ਤੁਹਾਨੂੰ ਬਜ਼ੁਰਗ ਬਣਾਉਣ ਵਾਲੀ ਐਪ ਦੇ ਖ਼ਤਰੇ ਕੀ
Thursday, Jul 18, 2019 - 11:16 AM (IST)

ਫੇਸ ਐਪ - ਉਹ ਐਪ ਜਿਸ ਰਾਹੀਂ ਆਪਣੀ ਇੱਕ ਤਾਜ਼ਾ ਤਸਵੀਰ ਅਪਲੋਡ ਕਰਨ ਤੋਂ ਬਾਅਦ ਤੁਸੀਂ ਆਪਣੇ ਬਜ਼ੁਰਗ ਹੋਣ ਦੀ ਤਸਵੀਰ ਤਿਆਰ ਕਰਦੇ ਹੋ।
ਦਰਅਸਲ ਫੇਸਬੁੱਕ, ਇੰਸਟਾਗ੍ਰਾਮ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਜ਼ ''ਤੇ ਲੋਕ ਆਪਣੀਆਂ ਅਜਿਹੀਆਂ ਹੀ ਤਸਵੀਰਾਂ ਸ਼ੇਅਰ ਕਰ ਰਹੇ ਨੇ ਤੇ ਇਹ ਸਭ ਇਸੇ ਐਪ ਜ਼ਰੀਏ ਹੋ ਰਿਹਾ ਹੈ।
ਪਰ ਇਸ ਤਰ੍ਹਾਂ ਦੇ ਐਪਸ ਤੁਹਾਡੇ ਫ਼ੋਨ ਜਾਂ ਹੋਰ ਗੈਜੇਟਸ ''ਚੋਂ ਡਾਟਾ ਚੋਰੀ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ:
- ਸੋਸ਼ਲ ਮੀਡੀਆ ਦੇ ਮਾੜੇ ਅਸਰ ਤੋਂ ਬੱਚਿਆਂ ਨੂੰ ਬਚਾਉਣ ਦੇ ਟਿਪਸ
- ਕੀ ਹੈ ਸੋਸ਼ਲ ਮੀਡੀਆ ਦਾ ਦਿਮਾਗੀ ਸਿਹਤ ''ਤੇ ਅਸਰ?
- ਗੁਰਮੁਖੀ ਪਾਸਵਰਡ ਬਣਾਓ ਆਪਣਾ ਡਾਟਾ ਬਚਾਓ
ਆਓ ਜਾਣਦੇ ਹਾਂ ਇਸ ਤਰ੍ਹਾਂ ਦੀਆਂ ਐਪਸ ਦੇ ਖ਼ਦਸ਼ੇ ਤੇ ਇਨ੍ਹਾਂ ਨੂੰ ਡਾਊਨਲੋਡ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਿਆ ਜਾਵੇ।
ਅਜਿਹੀਆਂ ਐਪਸ ਦੇ ਖ਼ਤਰੇ
ਇਸ ਤਰ੍ਹਾਂ ਦੀਆਂ ਐਪਸ ਨੂੰ ਡਾਊਨਲੋਡ ਕਰਨ ਦੇ ਕਈ ਖ਼ਤਰੇ ਹੋ ਸਕਦੇ ਹਨ। ਇਸ ਬਾਰੇ ਅਸੀਂ ਸਾਈਬਰ ਐਕਸਪਰਟ ਪਵਨ ਦੁੱਗਲ ਨਾਲ ਗੱਲ ਕੀਤੀ।
ਉਨ੍ਹਾਂ ਮੁਤਾਬਕ ਅਜਿਹੀਆਂ ਐਪਸ ਦਾ ਸਭ ਤੋਂ ਵੱਡਾ ਖ਼ਤਰਾ ਤਾਂ ਡਾਟਾ ਚੋਰੀ ਹੋਣਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਕਈ ਨਕਾਰਾਤਮਕ ਪੱਖ ਹਨ:
