ਉਨਾਓ ਰੇਪ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ
Thursday, Aug 01, 2019 - 07:01 AM (IST)
ਉਨਾਓ ਰੇਪ ਪੀੜਤਾ ਇਸ ਵੇਲੇ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। 28 ਜੁਲਾਈ ਨੂੰ ਹੋਏ ਹਾਦਸੇ ਵਿੱਚ ਉਨ੍ਹਾਂ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਚੁੱਕੀ ਹੈ।
ਇਸ ਹਾਦਸੇ ਵਿੱਚ ਪੀੜਤਾ ਤੇ ਉਨ੍ਹਾਂ ਦੇ ਵਕੀਲ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪਰਿਵਾਰ ਦਾ ਦਾਅਵਾ ਹੈ ਕਿ ਇਹ ਕੋਈ ਹਾਦਸਾ ਨਹੀਂ ਬਲਕਿ ਸੋਚੀ ਸਮਝੀ ਸਾਜ਼ਿਸ਼ ਹੈ ਜੋ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਨੇ ਰਚੀ ਹੈ।ਸੇਂਗਰ ''ਤੇ ਪੀੜਤਾ ਦੇ ਬਲਤਾਕਾਰ ਦਾ ਇਲਜ਼ਾਮ ਹੈ ਅਤੇ ਉਹ ਜੇਲ੍ਹ ਵਿੱਚ ਹੈ।
ਰੇਪ ਪੀੜਤਾ ਦੀ ਭੈਣ ਨਾਲ ਬੀਬੀਸੀ ਨੇ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਵੀ ਜਾਨ ਦਾ ਖ਼ਤਰਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁਲਜ਼ਮ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:
- ਜ਼ੋਮੈਟੋ ਨੇ ਕਿਉਂ ਕਿਹਾ, ''ਖਾਣੇ ਦਾ ਕੋਈ ਧਰਮ ਨਹੀਂ ਹੁੰਦਾ''
- ਦਰ ਦਰ ਕਿਉਂ ਭਟਕ ਰਹੀ ਹੈ ਦੁਬਈ ਦੇ ਸ਼ਾਸਕ ਦੀ ਪਤਨੀ
- ਊਧਮ ਸਿੰਘ ਦੀਆਂ ਅਸਥੀਆਂ ਨੂੰ ਕਿਸ ਦੀ ਉਡੀਕ
ਹੁਣ ਪੀੜਤਾਂ ਦੀ ਹਾਲਤ ਕਿਵੇਂ ਹੈ?
ਪੀੜਤਾ ਦੀ ਚਚੇਰੀ ਭੈਣ ਨੇ ਦੱਸਿਆ, “ਪੀੜਤਾ ਦੀ ਹਾਲਤ ਗੰਭੀਰ ਹੈ। ਡਾਕਟਰਾਂ ਮੁਤਾਬਕ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਦੇ ਸਿਰ ''ਤੇ ਡੂੰਘੀ ਸੱਟ ਲੱਗੀ ਹੈ।”
“ਇੱਕ ਸਾਲ ਤੋਂ ਜਾਂਚ ਹੋ ਰਹੀ ਹੈ। ਸੀਬੀਆਈ ਇੱਕ ਮਹੀਨੇ ਵਿੱਚ ਦੋ ਵਾਰ ਬਿਆਨ ਲੈਂਦੀ ਹੈ। ਵਿਧਾਇਕ ਦੇ ਡਰ ਤੋਂ ਪੀੜਤਾ ਚਾਚਾ ਦੇ ਕੋਲ ਦਿੱਲੀ ਵਿੱਚ ਰਹਿੰਦੀ ਸੀ ਕਿਉਂਕਿ ਉੱਥੇ ਕੈਮਰੇ ਲੱਗੇ ਸਨ, ਸੁਰੱਖਿਆ ਸੀ।”
