ਮੁਲਾਜ਼ਮ ਦੀ ਪਤਨੀ ਨਾਲ ਵਿਆਹ ਕਰਵਾਉਣ ਲਈ ਉਸਦਾ ਕਤਲ ਕਰਨ ਵਾਲੇ ‘ਡੋਸਾ ਕਿੰਗ’ ਦੀ ਮੌਤ-5 ਅਹਿਮ ਖ਼ਬਰਾਂ
Friday, Jul 19, 2019 - 07:46 AM (IST)


ਰੈਸਟੋਰੈਂਟ ਚੇਨ ਸਰਵਨ ਭਵਨ ਦੇ ਮੋਢੀ ਤੇ ਭਾਰਤ ਦੇ ਡੋਸਾ ਕਿੰਗ ਵਜੋਂ ਜਾਣੇ ਜਾਂਦੇ ਪੀ ਰਾਜਗੋਪਾਲ ਦੀ ਚੇਨਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।
ਕਤਲ ਕੇਸ ਵਿੱਚ ਸਜ਼ਾ ਮਾਫ਼ੀ ਦੀ ਨਿਰਣਾਇਕ ਅਰਜ਼ੀ ਰੱਦ ਹੋਣ ਮਗਰੋਂ ਉਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਤੇ ਬਾਅਦ ਵਿੱਚ ਮੌਤ ਹੋ ਗਈ।
ਉਨ੍ਹਾਂ ਉੱਤੇ ਆਪਣੇ ਇੱਕ ਮੁਲਾਜ਼ਮ ਦੀ ਪਤਨੀ ਨਾਲ ਵਿਆਹ ਕਰਵਾਉਣ ਲਈ ਉਸਦੇ ਕਤਲ ਦੀ ਯੋਜਨਾ ਬਣਾਉਣ ਤੇ ਕਤਲ ਕਰਨ ਦਾ ਇਲਜ਼ਾਮ ਸੀ ਤੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਸਜ਼ਾ ਵੀ ਹੋਈ ਹੋਈ ਸੀ।
ਸਾਲ 2001 ਵਿੱਚ ਕਰਵਾਏ ਕਤਲ ਲਈ ਉਨ੍ਹਾਂ ਨੂੰ 2009 ਵਿੱਚਟ ਸਜ਼ਾ ਸੁਣਾਈ ਗਈ ਸੀ ਤੇ ਉਹ ਕਈ ਸਾਲਾਂ ਤੋਂ ਇਸ ਤੋਂ ਬਚਣ ਲਈ ਕਾਨੂੰਨੀ ਲੜਾਈ ਲੜ ਰਹੇ ਸਨ।
ਉਨ੍ਹਾਂ ਦੇ ਦੁਨੀਆਂ ਭਰ ਵਿੱਚ 80 ਰੈਸਟੋਰੈਂਟ ਸਨ ਜਿਨ੍ਹਾਂ ਵਿੱਚ ਹਜ਼ਾਰਾਂ ਮੁਲਾਜ਼ਮ ਕੰਮ ਕਰਦੇ ਸਨ।
ਬੀਬੀਸੀ ਦੀ ਸਾਈਟ ''ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਤੁਹਾਨੂੰ ਬਜ਼ੁਰਗ ਦਿਖਾਉਣ ਵਾਲੀ FaceApp ਦੇ ਖ਼ਤਰੇ ਕੀ
- ''ਮੇਰੇ ਗਲ਼ ਚ ਸੰਗਲ ਪਾ ਕੇ ਡਾਂਗਾ ਸੋਟਿਆਂ ਨਾਲ ਕੁੱਟਿਆ''
- ਔਰਤਾਂ ਕਿਉਂ ਕਢਵਾ ਰਹੀਆਂ ਨੇ ਬੱਚੇਦਾਨੀਆਂ

ਤਲਾਕ ਮਗਰੋਂ ਗੁਜ਼ਾਰਾ ਭੱਤਾ ਨਹੀਂ ਸਗੋਂ ਰਾਸ਼ਨ ਦੇਣ ਨੂੰ ਤਿਆਰ ਪਤੀ
ਤਲਾਕ ਦੇ ਇੱਕ ਮਾਮਲੇ ਵਿੱਚ ਹਰਿਆਣਾ ਦਾ ਇੱਕ ਵਿਅਕਤੀ ਆਪਣੀ ਪਤਨੀ ਨੂੰ ਹਰ ਤਿੰਨ ਮਹੀਨਿਆਂ ਬਾਅਦ ਤਿੰਨ ਸੂਟ, ਖੰਡ, ਚੌਲ ਅਤੇ ਦੁੱਧ ਦੇਵੇਗਾ। ਇਹ ਸਭ ਕੁਝ ਉਹ ਪਤਨੀ ਨੂੰ ਨਕਦੀ ਦੀ ਥਾਂ ਗੁਜ਼ਾਰੇ ਲਈ ਦੇਵੇਗਾ।
ਜਦੋਂ ਤੱਕ ਇਸ ਮਾਮਲੇ ਵਿੱਚ ਅਦਾਲਤ ਦਾ ਫ਼ੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਗੁਜ਼ਾਰੇ ਵਜੋਂ ਪਤੀ ਨੂੰ ਇਹ ਸਮਾਨ ਹਰ ਤਿੰਨ ਮਹੀਨਿਆਂ ਬਾਅਦ ਪਤਨੀ ਨੂੰ ਦੇਣਾ ਪਏਗਾ।
ਬੀਬੀਸੀ ਦੀ ਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਮਾਲਵੇ ''ਚ ਕਿਤੇ ਮੀਂਹ ਤੇ ਕਿਤੇ ਘੱਗਰ ਕਾਰਨ ਜ਼ਿੰਦਗੀ ਮੁਹਾਲ
