ਜਦੋਂ ਜ਼ਿੰਦਗੀ ਨੂੰ ਬਣਾਉਣ ਵਾਲੀ ਪ੍ਰੀਖਿਆ ਬਣਦੀ ਮੌਤ ਦਾ ਕਾਰਨ...
Wednesday, Jul 17, 2019 - 07:01 AM (IST)


ਜਦੋਂ ਭਾਨੂ ਕਿਰਨ ਨੂੰ ਇਹ ਮਹਿਸੂਸ ਹੋਇਆ ਕਿ ਆਪਣੇ ਮੈਥ ਕੋਰਸ ਵਿੱਚ ਫੇਲ੍ਹ ਹੋ ਗਿਆ ਸੀ, ਉਸ ਨੇ ਬੜੀ ਮੁਸ਼ਕਿਲ ਨਾਲ ਇਸ ਬਾਰੇ ਆਪਣੇ ਪਰਿਵਾਰ ਨਾਲ ਵਿਚਾਰ-ਚਰਚਾ ਕੀਤੀ।
ਹਾਇਅਰ ਸਕੈਂਡਰੀ (A-ਪੱਧਰ) ਦੀ ਪ੍ਰੀਖਿਆ ਦੇਣ ਤੋਂ ਇੱਕ ਮਹੀਨਾ ਬਾਅਦ ਉਸਦਾ ਦੋਸਤ ਉਸ ਨੂੰ ਮਿਲਣ ਆਇਆ, ਦੋਵੇਂ ਪਰਿਵਾਰ ਨਾਲ ਰਾਤ ਦਾ ਖਾਣਾ ਖਾਣ ਤੋਂ ਬਾਅਦ ਇਕੱਠੇ ਹੀ ਇੱਕ ਕਮਰੇ ਵਿੱਚ ਸੌਂ ਗਏ।
ਪਰ ਅਗਲੀ ਸਵੇਰ ਭਾਨੂ ਕਿਰਨ ਦੀ ਲਾਸ਼ ਨੇੜੇ ਦੇ ਰੇਲਵੇ ਸਟੇਸ਼ਨ ਤੋਂ ਮਿਲੀ।
ਉਸ ਦੇ ਦੋਸਤ ਯੁਗੇਸ਼ ਨੇ ਬੀਬੀਸੀ ਨੂੰ ਦੱਸਿਆ,''''ਮੈਨੂੰ ਪਤਾ ਨਹੀਂ ਉਹ ਕਦੋਂ ਉੱਠ ਕੇ ਬਾਹਰ ਵੱਲ ਨੂੰ ਚਲਾ ਗਿਆ।''''
ਇਹ ਮੰਨਿਆ ਗਿਆ ਕਿ 18 ਸਾਲਾ ਕਿਰਨ ਅੱਧੀ ਰਾਤ ਨੂੰ ਉੱਠ ਕੇ ਘਰੋਂ ਬਾਹਰ ਗਿਆ ਅਤੇ ਚੱਲਦੀ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ।
ਇਹ ਸਿਰਫ਼ ਇੱਕ ਕੇਸ ਹੈ ਪਰ ਪੂਰੀ ਦੁਨੀਆਂ ਵਿੱਚ ਵਿਦਿਆਰਥੀਆਂ ਦੇ ਅਜਿਹੇ ਬਹੁਤ ਸਾਰੇ ਮਾਮਲੇ ਹਨ।
ਇਹ ਵੀ ਪੜ੍ਹੋ:
- ਭਾਰਤ ਅਤੇ ਨੇਪਾਲ ''ਚ ਆਏ ਹੜ੍ਹ ਤੋਂ ਬਾਅਦ ਨਦੀਆਂ ''ਤੇ ਸਿਆਸਤ
- ਕੁਰਾਨ ਵੰਡਣ ਦੀ ਸ਼ਰਤ ’ਤੇ ਮਿਲੀ ਜ਼ਮਾਨਤ
- ਮੁੰਬਈ ''ਚ 4 ਮੰਜ਼ਿਲਾ ਇਮਾਰਤ ਡਿੱਗੀ, 2 ਦੀ ਮੌਤ
