ਭਾਰਤ ਸ਼ਾਸਿਤ ਜੰਮੂ-ਕਸ਼ਮੀਰ: ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ, ਸੱਜਾਦ ਲੋਨ ਨਜ਼ਰਬੰਦ

Monday, Aug 05, 2019 - 07:01 AM (IST)

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿੱਚ ਸੋਮਵਾਰ ਨੂੰ ਅੱਧੀ ਰਾਤ ਤੋਂ ਘਟਨਾਕ੍ਰਮ ਤੇਜ਼ੀ ਨਾਲ ਬਦਲਿਆ।

ਨੈਸ਼ਨ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ, ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਅਤੇ ਜੰਮੂ-ਕਸ਼ਮੀਰ ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ ਨੂੰ ਉਨ੍ਹਾਂ ਦੇ ਘਰਾਂ ''ਚ ਨਜ਼ਰਬੰਦ ਕੀਤਾ ਗਿਆ ਹੈ।

ਸ੍ਰੀਨਗਰ ''ਚ ਮੌਜੂਦ ਪੱਤਰਕਾਰ ਮਾਜਿਦ ਜਹਾਂਗੀਰ ਨੇ ਇਨ੍ਹਾਂ ਨੇਤਾਵਾਂ ਦੇ ਨਜ਼ਰਬੰਦ ਹੋਣ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਇਸ ਤੋਂ ਇਲਾਵਾ ਪੂਰੇ ਸ੍ਰੀਨਗਰ ''ਚ ਧਾਰਾ 144 ਲਗਾ ਦਿੱਤੀ ਗਈ ਹੈ ਜੋ ਅਗਲੇ ਆਦੇਸ਼ ਜਾਰੀ ਹੋਣ ਤੱਕ ਅਸਰਦਾਰ ਰਹੇਗੀ।

ਇਹ ਵੀ ਪੜ੍ਹੋ-

ਇਸ ਆਦੇਸ਼ ਦੇ ਤਹਿਤ ਲੋਕਾਂ ਦੀ ਕਿਸੇ ਤਰ੍ਹਾਂ ਦੀ ਆਵਾਜਾਈ ਨਹੀਂ ਹੋ ਸਕੇਗੀ ਅਤੇ ਸਾਰੀਆਂ ਸਿੱਖਿਅਕ ਸੰਸਥਾਵਾਂ ਵੀ ਬੰਦ ਰਹਿਣਗੀਆਂ।

ਇਸ ਵਿਚਾਲੇ ਸ੍ਰੀਨਗਰ ਸਣੇ ਪੂਰੀ ਕਸ਼ਮੀਰ ਘਾਟੀ ''ਚ ਮੋਬਾਈਲ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

ਇਸ ਤੋਂ ਪਹਿਲਾਂ ਉਮਰ ਅਬਦੁੱਲਾ ਨੇ ਇੱਕ ਟਵੀਟ ਕਰਕੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਜਾ ਸਕਦਾ ਹੈ।

https://twitter.com/OmarAbdullah/status/1158075327333031941

ਉਮਰ ਅਬਦੁੱਲਾ ਨੇ ਆਪਣੇ ਟਵੀਟ ''ਚ ਲਿਖਿਆ ਕਿ ਉਨ੍ਹਾਂ ਨੂੰ ਅਤੇ ਹੋਰਨਾਂ ਨੇਤਾਵਾਂ ਨੂੰ ਨਜ਼ਰਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੀ ਸੱਚਾਈ ਪਤਾ ਕਰਨ ਦਾ ਕੋਈ ਤਰੀਕਾ ਨਹੀਂ ਹੈ।

