ਭਾਰਤ ''''ਚ ਪਹਿਲੀ ਵਾਰ ਹਾਈ ਕੋਰਟ ਦੇ ਜੱਜ ''''ਤੇ ਚੱਲੇਗਾ ਕੇਸ - 5 ਅਹਿਮ ਖ਼ਬਰਾਂ

Thursday, Aug 01, 2019 - 07:46 AM (IST)

ਇਲਾਹਾਬਾਦ ਹਾਈ ਕੋਰਟ ਦੇ ਮੌਜੂਦਾ ਜੱਜ ਜਸਟਿਸ ਸ੍ਰੀ ਨਾਰਾਇਣ ਸ਼ੁਕਲਾ ਭਾਰਤ ਦੇ ਅਜਿਹੇ ਪਹਿਲੇ ਜੱਜ ਹੋਣਗੇ ਜਿਨ੍ਹਾਂ ''ਤੇ ਕੇਸ ਚਲਾਇਆ ਜਾਵੇਗਾ।

ਭਾਰਤ ਦੇ ਚੀਫ ਜਸਟਿਸ ਰੰਜਨ ਗਗੋਈ ਨੇ ਬੁੱਧਵਾਰ ਨੂੰ ਸੀਬੀਆਈ ਦੀ ਪਟੀਸ਼ਨ ਮਨਜ਼ੂਰ ਕਰ ਲਈ ਅਤੇ ਜਾਂਚ ਏਜੰਸੀ ਨੂੰ ਜਸਟਿਸ ਸ਼ੁਕਲਾ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਜਸਟਿਸ ਸ਼ੁਕਾਲਾ ''ਤੇ ਕੇਸ ਦਰਜ ਕਰਨ ਲਈ ਸੀਬੀਆਈ ਨੇ ਚੀਫ ਜਸਟਿਸ ਨੂੰ ਇੱਕ ਚਿੱਠੀ ਲਿਖੀ ਸੀ ਅਤੇ ਦੱਸਿਆ ਸੀ ਕਿ ਭਾਰਤ ਦੇ ਸਾਬਕਾ ਜੱਜ ਜਸਟਿਸ ਦੀਪਕ ਮਿਸ਼ਰਾ ਦੀ ਸਲਾਹ ''ਤੇ ਉਨ੍ਹਾਂ ਨੇ ਜਸਟਿਸ ਸ਼ੁਕਲਾ ਦੇ ਖ਼ਿਲਾਫ਼ ਇੱਕ ਸ਼ੁਰੂਆਤੀ ਜਾਂਚ ਬਿਠਾਈ ਸੀ।

ਬਰਗਾੜੀ ਬੇਅਦਬੀ ਮਾਮਲੇ ''ਚ ਸੀਬੀਆਈ ਨੇ ਕਈ ਤੱਥ ਅਣਗੌਲਿਆਂ ਕੀਤੇ: ਕੈਪਟਨ ਅਮਰਿੰਦਰ ਸਿੰਘ

ਬਰਗਾੜੀ ਬੇਅਦਬੀ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ ਅਤੇ ਮੁੜ ਜਾਂਚ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ-

ਕੈਪਟਨ ਅਮਰਿੰਦਰ ਸਿੰਘ
Getty Images

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਸੀਬੀਆਈ ਨੇ ਨਾ ਸਿਰਫ਼ ਜਾਂਚ ਦੇ ਕੁਝ ਮਹੱਤਵਪੂਰਨ ਪਹਿਲੂਆਂ ਦੀ ਅਣਦੇਖੀ ਕੀਤੀ ਹੈ ਸਗੋਂ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਅਸਫ਼ਲ ਰਹੀ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਉਨਾਵ ਰੇਪ ਕੇਸ ਦੀ ਪੀੜਤਾ ਤੇ ਪੀੜਤਾ ਦੇ ਵਕੀਲ ਦੀ ਹਾਲਤ ਗੰਭੀਰ

ਉਨਾਵ ਰੇਪ ਪੀੜਤ ਅਤੇ ਉਨ੍ਹਾਂ ਦੇ ਵਕੀਲ ਦੇ ਹਾਲਤ ਗੰਭੀਰ ਹੈ ਅਤੇ ਦੋਵੇਂ ਹੀ ਲਾਈਫ਼ ਸਪੋਰਟ ਸਿਸਟਮ ''ਤੇ ਹਨ।

ਚੀਫ਼ ਜਸਟਿਸ ਰੰਜਨ ਗਗੋਈ ਕੇਸ ਦੀ ਸੁਣਵਾਈ ਅੱਜ ਕਰਨਗੇ।

ਬੀਤੇ ਦਿਨ ਚੀਫ਼ ਜਸਟਿਸ ਨੇ ਸੁਪਰੀਮ ਕੋਰਟ ਨੇ ਸਕੱਤਰ ਜਨਰਲ ਨੂੰ ਰੇਪ ਪੀੜਤਾ ਵੱਲੋਂ ਭੇਜਿਆ ਗਿਆ ਪੱਤਰ ਅਦਾਲਤ ''ਚ ਪੇਸ਼ ਨਾ ਕੀਤੇ ਜਾਣ ਬਾਰੇ ਸਵਾਲ ਵੀ ਪੁੱਛਿਆ ਸੀ।