ਤਣਾਅ ਕਿਵੇਂ ਖਤਰਾ ਬਣ ਜਾਂਦਾ ਹੈ
ਪ੍ਰੀਖਿਆ ਦੇ ਦਿਨਾਂ ਵਿੱਚ ਦੁਨੀਆਂ ਭਰ ਦੇ ਵਿਦਿਆਰਥੀਆਂ ਨੂੰ ਇੱਕੋ ਜਿਹਾ ਹੀ ਮਹਿਸੂਸ ਹੁੰਦਾ ਹੈ: ਤਣਾਅ। ਕਈਆਂ ਲਈ, ਇਹ ਚੰਗੀ ਚੀਜ਼ ਹੈ।
ਮਨੋਵਿਗਿਆਨੀ ਇਸ ਨੂੰ ''ਯੂਸਟਰੈੱਸ'' ਕਹਿੰਦੇ ਹਨ ਜਾਂ ਫਿਰ ਤਣਾਅ ਦਾ ਉਹ ਪੱਧਰ ਜੋ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਅਤੇ ਕੰਮ ਕਰਨ ਲਈ ਮਜਬੂਰ ਕਰਦਾ ਹੈ।
ਪਰ ਇਸ ਤੋਂ ਵੱਧ ਕੁਝ ਵੀ ਸਰੀਰਕ ਅਤੇ ਮਨੋਵਿਗਿਆਨੀ ਸਿਹਤ ਦੋਵਾਂ ''ਤੇ ਭਾਰੀ ਪੈ ਸਕਦਾ ਹੈ।

ਬੈਂਗਲੌਰ ਵਿੱਚ ਕ੍ਰਿਸਟ ਯੂਨੀਵਰਸਿਟੀ ਦੇ ਮਨੋਵਿਗਿਆਨੀ ਪ੍ਰੋਫੈਸਰ ਡਾ. ਜਯਾਸ਼ੰਕਰ ਰੇੱਡੀ ਕਹਿੰਦੇ ਹਨ,''''ਅਸੀਂ ਅਕਸਰ ਦੇਖਦੇ ਹਾਂ ਕਿ ਵਿਦਿਆਰਥੀ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ, ਉਹ ਵੱਡੇ ਪੱਧਰ ''ਤੇ ਚਿੰਤਾ ਕਰਦੇ ਹਨ ਅਤੇ ਹੋਰ ਕਲੀਨਿਕ ਡਿਸਆਰਡਰਜ਼ ਨਾਲ ਜੂਝਦੇ ਹਨ ਕਿਉਂਕਿ ਉਨ੍ਹਾਂ ਦੀ ਸਵੈਯੋਗਤਾ ਉਨ੍ਹਾਂ ਦੇ ਸਿੱਖਿਅਕ ਪ੍ਰਦਰਸ਼ਨ ਦੀ ਥਾਂ ਹੋਰਾਂ ਗੁਣਾਂ ਨਾਲ ਪੂਰੀ ਤਰ੍ਹਾਂ ਜੁੜੀ ਹੁੰਦੀ ਹੈ।''''
''''ਇਹ ਪੂਰੀ ਤਰ੍ਹਾਂ ਨਾਲ ਸਮਾਜ ''ਤੇ ਅਸਰ ਕਰਦੀ ਹੈ''''
ਦੁਨੀਆਂ ਭਰ ਵਿੱਚ ਲੋਕ ਇਹੀ ਮੰਨਦੇ ਹਨ ਕਿ ਚੰਗੇ ਗਰੇਡ ਮਿਲਣ ਦਾ ਮਤਲਬ ਹੈ ਚੰਗੀ ਯੂਨੀਵਰਸਿਟੀ ਵਿੱਚ ਦਾਖ਼ਲਾ, ਚੰਗੇ ਨਤੀਜੇ ਅਤੇ ਇੱਕ ਚੰਗੀ ਜ਼ਿੰਦਗੀ।
ਜਦੋਂ ਸਫਲਤਾ ਇੱਕ ਕੀਮਤ ਬਣ ਜਾਂਦੀ ਹੈ
