ਕਸ਼ਮੀਰ ''''ਚ ਤਣਾਅ: ਇਮਰਾਨ ਖ਼ਾਨ ਨੇ ਕਿਹਾ, ''''ਨਵਾਂ ਸੰਕਟ'''' ਪੈਦਾ ਹੋ ਸਕਦਾ ਹੈ''''

Sunday, Aug 04, 2019 - 09:46 PM (IST)

ਇਮਰਾਨ ਖ਼ਾਨ
Getty Images

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮੀ ਸੁਰੱਖਿਆ ਕਮੇਟੀ ਦੀ ਬੈਠਕ ਕੀਤੀ ਹੈ ਅਤੇ ਕਿਹਾ ਹੈ ਕਿ ਭਾਰਤ ਦੇ ਹਮਲਾਵਰ ਰਵੱਈਏ ਕਾਰਨ ਸੰਕਟ ਪੈਦਾ ਹੋ ਸਕਦਾ ਹੈ।

ਪਾਕਿਸਤਾਨ ਨੇ ਭਾਰਤ ''ਤੇ ਐੱਲਓਸੀ ਦੇ ਪਾਰ ਕਲਸਟਰ ਬੰਬ ਦਾ ਇਸਤੇਮਾਲ ਕਰਨ ਦੇ ਵੀ ਇਲਜ਼ਾਮ ਲਗਾਏ ਹਨ ਜਿਨ੍ਹਾਂ ਨੂੰ ਭਾਰਤ ਨੇ ਖਾਰਜ ਕੀਤਾ ਹੈ।

ਇਮਰਾਨ ਖ਼ਾਨ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਐੱਲਓਸੀ ਦੇ ਪਾਰ ਵਸਨੀਕਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰ ਰਿਹਾ ਹੈ।

ਇੱਕ ਟਵੀਟ ਵਿੱਚ ਇਮਰਾਨ ਖ਼ਾਨ ਨੇ ਕਿਹਾ, ''''ਮੈਂ ਭਾਰਤ ਵੱਲੋਂ ਐੱਲਓਸੀ ਦੇ ਪਾਰ ਬੇਕਸੂਰ ਲੋਕਾਂ ''ਤੇ ਕਲਸਟਰ ਬੰਬਾਂ ਦੇ ਇਸਤੇਮਾਲ ਦੀ ਨਿਖੇਧੀ ਕਰਦਾ ਹਾਂ। ਇਹ ਮਨੁੱਖੀ ਕਾਨੂੰਨਾਂ ਅਤੇ ਭਾਰਤ ਦੀ 1983 ਦੀ ਖਾਸ ਹਥਿਆਰਾ ਦੀ ਕਨਵੈਨਸ਼ਨ ਦੀ ਉਲੰਘਣਾ ਹੈ।''''

https://twitter.com/ImranKhanPTI/status/1157963118565310464

ਉਨ੍ਹਾਂ ਕਿਹਾ, ''''ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਸ਼ਾਂਤੀ ਅਤੇ ਸੁਰੱਖਿਆ ਲਈ ਇਸ ਕੌਮਾਂਤਰੀ ਖ਼ਤਰੇ ਦਾ ਨੋਟਿਸ ਲੈਣਾ ਚਾਹੀਦਾ ਹੈ।''''

ਇਹ ਵੀ ਪੜ੍ਹੋ:

ਇੱਕ ਹੋਰ ਟਵੀਟ ਵਿੱਚ ਇਮਰਾਨ ਖ਼ਾਨ ਨੇ ਕਿਹਾ, ਕਬਜ਼ਾ ਕੀਤੇ ਗਏ ਕਸ਼ਮੀਰ ਵਿੱਚ ਰਹਿ ਰਹੇ ਲੋਕਾਂ ਦੇ ਦਰਦ ਦੀ ਲੰਬੀ ਰਾਤ ਨੂੰ ਖ਼ਤਮ ਕਰਨ ਦਾ ਵੇਲਾ ਆ ਗਿਆ ਹੈ। ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਦੇ ਸਮਝੌਤੇ ਤਹਿਤ ਆਪਣੀ ਕਿਸਮਤ ਆਪ ਚੁਣਨ ਦੇ ਅਧਿਕਾਰ ਦੇ ਇਸਤੇਮਾਲ ਦਾ ਮੌਕਾ ਦਿੱਤਾ ਜਾਣਾ ਚਾਹੀਦਾ।''''

