ਜ਼ੋਮੈਟੋ ਨੂੰ ਕਿਉਂ ਦੇਣਾ ਪਿਆ ਇਹ ਬਿਆਨ : ''''ਖਾਣੇ ਦਾ ਕੋਈ ਧਰਮ ਨਹੀਂ ਹੁੰਦਾ ਸਗੋਂ ਖਾਣਾ ਖ਼ੁਦ ਇੱਕ ਧਰਮ ਹੈ''''

Wednesday, Jul 31, 2019 - 05:16 PM (IST)

ਫੂ਼ਡ ਡਿਲਵਰੀ ਐਪ ਜ਼ੋਮੈਟੋ ਨੇ ਟਵਿੱਟਰ ''ਤੇ ਇੱਕ ਬਿਆਨ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ''ਖਾਣੇ ਦਾ ਕੋਈ ਧਰਮ ਨਹੀਂ ਹੁੰਦਾ ਸਗੋਂ ਖਾਣਾ ਖ਼ੁਦ ਇੱਕ ਧਰਮ ਹੈ।''

ਜ਼ੋਮੈਟੋ ਵੱਲੋਂ ਇਹ ਬਿਆਨ ਉਸ ਵੇਲੇ ਦਿੱਤਾ ਗਿਆ ਹੈ ਜਦੋਂ ਇੱਕ ਗਾਹਕ ਵੱਲੋਂ ਉਨ੍ਹਾਂ ਦੇ ਡਿਲਵਰੀ ਬੁਆਏ (ਯਾਨਿ ਕਿ ਖਾਣਾ ਡਿਲਵਰ ਕਰਨ ਵਾਲੇ) ਤੋਂ ਆਰਡਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਅਮਿਤ ਸ਼ੁਕਲ ਨੇ ਟਵਿੱਟਰ ''ਤੇ ਲਿਖਿਆ,''''ਮੈਂ ਜ਼ੋਮੈਟੋ ਦਾ ਆਰਡਰ ਕੈਂਸਲ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਜਿਸ ਡਿਲਵਰੀ ਨੂੰ ਬੁਆਏ ਨੂੰ ਆਰਡਰ ਦੇਣ ਲਈ ਭੇਜਿਆ ਉਹ ਗ਼ੈਰ-ਹਿੰਦੂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਰਾਈਡਰ ਨੂੰ ਨਹੀਂ ਬਦਲ ਸਕਦੇ ਅਤੇ ਨਾ ਹੀ ਕੈਂਸਲ ਕੀਤੇ ਗਏ ਆਰਡਰ ਦੇ ਪੈਸੇ ਵਾਪਸ ਕਰ ਸਕਦੇ ਹਨ। ਮੈਂ ਕਿਹਾ ਕਿ ਤੁਸੀਂ ਮੇਰੇ ''ਤੇ ਆਰਡਰ ਲੈਣ ਲਈ ਦਬਾਅ ਨਹੀਂ ਬਣਾ ਸਕਦੇ। ਮੈਨੂੰ ਪੈਸੇ ਵੀ ਨਹੀਂ ਚਾਹੀਦੇ ਸਿਰਫ਼ ਮੇਰਾ ਆਰਡਰ ਕੈਂਸਲ ਕਰ ਦਿਓ।''''

https://twitter.com/NaMo_SARKAAR/status/1156217070247268352

ਇਹ ਵੀ ਪੜ੍ਹੋ:

ਅਮਿਤ ਸ਼ੁਕਲ ਵੱਲੋਂ ਕੀਤੇ ਇਸ ਟਵੀਟ ਅਤੇ ਜ਼ੋਮੈਟੋ ਵੱਲੋਂ ਦਿੱਤੇ ਬਿਆਨ ''ਤੇ ਟਵਿੱਟਰ ਉੱਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਟਵਿੱਟਰ ਯੂਜ਼ਰ @beingtulshi ਲਿਖਦੇ ਹਨ,''''ਤੁਸੀਂ ਅਸਲ ਵਿੱਚ ਕੋਈ ਖਾਣੇ ਦਾ ਆਰਡਰ ਨਹੀਂ ਕੈਂਸਲ ਕਰਨਾ ਚਾਹੁੰਦੇ ਸੀ ਤੁਸੀਂ ਸਿਰਫ਼ ਦੇਸ ਵਿੱਚ ਚੱਲ ਰਹੇ ਹਿੰਦੂ-ਮੁਸਲਮਾਨ ਵਿਵਾਦ ਨੂੰ ਹਵਾ ਦੇਣਾ ਚਾਹੁੰਦੇ ਸੀ। ਤੁਹਾਨੂੰ ਇਸ ਲਈ ਸ਼ਰਮ ਆਉਣੀ ਚਾਹੀਦੀ ਹੈ।''''