2016 ਦੇ ਸਰਵੇਖਣ ਮੁਤਾਬਕ ਕੌਮਾਂਤਰੀ ਸਿੱਖਿਆ ਵਿੱਚ ਉੱਚ-ਰੈਂਕਿੰਗ ਹਾਸਲ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਪੂਰਬੀ ਏਸ਼ੀਆ ਤੋਂ ਆਉਂਦੇ ਹਨ।
ਇਸ ਖੇਤਰ ਦੇ ਦੇਸਾਂ ਵਿੱਚ ਟੌਪ ਦੀਆਂ ਸੱਤ ਥਾਵਾਂ ''ਤੇ ਮੈਥ ਸਭ ਤੋਂ ਉੱਪਰ ਦਰਜੇ ''ਤੇ ਹੈ। ਜਿਸ ਵਿੱਚ ਸਿੰਗਾਪੁਰ ਪਹਿਲੇ ਨੰਬਰ ''ਤੇ ਹੈ, ਉਸ ਤੋਂ ਬਾਅਦ ਹਾਂਗ-ਕਾਂਗ, ਮਕਾਓ, ਤਾਇਵਾਨ, ਜਪਾਨ, ਚੀਨ ਅਤੇ ਦੱਖਣੀ ਕੋਰੀਆ।
ਵਿਗਿਆਨ ਵਿੱਚ ਵੀ ਸਿੰਗਾਪੁਰ ਦਾ ਚੰਗਾ ਰੈਂਕ ਹੈ।
ਪਰ ਸਿੱਖਿਆ ਵਿੱਚ ਟੌਪ ''ਤੇ ਇਨ੍ਹਾਂ ਦੇਸਾਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੌਰਾਨ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਿੰਗਾਪੁਰ ਦੀ ਗੱਲ ਕਰਦੇ ਹਾਂ: ਇਸ ਛੋਟੇ ਦੇਸ ਨੇ ਆਪਣੀ ਅਰਥਵਿਵਸਥਾ ਨੂੰ ਵਿਕਸਿਤ ਕਰਨ ਅਤੇ ਜੀਵਨ ਪੱਧਰ ਨੂੰ ਉੱਚਾ ਕਰਨ ਲਈ ਸਿੱਖਿਆ ''ਤੇ ਲਗਾਤਾਰ ਧਿਆਨ ਕੇਂਦਰਿਤ ਕੀਤਾ ਹੈ।
ਇਸਦਾ ਸਿੱਖਿਅਕ ਪੱਧਰ ਮਾਣ ਦਾ ਇੱਕ ਵੱਡਾ ਸਰੋਤ ਹੈ- ਪਰ ਇਹ ਆਸਾਨੀ ਨਾਲ ਤਣਾਅ ਦਾ ਕਾਰਨ ਬਣ ਸਕਦਾ ਹੈ।
ਉੱਚੇ ਪੱਧਰ ਦੀ ਮੰਗ ਅਤੇ ਕੰਪੀਟੀਟਿਵ ਸਟੇਟ ਸਕੂਲ ਸਿਸਟਮ ਦੇ ਚਲਦੇ ਵਿਦਿਆਰਥੀ ਆਪਣੇ ਹੋਮਵਰਕ ਅਤੇ ਪ੍ਰੀਖਿਆ ਦੀ ਤਿਆਰੀ ਕਰਨ ਵਿੱਚ ਖਾਸਾ ਸਮਾਂ ਬਤੀਤ ਕਰਦੇ ਹਨ।
