ਕੁਲਭੂਸ਼ਣ ਜਾਧਵ ਮਾਮਲੇ ''''ਤੇ ਕੀ ਬੋਲਿਆ ਪਾਕਿਸਤਾਨ
Wednesday, Jul 17, 2019 - 10:31 PM (IST)


ਕੁਲਭੂਸ਼ਣ ਜਾਧਵ ਮਾਮਲੇ ਵਿੱਚ ਨੀਦਰਲੈਂਡਸ ਦੀ ਹੇਗ ਸਥਿਤ ਕੌਮਾਂਤਰੀ ਅਦਾਲਤ ਨੇ ਫਾਂਸੀ ''ਤੇ ਰੋਕ ਜਾਰੀ ਰੱਖਦੇ ਹੋਏ ਪਾਕਿਸਤਾਨ ਨੂੰ ਮੁੜ ਇਸ ''ਤੇ ਵਿਚਾਰ ਕਰਨ ਲਈ ਕਿਹਾ ਹੈ।
ਅਦਾਲਤ ਦੇ 16 ਜੱਜਾਂ ਵਿੱਚੋਂ 15 ਨੇ ਭਾਰਤ ਦਾ ਸਾਥ ਦਿੰਦੇ ਹੋਏ ਪਾਕਿਸਤਾਨ ਦੇ ਇਸ ਉੱਤੇ ਵਿਰੋਧ ਨੂੰ ਖਾਰਿਜ ਕਰ ਦਿੱਤਾ ਹੈ।
ਪਰ ਪਾਕਿਸਤਾਨ ਨੇ ਕੌਮਾਂਤਰੀ ਅਦਾਲਤ ਦੇ ਇਸ ਫ਼ੈਸਲੇ ਨੂੰ ਆਪਣੀ ਜਿੱਤ ਦੱਸਿਆ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਨੇ ਆਪਣੇ ਟਵੀਟ ਵਿੱਚ ਕਿਹਾ, "ਕਮਾਂਡਰ ਜਾਧਵ ਪਾਕਿਸਤਾਨ ਵਿੱਚ ਰਹਿਣਗੇ। ਉਨ੍ਹਾਂ ਨਾਲ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਵਿਹਾਰ ਕੀਤਾ ਜਾਵੇਗਾ। ਇਹ ਪਾਕਿਸਤਾਨ ਦੀ ਜਿੱਤ ਹੈ।''''
https://twitter.com/SMQureshiPTI/status/1151510286551212032
ਇਹ ਵੀ ਪੜ੍ਹੋ:
- ''ਕੁਲਭੂਸ਼ਣ ਜਾਧਵ ਦੀ ਫਾਂਸੀ ਬਾਰੇ ਮੁੜ ਵਿਚਾਰ ਕਰੇ ਪਾਕਿਸਤਾਨ''
- ਜਦੋਂ ਜ਼ਿੰਦਗੀ ਨੂੰ ਬਣਾਉਣ ਵਾਲੀ ਪ੍ਰੀਖਿਆ ਬਣਦੀ ਮੌਤ ਦਾ ਕਾਰਨ...
- ''ਦਰਿਆ ਦਾ ਪਾਣੀ ਫ਼ਸਲਾਂ ਤਬਾਹ ਕਰ ਦਿੰਦਾ ਹੈ''
- ਕੀ ਸੈਕਸ ਲਾਈਫ਼ ਖਾਣੇ ਨਾਲ ਬਿਹਤਰ ਹੋ ਸਕਦੀ ਹੈ
ਪਾਕਿਸਤਾਨ ਸਰਕਾਰ ਨੇ ਵੀ ਇਸ ਨੂੰ ਆਪਣੀ ਜਿੱਤ ਆਖਿਆ। ਪਾਕਿਸਤਾਨ ਨੇ ਕਿਹਾ ਕਿ ਕੌਮਾਂਤਰੀ ਅਦਾਲਤ ਨੇ ਜਾਧਵ ਨੂੰ ਰਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
https://twitter.com/pid_gov/status/1151500962483331086
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਸੱਚਾਈ ਦੀ ਜਿੱਤ ਕਿਹਾ ਅਤੇ ਉਮੀਦ ਜਤਾਈ ਕਿ ਜਾਧਵ ਨੂੰ ਨਿਆ ਮਿਲੇਗਾ।
https://twitter.com/narendramodi/status/1151507203905318914
ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਨੂੰ ਭਾਰਤ ਦੀ ਜਿੱਤ ਕਿਹਾ।
https://twitter.com/SushmaSwaraj/status/1151477983858683904
ਇਹ ਵੀ ਪੜ੍ਹੋ:-
- ਹਾਫ਼ਿਜ਼ ਸਈਦ ਦੀ ਲਾਹੌਰ ਤੋਂ ਹੋਈ ਗ੍ਰਿਫ਼ਤਾਰੀ
- ਕੀ ਚੰਨ ''ਤੇ ਮਨੁੱਖ ਦੇ ਉਤਰਨ ਦਾ ਦਾਅਵਾ ਝੂਠਾ ਸੀ
- ਅਜੀਬੋ-ਗਰੀਬ: ''ਲਾਸ਼ਾਂ ਵਾਲੇ ਖੇਤ'' ਬਾਰੇ ਜਾਣੋ
https://www.youtube.com/watch?v=ORvRzHQcdmA
https://www.youtube.com/watch?v=mrJyjlj5BzM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)