“ਪੀੜਤਾ ਦੇ ਚਾਚੇ ਨੂੰ ਵੀ ਝੂਠੇ ਕੇਸ ਵਿੱਚ ਪਿਛਲੇ 9 ਮਹੀਨਿਆਂ ਤੋਂ ਜੇਲ ਵਿੱਚ ਰੱਖਿਆ ਹੋਇਆ ਹੈ। 9 ਮਹੀਨੇ ਤੋਂ ਅਸੀਂ ਭਟਕ ਰਹੇ ਹਾਂ , ਸਾਨੂੰ ਇਹੀ ਧਮਕੀ ਦਿੱਤੀ ਜਾਂਦੀ ਹੈ ਕੇਸ ਵਾਪਿਸ ਲੈ ਲਓ ਨਹੀਂ ਤਾਂ ਮਾਰ ਦਿਆਂਗੇ।”
“ਪੀੜਤਾ ਜਦੋਂ ਬਿਆਨ ਦੇਣ ਉਨਾਓ ਆਈ ਤਾਂ ਕੁਲਦੀਪ ਸੇਂਗਰ ਦੇ ਲੋਕਾਂ ਨੇ ਕਿਹਾ ਕਿ ਅਜੇ ਤਾਂ ਚਾਚਾ ਨੂੰ ਅੰਦਰ ਕਰਵਾਇਆ ਹੈ, ਉਨ੍ਹਾਂ ਨੂੰ ਲਟਕਾਉਣ ਬਾਕੀ ਹੈ ਤੇ ਤੁਹਾਨੂੰ ਮਾਰਨਾ ਬਾਕੀ ਹੈ।”
“ਕੇਸ ਤਾਂ ਤੁਸੀਂ ਵਾਪਿਸ ਲੈਣਾ ਨਹੀਂ। ਬੜੀ ਨਿਡਰ ਹੋ। ਤੁਹਾਨੂੰ ਮਾਰ ਦਿਆਂਗੇ।” ਇਹ ਸਾਰੀਆਂ ਗੱਲਾਂ ਉਸ ਨੇ ਚਾਚੀ ਨੂੰ ਦੱਸੀਆਂ ਸਨ।”
“ਚਾਚੀ ਨੇ ਕਿਹਾ ਤੂੰ ਬਿਆਨ ਦੇ ਅਤੇ ਘਰ ਜਾ ਉੱਥੇ ਰਹਿਣਾ ਸੁਰੱਖਿਅਤ ਨਹੀਂ ਹੈ। ਮੇਰੀ ਭੈਣ ਨੇ ਕਿਹਾ ਕਿ ਉਹ ਐਤਵਾਰ ਨੂੰ ਚਾਚਾ ਨੂੰ ਮਿਲ ਕੇ ਆ ਜਾਵੇਗੀ। ਐਤਵਾਰ ਨੂੰ ਤਾਂ ਉਸਦੇ ਲਈ ਮੌਤ ਖੜ੍ਹੀ ਸੀ। ਉਸ ਨੂੰ ਮਾਰ ਦਿੱਤਾ।”
“ਸਾਡੀ ਮਾਂ ਵੀ ਮਰ ਗਈ ਤੇ ਮਾਸੀ ਵੀ ਮਰ ਗਈ, ਉਹ ਪੈਰਵੀ ਕਰਦੀ ਸੀ।”
35 ਸ਼ਿਕਾਇਤਾਂ ਕਰਵਾਈਆਂ ਦਰਜ
ਟਾਈਮਜ਼ ਆਫ਼ ਇੰਡੀਆ ਵਿੱਚ ਛਪੀ ਰਿਪੋਰਟ ਮੁਤਾਬਕ ਉਨਾਓ ਪੀੜਤਾ ਦੇ ਇੱਕ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਪੀੜਤਾ ਦੇ ਪਰਿਵਾਰ ਨੇ ਪਿਛਲੇ ਇੱਕ ਸਾਲ ਵਿੱਚ 35 ਲਿਖਤ ਸ਼ਿਕਾਇਤਾਂ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਮੁਲਜ਼ਮ ਵੱਲੋਂ ਹਮਲੇ ਜਾਂ ਨੁਕਸਾਨ ਦਾ ਖਦਸ਼ਾ ਹੈ ਪਰ ਇਨ੍ਹਾਂ ਅਰਜ਼ੀਆਂ ਦੇ ਬਾਵਜੂਦ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ''ਤੇ ਕੋਈ ਕਾਰਵਾਈ ਨਹੀਂ ਕੀਤੀ।
ਸਿਆਸੀ ਪ੍ਰਤੀਕਿਰਿਆਵਾਂ