ਦਬਾਅ ਐਨਾ ਜ਼ਿਆਦਾ ਹੁੰਦਾ ਹੈ ਕਿ ਕਈ ਮਾਪੇ ਖ਼ੁਦ ਵੀ ਸਕੂਲ ਚਲੇ ਜਾਂਦੇ ਹਨ। ਉਹ ਉੱਥੇ ਜਾ ਕੇ ਵਰਕਸ਼ਾਪ ਵਿੱਚ ਸ਼ਾਮਲ ਹੁੰਦੇ ਹਨ ਤਾਂ ਜੋ ਸਕੂਲ ਵੱਲੋਂ ਦਿੱਤੇ ਜਾਂਦੇ ਟੀਚੇ ਨੂੰ ਸਮਝਿਆ ਜਾਵੇ ਅਤੇ ਨਵੇਂ ਮੈੱਥਡ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਕਿਵੇਂ ਹੱਲ ਕੀਤਾ ਜਾਵੇ।

ਔਖੀ ਪ੍ਰੀਖਿਆ
ਦੂਜੇ ਹਾਈ ਪ੍ਰਫੋਰਮਿੰਗ ਏਸ਼ੀਅਨ ਦੇਸਾਂ ਵਿੱਚ ਵੀ ਵਿਦਿਆਰਥੀ ਔਖੀਆਂ ਪ੍ਰੀਖਿਆਵਾਂ ਦਾ ਸਾਹਮਣਾ ਕਰਦੇ ਹਨ।
- ਚੀਨ ਦੇ ਵਿੱਚ ਗਾਓਕਾਓ ਪ੍ਰੀਖਿਆ ਨੂੰ ਲੈ ਕੇ ਬੱਚਿਆਂ ''ਤੇ ਖਾਸਾ ਦਬਾਅ ਹੁੰਦਾ ਹੈ ਜਿਸ ਨੂੰ ਲੈ ਕੇ ਇਸਦੀ ਕਾਫੀ ਆਲੋਚਨਾ ਵੀ ਹੋਈ ਹੈ। ਇਸ ਯੂਨੀਵਰਸਿਟੀ ਦੀ ਦਾਖਲਾ ਪ੍ਰੀਖਿਆ ਵਿੱਚ ਫੇਲ ਹੋਣਾ ਜ਼ਿੰਦਗੀ ਭਰ ਨਿਚਲੇ ਪੱਧਰ ਦੇ ਰੈਂਕਿੰਗ ’ਤੇ ਰੁਜ਼ਗਾਰ ਮਿਲਣਾ ਅਤੇ ਪਰਿਵਾਰਕ ਨਿਰਾਸ਼ਾ ਦਾ ਕਾਰਨ ਬਣਦਾ ਹੈ।
- ਦੱਖਣੀ ਕੋਰੀਆ ਵਿੱਚ, ਵਿਦਿਆਰਥੀ ਆਪਣਾ ਪੂਰਾ ਬਚਪਨ ਸੁਨੀਯੰਗ ਪ੍ਰੀਖਿਆ ਦੀ ਤਿਆਰੀ ਵਿੱਚ ਕੱਢ ਦਿੰਦੇ ਹਨ, ਜੋ ਇੱਕ ਤੋਂ ਬਾਅਦ ਇੱਕ ਪ੍ਰੀਖਿਆਵਾਂ ਦਾ ਅੱਠ ਘੰਟੇ ਦਾ ਮੈਰਾਥਨ ਹੈ। ਜਿਹੜਾ ਨਾ ਸਿਰਫ਼ ਤੈਅ ਕਰਦਾ ਹੈ ਕਿ ਵਿਦਿਆਰਥੀ ਯੂਨੀਵਰਸਿਟੀ ਵਿੱਚ ਜਾਣਗੇ ਸਗੋਂ ਉਨ੍ਹਾਂ ਦੀ ਨੌਕਰੀ ਦੀਆਂ ਸੰਭਾਵਨਾਵਾਂ, ਆਮਦਨ ''ਤੇ ਅਸਰ ਕਰ ਸਕਦੇ ਹਨ।
- ਜਪਾਨ ਦਾ ਸੈਂਟਰ ਟੈਸਟ ਵਿਦਿਆਰਥੀਆਂ ਲਈ ਸਭ ਤੋਂ ਵੱਡੀ ਮੁਸ਼ਕਿਲ ਹੁੰਦੀ ਹੈ ਕਿਉਂਕਿ ਉਨ੍ਹਾਂ ਲਈ ਇਹ ਕੁਝ ਬਣਨ ਜਾਂ ਨਾ ਬਣਨ ਦਾ ਪਲ ਹੁੰਦਾ ਹੈ। ਆਪਣੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ''ਤੇ ਪ੍ਰੀਖਿਆ ਪਾਸ ਕਰਨ ਦਾ ਦਬਾਅ ਹੁੰਦਾ ਹੈ।