ਉਨ੍ਹਾਂ ਕਿਹਾ, ''''ਕਸ਼ਮੀਰ ਦੇ ਸ਼ਾਂਤੀਪੂਰਨ ਅਤੇ ਨਿਆਂਪੂਰਨ ਹੱਲ ਨਾਲ ਹੀ ਦੱਖਣੀ ਏਸ਼ੀਆ ਵਿੱਚ ਸੁਰੱਖਿਆ ਅਤੇ ਸ਼ਾਂਤੀ ਦਾ ਰਾਸਤਾ ਲੰਘਦਾ ਹੈ।''''

…ਤਾਂ ਪੈਦਾ ਹੋਵੇਗਾ ਨਵਾਂ ਸੰਕਟ

ਆਪਣੇ ਟਵੀਟ ਵਿੱਚ ਇਮਰਾਨ ਖ਼ਾਨ ਨੇ ਇਹ ਵੀ ਕਿਹਾ ਹੈ ਕਿ ਭਾਰਤੀ ਬਲਾਂ ਦੀ ਹਮਲਾਵਾਰ ਕਾਰਵਾਈ ਖੇਤਰ ਵਿੱਚ ਨਵਾਂ ਸੰਕਟ ਖੜ੍ਹਾ ਕਰ ਸਕਦੀ ਹੈ।

https://twitter.com/ImranKhanPTI/status/1157963122981920768

ਉਨ੍ਹਾਂ ਨੇ ਕਿਹਾ, "ਰਾਸ਼ਟਰਪਤੀ ਟਰੰਪ ਨੇ ਕਸ਼ਮੀਰ ਵਿੱਚ ਵਿਚੋਲਗੀ ਦਾ ਪ੍ਰਸਤਾਵ ਦਿੱਤਾ ਹੈ। ਹੁਣ ਇਹ ਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਭਾਰਤੀ ਬਲਾਂ ਦੀਆਂ ਨਵੀਆਂ ਹਮਲਾਵਾਰ ਕਾਰਵਾਈਆਂ ਦੇ ਕਾਰਨ ਕਸ਼ਮੀਰ ਵਿੱਚ ਅਤੇ ਕੰਟਰੋਲ ਰੇਖਾ ਦੇ ਪਾਰ ਹਾਲਾਤ ਖਰਾਬ ਹੋ ਰਹੇ ਹਨ। ਇਸਦੇ ਖੇਤਰੀ ਸੰਕਟ ਵਿੱਚ ਬਦਲਣ ਦੀ ਸੰਭਾਵਨਾ ਹੈ।''''

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੀਤੇ ਮਹੀਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਦੌਰਾਨ ਕਸ਼ਮੀਰ ਦੇ ਮੁੱਦੇ ''ਤੇ ਵਿਚੋਲਗੀ ਦਾ ਪ੍ਰਸਤਾਵ ਦਿੱਤਾ ਸੀ। ਪਾਕਿਸਤਾਨ ਨੇ ਜਿੱਥੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਸੀ ਉੱਥੇ ਹੀ ਭਾਰਤ ਨੇ ਇਸ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸੀ।

ਕਸ਼ਮੀਰ ਵਿੱਚ ਵੱਧ ਰਿਹਾ ਤਣਾਅ

ਭਾਰਤ ਨੇ ਸੁਰੱਖਿਆ ਕਾਰਨਾ ਕਰਕੇ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਹੈ ਅਤੇ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੀ ਸੰਖਿਆ ਵੀ ਵਧਾਈ ਗਈ ਹੈ। ਇਸ ਤੋਂ ਇਲਾਵਾ ਭਾਰਤ ਨੇ ਸੈਲਾਨੀਆਂ ਨੂੰ ਕਸ਼ਮੀਰ ਤੋਂ ਵਾਪਿਸ ਆਉਣ ਲਈ ਕਿਹਾ ਹੈ।

ਕਸ਼ਮੀਰ ਵਿੱਚ ਸੈਲਾਨੀ
BBC
ਸੈਲਾਨੀਆਂ ਨੇ ਕਸ਼ਮੀਰ ਤੋਂ ਪਰਤਣਾ ਸ਼ੁਰੂ ਕਰ ਦਿੱਤਾ ਹੈ

ਇਨ੍ਹਾਂ ਕਾਰਵਾਈਆਂ ਤੋਂ ਬਾਅਦ ਤੋਂ ਕਸ਼ਮੀਰ ਵਿੱਚ ਤਣਾਅ ਵੱਧ ਰਿਹਾ ਹੈ ਅਤੇ ਸ਼ੱਕ ਦਾ ਮਾਹੌਲ ਹੈ। ਸਥਾਨਕ ਪੱਤਰਕਾਰਾਂ ਦਾ ਕਹਿਣਾ ਹੈ ਕਿ 1999 ਵਿੱਚ ਹੋਏ ਕਾਰਗਿੱਲ ਯੁੱਧ ਦੌਰਾਨ ਵੀ ਮਾਹੌਲ ਅਜਿਹਾ ਨਹੀਂ ਸੀ।

ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਨੇ ਮੌਜੂਦਾ ਹਾਲਾਤਾਂ ''ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਭਾਰਤ ਕਸ਼ਮੀਰ ਵਿੱਚ ਕੁਝ ਕਰ ਸਕਦਾ ਹੈ।

ਉੱਥੇ ਹੀ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਬਿਆਨ ਨਹੀਂ ਆਇਆ। ਮੀਡੀਆ ਰਿਪੋਰਟਾਂ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਵਿੱਚ ਖੂਫ਼ੀਆ ਏਜੰਸੀਆਂ ਦੇ ਮੁਖੀਆਂ ਦੇ ਨਾਲ ਕਸ਼ਮੀਰ ਦੇ ਹਾਲਾਤਾਂ ''ਤੇ ਚਰਚਾ ਕੀਤੀ ਹੈ।

ਉੱਧਰ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਬੈਠਕ ਸੱਦੀ ਹੈ।

ਇਹ ਵੀ ਪੜ੍ਹੋ:

ਕਸ਼ਮੀਰ ਤਣਾਅ
Getty Images

ਪਾਕਿਸਤਾਨ ਆਪਣੇ ਜਵਾਨਾਂ ਦੀਆਂ ਲਾਸ਼ਾਂ ਲੈ ਜਾਵੇ- ਭਾਰਤ

ਇਸ ਵਿਚਾਲੇ ਭਾਰਤੀ ਫੌਜ ਨੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (BAT) ਦੇ 5-7 ਜਵਾਨਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।

ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਆਪਣੇ ਜਵਾਨਾਂ ਦੀਆਂ ਲਾਸ਼ਾਂ ਲੈ ਜਾਣ।

ਭਾਰਤੀ ਫੌਜ ਜਾ ਕਹਿਣਾ ਹੈ ਕਿ ਕੇਰਨ ਸੈਕਟਰ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਇਨ੍ਹਾਂ ਜਵਾਨਾਂ ਦੀਆਂ ਲਾਸ਼ਾਂ ਕੰਟਰੋਲ ਰੇਖਾ ''ਤੇ ਭਾਰਤ ਵੱਲ ਹਨ।

ਉੱਥੇ ਹੀ ਪਾਕਿਸਤਾਨ ਨੇ ਭਾਰਤ ਦੇ ਇਸ ਦਾਅਵੇ ਨੂੰ ਖਾਰਿਜ ਕੀਤਾ ਹੈ।

ਪਾਕਿਸਤਾਨੀ ਫੌਜ ਦੇ ਬੁਲਾਰੇ ਆਸਿਫ਼ ਗਫ਼ੂਰ ਨੇ ਇੱਕ ਟਵੀਟ ਵਿੱਚ ਕਿਹਾ ਹੈ, "ਭਾਰਤ ਦਾ ਪਾਕਿਸਤਾਨੀ ਫੌਜੀਆਂ ਦੀਆਂ ਲਾਸ਼ਾਂ ਹੋਣ ਦਾ ਦਾਅਵਾ ਕਰਨਾ ਸਿਰਫ਼ ਪ੍ਰਾਪੇਗੰਡਾ ਹੈ।"

https://twitter.com/OfficialDGISPR/status/1157717070538260480

ਉਨ੍ਹਾਂ ਕਿਹਾ, "ਇਹ ਜੰਮੂ-ਕਸ਼ਮੀਰ ਵਿੱਚ ਭਾਰਤ ਦੇ ਕਬਜ਼ਾਧਾਰਕ ਬਲਾਂ ਵੱਲੋਂ ਵਧਾਈ ਜਾ ਰਹੀ ਤਸ਼ਦੱਦ ਦੀਆਂ ਕਾਰਵਾਈਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।''''

ਇਹ ਵੀਡੀਓਜ਼ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=3I-WU2Ycr-k

https://www.youtube.com/watch?v=cnXhsw7a_t4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News