ਬਾਹਰੋਂ ਪੜ੍ਹੇ ਪੰਜਾਬੀ ਵਿਦਿਆਰਥੀ ਵੀ ਲੈ ਸਕਣਗੇ ਪੰਜਾਬ ਕੋਟੇ ਦਾ ਲਾਭ- 5 ਅਹਿਮ ਖ਼ਬਰਾਂ

Thursday, Jul 18, 2019 - 07:16 AM (IST)

ਬਾਹਰੋਂ ਪੜ੍ਹੇ ਪੰਜਾਬੀ ਵਿਦਿਆਰਥੀ ਵੀ ਲੈ ਸਕਣਗੇ ਪੰਜਾਬ ਕੋਟੇ ਦਾ ਲਾਭ- 5 ਅਹਿਮ ਖ਼ਬਰਾਂ
ਪੰਜਾਬ ਤੇ ਹਰਿਆਣਾ ਹਾਈ ਕੋਰਟ
Getty Images

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਕਾਇਮ ਰੱਖਦਿਆਂ ਸੂਬੇ ਤੋਂ ਬਾਹਰੋਂ ਪੜ੍ਹ ਕੇ ਆਏ ਵਿਦਿਆਰਥੀਆਂ ਨੂੰ ਪੰਜਾਬ ਕੋਟੇ ਵਿੱਚ ਐੱਮਬੀਬੀਐੱਸ ਵਿੱਚ ਦਾਖਲੇ ਲਈ ਯੋਗ ਕਰਾਰ ਦਿੱਤਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪੰਜਾਬ ਸਰਕਰਾਰ ਦੀ ਦਲੀਲ ਸੀ ਕਿ ਅਜਿਹਾ ਕਰਨਾ ਉਨ੍ਹਾਂ ਵਿਦਿਆਰਥੀਆਂ ਦੀ ਭਲਾਈ ਲਈ ਜ਼ਰੂਰੀ ਸੀ ਜਿਨ੍ਹਾਂ ਦੇ ਮਾਪੇ ਤਾਂ ਪੰਜਾਬ ਨਾਲ ਸੰਬੰਧਿਤ ਸਨ ਪਰ ਉਨ੍ਹਾਂ ਨੂੰ ਰੁਜ਼ਗਾਰ ਖਾਤਰ ਸੂਬੇ ਤੋਂ ਬਾਹਰ ਰਹਿਣਾ ਪਿਆ ਤੇ ਉੱਥੇ ਹੀ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ-ਲਿਖਾਈ ਪੂਰੇ ਹੋਈ।

ਦੂਸਰੇ ਉਹ ਬੱਚੇ ਜਿਨ੍ਹਾਂ ਦੇ ਮਾਪੇ ਤਾਂ ਭਾਵੇਂ ਪੰਜਾਬ ਦੇ ਹੀ ਵਸਨੀਕ ਸਨ ਪਰ ਉਹ ਵਧੀਆ ਪੜ੍ਹਾਈ ਲਈ ਦੂਸਰੇ ਸੂਬਿਆਂ ਵਿੱਚ ਚਲੇ ਗਏ।

ਇਹ ਵੀ ਪੜ੍ਹੋ:

ਹਾਫਿਜ਼ ਸਈਦ
Getty Images

ਹਾਫਿਜ਼ ਸਈਦ ਨੂੰ ਪਾਕਿਸਤਾਨ ਵਿੱਚ ਗ੍ਰਿਫ਼ਤਾਰ

ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਮੁਲਜ਼ਮ ਹਾਫਿਜ਼ ਸਈਦ ਨੂੰ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਈਦ ਨੂੰ ਪੰਜਾਬ ਦੀ ਕਾਊਂਟਰ ਟੈਰਰਿਜ਼ਮ ਪੁਲਿਸ ਵੱਲੋਂ ਲਾਹੌਰ ਤੋਂ ਗੁਜਰਾਂਵਾਲਾ ਵੱਲ ਜਾਂਦਿਆਂ ਗ੍ਰਿਫ਼ਤਾਰ ਕੀਤਾ ਹੈ।