ਉਮਰ ਅਬਦੁੱਲਾ ਦੇ ਟਵੀਟ ਦੇ ਜਵਾਬ ''ਚ ਕਾਂਗਰਸ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਟਵੀਟ ਕਰ ਕੇ ਉਨ੍ਹਾਂ ਦਾ ਸਮਰਥਨ ਕੀਤਾ ਹੈ।

https://twitter.com/ShashiTharoor/status/1158084643066789889

ਸ਼ਸ਼ੀ ਥਰੂਰ ਨੇ ਲਿਖਿਆ ਹੈ, "ਉਮਰ ਅਬਦੁੱਲਾ ਤੁਸੀਂ ਇਕੱਲੇ ਨਹੀਂ ਹੋ। ਹਰ ਲੋਕਤਾਂਤਰਿਕ ਭਾਰਤੀ ਕਸ਼ਮੀਰ ''ਚ ਮੁੱਖਧਾਰਾ ਦੇ ਨੇਤਾਵਾਂ ਨਾਲ ਖੜ੍ਹਾ ਹੋਵੇਗਾ। ਸੰਸਦ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਸਾਡੀ ਆਵਾਜ਼ ਨੂੰ ਖਾਮੋਸ਼ ਨਹੀਂ ਕੀਤਾ ਜਾ ਸਕਦਾ।"

ਉੱਥੇ ਹੀ ਪੀਡੀਪੀ ਨੇਤਾ ਮਹਿਬੂਬਾ ਮੁਫ਼ਤੀ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਕਸ਼ਮੀਰ ਲਈ ਇਕਜੁੱਟ ਰਹਾਂਗੇ।

https://twitter.com/MehboobaMufti/status/1158076327477444608

ਮਹਿਬੂਬਾ ਮੁਫ਼ਤੀ ਨੇ ਆਪਣੇ ਟਵੀਟ ''ਚ ਕਿਹਾ ਹੈ ਕਿ ''ਹਾਲਾਤ ਮੁਸ਼ਕਿਲ ਹਨ ਪਰ ਕੋਈ ਸਾਡੀ ਵੱਚਨਬਧਤਾ ਨੂੰ ਤੋੜ ਨਹੀਂ ਸਕੇਗਾ''।

ਕਸ਼ਮੀਰ ਘਾਟੀ ਦੇ ਮੌਜੂਦਾ ਮਾਹੌਲ ''ਤੇ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟ੍ਰੀਜ਼ (ਓਆਈਸੀ) ਨੇ ਵੀ ਚਿੰਤਾ ਜਤਾਈ ਹੈ।

https://twitter.com/OIC_OCI/status/1157995757217243137

ਓਆਈਸੀ ਨੇ ਆਪਣੇ ਟਵੀਟ ''ਚ ਕਿਹਾ ਹੈ, "ਭਾਰਤੀ ਕਬਜ਼ੇ ਵਾਲੇ ਕਸ਼ਮੀਰ ''ਚ ਖ਼ਰਾਬ ਹੁੰਦੇ ਹਾਲਾਤ, ਵਧੇਰੇ ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਪਾਬੰਦੀਸ਼ੁਦਾ ਕਲਸਟਰ ਬੰਬਾਂ ਦੀ ਵਰਤੋਂ ਦੀਆਂ ਖ਼ਬਰਾਂ ਨੇ ਚਿੰਤਾ ''ਚ ਪਾ ਦਿੱਤਾ ਹੈ।"

ਜੰਮੂ-ਕਸ਼ਮੀਰ
Getty Images
(ਸੰਕੇਤਕ ਤਸਵੀਰ)

ਸਰਬਦਲੀ ਬੈਠਕ

ਆਰਟੀਕਲ 35ਏ ਅਤੇ ਆਰਟੀਕਲ 370 ਨੂੰ ਖ਼ਤਮ ਕਰਨ ਦੀਆਂ ਅਟਕਲਾਂ ਅਤੇ ਉਸ ਤੋਂ ਪੈਦਾ ਹੋਏ ਸ਼ੱਕ ਵਿਚਾਲੇ ਜੰਮੂ-ਕਸ਼ਮੀਰ ''ਚ ਮੁੱਖਧਾਰਾ ਦੇ ਸਿਆਸੀ ਦਲਾਂ ਦੇ ਨੇਤਾਵਾਂ ਨੇ ਸ਼੍ਰੀਨਗਰ ''ਚ ਐਤਵਾਰ ਸ਼ਾਮ ਨੂੰ ਮੁਲਾਕਾਤ ਕਰਕੇ ਸੂਬੇ ਨੂੰ ਹਾਸਿਲ ਵਿਸ਼ੇਸ਼ ਦਰਜੇ ਨੂੰ ਬਚਾਉਣ ਲਈ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ।