- ਐਪ ਡਾਊਨਲੋਡ ਕਰਨ ਤੋਂ ਪਹਿਲਾਂ ਨਿਯਮ ਅਤੇ ਸ਼ਰਤਾਂ ਪੜ੍ਹਨੇ ਜ਼ਰੂਰੀ ਹਨ ਕਿ ਐਪ ਤੁਹਾਡਾ ਡਾਟਾ ਕਿਵੇਂ ਵਰਤੇਗੀ।
- ਐਪ ਤੁਹਾਡੇ ਡਾਟਾ ਦੀ ਸੁਰੱਖਿਆ ਲਈ ਕੀ ਕਦਮ ਚੁੱਕ ਰਹੀ ਹੈ।

- ਨਿੱਜਤਾ ਸਬੰਧੀ ਪੌਲਿਸੀ ਦੇਖਣੀ ਜ਼ਰੂਰੀ ਹੈ।
- ਤਸਵੀਰਾਂ ਦੀ ਗਲਤ ਵਰਤੋਂ ਫੇਸ ਮਾਸਕ ਲਗਾ ਕੇ ਪੋਰਨੋਗ੍ਰਾਫ਼ੀ ਸਾਈਟਸ ''ਤੇ ਹੋ ਸਕਦੀ ਹੈ>
ਪਵਨ ਦੁੱਗਲ ਅੱਗੇ ਕਹਿੰਦੇ ਹਨ:
- ਸਾਈਬਰ ਕ੍ਰਾਈਮ ਦੇ ਇਸ ਦੌਰ ਵਿੱਚ ਐਪ ਡਾਊਨਲੋਡ ਕਰਨ ਵੇਲੇ ਐਵੇਂ ਹੀ ਸਭ ਕੁਝ ਪ੍ਰਵਾਨ ਨਾ ਕਰੋ।
- ਤੁਹਾਡਾ ਡਾਟਾ ਬਾਹਰ ਟਰਾਂਸਫਰ ਹੋ ਸਕਦਾ ਹੈ।
- ਹਰ ਐਪ ਨੂੰ ਬਲੈਂਕਟ ਭਾਵ ਖੁੱਲ੍ਹੀ ਇਜਾਜ਼ਤ ਦੇਣ ਦੀ ਲੋੜ ਨਹੀਂ ਜਿਵੇਂ ਕਿ ਕੈਮਰਾ, ਫੋਟੋਜ਼, ਲੋਕੇਸ਼ਨ, ਕੋਂਟੈਕਟਸ ਆਦਿ।
ਆਖਿਰ ਇਸ ਐਪ ਦੀ ਇੰਨੀ ਚਰਚਾ ਕਿਉਂ?
ਦਰਅਸਲ ਕ੍ਰਿਕਟ ਤੋਂ ਲੈ ਕੇ ਐਂਟਰਟੇਨਮੈਂਟ ਤੱਕ ਕਈ ਸਟਾਰਸ ਇਸ ਐਪ ਦੀ ਵਰਤੋਂ ਕਰਦਿਆਂ ਆਪਣੇ ਬਜ਼ੁਰਗ ਹੋਣ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।
ਇਹ ਵੀ ਪੜ੍ਹੋ:
- ਬੱਚਿਆਂ ਲਈ ਪ੍ਰੀਖਿਆਵਾਂ ਕਿਉਂ ਬਣ ਰਹੀਆਂ ਹਨ ‘ਮੌਤ ਦਾ ਕਾਰਨ’
- ਫੇਸਬੁੱਕ ’ਤੇ ਪ੍ਰੋਫਾਈਲ ਦੀ ਦਿਖ ਬਾਰੇ ਤੁਹਾਡੀ ਮਰਜ਼ੀ ਖ਼ਤਰੇ ’ਚ
- ਫੇਸਬੁੱਕ ''ਤੇ ਲੱਗਿਆ 34,000 ਕਰੋੜ ਦਾ ਜੁਰਮਾਨਾ
ਇਨ੍ਹਾਂ ਵਿੱਚ ਸ਼ਾਮਿਲ ਨੇ ਜੋਨਾਸ ਬਰਦਰਜ਼, ਸ਼ਿਖ਼ਰ ਧਵਨ, ਅਰਜੁਨ ਕਪੂਰ, ਯੂਜ਼ਵੇਂਦਰ ਚਹਿਲ ਆਦਿ।
ਇਸੇ ਨੂੰ ਫੋਲੋ ਕਰਦਿਆਂ ਉਨ੍ਹਾਂ ਦੇ ਫੈਨਜ਼ ਅਤੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੀ ਇਹੀ ਕਰਨਾ ਸ਼ੁਰੂ ਕਰ ਦਿੱਤਾ।
