰਬ ਜਿਸ ਦੇ ਇਸਤੇਮਾਲ ਦਾ ਪਾਕ ਨੇ ਲਗਾਇਆ ਭਾਰਤ ’ਤੇ ਇਲਜ਼ਾਮ
- ਜੰਮੂ-ਪੰਜਾਬ ਸਰਹੱਦ ''ਤੇ ਅਮਰਨਾਥ ਯਾਤਰੀ ਤੇ ਲੰਗਰ ਪ੍ਰਬੰਧਕ ਕੀ ਕਹਿ ਰਹੇ
ਫੋਟੋ ਕਦੋਂ ਅਤੇ ਕਿੱਥੋਂ ਦੀ ਹੈ?
ਸ਼੍ਰੀਨਗਰ ਨਾਲ ਸਟੇ ਬੜਗਾਮ ਜ਼ਿਲ੍ਹੇ ਵਿੱਚ ਰਹਿਣ ਵਾਲੇ ਫ਼ੈਸਲ ਬਸ਼ੀਰ ਨੇ ਦੱਸਿਆ ਕਿ ਇਹ ਤਸਵੀਰ ਉਨ੍ਹਾਂ ਨੇ 2 ਅਗਸਤ 2019 ਨੂੰ ਖਿੱਚੀ ਸੀ।
ਇਸ ਤਸਵੀਰ ਉਸ ਸਮੇਂ ਦੀ ਹੈ ਜਦੋਂ ਦੱਖਣੀ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਭਾਰਤੀ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਸੀ।
ਫ਼ੈਸਲ ਅਨੰਤਨਾਗ ਜ਼ਿਲ੍ਹੇ ਦੇ ਸਰਕਾਰੀ ਡਿਗਰੀ ਕਾਲਜ ਵਿੱਚ ਮਾਸ ਕਾਮ ਦੇ ਵਿਦਿਆਰਥੀ ਹਨ ਅਤੇ 50 ਘੰਟੇ ਤੋਂ ਵੀ ਵੱਧ ਚੱਲੇ ਇਸ ਐਨਕਾਊਂਟਰ ਦੀਆਂ ਤਸਵੀਰਾਂ ਖਿੱਚਣ ਸ਼ੋਪੀਆਂ ਪੁੱਜੇ ਸਨ।
ਉਨ੍ਹਾਂ ਨੇ ਦੱਸਿਆ, "ਕਰੀਬ ਡੇਢ ਵਜੇ ਦਾ ਸਮਾਂ ਸੀ ਜਦੋਂ ਮੈਂ ਤਸਵੀਰਾਂ ਖਿੱਚਣੀਆਂ ਸ਼ੁਰੂ ਕੀਤੀਆਂ। ਉਸ ਸਮੇਂ ਐਨਕਾਊਂਟਰ ਚੱਲ ਰਿਹਾ ਸੀ। ਗਨ ਸ਼ਾਟ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜਿੰਨੇ ਵੀ ਰਸਤੇ ਅਤੇ ਗਲੀਆਂ ਐਨਕਾਊਂਟਰ ਵਾਲੀ ਥਾਂ ਵਾਲੇ ਪਾਸੇ ਜਾ ਰਹੇ ਸਨ, ਸਭ ''ਤੇ ਨਾਕੇਬੰਦੀ ਕੀਤੀ ਗਈ ਸੀ।''''
ਫੈਕਟ ਚੈੱਕ ਨਾਲ ਸਬੰਧਤ ਹੋਰ ਖ਼ਬਰਾਂ ਪੜ੍ਹੋ:
- ਇੰਦਰਾ ਗਾਂਧੀ ਦੇ ਸੰਸਕਾਰ ਤੇ ਮੋਦੀ ਹੰਕਾਰ ਦਾ ਫੈਕਟ ਚੈੱਕ
- ਕੀ ਉਰਮਿਲਾ ਮਾਤੋਂਡਕਰ ਦੇ ਪਤੀ ਪਾਕਿਸਤਾਨ ਤੋਂ ਹਨ
- ਪਾਕਿਸਤਾਨ ’ਚ ਅਭਿਨੰਦਨ ਦੇ ਡਾਂਸ ਕਰਨ ਵਾਲੇ ਵੀਡੀਓ ਦਾ ਸੱਚ
ਫੌਜੀ ਬਾਰੇ ਜਾਣਕਾਰੀ