ਯੂਪੀ ਵਿੱਚ ਭਾਜਪਾ ਦੇ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਕਿਹਾ ਕਿ ਸੂਬੇ ਵਿੱਚ ਪੁਲਿਸ ਸੁਧਾਰ ਦੀ ਲੋੜ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਕਿਸੇ ਵੀ ਵਿਧਾਇਕ ''ਤੇ ਜੇਕਰ ਇਲਜ਼ਾਮ ਲੱਗੇ ਹਨ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵੇ।
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਟਵਿੱਟਰ ''ਤੇ ਲਿਖਿਆ, “ਉਨਾਓ ਬਲਾਤਕਾਰ ਮਾਮਲੇ ਵਿੱਚ ਪੀੜਤਾ ਦੇ ਪੂਰੇ ਪਰਿਵਾਰ ''ਤੇ ਤਸ਼ਦੱਦ ਢਾਹੁਣਾ ਸੱਤਾ ਦੇ ਸਾਥ ਤੋਂ ਬਿਨਾਂ ਸੰਭਵ ਨਹੀਂ ਹੈ।”
“ਹੁਣ ਪਰਤਾਂ ਖੁੱਲ੍ਹ ਰਹੀਆਂ ਹਨ ਤੇ ਭਾਜਪਾ ਨੇਤਾਵਾਂ ਦੇ ਨਾਮ ਅਤੇ ਪੁਲਿਸ ਦੀ ਲੀਪਾਪੋਤੀ ਸਾਹਮਣੇ ਆ ਰਹੀ ਹੈ। ਕਾਂਗਰਸ ਨਿਆਂ ਲਈ ਵਚਨਬੱਧ ਹੈ। ਇਹ ਲੜਾਈ ਅਸੀਂ ਮਜ਼ਬੂਤੀ ਨਾਲ ਲੜਾਂਗੇ।”
https://twitter.com/priyankagandhi/status/1156509644443009024
2017 ਦੇ ਵਿੱਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਲੜੀਵਾਰ ਸਮਝੋ ਇਸ ਮਾਮਲੇ ਵਿੱਚ ਕੀ-ਕੀ ਹੋਇਆ।
ਜਾਣੋ ਪੂਰਾ ਘਟਨਾਕ੍ਰਮ -
4 ਜੂਨ 2017 - ਪੀੜਤਾ ਨੇ ਇਲਜ਼ਾਮ ਲਾਇਆ ਕਿ ਉਹ ਵਿਧਾਇਕ ਕੁਲਦੀਪ ਸੇਂਗਰ ਕੋਲ ਨੌਕਰੀ ਦਿਵਾਉਣ ਵਿੱਚ ਮਦਦ ਮੰਗਣ ਲਈ ਉਨ੍ਹਾਂ ਨੂੰ ਮਿਲਣ ਗਈ ਅਤੇ ਵਿਧਾਇਕ ਨੇ ਘਰ ਵਿੱਚ ਉਸ ਦਾ ਰੇਪ ਕੀਤਾ।
11 ਜੂਨ 2017 - ਇਸ ਤੋਂ ਬਾਅਦ 11 ਜੂਨ ਨੂੰ ਕੁੜੀ ਗਾਇਬ ਹੋ ਗਈ ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ।
20 ਜੂਨ, 2017 - ਪੀੜਤਾ ਕੁੜੀ ਯੂਪੀ ਦੇ ਔਰਿਆ ਦੇ ਇੱਕ ਪਿੰਡ ਤੋਂ ਮਿਲੀ ਅਤੇ ਉਸ ਨੂੰ ਅਗਲੇ ਦਿਨ ਉਨਾਓ ਲਿਆਂਦਾ ਗਿਆ।