ਇਹ ਵੀ ਪੜ੍ਹੋ:
- ਕੀ ਸੈਕਸ ਲਾਈਫ਼ ਖਾਣੇ ਨਾਲ ਬਿਹਤਰ ਹੋ ਸਕਦੀ ਹੈ
- ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨ ਗੁਰਦੁਆਰਾ ਕਮੇਟੀ ਵਿੱਚੋਂ ਕੱਢੇ ਜਾਣ ਮਗਰੋਂ ਕੀ ਕਿਹਾ
- ਔਰਤਾਂ ਕਿਉਂ ਕਢਵਾ ਰਹੀਆਂ ਨੇ ਬੱਚੇਦਾਨੀਆਂ

ਪੜ੍ਹਾਈ ''ਤੇ ਖਰਚਾ
ਹਾਂਗਕਾਂਗ ਦੇ ਸਕੂਲ ਦੀ ਪੜ੍ਹਾਈ ਦੁਨੀਆਂ ਭਰ ਦੇ ਸਕੂਲਾਂ ਵਿੱਚ ਸਭ ਤੋਂ ਵੱਧ ਮਹਿੰਗੀ ਹੈ। ਹਾਂਗਕਾਂਗ ਵਿੱਚ ਮਾਪੇ ਬੱਚਿਆਂ ਦੀ ਪੜ੍ਹਾਈ ਲਈ ਔਸਤਨ $131,161 ਖਰਚ ਕਰਦੇ ਹਨ। ਕਿਸੇ ਸਕੋਲਰਸ਼ਿਪ, ਲੋਨ ਜਾਂ ਫਿਰ ਸੂਬੇ ਦੀ ਮਦਦ ਤੋਂ ਇਲਾਵਾ।
ਅਜਿਹਾ ਹੀ ਕੁਝ ਚੀਨ ਦੇ ਵਿੱਚ ਹੈ ਜਿੱਥੇ ਮਾਪਿਆਂ ਨੂੰ ਪੜ੍ਹਾਈ ਲਈ ($42,892), ਤਾਇਵਾਨ ਵਿੱਚ ($56,424) ਅਤੇ ਸਿੰਗਾਪੁਰ ਵਿੱਚ ($70,939) ਦਾ ਯੋਗਦਾਨ ਪਾਉਣਾ ਪੈਂਦਾ ਹੈ।
ਭਾਰਤ ਅਤੇ ਇੰਡੋਨੇਸ਼ੀਆ ਵਿੱਚ ਵੀ ਪੜ੍ਹਾਈ ''ਤੇ ਲਾਗਤ ਕਾਫ਼ੀ ਵੱਧ ਰਹੀ ਹੈ।
ਇਸਦੇ ਮੁਕਾਬਲੇ ਫਰਾਂਸ ਵਿੱਚ ਮਾਪਿਆਂ ਨੇ ਬੱਚਿਆਂ ਦੀ ਪੂਰੀ ਪੜ੍ਹਾਈ ''ਤੇ $16,000 ਖਰਚ ਕਰਨੇ ਹੁੰਦੇ ਹਨ।
ਖੁਦਕੁਸ਼ੀ
