ਉਨਾਓ ਰੇਪ ਕੇਸ ਦੀ ਦਿੱਲੀ ਚ ਹੋਵੇਗੀ ਰੋਜ਼ਾਨਾਂ ਸੁਣਵਾਈ, ਡੇਢ ਮਹੀਨੇ ''''ਚ ਆਏਗਾ ਫੈਸਲਾ - 5 ਅਹਿਮ ਖ਼ਬਰਾਂ

Friday, Aug 02, 2019 - 07:16 AM (IST)

ਸੁਪਰੀਮ ਕੋਰਟ
Getty Images

ਉਨਾਓ ਰੇਪ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦਿੱਲੀ ਦੀ ਅਦਾਲਤ ਵਿੱਚ ਰੋਜ਼ਾਨਾ ਸੁਣਵਾਈ ਕਰਨ ਦੇ ਹੁਕਮ ਸੁਣਾਏ ਹਨ। ਇਸ ਹਿਸਾਬ ਨਾਲ ਇਸ ਕੇਸ ਦਾ 45 ਦਿਨਾਂ ਵਿੱਚ ਨਿਪਟਾਰਾ ਹੋ ਜਾਣਾ ਚਾਹੀਦਾ ਹੈ।

ਸੁਪਰੀਮ ਕੋਰਟ ਨੇ ਉਨਾਓ ਰੇਪ ਮਾਮਲੇ ਨਾਲ ਜੁੜੇ ਸਾਰੇ ਮਾਮਲਿਆਂ ਦੀ ਸੁਣਵਾਈ ਉੱਤਰ ਪ੍ਰਦੇਸ਼ ਤੋਂ ਦਿੱਲੀ ਵਿੱਚ ਕੀਤੇ ਜਾਣ ਦੇ ਹੁਕਮ ਦਿੱਤੇ ਹਨ।

ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਪੀੜਤਾ ਨੂੰ 25 ਲੱਖ ਰੁਪਏ ਹਰਜ਼ਾਨਾ ਦੇਣ ਲਈ ਵੀ ਕਿਹਾ ਹੈ। ਸਰਬ ਉੱਚ ਅਦਾਲਤ ਨੇ ਸੜਕ ਹਾਦਸੇ ਦੇ ਮਾਮਲੇ ਦੀ ਸੁਣਵਾਈ ਸੱਤ ਦਿਨਾਂ ਵਿੱਚ ਪੂਰੀ ਕਰਨ ਲਈ ਵੀ ਕਿਹਾ ਹੈ।

ਬੀਬੀਸੀ ਨੇ ਪੀੜਤਾ ਦੀ ਮਾਂ ਤੇ ਪਰਿਵਾਰ ਦੇ ਹੋਰ ਜੀਆਂ ਨਾਲ ਵੀ ਗੱਲਬਾਤ ਕੀਤੀ। ਪੂਰੀ ਖ਼ਬਰ ਪੜ੍ਹੋ

ਇਹ ਵੀ ਪੜ੍ਹੋ:

ਨਨਕਾਣਾ ਸਾਹਿਬ ਤੋਂ ਵਾਹਗੇ ਰਾਹੀਂ ਭਾਰਤ ਆਇਆ ਨਗਰ ਕੀਰਤਨ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਵਾਹਗੇ ਰਾਹੀ ਭਾਰਤ ਆਇਆ। 11 ਸਾਲ ਬਾਅਦ ਪਹਿਲੀ ਵਾਰ ਭਾਰਤ-ਪਾਕ ''ਚ ਸਾਂਝਾ ਨਗਰ ਕੀਰਤਨ ਸੱਜਿਆ ਹੈ।

ਵਾਹਗੇ ਉੱਤੇ ਭਾਰਤ ਵਿੱਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।

ਕੈਫ਼ੇ ਕੌਫ਼ੀ ਡੇਅ ਦੇ ਸੰਸਥਾਪਕ ਵੀ.ਜੀ. ਸਿਧਰਾਥ
Reuters
ਸਿਧਾਰਥ ਦਾ ਜਨਮ ਕਰਨਾਟਕ ਰਾਜ ਦੇ ਚਿਕਮਾਗਲੂਰ ਜ਼ਿਲ੍ਹਾ ਦੇ ਮੰਲੇਨਾਡੂ ਖੇਤਰ ''ਚ ਕੌਫ਼ੀ ਦੀ ਕਾਸ਼ਤ ਕਰਨ ਵਾਲੇ ਪਰਿਵਾਰ ''ਚ ਹੋਇਆ ਸੀ।

ਭਾਰਤ ਦੇ ਕੌਫ਼ੀ ਬਾਦਸ਼ਾਹ ਦੇ ਦੁਖਦਾਈ ਅੰਤ ਦੀ ਕਹਾਣੀ

ਕੈਫ਼ੇ ਕੌਫ਼ੀ ਡੇਅ ਦੇ ਸੰਸਥਾਪਕ ਵੀ.ਜੀ. ਸਿਧਰਾਥ ਦੀ ਮੌਤ ਦੀ ਖ਼ਬਰ ਨੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਹੈ।ਭਾਰਤ ਦੇ ਕਾਰੋਬਾਰੀ ਭਾਈਚਾਰੇ ''ਚ ਤਾਂ ਸਦਮੇ ਦਾ ਮਾਹੌਲ ਬਣਿਆ ਹੋਇਆ ਹੈ।

