ਕੀ ਹੈ ਕਲਸਟਰ ਬੰਬ ਜਿਸ ਦੇ ਇਸਤੇਮਾਲ ਦਾ ਪਾਕਿਸਤਾਨ ਨੇ ਲਗਾਇਆ ਭਾਰਤ ’ਤੇ ਇਲਜ਼ਾਮ

Sunday, Aug 04, 2019 - 07:46 AM (IST)

ਸੰਕਤੇਕ ਤਸਵੀਰ
Getty Images
ਸੰਕਤੇਕ ਤਸਵੀਰ

ਪਾਕਿਸਤਾਨ ਨੇ ਭਾਰਤ ''ਤੇ ਕੰਟ੍ਰੋਲ ਰੇਖਾ ''ਤੇ ਗੋਲੀਬਾਕੀ ਕਰਨ ਦਾ ਇਮਜ਼ਾਮ ਲਗਾਇਆ ਹੈ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਅਤੇ 11 ਲੋਕ ਜ਼ਖ਼ਮੀ ਹੋਏ ਹਨ।

ਪਾਕਿਸਤਾਨੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫ਼ੂਰ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤੀ ਸੁਰੱਖਿਆ ਬਲਾਂ ਨੇ ਕਲਸਟਰ ਬੰਬ ਦੀ ਵਰਤੋਂ ਕੀਤੀ ਹੈ, ਜੋ ਜਿਨੇਵਾ ਸੰਧੀ ਅਤੇ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਹੈ।

ਹਾਲਾਂਕਿ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਭਾਰਤ ਦੁਆਰਾ ਕਲਸਟਰ ਬੰਬ ਦੇ ਇਸਤੇਮਾਲ ਦੀ ਨਿੰਦਾ ਕਰਦੇ ਹਨ।

https://twitter.com/SMQureshiPTI/status/1157614773732892672

ਦੂਜੇ ਪਾਸੇ ਭਾਰਤੀ ਸੈਨਾ ਨੇ ਕਿਹਾ ਹੈ ਕਿ ਪਾਕਿਸਤਾਨੀ ਸੈਨਾ ਲਗਾਤਾਰ ਘੁਸਪੈਠ ਕਰਾ ਕੇ ਅਤੇ ਹਥਿਆਰ ਦੇ ਕੇ ਕੱਟੜਪੰਥੀਆਂ ਨੂੰ ਵਧਾਵਾ ਦਿੰਦੀ ਹੈ।

ਇਹ ਵੀ ਪੜ੍ਹੋ-

ਭਾਰਤੀ ਸੈਨਾ ਦੇ ਬਿਆਨ ''ਚ ਅੱਗੇ ਕਿਹਾ ਗਿਆ ਹੈ ਕਿ ਭਾਰਤੀ ਸੈਨਾ ਹਮੇਸ਼ਾਂ ਪ੍ਰਤੀਕਿਰਿਆ ਦਾ ਜਵਾਬ ਦਿੰਦੀ ਹੈ ਅਤੇ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਕੇਵਲ ਪਾਕਿਸਤਾਨ ਸੈਨਾ ਦੀਆਂ ਸੈਨਿਕ ਚੌਂਕੀਆਂ ਅਤੇ ਉਨ੍ਹਾਂ ਵੱਲੋਂ ਮਦਦ ਹਾਸਿਲ ਕਰ ਰਹੇ ਕੱਟੜਪੰਥੀ ਘੁਸਪੈਠੀਆਂ ਦੇ ਖ਼ਿਲਾਫ਼ ਕੀਤੀ ਗਈ ਹੈ।

ਕੀ ਹੈ ਕਲਸਟਰ ਬੰਬ

ਜਿਨੇਵਾ ਸਮਝੌਤੇ ਦੇ ਤਹਿਤ ਕਲਸਟਰ ਬੰਬਾਂ ਦਾ ਉਤਪਾਦਨ ਅਤੇ ਇਸਤੇਮਾਲ ਪਾਬੰਦੀਸ਼ੁਧਾ ਹੈ ਪਰ ਕਈ ਦੇਸਾਂ ਅਤੇ ਸੈਨਾਵਾਂ ''ਤੇ ਇਨ੍ਹਾਂ ਦੇ ਜੰਗਾਂ ਜਾਂ ਸ਼ਸਤਰਬੱਧ ਸੰਘਰਸ਼ ''ਚ ਵਰਤਣ ਦੇ ਇਲਜ਼ਾਮ ਲਗਦੇ ਰਹੇ ਹਨ।

ਭਾਰਚ, ਪਾਕਿਸਤਾਨ
Getty Images

ਇਹ ਖ਼ਤਰਨਾਕ ਇਸ ਲਈ ਮੰਨੇ ਜਾਂਦੇ ਹਨ ਕਿਉਂਕਿ ਮੁੱਖ ਬੰਬ ''ਤੋਂ ਨਿਕਲਣ ਵਾਲੇ ਕਈ ਛੋਟੇ ਬੰਬ ਤੈਅ ਟੀਚੇ ਦੇ ਨੇੜੇ-ਤੇੜੇ ਵੀ ਨੁਕਸਾਨ ਪਹੁੰਚਾਉਂਦੇ ਸਨ।