https://twitter.com/tulshi_k/status/1156490002747912192

ਟਵਿੱਟਰ ਯੂਜ਼ਰ ਸਿੰਧੂ ਨੈਰ ਨੇ ਲਿਖਿਆ ਕਿ ਤੁਹਾਡੇ ਵਰਗੇ ਲੋਕਾਂ ਨੇ ਹਿੰਦੂਆਂ ਦੇ ਨਾਮ ਨੂੰ ਖ਼ਰਾਬ ਕੀਤਾ ਹੋਇਆ ਹੈ।

https://twitter.com/Sindhoo3/status/1156500915542794241

ਟਵਿੱਟਰ ਯੂਜ਼ਰ ਰਕਸ਼ਿਤ ਤਿਵਾਰੀ ਅਮਿਤ ਸ਼ੁਕਲ ਦੇ ਇਸ ਕਦਮ ਦੀ ਤਾਰੀਫ਼ ਕਰ ਰਹੇ ਹਨ।

https://twitter.com/RakshitTiwari15/status/1156494279600033792

ਘਣਸ਼ਾਮ ਮੀਰਵਾਲ ਲਿਖਦੇ ਹਨ ਲਿਖਦੇ ਹਨ ਕਿ ਤੁਸੀਂ ਸਿਰਫ਼ ਨਫ਼ਰਤ ਫੈਲਾ ਰਹੇ ਹੋ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹਿੰਦੂ ਵੀ ''ਨਾਨ ਵੈਜ'' ਖਾਂਦੇ ਹਨ।

https://twitter.com/Ghanshyammeerw1/status/1156486330475413509

ਟਵਿੱਟਰ ਯੂਜ਼ਰ ਵਰੁਣ ਜ਼ੋਮੈਟੋ ਦੀ ਤਾਰੀਫ਼ ਕਰਦੇ ਹਨ ਤੇ ਅਮਿਤ ਸ਼ੁਕਲ ਲਈ ਲਿਖਦੇ ਹਨ ਕਿ ਕਿਰਪਾ ਕਰਕੇ ਸਾਡੇ ਦੇਸ ਨੂੰ ਖ਼ਰਾਬ ਨਾ ਕਰੋ। ਜੇਕਰ ਤੁਸੀਂ ਐਨੇ ਹੀ ਸ਼ਰਵਨ ਕੁੱਕ ਹਾਂ ਤਾਂ ਫਿਰ ਬਾਹਰੋਂ ਖਾਣਾ ਹੀ ਕਿਉਂ ਮੰਗਵਾ ਰਹੇ ਹੋ।

ਟਵਿੱਟਰ ਯੂਜ਼ਰ ਅੰਕਿਤ ਸ਼ਰਮਾ ਜ਼ੋਮੈਟੋ ਦੀ ਪ੍ਰਤੀਕਿਰਿਆ ਹੇਠਾਂ ਲਿਖਦੇ ਹਨ,''''ਜੇਕਰ ਡਿਲਵਰੀ ਬੁਆਏ ਮੁਸਲਮਾਨ ਹੋਇਆ ਤਾਂ ਮੈਂ ਵੀ ਆਪਣਾ ਆਰਡਰ ਕੈਂਸਲ ਕਰ ਦਿਆਂਗਾ। ਇਨ੍ਹਾਂ ਜਿਹਾਦੀਆਂ ''ਤੇ ਭਰੋਸਾ ਨਹੀਂ ਕਰ ਸਕਦੇ।''''

https://twitter.com/ank_it_sharma/status/1156444864902500352

ਖਾਣਾ ਖਾਂਦੇ ਡਿਲਵਰੀ ਬੁਆਏ ਦਾ ਵੀਡੀਓ ਵੀ ਹੋਇਆ ਸੀ ਵਾਇਰਲ

ਪਿਛਲੇ ਸਾਲ ਦਸੰਬਰ ਮਹੀਨੇ ਕਿਸੇ ਗਾਹਕ ਨੂੰ ਖਾਣਾ ਦੇਣ ਜਾਂਦਿਆਂ ਫੂਡ ਡਲਿਵਰੀ ਐਪ ਜ਼ੋਮੈਟੋ ਦੇ ਇੱਕ ਕਰਮੀ ਨੇ ਰਸਤੇ ''ਚ ਡੱਬਾ ਖੋਲ੍ਹ ਕੇ ਥੋੜ੍ਹਾ ਜਿਹਾ ਖਾਣਾ ਖਾਧਾ ਤਾਂ ਉਸਦਾ ਵੀਡੀਓ ਵਾਇਰਲ ਹੋ ਗਿਆ ਸੀ।

ਜ਼ੋਮੈਟੋ ਨੇ ਉਸ ਆਦਮੀ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਜਿਸ ਤੋਂ ਬਾਅਦ ਉਸਦੀ ਇੰਟਰਨੈੱਟ ਉੱਪਰ ਭਖਵੀਂ ਚਰਚਾ ਵੀ ਹੋਈ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=VnARzjq3pgY

https://www.youtube.com/watch?v=hx_m0fQVuCI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News