ਹੁਣ ਉਸ ਨੂੰ ਜੇਲ੍ਹ ਭੇਜਿਆ ਜਾਵੇਗਾ। ਉਸ ਦੀ ਗ੍ਰਿਫ਼ਤਾਰੀ ਲਾਹੌਰ ਵਿੱਚ ਹੋਈ ਹੈ।

ਹਾਫਿਜ਼ ਨੂੰ ਪਾਕਿਸਤਾਨ ਸਰਕਾਰ ਨੇ ਅੱਤਵਾਦ ਲਈ ਫੰਡ ਇਕੱਠਾ ਕਰਨ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ।

ਬੀਬੀਸੀ ਦੀ ਸਾਈਟ ''ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੁਲਭੂਸ਼ਣ ਜਾਧਵ
AFP

ਕੌਮਾਂਤਰੀ ਅਦਾਲਤ ਵੱਲੋਂ ਕੁਲਭੂਸ਼ਣ ਜਾਧਵ ਦੀ ਫਾਂਸੀ ''ਤੇ ਰੋਕ

ਕੁਲਭੂਸ਼ਣ ਜਾਧਵ ਮਾਮਲੇ ਵਿੱਚ ਨੀਦਰਲੈਂਡਜ਼ ਦੀ ਹੇਗ ਸਥਿਤ ਕੌਮਾਂਤਰੀ ਅਦਾਲਤ ਨੇ ਫਾਂਸੀ ''ਤੇ ਰੋਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।

ਕੋਰਟ ਨੇ ਪਾਕਿਸਤਾਨ ਨੂੰ ਫਾਂਸੀ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਹੈ।

ਅਦਾਲਤ ਨੇ ਪਾਕਿਸਤਾਨ ਤੋਂ ਇਸ ਮਾਮਲੇ ਵਿੱਚ ''ਕੌਂਸੁਲਰ ਅਕਸੈੱਸ'' ਦੀ ਸਹੂਲਤ ਜਾਧਵ ਨੂੰ ਨਹੀਂ ਮਿਲਣ ਦੇ ਚਲਦੇ, ਮਾਮਲੇ ਦੀ ਸਮੀਖਿਆ ਕਰਨ ਨੂੰ ਕਿਹਾ ਹੈ।

ਕੁਲਭੂਸ਼ਣ ਜਾਧਵ ਮਾਮਲੇ ਵਿੱਚ ਨੀਦਰਲੈਂਡਸ ਦੀ ਹੇਗ ਸਥਿਤ ਕੌਮਾਂਤਰੀ ਅਦਾਲਤ ਨੇ ਫਾਂਸੀ ''ਤੇ ਰੋਕ ਜਾਰੀ ਰੱਖਦੇ ਹੋਏ ਪਾਕਿਸਤਾਨ ਨੂੰ ਮੁੜ ਇਸ ''ਤੇ ਵਿਚਾਰ ਕਰਨ ਲਈ ਕਿਹਾ ਹੈ।

ਅਦਾਲਤ ਦੇ 16 ਜੱਜਾਂ ਵਿੱਚੋਂ 15 ਨੇ ਭਾਰਤ ਦਾ ਸਾਥ ਦਿੰਦੇ ਹੋਏ ਪਾਕਿਸਤਾਨ ਦੇ ਇਸ ਉੱਤੇ ਵਿਰੋਧ ਨੂੰ ਖਾਰਿਜ ਕਰ ਦਿੱਤਾ ਹੈ।

ਪਰ ਪਾਕਿਸਤਾਨ ਨੇ ਕੌਮਾਂਤਰੀ ਅਦਾਲਤ ਦੇ ਇਸ ਫ਼ੈਸਲੇ ਨੂੰ ਆਪਣੀ ਜਿੱਤ ਦੱਸਿਆ ਹੈ।

ਬੀਬੀਸੀ ਦੀ ਸਾਈਟ ''ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਨਸ਼ਾ ਤਸਕਰ ਖਵਾਕੀਨ ''ਅਲ ਚੈਪੋ''
EPA