ਭਾਰਤ ਵਰਗੇ ਦੇਸਾਂ ਵਿੱਚ ਪ੍ਰੀਖਿਆ ਦੇ ਸਮੇਂ ਜ਼ਿਆਦਾ ਵਿਦਿਆਰਥੀ ਖੁਦਕੁਸ਼ੀ ਕਰਦੇ ਹਨ। ਇਸ ਸਾਲ, ਤੇਲੰਗਾਨਾ ਵਿੱਚ ਹਾਇਅਰ ਸੈਕੰਡਰੀ (ਏ-ਲੈਵਲ) ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ 23 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ।
ਭਾਨੂੰ ਕਿਰਨ ਉਨ੍ਹਾਂ ਵਿੱਚੋਂ ਇੱਕ ਸੀ।
ਇੱਕ ਵਿਦਿਆਰਥਣ ਜੋ ਇਹ ਬੋਝ ਨਾ ਸਹਿ ਸਕੀ ਉਹ ਸੀ ਵੇਨੇਲਾ। ਉਹ ਇਸ ਗੱਲ ''ਤੇ ਯਕੀਨ ਹੀ ਨਹੀਂ ਕਰ ਸਕੀ ਕਿ ਉਹ ਦੋ ਵਿਸ਼ਿਆਂ ਵਿੱਚ ਫੇਲ੍ਹ ਹੋ ਗਈ ਹੈ।
ਉਸ ਦੀ ਮਾਂ ਨੇ ਕਿਹਾ, "ਅਸੀਂ ਉਸ ਨੂੰ ਹੌਂਸਲਾ ਦਿੱਤਾ ਅਤੇ ਕਿਹਾ ਕਿ ਉਹ ਮੁੜ ਪੇਪਰ ਚੈੱਕ ਕਰਵਾ ਸਕਦੀ ਹੈ ਜਾਂ ਫਿਰ ਪ੍ਰੀਖਿਆ ਦੇ ਸਕਦੀ ਹੈ।"
"ਕੁਝ ਹੀ ਦੇਰ ਬਾਅਦ ਉਸ ਨੇ ਸਾਨੂੰ ਦੱਸਿਆ ਕਿ ਉਸ ਨੇ ਚੂਹੇ ਮਾਰਨ ਵਾਲੀ ਦਵਾਈ ਪੀ ਲਈ ਹੈ। ਉਹ ਰੋ ਰਹੀ ਸੀ"
ਵੇਨੇਲਾ ਨੂੰ ਹਸਪਤਾਲ ਲਿਜਾਇਆ ਗਿਆ, ਪਰ ਬਹੁਤ ਦੇਰ ਹੋ ਚੁੱਕੀ ਸੀ।
ਉਸਦੀ ਮਾਂ ਨੇ ਕਿਹਾ ਕਿ ਵੇਨੇਲਾ ਨੂੰ ਲਗਿਆ ਕਿ ਉਸ ਨੂੰ ਸ਼ਾਇਦ ਕੁਝ ਵਿਸ਼ੇ ਸਮਝ ਵਿੱਚ ਹੀ ਨਹੀਂ ਆਏ।
ਵੇਨੇਲਾ ਸਮਾਜ ਵਿੱਚ ਇੱਜ਼ਤ ਕਮਾਉਣ ਲਈ ਡਿਗਰੀ ਲੈਣਾ ਚਾਹੁੰਦੀ ਸੀ।
ਭਾਰਤ ਹੀ ਨਹੀਂ, ਕੁਝ ਹੋਰ ਦੇਸ ਜਿਵੇਂ ਜਪਾਨ, ਪਾਕਿਸਤਾਨ ਅਤੇ ਨਾਈਜੀਰੀਆ ਵਿੱਚੋਂ ਵੀ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਦੀਆਂ ਖ਼ਬਰਾਂ ਮਿਲਦੀਆਂ ਹਨ।
