ਕਸ਼ਮੀਰ: ਜੰਮੂ-ਪੰਜਾਬ ਸਰਹੱਦ ''''ਤੇ ਅਮਰਨਾਥ ਯਾਤਰੀ ਤੇ ਲੰਗਰ ਪ੍ਰਬੰਧਕ ਕੀ ਕਹਿ ਰਹੇ

Sunday, Aug 04, 2019 - 04:31 PM (IST)

ਅਮਰਨਾਥ ਯਾਤਰਾ ''ਤੇ ਜੰਮੂ-ਕਸ਼ਮੀਰ ਗਏ ਸ਼ਰਧਾਲੂ ਹੁਣ ਪਰਤ ਰਹੇ ਹਨ। ਪਠਾਨਕੋਟ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਜੋ ਯਾਤਰੀ ਅਮਰਨਾਥ ਲਈ ਜੰਮੂ ਪਹੁੰਚੇ ਸਨ ਉਨ੍ਹਾਂ ਨੂੰ ਉੱਥੋਂ ਹੀ ਵਾਪਸ ਭੇਜਿਆ ਜਾ ਰਿਹਾ ਹੈ।

ਵਾਰਾਣਸੀ ਤੋਂ ਆਏ ਨੌਜਵਾਨ ਓਮ ਪ੍ਰਕਾਸ਼ ਅਤੇ ਅੰਕਿਤ ਨੇ ਦੱਸਿਆ, "ਅਸੀਂ ਅਮਰਨਾਥ ਯਾਤਰਾ ਲਈ ਜੰਮੂ ਵੱਲ ਰਵਾਨਾ ਜ਼ਰੂਰ ਹੋਏ ਸੀ ਪਰ ਪਹਿਲਾਂ ਸਾਨੂੰ ਜੰਮੂ ਰੋਕ ਦਿੱਤਾ ਗਿਆ ਸੀ।"

"ਸਾਨੂੰ ਕਿਹਾ ਗਿਆ ਸੀ ਕਿ ਅੱਗੇ ਮੌਸਮ ਖ਼ਰਾਬ ਹੈ। ਅਸੀਂ ਫਿਰ ਵੈਸ਼ਨੋ ਦੇਵੀ ਚਲੇ ਗਏ। ਸੋਚਿਆ ਸੀ ਕਿ ਵਾਪਸੀ ''ਤੇ ਅਮਰਨਾਥ ਜਾਵਾਂਗੇ ਪਰ ਫਿਰ ਸਾਨੂੰ ਪ੍ਰਸ਼ਾਸਨ ਵੱਲੋਂ ਵਾਪਸ ਜਾਣ ਦੀ ਹਦਾਇਤ ਦਿੱਤੀ ਗਈ।

ਇਹ ਵੀ ਪੜ੍ਹੋ:

ਰਾਜੂ ਅਲੀਗੜ੍ਹ ਤੋਂ ਸਾਈਕਲ ''ਤੇ ਧਾਰਮਿਕ ਯਾਤਰਾ ''ਤੇ ਕਰਨ ਲਈ ਨਿਕਲੇ ਸਨ। ਉਨ੍ਹਾਂ ਨੂੰ ਯਾਤਰਾ ਨੂੰ ਰੋਕੇ ਜਾਣ ਦਾ ਕਾਫੀ ਦੁਖ ਹੈ।

ਉਨ੍ਹਾਂ ਕਿਹਾ, "ਮੈਂ ਬੇਨਤੀ ਕਰਦਾਂ ਹਾਂ ਕਿ ਯਾਤਰਾ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇ ਤਾਂ ਜੋ ਮੈਂ ਯਾਤਰਾ ਪੂਰੀ ਕਰ ਸਕਾਂ।"

ਸੁਰੱਖਿਆ ਦੇ ਪ੍ਰਬੰਧ

ਪੰਜਾਬ ਪੁਲਿਸ ਤੇ ਸੀਆਰਪੀਐੱਫ ਵੱਲੋਂ ਸੁਰੱਖਿਆ ਨਾਕੇ ਲਗਾ ਕੇ ਸਾਰੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਪਠਾਨਕੋਟ ਦੇ ਡੀ ਐਸ ਪੀ ਆਸ਼ਵੰਤ ਸਿੰਘ ਨੇ ਦੱਸਿਆ, "ਅਮਰਨਾਥ ਦੀ ਯਾਤਰਾ ਰੋਕਣ ਦੇ ਹੁਕਮ ਕੇਂਦਰ ਸਰਕਾਰ ਵੱਲੋਂ ਦਿਤੇ ਗਏ ਹਨ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਵਾਪਸ ਆ ਰਹੇ ਯਾਤਰੀਆਂ ਨੂੰ ਕਿਸੇ ਤਰੀਕੇ ਦੀ ਪ੍ਰੇਸ਼ਾਨੀ ਨਾ ਹੋਣ ਦੇਈਏ।"