ਇਸ ਨਾਲ ਸੰਘਰਸ਼ ਦੌਰਾਨ ਆਮ ਨਾਗਿਰਕਾਂ ਨੂੰ ਨੁਕਸਾਨ ਪਹੁੰਚਾਉਣ ਦਾ ਸ਼ੱਕ ਵੱਧ ਜਾਂਦਾ ਹੈ।

ਇਹੀ ਨਹੀਂ, ਮੁੱਖ ਬੰਬ ਦੇ ਫਟਣ ਤੋਂ ਬਾਅਦ ਆਸ-ਪਾਸ ਡਿੱਗਣ ਵਾਲੇ ਛੋਟੇ ਵਿਸਫੋਟਕ ਲੰਬੇ ਸਮੇਂ ਤੱਕ ਪਏ ਰਹਿ ਸਕਦੇ ਹਨ।

ਅਜਿਹੇ ''ਚ ਸੰਘਰਸ਼ ਖ਼ਤਮ ਹੋਣ ਤੋਂ ਬਾਅਦ ਵੀ ਇਨ੍ਹਾਂ ਦੀ ਚਪੇਟ ''ਚ ਆਉਣ ਨਾਲ ਜਾਨ-ਮਾਲ ਦੇ ਨੁਕਸਾਨ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ।

ਇਹ ਵਿਰੋਧੀ ਸੈਨਿਕਾਂ ਨੂੰ ਮਾਰਨ ਜਾਂ ਉਨ੍ਹਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਵਰਤਿਆ ਜਾਂਦਾ ਹੈ।

ਇਨ੍ਹਾਂ ਨੂੰ ਲੜਾਕੂ ਜਹਾਜ਼ਾਂ ਤੋਂ ਸੁੱਟਿਆ ਜਾਂਦਾ ਹੈ ਜਾਂ ਜ਼ਮੀਨ ਤੋਂ ਲਾਂਚ ਕੀਤਾ ਜਾ ਸਕਦਾ ਹੈ।

ਭਾਰਤ-ਪਾਕਿਸਤਾਨ ਦੋਵੇਂ ਸਮਝੌਤੇ ''ਚ ਸ਼ਾਮਿਲ ਨਹੀਂ

2008 ਵਿੱਚ ਡਬਲਿਨ ਵਿੱਚ ਕਨਵੈਨਸ਼ਨ ਆਨ ਕਲਸਟਰ ਮਿਊਨੀਸ਼ਨ ਨਾਮ ਨਾਲ ਕੌਮਾਂਤਰੀ ਸਮਝੌਤਾ ਹੋਂਦ ਵਿੱਚ ਆਇਆ ਸੀ, ਜਿਸ ਦੇ ਤਹਿਤ ਕਲਸਟਰ ਬੰਬਾਂ ਨੂੰ ਰੱਖਣ, ਵੇਚਣ ਜਾਂ ਇਸਤੇਮਾਲ ਕਰਨ ''ਤੇ ਰੋਕ ਲਗਾਉਣ ਦੀ ਤਜਵੀਜ਼ ਸੀ।

ਪਾਕਿਸਤਾਨ, ਭਾਰਤ
Getty Images

3 ਦਸੰਬਰ 2008 ਤੋਂ ਇਸ ''ਤੇ ਹਸਤਾਖ਼ਰ ਦੀ ਸ਼ੁਰੂਆਤ ਹੋਈ ਤੇ ਸਤੰਬਰ 2018 ਤੱਕ ਇਸ ''ਤੇ 108 ਦੇਸਾਂ ਨੇ ਹਸਤਾਖ਼ਰ ਕੀਤੇ ਹਨ ਜਦ ਕਿ 106 ਨੇ ਇਸ ਨੂੰ ਆਪਣਾਉਣ ਲਈ ਸਿਧਾਂਤਿਕ ਸਹਿਮਤੀ ਨਹੀਂ ਦਿੱਤੀ ਸੀ।

ਪਰ ਕਈ ਦੇਸਾਂ ਨੇ ਇਸ ਸਮਝੌਤੇ ਦਾ ਵਿਰੋਧ ਵੀ ਕੀਤਾ ਸੀ, ਜਿਸ ਵਿੱਚ ਚੀਨ, ਰੂਸ, ਇਸਰਾਇਲ ਅਤੇ ਅਮਰੀਕਾ ਦੇ ਨਾਲ ਭਾਰਤ ਅਤੇ ਪਾਕਿਸਤਾਨ ਵੀ ਸ਼ਾਮਿਲ ਸਨ। ਇਨ੍ਹਾਂ ਦੋਵਾਂ ਦੇਸਾਂ ਨੇ ਹੁਣ ਵੀ ਇਸ ਸਮਝੌਤੇ ''ਤੇ ਹਸਤਾਖ਼ਰ ਨਹੀਂ ਕੀਤੇ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=dAaWdxGUPWQ

https://www.youtube.com/watch?v=PgSXNg2_R6I

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News