ਫ਼ੈਸਲ ਬਸ਼ੀਰ ਨੇ ਦੱਸਿਆ ਕਿ ਉਹ ਲੰਘੇ ਦੋ ਸਾਲਾਂ ਵਿੱਚ ਕਸ਼ਮੀਰ ਘਾਟੀ ''ਚ ਫੋਟੋਗ੍ਰਾਫ਼ੀ ਕਰ ਰਹੇ ਹਨ। ਕੁਝ ਦਿਨ ਪਹਿਲਾਂ ਤੱਕ ਉਹ ਕਸ਼ਮੀਰ ਤੋਂ ਛਪਣ ਵਾਲੇ ਇੱਕ ਅਖ਼ਬਾਰ ਲਈ ਕੰਮ ਕਰਦੇ ਸਨ। ਫਿਲਹਾਲ ਸ਼੍ਰੀਨਗਰ ਤੋਂ ਚੱਲਣ ਵਾਲੀ ਇੱਕ ਨਿਊਜ਼ ਵੈੱਬਸਾਈਟ ਲਈ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਦੱਸਿਆ, "ਜਿਸ ਭਾਰਤੀ ਫੌਜੀ ਦੀ ਤਸਵੀਰ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਹੈ, ਉਹ ਐਨਕਾਊਂਟਰ ਸਾਈਟ ਤੋਂ ਕਾਫ਼ੀ ਦੂਰ ਲਗਾਈ ਗਈ ਨਾਕੇਬੰਦੀ ਦਾ ਹਿੱਸਾ ਸੀ।"
"ਇਹ ਉਹ ਥਾਂ ਸੀ ਜਿੱਥੇ ਕੁਝ ਸਥਾਨਕ ਲੋਕ ਭਾਰਤੀ ਸਰਕਾਰ ਵੱਲੋਂ ਕਸ਼ਮੀਰ ਨੂੰ ਲੈ ਕੇ ਕੀਤੇ ਗਏ ਫ਼ੈਸਲਿਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ।''''
ਫ਼ੈਸਲ ਨੇ ਕਿਹਾ, "ਜਿਸ ਵੇਲੇ ਮੈਂ ਇਹ ਤਸਵੀਰ ਖਿੱਚੀ, ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸਓਜੀ) ਦਾ ਇੱਕ ਫੌਜੀ ਸੜਕ ਦੇ ਵਿੱਚੋ-ਵਿੱਚ ਕੁਰਸੀ ਲਾ ਕੇ ਬੈਠਾ ਹੋਇਆ ਸੀ।"
"ਉਸਦੇ ਹੱਥ ਵਿੱਚ ਇੱਕ ਆਟੋਮੈਟਿਕ ਬੰਦੂਕ ਸੀ ਜਿਸ ਨੂੰ ਉਹ ਪ੍ਰਦਰਸ਼ਨਕਾਰੀਆਂ ਨੂੰ ਦਿਖਾ ਰਿਹਾ ਸੀ। ਉਸਦੀ ਡਿਊਟੀ ਸੀ ਕਿ ਪ੍ਰਦਰਸ਼ਨਕਾਰੀ ਐਨਕਾਊਂਟਰ ਸਾਈਟ ਦੇ ਕਰੀਬ ਨਾ ਪਹੁੰਚ ਸਕਣ।''''
ਫ਼ੈਸਲ ਬਸ਼ੀਰ ਨੇ ਸਥਾਨਕ ਪੁਲਿਸ ਤੋਂ ਮਿਲੀ ਸੂਚਨਾ ਦਾ ਹਵਾਲਾ ਦੇ ਕੇ ਕਿਹਾ, "1-2 ਅਗਸਤ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਏ ਇਸ ਐਨਕਾਊਂਟਰ ਵਿੱਚ ਮਾਰੇ ਗਏ ਆਮ ਨਾਗਰਿਕ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਮੁਜੀਬ ਦੇ ਤੌਰ ''ਤੇ ਹੋਈ ਹੈ ਜਿਸ ਨੂੰ ਸ਼ੋਪੀਆਂ ਵਿੱਚ ਮਜ਼ਦੂਰੀ ਕਰਨ ਲਈ ਲਿਆਂਦਾ ਗਿਆ ਸੀ।"
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=cnXhsw7a_t4
https://www.youtube.com/watch?v=AIIVasDixO0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)