ਇਸ ਦੇ ਨਾਲ ਹੀ ਅਦਾਲਤ ਨੇ ਪੀੜਤਾ ਦੀ ਮੈਡੀਕਲ ਰਿਪੋਰਟ ਵੀ ਤਲਬ ਕੀਤੀ ਹੈ। ਮਾਮਲੇ ਦੇ ਪੂਰਾ ਘਟਨਾਕ੍ਰਮ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਅਮਰੀਕੀ ਅਧਿਕਾਰੀਆਂ ਮੁਤਾਬਕ ਓਸਾਮਾ ਬਿਨ ਲਾਦੇਨ ਦਾ ਪੁੱਤਰ ਦੀ ''ਮੌਤ''

ਯੂਐੱਸ ਇੰਟੈਲੀਜੈਂਸ ਮੁਤਾਬਕ ਅਲ-ਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਦੀ ਮੌਤ ਹੋ ਗਈ ਹੈ।

ਅਣਪਛਾਤੇ ਸਰੋਤਾਂ ''ਤੇ ਆਧਾਰਿਤ ਰਿਪੋਰਟਾਂ ਮੁਤਾਬਕ ਹਮਜ਼ਾ ਦੀ ਮੌਤ ਦੀ ਥਾਂ ਅਤੇ ਤਰੀਕ ਬਾਰੇ ਅਜੇ ਵੀ ਸਹੀ ਜਾਣਕਾਰੀ ਨਹੀਂ ਹੈ।

ਫਰਵਰੀ ਵਿੱਚ ਅਮਰੀਕਾ ਸਰਕਾਰ ਨੇ ਉਸ ਬਾਰੇ ਜਾਣਕਾਰੀ ਦੇਣ ਲਈ 10 ਲੱਖ ਡਾਲਰ ਦੀ ਪੇਸ਼ਕਸ਼ ਵੀ ਕੀਤੀ ਸੀ।

ਹਮਜ਼ਾ ਬਿਨ ਲਾਦੇਨ ਦੀ ਉਮਰ 30 ਸਾਲਾ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਇਸ ਨੇ ਆਡੀਓ-ਵੀਡੀਓ ਸੰਦੇਸ਼ ਜਾਰੀ ਕਰਕੇ ਅਮਰੀਕਾ ਤੇ ਹੋਰ ਦੇਸਾਂ ''ਤੇ ਹਮਲਾ ਕਰਨ ਦੀ ਗੱਲ ਆਖੀ ਸੀ।

ਦਰ ਦਰ ਕਿਉਂ ਭਟਕ ਰਹੀ ਹੈ ਅਰਬ ਦੇ ਵੱਡੇ ਆਗੂ ਤੇ ਦੁਬਈ ਦੇ ਸ਼ਾਸਕ ਦੀ ਪਤਨੀ

ਦੁਬਈ ਦੇ ਸ਼ਾਸਕ ਅਤੇ ਅਰਬ ਦੇ ਵੱਡੇ ਸਿਆਸੀ ਆਗੂ ਦੀ ਮੁਲਕ ਛੱਡ ਕੇ ਭੱਜੀ ਹੋਈ ਪਤਨੀ ਨੇ ਬਰਤਾਨੀਆ ਦੀ ਇੱਕ ਅਦਾਲਤ ''ਚ ਜ਼ਬਰਨ ਵਿਆਹ ਤੋਂ ਖਹਿੜਾ ਛੁਡਾਉਣ ਤੇ ਸੁਰੱਖਿਆ ਦੇਣ ਲਈ ਗੁਹਾਰ ਲਗਾਈ ਹੈ।

ਦੁਬੱਈ
Getty Images
ਰਾਜਕੁਮਾਰੀ ਹਯਾ ਜ਼ੌਰਡਨ ਵਿੱਚ ਪੈਦਾ ਹੋਈ ਸੀ

ਸ਼ੇਖ਼ ਮੁਹੰਮਦ ਅਲ ਮਕਤੌਮ ਦੀ ਪਤਨੀ ਰਾਜਕੁਮਾਰੀ ਹਯਾ ਬਿੰਤ ਅਲ-ਹੁਸੈਨ ਸ਼ੇਖ਼ ਦੇ ਦਰਬਾਰ ਦੀ ਤੀਜੀ ਅਜਿਹੀ ਮੈਂਬਰ ਹੈ ਜੋ ਮੁਲਕ ਛੱਡ ਕੇ ਭੱਜੀ ਹੈ।

ਇਸ ਮਹੀਨੇ ਉਸ ਦੇ ਲੰਡਨ ਵਿੱਚ ਲੁਕੇ ਹੋਣ ਦੀਆਂ ਰਿਪੋਰਟਾਂ ਆਈਆਂ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਜਾਨ ਦਾ ਖ਼ਤਰਾ ਹੈ। ਇੱਥੇ ਕਲਿੱਕ ਕਰਕੇ ਜਾਣੋ ਕੌਣ ਹੈ ਰਾਜਕੁਮਾਰੀ ਹਯਾ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=8jOEiwzxo5Y

https://www.youtube.com/watch?v=0c7m0sqhqBk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News