ਕੋਈ ਤਸਵੀਰਾਂ ਪੋਸਟ ਕਰਨ ਵੇਲੇ #faceappchallenge ਲਿਖ ਰਿਹਾ ਹੈ ਤੇ ਕੋਈ #agechallenge ਨਾਲ ਧੜਾ-ਧੜ ਆਪਣੇ ਬਜ਼ੁਰਗ ਹੋਣ ਦੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਹੈ।
ਅਜਿਹਾ ਪਹਿਲੀ ਵਾਰ ਨਹੀਂ
ਵੈਸੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਫੇਸ਼ੀਅਲ ਰਿਕਗਨੀਸ਼ਨ ਵਾਲੀਆਂ ਕਈ ਐਪਸ ਚਰਚਾ ''ਚ ਰਹੀਆਂ ਹਨ।

ਇਸ ''ਚ ਬੇਬੀ ਫਿਲਟਰ, ਫੇਸ ਸਵੈਪ, ਫਨੀ ਫੇਸ, ਫਨੀ ਸੈਲਫ਼ੀ ਦੇ ਨਾਂ ਮੁੱਖ ਹਨ।
ਸਿਤਾਰੇ ਕਿਉਂ ਕਰਦੇ ਹਨ ਅਜਿਹੀ ਐਪਸ ਦੀ ਵਰਤੋਂ
ਸਾਈਬਰ ਐਕਸਪਰਟ ਪਵਨ ਦੁੱਗਲ ਕਹਿੰਦੇ ਹਨ ਕਿ ਖ਼ਤਰਾ ਤਾਂ ਸੈਲੀਬਰੀਟੀਜ਼ ਨੂੰ ਵੀ ਹੈ ਕਿ ਉਨ੍ਹਾਂ ਦਾ ਡਾਟਾ ਚੋਰੀ ਹੋ ਸਕਦਾ ਹੈ। ਪਰ ਦੂਜੇ ਪਾਸੇ ਉਹ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰਦੇ ਕਿ ਇਸ ਪਿੱਛੇ ਮਾਰਕੀਟਿੰਗ ਸਟ੍ਰੇਟਜੀ ਹੈ ਭਾਵ ਉਨ੍ਹਾਂ ਨੂੰ ਅਜਿਹੀ ਐਪਸ ਬਾਰੇ ਪੋਸਟ ਪਾਉਣ ''ਤੇ ਪੈਸਾ ਮਿਲਦਾ ਹੈ।
ਐਪਸ ਦਾ ਮੁੱਖ ਮਕਸਦ
ਤਾਂ ਕੁੱਲ ਮਿਲਾ ਕੇ ਇਸ ਤਰ੍ਹਾਂ ਦੀਆਂ ਐਪਸ ਦਾ ਮੁੱਖ ਨਿਸ਼ਾਨਾ ਹੈ ਤੁਹਾਡੇ ਫੋਨ ਜਾਂ ਗੈਜੇਟਸ ਵਿੱਚ ਪਿਆ ਡਾਟਾ।
ਅਗਲੀ ਵਾਰ ਐਪਸ ਡਾਊਨਲੋਡ ਕਰਨ ਤੋਂ ਪਹਿਲਾਂ ਸਾਵਧਾਨ। ਇਹ ਐਪਸ ਐਵੇਂ ਹੀ ਮੁਫ਼ਤ ਨਹੀਂ ਹੁੰਦੀਆਂ।
ਇਹ ਵੀ ਵੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=A2xGuItycA4
https://www.youtube.com/watch?v=PiL1mOwB9OE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)