ਦੱਸਣਯੋਗ ਹੈ ਕਿ ਬੀਤੇ ਬੁੱਧਵਾਰ ਸਵੇਰ ਨੂੰ ਮਰਹੂਮ ਸਿਧਾਰਥ ਦੀ ਲਾਸ਼ ਦੇਸ਼ ਦੇ ਦੱਖਣੀ ਸ਼ਹਿਰ ਮੰਗਲੁਰੂ ਨਜ਼ਦੀਕ ਨੇਤਰਵਤੀ ਨਦੀ ਦੇ ਕਿਨਾਰਿਆਂ ਤੋਂ ਬਰਾਮਦ ਕੀਤੀ ਗਈ।

ਪੜ੍ਹੋ ਉਨ੍ਹਾਂ ਦੇ ਦੁਖਦਾਈ ਅੰਤ ਦੀ ਕਹਾਣੀ।

ਪੈੱਟ ਰੋਕਸ ਨੂੰ ਇਜਾਦ ਕਰਨ ਵਾਲੇ ਗੈਰੀ ਦਾਹਲ
Getty Images
ਪੈੱਟ ਰੋਕਸ ਨੂੰ ਇਜਾਦ ਕਰਨ ਵਾਲੇ ਗੈਰੀ ਦਾਹਲ

ਪੱਥਰਾਂ ਨੂੰ ਪਾਲਤੂ ਜਾਨਵਰ ਬਣਾ ਕੇ ਵੇਚਣ ਵਾਲੇ ਦੀ ਕਹਾਣੀ

ਪੜ੍ਹੋ ਕਿਵੇਂ ਇਸ ਸ਼ਖ਼ਸ਼ ਨੇ ਪੱਥਰਾਂ ਨੂੰ ਪਾਲਤੂ ਜਾਨਵਰ ਕਹਿ ਕੇ ਵੇਚਿਆ ਜਿਨ੍ਹਾਂ ਨੂੰ ਖਾਣਾ ਖਵਾਉਣ ਦੀ ਦੀ ਲੋੜ ਨਹੀਂ। ਨਾ ਨੁਹਾਉਣ ਦੀ ਅਤੇ ਨਾ ਹੀ ਸੈਰ ਕਰਵਾਉਣ ਦੀ। ਜਦੋਂ ਤੁਸੀਂ ਘਰ ਤੋਂ ਬਾਹਰ ਹੋਵੋ ਤਾਂ ਵੀ ਇਨ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। 1970 ਵਿਆਂ ਦੌਰਾਨ ਪੱਥਰਾਂ ਨੂੰ ਪਾਲਤੂਆਂ ਵਾਂਗ ਰੱਖਣ ਦਾ ਰੁਝਾਨ ਜਨੂੰਨ ਬਣ ਕੇ ਉਭਰਿਆ।

''ਪੈੱਟ ਰਾਕ'' ਮਾਮੂਲੀ, ਅੰਡਕਾਰ ਆਕਾਰ ਦਾ ਪੱਥਰ ਹੁੰਦਾ ਸੀ। ਜਿਸ ਨੂੰ ਮੈਕਸੀਕੋ ਦੀ ਬੀਚ ਤੋਂ ਦਰਾਮਦ ਕੀਤਾ ਗਿਆ ਸੀ, ਗੱਤੇ ਦੇ ਡੱਬੇ ਵਿੱਚ ਪੈਕ ਕੀਤਾ ਹੋਇਆ। ਜਿਸ ਵਿੱਚ ਹਵਾ ਲਈ ਕੁਝ ਛੇਕ ਹੋਣ ਅਤੇ ਇੱਕ ਆਲ੍ਹਣਾ, ਬਿਲਕੁਲ ਇੱਕ ਪਾਲਤੂ ਜਾਨਵਰ ਨੂੰ ਰੱਖਣ ਵਾਲੇ ਡੱਬੇ ਦੀ ਤਰ੍ਹਾਂ।

ਸੜਕੀ ਨਿਯਮ
BBC

ਸੜਕੀ ਨਿਯਮਾਂ ਦੀ ਉਲੰਘਣਾ ਹੁਣ ਪੈ ਸਕਦੀ ਹੈ ਤੁਹਾਡੀ ਜੇਬ ''ਤੇ ਭਾਰੀ

ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ''ਤੇ ਭਾਰੀ ਜੁਰਮਾਨੇ ਲਗਾ ਕੇ ਦੇਸ ਦੀਆਂ ਸੜਕਾਂ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਰਾਜ ਸਭਾ ਨੇ ਸੋਮਵਾਰ ਨੂੰ ਮੋਟਰ ਵੀਹਾਈਕਲ ਬਿੱਲ (ਸੋਧਿਆ) 2019 ਪਾਸ ਕਰ ਦਿੱਤਾ ਹੈ।

ਇਸ ਨਵੇਂ ਬਿੱਲ ਤਹਿਤ ਹੁਣ ਜਿਹੜੇ ਜੁਰਮਾਨੇ ਸੈਂਕੜਿਆਂ ''ਚ ਹੁੰਦੇ ਸਨ ਉਹ ਹਜ਼ਾਰਾਂ ਰੁਪਏ ਦੇਣੇ ਪੈ ਸਕਦੇ ਹਨ। ਪੂਰੀ ਖ਼ਬਰ ਪੜ੍ਹੋ

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=4c_5eKlQFvI

https://www.youtube.com/watch?v=ZcOtKaL2B_w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News