ਨਸ਼ਾ ਤਸਕਰਖਵਾਕੀਨ ''ਅਲ ਚੈਪੋ'' ਨੂੰ ਉਮਰ ਕੈਦ

ਅਮਰੀਕਾ ਦੇ ਨਿਊ ਯਾਰਕ ਦੀ ਇੱਕ ਅਦਾਲਤ ਨੇ ਮੈਕਸਿਕੋ ਦੇ ਇੱਕ ਨਾਮੀ ਨਸ਼ਾ ਤਸਕਰ ਨੂੰ ਖਵਾਕੀਨ ''ਅਲ ਚੈਪੋ'' ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

62 ਸਾਲਾ ਅਲ ਚੈਪੋ ਨੂੰ ਫ਼ਰਵਰੀ ਵਿੱਚ ਨਿਊ ਯਾਰਕ ਦੀ ਇੱਕ ਸੰਘੀ ਅਦਾਲਤ ਨੇ ਅਮਰੀਕਾ ਵਿੱਚ ਇੱਕ ਗਿਰੋਹ ਰਾਹੀਂ ਬਹੁਤ ਵੱਡੀ ਮਾਤਰਾ ਵਿੱਚ ਨਸ਼ੇ ਦੀ ਤਸਕਰੀ ਕਰਵਾਉਣ, ਗੈਰ-ਕਾਨੂਨੀ ਹਥਿਆਰ ਰੱਖਣ ਤੇ ਮਨੀ ਲਾਂਡਰਿੰਗ ਸਮੇਤ 10 ਵੱਖੋ-ਵੱਖ ਮਾਮਲਿਆਂ ਵਿੱਚ ਮੁਲਜ਼ਮ ਕਰਾਰ ਦਿੱਤਾ ਸੀ।

ਬੀਬੀਸੀ ਦੀ ਸਾਈਟ ''ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਬਰਤਾਨਵੀ ਨਾਗਰਿਕ ਦੇ ਕਤਲ ਮਾਮਲੇ ਵਿੱਚ ਗੋਆ ਹਾਈ ਕੋਰਟ ਵੱਲੋਂ ਇੱਕ ਨੂੰ ਸਜ਼ਾ

ਗੋਆ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਸਾਲ 2008 ਵਿੱਚ ਇੱਕ ਯੂਕੇ ਦੀ ਇੱਕ ਅੱਲੜ੍ਹ ਕੁੜੀ, ਸਕਾਰਲੈਟ ਕੀਲਿੰਗ ਦੇ ਬਲਾਤਕਾਰ ਤੇ ਕਤਲ ਮਾਮਲੇ ਵਿੱਚ ਦੋ ਵਿੱਚੋਂ ਇੱਕ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਹਾਈ ਕੋਰਟ ਨੇ ਸੈਮਸਨ ਡਿਸੂਜ਼ਾ ਨੂੰ ਕਲਪੇਬਲ ਹੋਮੀਸਾਈਡ ਨੌਟ ਅਮਾਊਂਟਿੰਗ ਟੂ ਮਰਡਰ ਦਾ ਦੋਸ਼ੀ ਕਰਾਰ ਦਿੱਤਾ ਜਦਕਿ ਦੂਸਰੇ ਮੁਲਜ਼ਮ ਨੂੰ ਹੇਠਲੀ ਅਦਾਲਤ ਵੱਲੋੰ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਅਦਾਲਤ ਡਿਸੂਜ਼ਾ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਏਗੀ। ਬੀਬੀਸੀ ਦੀ ਸਾਈਟ ''ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਸਕਾਰਲੈਟ ਕੀਲਿੰਗ ਦੀ ਲਾਸ਼ ਗੋਆ ਦੇ ਇੱਕ ਬੀਚ ਤੋਂ ਫਰਵਰੀ 2008 ਵਿੱਚ ਮਿਲੀ ਸੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

https://www.youtube.com/watch?v=xWw19z7Edrs

https://www.youtube.com/watch?v=HylDY_ZcGFA

https://www.youtube.com/watch?v=EDGEWvxy-LM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News