3 ਜੁਲਾਈ 2017- ਬਿਆਨ ਦਰਜ ਕਰਵਾਉਣ ਦੇ 10 ਦਿਨਾਂ ਬਾਅਦ ਪੀੜਤਾ ਨੂੰ ਪੁਲਿਸ ਨੇ ਪਰਿਵਾਰ ਨੂੰ ਸੌਂਪ ਦਿੱਤਾ ਅਤੇ ਪੀੜਤਾ ਦਿੱਲੀ ਆ ਗਈ। ਪੀੜਤਾ ਨੇ ਕਿਹਾ ਕਿ ਪੁਲਿਸ ਨੇ ਉਸ ਦਾ ਸ਼ੋਸ਼ਣ ਕੀਤਾ ਹੈ। ਪੀੜਤਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਕੋਲ ਵੀ ਗੁਹਾਰ ਲਗਾਈ ਕਿ ਵਿਧਾਇਕ ਕੁਲਦੀਪ ਸੇਂਗਰ ਅਤੇ ਉਨ੍ਹਾਂ ਦੇ ਭਰਾ ਅਤੁਲ ਸਿੰਘ ਸੇਂਗਰ ਖ਼ਿਲਾਫ਼ FIR ਦਰਜ ਕੀਤੀ ਜਾਵੇ।
ਇਹ ਵੀ ਪੜ੍ਹੋ:
- ਔਰਤ ਜੇ ਮਰਦ ਨਾਲ ਜ਼ਬਰਦਸਤੀ ਕਰੇ ਤਾਂ ਕੀ ਇਹ ਬਲਾਤਕਾਰ ਹੈ
- ''ਘੱਟ ਕਮਾ ਲਓ, ਘੱਟ ਖਾ ਲਓ ਪਰ ਵਿਦੇਸ਼ ਨਾ ਜਾਓ''
- ਕਾਰਗਿਲ ਦੀ ਲੜਾਈ ਤੋਂ ਪਾਕਿਸਤਾਨ ਨੂੰ ਆਖ਼ਰ ਕੀ ਹਾਸਲ ਹੋਇਆ?
24 ਫਰਵਰੀ 2018- ਪੀੜਤਾ ਦੀ ਮਾਂ ਸਾਹਮਣੇ ਆਈ ਅਤੇ ਉਨਾਓ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਕੋਰਟ ਦਾ ਰੁਖ਼ ਕੀਤਾ ਅਤੇ ਸੀਆਰਪੀਸੀ ਦੇ ਸੈਕਸ਼ਨ 156 (3) ਦੇ ਤਹਿਤ ਐਫਆਈਆਰ ਦਰਜ ਕਰਵਾਉਣ ਦੀ ਮੰਗ ਕੀਤੀ।
3 ਅਪ੍ਰੈਲ 2018- ਇਲਜ਼ਾਮ ਨੇ ਕਿ ਕੁੜੀ ਦੇ ਪਿਤਾ ਨਾਲ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਰਾ ਅਤੁਲ ਸਿੰਘ ਸੇਂਗਰ ਨੇ ਕੁੱਟਮਾਰ ਕੀਤੀ।
4 ਅਪ੍ਰੈਲ 2018- ਇਸ ਤੋਂ ਬਾਅਦ ਉਨਾਓ ਪੁਲਿਸ ਨੇ ਕੁੜੀ ਦੇ ਪਿਤਾ ਨੂੰ ਆਰਮਜ਼ ਐਕਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ।
8 ਅਪ੍ਰੈਲ 2018- ਪੀੜਤਾ ਨੇ ਵਿਧਾਇਕ ''ਤੇ ਐਫਆਈਆਰ ਦਰਜ ਕਰਵਾਉਣ ਲਈ ਮੁੱਖ ਮੰਤਰੀ ਅਦਿੱਤਿਆਨਾਥ ਦੇ ਘਰ ਦੇ ਸਾਹਮਣੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਪੁਲਿਸ ਨੇ ਉਦਾਸੀਨਤਾ ਦਾ ਇਲਜ਼ਾਮ ਲਗਾਇਆ ਅਤੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਐਫਆਈਆਰ ਦਰਜ ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
9 ਅਪ੍ਰੈਲ 2018- ਕੁੜੀ ਦੇ ਪਿਤਾ ਦੀ ਪੁਲਿਸ ਹਿਰਾਸਤ ''ਚ ਮੌਤ ਹੋ ਗਈ।