ਪੰਜਾਬ ਵਿੱਚ ਮਾਨਸੂਨ ਦੀ ਸ਼ੁਰੂਆਤ ਢਿੱਲੀ ਸੀ ਪਰ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਕਈ ਥਾਵਾਂ ''ਤੇ ਹੜ੍ਹ ਵਰਗੇ ਹਾਲਾਤ ਨਜ਼ਰ ਆ ਰਹੇ ਹਨ ਅਤੇ ਪਿੰਡਾ ਸ਼ਹਿਰਾਂ ਵਿੱਚ ਪਾਣੀ ਇੰਝ ਭਰਿਆ ਹੈ ਜਿਵੇਂ ਦਰਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰੀ ਮੀਂਹ ਕਾਰਨ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਬਠਿੰਡਾ ਜਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਅਲਰਟ ਰਹਿਣ ਲਈ ਕਿਹਾ ਹੈ।
ਬੀਬੀਸੀ ਦੀ ਸਾਈਟ ''ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਬੀਬੀਸੀ ਪੱਤਰਕਾਰਾਂ ਤੇ ਸਹਿਯੋਗੀਆਂ ਦੀਆਂ ਰਿਪੋਰਟਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਆਰਐਸਐਸ ਸਣੇ 19 ਸੰਗਠਨਾਂ ਦੀ ਖੁਫ਼ੀਆ ਜਾਂਚ ਦੇ ਹੁਕਮ
ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜਨਤਾ ਦਲ ਯੂਨਾਈਟੇਡ ਸਾਂਝੇ ਤੌਰ ''ਤੇ ਸਰਕਾਰ ਚਲਾ ਰਹੇ ਹਨ। ਇਸ ਸਰਕਾਰ ਦੇ ਪੁਲਿਸ ਵਿਭਾਗ ਨੇ ਰਾਸ਼ਟਰੀ ਸਵੈਮ-ਸੇਵਕ ਸੰਘ (ਆਰਐਸਐਸ) ਸਣੇ 19 ਸੰਗਠਨਾਂ ਦੀ ਖੁਫ਼ੀਆ ਜਾਂਚ ਦੇ ਹੁਕਮ ਦਿੱਤੇ ਹਨ।
ਬਿਹਾਰ ''ਚ ਪੁਲਿਸ ਦੀ ਖੁਫ਼ੀਆ ਸ਼ਾਖਾ ਨੇ 28 ਮਈ ਨੂੰ ਇੱਕ ਨਿਰਦੇਸ਼ ਪੱਤਰ ਜਾਰੀ ਕੀਤਾ ਸੀ ਕਿ ਆਰਐਸਐਸ ਅਤੇ ਉਸ ਨਾਲ ਜੁੜੇ ਸੰਗਠਨਾਂ ਦੇ ਲੋਕਾਂ ਬਾਰੇ ਖੂਫ਼ੀਆ ਜਾਣਕਾਰੀ ਮੁਹੱਈਆ ਕਰਵਾਈ ਜਾਵੇ।
ਬੀਬੀਸੀ ਦੀ ਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅਬਾਸੀ ਗ੍ਰਿਫ਼ਤਾਰ
ਵੀਰਵਾਰ ਨੂੰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਕੇ ਸ਼ਾਹਿਦ ਖ਼ਕਾਨ ਅਬਾਸੀ ਨੂੰ ਨੈਸ਼ਨਲ ਅਕਾਊਂਟਿਬਿਲਟੀ ਬਿਊਰੋ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਉੱਪਰ ਸੈਂਕੜੇ ਅਰਬ ਪਾਕਿਸਤਾਨੀ ਰੁਪਏ ਦੇ ਐਲਪੀਜੀ ਦੀ ਆਮਦ ਦੇ ਠੇਕੇ ਦੇਣ ਦੇ ਮਾਮਲੇ ਵਿੱਚ ਗੜਬੜਈ ਕਰਨ ਦੇ ਇਲਜ਼ਾਮ ਹਨ।
ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਬਿਊਰੋ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੀਬੀਸੀ ਦੀ ਸਾਈਟ ''ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਇਨ੍ਹਾਂ ਬੱਚਿਆਂ ਦਾ ਕਾਤਿਲ ਕੌਣ- ਮਾਪੇ ਧਿਆਨ ਦੇਣ
- ਪੰਜਾਬ ''ਚ ਨਸ਼ਿਆਂ ਦੇ ਸੰਕਟ ਬਾਰੇ ਬੀਬੀਸੀ ਕਵਰੇਜ਼
- 101 ਦਿਨਾਂ ਤੱਕ ਇੱਕ ਬੇੜੀ ''ਤੇ ਕੈਦ ਰਹੇ 11 ਲੋਕਾਂ ਦੀ ਕਹਾਣੀ
ਇਹ ਵੀਡੀਓ ਵੀ ਵੇਖੋ:
https://www.youtube.com/watch?v=xWw19z7Edrs
https://www.youtube.com/watch?v=wCescF3d1WQ
https://www.youtube.com/watch?v=EDGEWvxy-LM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)