ਇੱਕ ਭਾਰਤੀ ਕਮੇਟੀ ਜੋ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਦੀ ਜਾਂਚ ਕਰ ਰਹੀ ਸੀ ਨੇ 2001 ਵਿੱਚ ਕਿਹਾ, "ਕਿਸੇ ਇਨਸਾਨ ਵੱਲੋਂ ਖੁਦਕੁਸ਼ੀ ਕਰਨਾ ਇੱਕ ਸਮਾਜਿਕ ਅਤੇ ਨੈਤਿਕ ਤਰਾਸਦੀ ਹੈ। ਖਾਸ ਕਰਕੇ ਜੇ ਕੋਈ ਨੌਜਵਾਨ ਹੋਵੇ ਜਿਸਦੇ ਅੱਗੇ ਸਾਰੀ ਜ਼ਿੰਦਗੀ ਪਈ ਹੋਵੇ।"

ਦਬਾਅ ਨੂੰ ਘੱਟ ਕਰਨਾ
ਪਾਕਿਸਤਾਨ ਵਿੱਚ ਮਨੋਵਿਗਿਆਨੀ ਸਬਾਹਤ ਨਸੀਮ ਦਾ ਕਹਿਣਾ ਹੈ,''''ਜ਼ਿੰਦਗੀ ਦੀ ਤੇਜ਼ ਰਫ਼ਤਾਰ ਅਤੇ ਨੰਬਰ ਵੰਨ ਹੋਣ ਦੀ ਦੌੜ ਦੇ ਨਾਲ ਪ੍ਰੀਖਿਆ ਤਣਾਅ ਸਮੇਂ ਦੇ ਨਾਲ ਵੱਧ ਰਿਹਾ ਹੈ।''''
"ਵਿਸ਼ਵ ਪੱਧਰ ''ਤੇ ਸਿੱਖਿਅਕ ਸੰਸਥਾਨਾਂ ਵਿੱਚ ਤਣਾਅ ਤੋਂ ਨਿਪਟਣ ਬਾਰੇ ਵਰਕਸ਼ਾਪ ਸ਼ੁਰੂ ਕਰਨੀਆਂ ਬਹੁਤ ਜ਼ਰੂਰੀ ਹਨ।''''
ਹੋਰ ਮਨੋਵਿਗਿਆਨੀ ਵਿਦਿਆਰਥੀਆਂ ਲਈ ਸਮੇਂ ਨੂੰ ਸਮਾਂ ਪ੍ਰਬੰਧਣ ਅਤੇ ਸਵੈ-ਪ੍ਰਤੀਬਿੰਬ ਤਕਨੀਕ ਦਾ ਸੁਝਾਅ ਦਿੰਦੇ ਹਨ।
ਦੇਸ ਪੱਧਰ ''ਤੇ ਦਬਾਅ ਨੂੰ ਘੱਟ ਕਰਨ ਲਈ ਸਿੱਖਿਅਕ ਸੁਧਾਰ ਲਾਗੂ ਕੀਤੇ ਜਾ ਰਹੇ ਹਨ।
ਸਿੰਗਾਪੁਰ ਵਿੱਚ ਸਕੂਲਾਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਖਾਸ ਕਰਕੇ ਸ਼ੁਰੂਆਤੀ ਸਾਲਾਂ ਵਿੱਚ ਕਿ ਬੱਚਿਆਂ ਦੀਆਂ ਪ੍ਰੀਖਿਆਵਾਂ ਦੇ ਨਾਲ-ਨਾਲ ਉਨ੍ਹਾਂ ਦੇ ਵਿਕਾਸ ਵੱਲ ਵੀ ਧਿਆਨ ਦਿੱਤਾ ਜਾਵੇ।
ਵਿਦਿਆਰਥੀਆਂ ਵਿਚਾਲੇ ਤਣਾਅ ਦੇ ਕਾਰਨਾਂ ਦਾ ਪਤਾ ਲਗਾਉਣ ਤੋਂ ਬਾਅਦ ਭਾਰਤ ਮਹੱਤਵਪੂਰਨ ਪ੍ਰੀਖਿਆਵਾਂ ਦੇ ਗਠਨ ਦਾ ਪ੍ਰਸਤਾਵ ਰੱਖ ਰਿਹਾ ਹੈ।
ਇਹ ਵੀ ਪੜ੍ਹੋ:
- 60 ਦਿਨ: 60 ਬੱਚਿਆਂ ਨੇ ਕਿਉਂ ਕੀਤੀ ਖ਼ੁਦਕੁਸ਼ੀ?