10 ਅਪ੍ਰੈਲ 2018- ਪਿਤਾ ਦੀ ਪੋਸਟਮਾਰਟਮ ''ਚ ਉਨ੍ਹਾਂ ਨੂੰ 14 ਥਾਵਾਂ ''ਤੇ ਸੱਟਾਂ ਲੱਗਣ ਦੀ ਗੱਲ ਸਾਹਮਣੇ ਆਈ। ਇਸ ਮਾਮਲੇ ਵਿੱਚ 6 ਪੁਲਿਸ ਵਾਲਿਆਂ ਨੂੰ ਸਸਪੈਂਡ ਵੀ ਕੀਤਾ ਗਿਆ ਅਤੇ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਗਏ।
11 ਅਪ੍ਰੈਲ 2018- ਸੂਬੇ ਦੀ ਯੋਗੀ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਂਪਣ ਦੇ ਹੁਕਮ ਦਿੱਤੇ।
12 ਅਪ੍ਰੈਲ 2018- ਨਾਬਾਲਗ ਨਾਲ ਰੇਪ ਦੇ ਮਾਮਲੇ ਵਿੱਚ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਮੁਲਜ਼ਮ ਬਣਾਇਆ ਗਿਆ ਪਰ ਗ੍ਰਿਫ਼ਤਾਰੀ ਨਹੀਂ ਕੀਤੀ। ਇਲਾਹਾਬਾਦ ਹਾਈ ਕੋਰਟ ਨੇ ਇਸ ਮਾਮਲੇ ''ਚ ਖੁਦ ਨੋਟਿਸ ਲਿਆ ਅਤੇ ਸੂਬਾ ਸਰਕਾਰ ਕੋਲੋਂ ਪੁੱਛਿਆ ਕਿ ਸਰਕਾਰ ਵਿਧਾਇਕ ਕੁਲਦੀਪ ਸੇਂਗਰ ਦੀ ਗ੍ਰਿਫ਼ਤਾਰੀ ਕਰੇਗੀ ਜਾਂ ਨਹੀਂ।
13 ਅਪ੍ਰੈਲ 2018- ਸੀਬੀਆਈ ਨੇ ਵਿਧਾਇਕ ਨੂੰ ਪੁੱਛਗਿੱਛ ਲਈ ਹਿਰਾਸਤ ''ਚ ਲਿਆ, ਉਸ ਤੋਂ ਬਾਅਦ ਗ੍ਰਿਫ਼ਤਾਰੀ ਹੋਈ ਅਤੇ ਮਾਮਲੇ ਵਿੱਚ ਨਵੀਂ ਐਫਆਈਆਰ ਦਰਜ ਕੀਤੀ ਗਈ।
11 ਜੁਲਾਈ 2018- ਸੀਬੀਆਈ ਨੇ ਇਸ ਕੇਸ ਵਿੱਚ ਪਹਿਲੀ ਚਾਰਜ਼ਸ਼ੀਟ ਦਾਇਰ ਕੀਤੀ, ਜਿਸ ਵਿੱਚ ਵਿਧਾਇਕ ਕੁਲਦੀਪ ਸੇਂਗਰ ਦਾ ਨਾਮ ਰੱਖਿਆ।
13 ਜੁਲਾਈ 2018- ਇਸ ਮਾਮਲੇ ਵਿੱਚ ਦੂਜੀ ਚਾਰਜ਼ਸ਼ੀਟ ਦਾਇਰ ਕੀਤੀ ਗਈ ਅਤੇ ਪੀੜਤਾ ਦੇ ਪਿਤਾ ਨੂੰ ਕਥਿਤ ਤੌਰ ''ਤੇ ਫਸਾਉਣ ਦੇ ਮਾਮਲੇ ਵਿੱਚ ਕੁਲਦੀਪ ਸੇਂਗਰ, ਭਰਾ ਅਤੁਲ ਸੇਂਗਰ ਅਤੇ ਕੁਝ ਪੁਲਿਸ ਵਾਲਿਆਂ ਨੂੰ ਮੁਲਜ਼ਮ ਬਣਾਇਆ ਗਿਆ।
ਉਨਾਓ ਰੇਪ ਕੇਸ ਨਾਲ ਸਬੰਧਤ ਹੋਰ ਖ਼ਬਰਾਂ:
- ਕਠੂਆ-ਉਨਾਓ ਕੇਸਾਂ ''ਤੇ ਮੋਦੀ ਨੇ ਤੋੜੀ ਚੁੱਪੀ
- ਉਨਾਓ ਰੇਪ ਕੇਸ ਦੀ ਪੀੜਤਾ ਨੇ ਹਮਲੇ ਦੇ ਖਦਸ਼ੇ ਬਾਰੇ CJI ਨੂੰ ਲਿਖੀ ਸੀ ਚਿੱਠੀ
- ਕੀ ਕੁਲਦੀਪ ਸੇਂਗਰ ਦੇ ਸਾਹਮਣੇ ਭਾਜਪਾ ਬੇਵੱਸ ਹੈ?