https://www.youtube.com/watch?v=UaXb0wWb2Sk

ਸਮਾਚਾਰ ਏਜੰਸੀਆਂ ਮੁਤਾਬਕ ਕਸ਼ਮੀਰੀ ਦਲਾਂ ਦੀ ਸਰਬ ਦਲੀ ਬੈਠਕ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ਼ ਅਬਦੁੱਲਾ ਨੇ ਬੈਠਕ ''ਚ ਪਾਸ ਕੀਤੀ ਹੋਈ ਤਜਵੀਜ਼ ਨੂੰ ਪੜ੍ਹਦਿਆਂ ਹੋਇਆ ਕਿਹਾ, "ਸਰਬ ਸਹਿਮਤੀ ਨਾਲ ਇਹ ਤੈਅ ਹੋਇਆ ਹੈ ਕਿ ਸਾਰੇ ਦਲ ਜੰਮੂ-ਕਸ਼ਮੀਰ ਅਤੇ ਲੱਦਾਖ਼ ਦੀ ਖ਼ੁਦਮੁਖਤਿਆਰੀ ਤੇ ਵਿਸ਼ੇਸ਼ ਦਰਜੇ ਨੂੰ ਬਚਾਉਣ ਲਈ ਇੱਕਜੁੱਟ ਰਹਿਣਗੇ।"

ਉਮਰ ਅਬਦੁੱਲਾ
Getty Images

ਤਜਵੀਜ਼ ''ਚ ਕਿਹਾ ਗਿਆ ਹੈ ਕਿ ਆਰਟੀਕਲ 35ਏ, ਆਰਟੀਕਲ 370 ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਅਸੰਵੈਧਾਨਿਕ ਕਾਰਵਾਈ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ਼ ਦੇ ਲੋਕਾਂ ਪ੍ਰਤੀ ਹਮਲਾਵਰ ਰਵੱਈਆ ਮੰਨਿਆ ਜਾਵੇਗਾ।

ਇਸ ਸਰਬ ਦਲੀ ਬੈਠਕ ''ਚ ਮਹਿਬੂਬਾ ਮੁਫ਼ਤੀ, ਸੱਜਾਦ ਲੋਨ, ਉਮਰ ਅਬਦੁੱਲਾ ਅਤੇ ਹੋਰਨਾਂ ਦਲਾਂ ਦੇ ਨੇਤਾ ਮੌਜੂਦ ਸਨ।

ਇਹ ਬੈਠਕ ਅਜਿਹੇ ਸਮੇਂ ਹੋਈ ਹੈ ਜਦੋਂ ਘਾਟੀ ਵਿੱਚ ਕੱਟੜਪੰਥੀ ਹਮਲੇ ਦੇ ਸ਼ੱਕ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਅਲਰਟ ਤੋਂ ਬਾਅਦ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਅਫ਼ਰਾ-ਤਫ਼ਰੀ ''ਚ ਵਾਪਸੀ ਹੋ ਰਹੀ ਹੈ ਅਤੇ ਸਥਾਨਕ ਲੋਕ ਇਨ੍ਹਾਂ ਅਫ਼ਵਾਹਾਂ ਕਰਕੇ ਜ਼ਰੂਰੀ ਵਸਤਾਂ ਨੂੰ ਇਕੱਠਿਆਂ ਕਰ ਰਹੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=3I-WU2Ycr-k

https://www.youtube.com/watch?v=VCWIVEjvZp0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News