"ਸਾਨੂੰ ਕਿਸੇ ਵੀ ਯਾਤਰੀ ਨੂੰ ਜੰਮੂ-ਕਸ਼ਮੀਰ ਵੱਲ ਜਾਣ ਤੋਂ ਰੋਕਣ ਦਾ ਹੁਕਮ ਨਹੀਂ ਮਿਲਿਆ ਹੈ।"

ਯਾਤਰੀਆਂ ਦੀ ਸਹੂਲਤ ਲਈ ਲਾਏ ਲੰਗਰ

ਮੁਸਾਫਿਰਾਂ ਦੀ ਸਹੂਲਤ ਲਈ ਪਠਾਨਕੋਟ ਦੇ ਨਜ਼ਦੀਕ ਵੱਖ-ਵੱਖ ਲੰਗਰ ਲਗੇ ਹੋਏ ਹਨ ਜੋ ਆਉਣ-ਜਾਣ ਵਾਲੇ ਯਾਤਰੀਆਂ ਨੂੰ ਖਾਣ- ਪੀਣ ਅਤੇ ਰਹਿਣ ਦੀ ਸਹੂਲਤ ਦੇ ਰਹੇ ਹਨ।

ਪੰਜਾਬ ਪੁਲਿਸ ਵੱਲੋਂ ਵੀ ਇੱਥੇ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਇਨ੍ਹਾਂ ਲੰਗਰਾਂ ਅਤੇ ਪੰਡਾਲਾਂ ਵਿੱਚ ਬੁਲੇਟਪਰੂਫ ਗੱਡੀਆਂ ਅਤੇ ਪੁਲਿਸ ਮੁਲਾਜ਼ਮ ਪੱਕੇ ਤੌਰ ਤੇ ਤਾਇਨਾਤ ਕੀਤੇ ਗਏ ਹਨ।

ਲੰਗਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜਿਵੇ ਹੀ ਬੀਤੇ ਦਿਨ ਅਮਰਨਾਥ ਯਾਤਰਾ ਰੋਕਣ ਦੇ ਆਦੇਸ਼ ਦਿਤੇ ਗਏ ਹਨ ਅਤੇ ਜੰਮੂ ਵੱਲ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਲੱਗਭਗ ਬਹੁਤ ਘੱਟ ਚੁੱਕੀ ਹੈ ਅਤੇ ਜੇਕਰ ਕੋਈ ਯਾਤਰੀ ਜਾ ਵੀ ਰਿਹਾ ਹੈ ਉਹਨਾਂ ਨੂੰ ਵੀ ਜੰਮੂ ਤੋਂ ਹੀ ਵਾਪਿਸ ਭੇਜਿਆ ਜਾ ਰਿਹਾ ਹੈ |

ਬਠਿੰਡਾ ਤੋਂ ਹਰ ਸਾਲ ਬਾਲਟਾਲ ਵਿਖੇ ਲੰਗਰ ਲਾਉਣ ਵਾਲੇ ਪ੍ਰਬੰਧਕ ਕਪਿਲ ਕਪੂਰ ਅਤੇ ਸੰਦੀਪ ਕੁਮਾਰ ਆਪਣਾ ਲੰਗਰ ਉਥੋਂ ਖਤਮ ਕਰ ਵਾਪਸੀ ਕਰ ਚੁਕੇ ਹਨ।

ਉਨ੍ਹਾਂ ਕਿਹਾ, "ਕੁਝ ਦਿਨ ਪਹਿਲਾਂ ਹੀ ਇੰਝ ਜਾਪ ਰਿਹਾ ਸੀ ਕਿ ਯਾਤਰਾ ਰੋਕਣ ਦੀ ਤਿਆਰੀ ਹੋ ਰਹੀ ਹੈ। ਫਿਰ ਸਾਨੂੰ ਲੰਗਰ ਵਾਪਿਸ ਲੈਕੇ ਜਾਣ ਦੇ ਹੁਕਮ ਦੇ ਦਿਤੇ ਗਏ।"

"ਸਾਡੇ ਕੋਲ 15 ਅਗਸਤ ਤੱਕ ਲੰਗਰ ਲਾਉਣ ਦੀ ਇਜਾਜ਼ਤ ਸੀ ਪਰ ਸਾਨੂੰ ਪਹਿਲਾਂ ਹੀ ਵਾਪਸ ਭੇਜ ਦਿੱਤਾ ਗਿਆ।"

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੇਖੋ:

https://www.youtube.com/watch?v=cnXhsw7a_t4

https://www.youtube.com/watch?v=Xuf4cUm9LWc

https://www.youtube.com/watch?v=PgSXNg2_R6I

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News