- ''ਕੀ ਸਾਡੇ ਸਮਾਜ ਦੇ ਮਰਦ ਨਿਰਪੱਖ ਫ਼ੈਸਲੇ ਨਹੀਂ ਲੈ ਸਕਦੇ''
- ਭਾਜਪਾ ਵਿਧਾਇਕ ''ਤੇ ਰੇਪ ਦਾ ਇਲਜ਼ਾਮ ਲਗਾਉਣ ਵਾਲੀ ਪੀੜਤਾ ਜ਼ਖ਼ਮੀ
ਇਸ ਮਾਮਲੇ ਵਿੱਚ ਕੁਲਦੀਪ ਸੇਂਗਰ, ਅਤੁਲ ਸੇਂਗਰ ਸਣੇ 7 ਲੋਕ ਮੁਲਜ਼ਮ ਹਨ।
28 ਜੁਲਾਈ 2019- ਪੀੜਤਾ ਆਪਣੀ ਚਾਚੀ, ਮਾਸੀ ਅਤੇ ਵਕੀਲ ਨਾਲ ਰਾਏਬਰੇਲੀ ਜਾ ਰਹੀ ਸੀ ਜਿੱਥੇ ਕਾਰ ਨੂੰ ਟਰੱਕ ਨੇ ਟੱਕਰ ਮਾਰੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ ''ਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ।
31 ਜੁਲਾਈ 2019 - ਸੁਪਰੀਮ ਕੋਰਟ ਨੇ ਸਕੱਤਰ ਜਨਰਲ ਨੂੰ ਪੁੱਛਿਆ ਕਿ ਆਖਿਰ ਕਿਉਂ ਉਨਾਓ ਰੇਪ ਪੀੜਤਾ ਵੱਲੋਂ ਭੇਜੀ ਗਈ ਚਿੱਠੀ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋਈ। ਇਸ ਦੇ ਨਾਲ ਹੀ ਅਦਾਲਤ ਵੱਲੋਂ ਪੀੜਤਾ ਦੀ ਮੈਡੀਕਲ ਰਿਪੋਰਟ ਨੂੰ ਮੰਗਵਾਇਆ ਗਿਆ ਹੈ।
ਚੀਫ਼ ਜਸਟਿਸ ਉਨਾਓ ਕੇਸ ਦੀ ਸੁਣਵਾਈ ਅੱਜ ਕਰਨਗੇ। ਚੀਫ ਜਸਟਿਸ ਨੇ ਕਿਹਾ ਹੈ ਕਿ ਅਜਿਹੇ ਮਾੜੇ ਮਾਹੌਲ ਵਿੱਚ ਅਸੀਂ ਕੁਝ ਅਰਥ ਭਰਪੂਰ ਕਰਨ ਦੀ ਕੋਸ਼ਿਸ਼ ਕਰਾਂਗੇ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=VnARzjq3pgY
https://www.youtube.com/watch?v=hx_m0fQVuCI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)