ਹਾਫ਼ਿਜ਼ ਸਈਦ ਦੀ ਹੋਈ ਗ੍ਰਿਫ਼ਤਾਰੀ
Wednesday, Jul 17, 2019 - 01:31 PM (IST)

ਹਾਫਿਜ਼ ਸਈਦ ਨੂੰ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਈਦ ਨੂੰ ਪੰਜਾਬ ਦੀ ਕਾਊਂਟਰ ਟੈਰਰਿਜ਼ਮ ਪੁਲਿਸ ਵੱਲੋਂ ਲਾਹੌਰ ਤੋਂ ਮੁਰੀਦਕੇ ਵੱਲ ਜਾਂਦਿਆਂ ਗ੍ਰਿਫ਼ਤਾਰ ਕੀਤਾ ਹੈ।
ਹਾਫਿਜ਼ ਸਈਦ ਨੂੰ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਈਦ ਨੂੰ ਪੰਜਾਬ ਦੀ ਕਾਊਂਟਰ ਟੈਰਰਿਜ਼ਮ ਪੁਲਿਸ ਵੱਲੋਂ ਲਾਹੌਰ ਤੋਂ ਮੁਰੀਦਕੇ ਵੱਲ ਜਾਂਦਿਆਂ ਗ੍ਰਿਫ਼ਤਾਰ ਕੀਤਾ ਹੈ।
ਹੁਣ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਉਨ੍ਹਾਂ ਦੀ ਗ੍ਰਿਫ਼ਤਾਰੀ ਲਾਹੌਰ ਵਿੱਚ ਹੋਈ ਹੈ।
ਹਾਫਿਜ਼ ਸਈਦ ਮੁੰਬਈ ਅੱਤਵਾਦੀ ਹਮਲਿਆਂ ਵਿੱਚ ਮੁੱਖ ਮੁਲਜ਼ਮ ਹੈ। ਉਨ੍ਹਾਂ ਨੂੰ ਪਾਕਿਸਤਾਨ ਸਰਕਾਰ ਨੇ ਅੱਤਵਾਦ ਲਈ ਫੰਡ ਇਕੱਠਾ ਕਰਨ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ।
ਅੱਤਵਾਦ ਵਿਰੋਧੀ ਵਿਭਾਗ ਮੁਤਾਬਿਕ ਹਾਫ਼ਿਜ਼ ਸਈਦ ਸਣੇ ਲਸ਼ਕਰ-ਏ- ਤਇਬਾ ਅਤੇ ਫਲਾਹ-ਏ-ਇੰਸਾਨੀਅਤ ਫਾਊਂਡੇਸ਼ਨ ਦੇ 13 ਮੈਂਬਰਾਂ ਖਿਲਾਫ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ 23 ਮਾਮਲੇ ਦਰਜ ਕੀਤੇ ਗਏ ਸਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)