Breaking: ਸ਼ੀਲਾ ਦੀਕਸ਼ਿਤ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦਾ ਦੇਹਾਂਤ
Saturday, Jul 20, 2019 - 04:31 PM (IST)

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਦਿੱਲੀ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਦਾ ਦੇਹਾਂਤ ਹੋ ਗਿਆ ਹੈ।
81 ਸਾਲਾਂ ਦੀ ਸ਼ੀਲਾ ਦੀਕਸ਼ਿਤ ਲੰਬੇ ਸਮੇਂ ਤੋਂ ਬਿਮਾਰ ਸਨ। ਅੱਜ ਸਵੇਰੇ ਮੁੜ ਕੇ ਤਬੀਅਤ ਖ਼ਰਾਬ ਹੋਣ ਮਗਰੋਂ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਸ਼ੀਲਾ ਦੀਕਸ਼ਿਤ ਕਰੀਬ 35 ਸਾਲਾਂ ਤੋਂ ਸਿਆਸਤ ਵਿੱਚ ਸਨ ਅਤੇ 1998 ਤੋਂ 2013 ਤੱਕ ਦਿੱਲੀ ਦੇ ਮੁੱਖ ਮੰਤਰੀ ਰਹੇ। 1984 ਵਿੱਚ ਕੰਨੌਜ ਤੋਂ ਲੋਕ ਸਭਾ ਸੰਸਦ ਮੈਂਬਰ ਚੁਣੇ ਗਏ ਸਨ।
https://twitter.com/ANI/status/1152526799403982848
ਕਾਂਗਰਸ ਪਾਰਟੀ ਦੇ ਟਵਿੱਟਰ ਹੈਂਡਲ ਤੋਂ ਵੀ ਉਨ੍ਹਾਂ ਦੇ ਦੇਹਾਂਤੇ ਤੇ ਦੁੱਖ ਪ੍ਰਗਟਾਇਆ ਗਿਆ ਹੈ।
https://twitter.com/INCIndia/status/1152530501715939328
ਪ੍ਰਧਾਨ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਿਖਿਆ ਹੈ ਕਿ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਦਾ ਬੇਹੱਦ ਦੁੱਖ ਹੋਇਆ ਹੈ। ਉਹ ਇੱਕ ਨਿੱਘੇ ਸੁਭਾਅ ਦੀ ਮਿਲਣਸਾਰ ਔਰਤ ਸੀ। ਉਨ੍ਹਾਂ ਨੇ ਦਿੱਲੀ ਦੇ ਵਿਕਾਸ ਵਿੱਚ ਵੱਡਮੁੱਲਾ ਯੋਗਦਾਨ ਦਿੱਤਾ।
https://twitter.com/narendramodi/status/1152531814155767809
ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਸ਼ੀਲਾ ਦਿਕਸ਼ਿਤ ਦੇ ਦੇਹਾਂਤ ''ਤੇ ਟਵੀਟ ਕਰਦਿਆਂ ਕਿਹਾ ਕਿ ਇਹ ਬੇਹੱਦ ਖੌਫਨਾਕ ਖ਼ਬਰ ਹੈ। ਇਹ ਦਿੱਲੀ ਲਈ ਵੱਡਾ ਘਾਟਾ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
https://twitter.com/ArvindKejriwal/status/1152529908817522688
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟਵੀਟ ਕਰਦਿਆਂ ਆਪਣਾ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਕਾਂਗਰਸ ਦੇ ਆਗੂ ਸਨ ਅਤੇ ਆਪਣੇ ਸਹਿਜ ਸੁਭਾਅ ਕਰਕੇ ਜਾਣੇ ਜਾਂਦੇ ਸਨ।
https://twitter.com/rajnathsingh/status/1152531480888786944
ਇਹ ਵੀਡੀਓ ਵੀ ਵੇਖੋ:
https://www.youtube.com/watch?v=xWw19z7Edrs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)