- ਜੇ ਬੱਚਿਆਂ ਨੂੰ ਖੁਦਕੁਸ਼ੀ ਕਰਨ ਤੋਂ ਰੋਕਣਾ ਹੈ ਤਾਂ ਇਹ ਪੜ੍ਹੋ
- ''ਉਹ ਤਾਂ ਸੋਸ਼ਲ ਮੀਡੀਆ ਤੋਂ ਵੀ ਦੂਰ ਸੀ, ਪਤਾ ਨਹੀਂ ਖੁਦਕੁਸ਼ੀ ਕਿਉਂ ਕੀਤੀ''

ਸਹਿਯੋਗ
ਡਾ ਰੇੱਡੀ ਦਾ ਕਹਿਣਾ ਹੈ, ਮਾਪੇ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਪਰ ਉਹ ਹੀ ਬੱਚਿਆਂ ਵਿੱਚ ਫੇਲ੍ਹ ਹੋਣ ਦਾ ਡਰ ਪਾ ਦਿੰਦੇ ਹਨ।
ਬੱਚੇ ਕਿਸੇ ਵੀ ਸੱਭਿਆਚਾਰ ਦੇ ਹੋਣ, ਇਹ ਡਰ ਵਧਦਾ ਹੀ ਜਾਂਦਾ ਹੈ।
"ਇਹ ਦਬਾਅ ਘੱਟ ਕਰਨ ਲਈ ਬੱਚਿਆਂ ਦੀ ਖੁਦਮੁਖਤਿਆਰੀ ਅਤੇ ਉਨ੍ਹਾਂ ਨੂੰ ਮਿਲ ਰਹੇ ਸਹਿਯੋਗ ਵਿੱਚ ਸੰਤੁਲਨ ਹੋਣਾ ਚਾਹੀਦਾ ਹੈ।"
ਸਮੇਂ ਨਾਲ ਬਦਲਦੇ ਰਹਿਣ ਦੀ ਵੀ ਲੋੜ ਹੈ।
ਡਾ ਰੌਬ ਬੱਕ ਦਾ ਕਹਿਣਾ ਹੈ, "ਪਹਿਲਾਂ ਬੱਚਿਆਂ ਵਿੱਚ ਫੇਲ੍ਹ ਹੋਣ ਦਾ ਡਰ ਇਸ ਲਈ ਪਾਇਆ ਜਾਂਦਾ ਸੀ ਤਾਂਕਿ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਮਿਲ ਸਕੇ। ਪਰ ਹੁਣ ਇਸ ਨੂੰ ਸਹੀ ਨਹੀਂ ਮੰਨਿਆ ਜਾਂਦਾ।"
"ਹੁਣ ਸਕਾਰਾਤਮਕ ਸੰਦੇਸ਼, ਜੋ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਏ, ਨੂੰ ਚੰਗਾ ਸਮਝਿਆ ਜਾਂਦਾ ਹੈ।"
ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਪੇ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਬੱਚਿਆਂ ਦੀ ਜ਼ਿੰਦਗੀ ਬਦਲ ਸਕਦੀ ਹੈ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ
https://www.youtube.com/watch?v=mrJyjlj5BzM
https://www.youtube.com/watch?v=A2xGuItycA4
https://www.youtube.com/watch?v=Sg69Z4HOEWI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)