ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ''''ਤੇ ਕੈਪਟਨ ਅਮਰਿੰਦਰ ਸਿੰਘ ਕੀ ਬੋਲੇ

07/15/2019 2:16:23 PM

ਕੈਪਟਨ
Getty Images

"ਮੈਨੂੰ ਕੱਲ੍ਹ ਪਤਾ ਲੱਗਾ ਕਿ ਉਨ੍ਹਾਂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਦੇ ਦਿੱਤਾ ਸੀ ਅਤੇ ਅੱਜ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਮੈਨੂੰ ਵੀ ਅਸਤੀਫਾ ਭੇਜ ਦਿੱਤਾ ਤੇ ਜਦੋਂ ਮੈਂ ਪਰਸੋਂ ਵਾਪਸ ਚੰਡੀਗੜ੍ਹ ਜਾਵਾਂਗਾ ਤਾਂ ਮੈਂ ਦੇਖਾਂਗਾ।"

ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਅਸਤੀਫ਼ੇ ਦਾ ਫੈ਼ਸਲਾ ਜਨਤਕ ਕਰਨ ਮਗਰੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ।

ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਮੈਂ ਪੜ੍ਹਦਾ ਨਹੀਂ ਕਿ ਉਸ ਵਿੱਚ ਕੀ ਲਿਖਿਆ ਮੈਂ ਕੁਝ ਨਹੀਂ ਕਹਿ ਸਕਦਾ। ਇਸ ਲਈ ਮੈਨੂੰ ਪੜ੍ਹਨ ਤਾਂ ਦਿਓ ਪਹਿਲਾਂ।

ਕੈਪਟਨ ਮੁਤਾਬਕ, "ਠੀਕ ਹੈ ਉਨ੍ਹਾਂ ਨੇ ਕੌਮੀ ਪ੍ਰਧਾਨ ਨੂੰ ਅਸਤੀਫਾ ਭੇਜਿਆ ਹੈ, ਉਨ੍ਹਾਂ ਦੀ ਵੀ ਭੂਮਿਕਾ ਹੁੰਦੀ ਹੈ ਕਿ ਕੈਬਨਿਟ ''ਚ ਕੌਣ ਰਹੇਗਾ ਤੇ ਕੌਣ ਨਹੀਂ ਤਾਂ ਅਜਿਹੇ ''ਚ ਕੋਈ ਬੁਰਾਈ ਨਹੀਂ ਹੈ ਕਿ ਉਸ ਨੇ ਉਨ੍ਹਾਂ ਨੂੰ ਚਿੱਠੀ ਭੇਜੀ।

ਇਹ ਵੀ ਪੜ੍ਹੋ

https://www.youtube.com/watch?v=uRuxqW_PmJo

ਸਿੱਧੂ ਦਾ ਮਹਿਕਮਾ ਬਦਲੇ ਜਾਣ ਦੇ ਸਵਾਲ ''ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਵਿੱਚ ਕੋਈ ਅਨੁਸ਼ਾਸਨ ਹੁੰਦਾ ਹੈ ਅਤੇ ਇਸੇ ਅਨੁਸ਼ਾਸਨ ਨੂੰ ਦੇਖਦਿਆਂ ਅਤੇ ਮੰਤਰੀਆਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਮੈਂ ਆਪਣੀ ਕੈਬਨਿਟ ''ਚ ਫੇਰਬਦਲ ਕੀਤਾ।

ਕੈਪਟਨ ਮੁਤਾਬਕ, ''''ਮੈਨੂੰ ਲੱਗਾ ਬਿਜਲੀ ਮਹਿਕਮਾ ਬੇਹੱਦ ਮਹੱਤਨਪੂਰਨ ਹੈ ਤੇ ਮੈਂ ਸਿੱਧੂ ਨੂੰ ਦੇ ਦਿੱਤਾ ਪਰ ਉਨ੍ਹਾਂ ਨੇ ਨਹੀਂ ਲਿਆ। ਤੁਹਾਨੂੰ ਜੋ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਉਹ ਤੁਹਾਨੂੰ ਕਰਨੀ ਪੈਂਦੀ ਹੈ, ਜੇਕਰ ਤੁਸੀਂ ਆਪਣੇ ਸੂਬੇ ਬਾਰੇ ਸੋਚਦੇ ਹੋ ਤਾਂ ਤੁਹਾਨੂੰ ਕੰਮ ਕਰਨਾ ਪੈਂਦਾ ਹੈ।''''

ਕੈਪਟਨ ਸਿੱਧੂ ਦੀ ਪਤਨੀ ਨੂੰ ਟਿਕਟ ਨਾ ਦਿੱਤੇ ਜਾਣ ਦੇ ਸਵਾਲ ''ਤੇ ਵੀ ਬੋਲੇ।

ਉਨ੍ਹਾਂ ਕਿਹਾ, ''''ਮੈਂ ਕਦੇ ਵੀ ਨਵਜੋਤ ਕੌਰ ਸਿੱਧੂ ਦੇ ਖ਼ਿਲਾਫ਼ ਨਹੀਂ ਗਿਆ ਬਲਕਿ ਮੈਂ ਇਕੱਲਾ ਸੀ ਜਿਸ ਨੇ ਕਿਹਾ ਸੀ ਕਿ ਉਨ੍ਹਾਂ ਬਠਿੰਡਾ ਸੀਟ ਤੋਂ ਚੋਣ ਮੈਦਾਨ ''ਚ ਉਤਾਰੋ ਪਰ ਸਿੱਧੂ ਨੇ ਜਨਤਕ ਤੌਰ ''ਤੇ ਬਿਆਨ ਦਿੱਤਾ ਮੇਰੀ ਪਤਨੀ ਬਠਿੰਡਾ ਤੋਂ ਨਹੀਂ ਲੜੇਗੀ, ਉਹ ਚੰਡੀਗੜ੍ਹ ਤੋਂ ਚੋਣ ਲੜੇਗੀ। ਇਹ ਬਾਰੇ ਤਾਂ ਫ਼ੈਸਲਾ ਕਾਂਗਰਸ ਹਾਈ ਕਮਾਨ ਲੈਂਦੀ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

https://www.youtube.com/watch?v=xWw19z7Edrs

https://www.youtube.com/watch?v=VsG-RmndcuY

https://www.youtube.com/watch?v=MN1rl_RBQgo&t=4s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News