ਮੁਖਰਜੀ ਨਗਰ ਕੁੱਟਮਾਰ ਮਾਮਲਾ: ਪੁਲਿਸ ਦੀ ਕੁੱਟਮਾਰ ਅਤੇ ਤਲਵਾਰ ਚੁੱਕਣ ਬਾਰੇ ਹੁਣ ਕੀ ਕਹਿੰਦੇ ਹਨ ਸਰਬਜੀਤ ਸਿੰਘ? - ਗਰਾਊਂਡ ਰਿਪੋਰਟ

Tuesday, Jun 18, 2019 - 10:33 PM (IST)

ਮੁਖਰਜੀ ਨਗਰ ਕੁੱਟਮਾਰ ਮਾਮਲਾ: ਪੁਲਿਸ ਦੀ ਕੁੱਟਮਾਰ ਅਤੇ ਤਲਵਾਰ ਚੁੱਕਣ ਬਾਰੇ ਹੁਣ ਕੀ ਕਹਿੰਦੇ ਹਨ ਸਰਬਜੀਤ ਸਿੰਘ? - ਗਰਾਊਂਡ ਰਿਪੋਰਟ
ਸਰਬਜੀਤ ਸਿੰਘ
BBC
ਵੀਡੀਓ ਵਿੱਚ ਪੁਲਿਸ ਆਟੋ ਚਾਲਕ ਤੇ ਉਸ ਦੇ ਬੇਟੇ ਦੀ ਕੁੱਟਮਾਰ ਦਿਖਦੀ ਹੈ

"ਪੁਲਿਸ ਨੇ ਮੈਨੂੰ ਅਤੇ ਮੇਰੇ ਬੇਟੇ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜੇਕਰ ਮੇਰੇ ਕੋਲੋਂ ਇੱਕ ਜਾਂ ਦੋ ਵਾਰ ਪੁਲਿਸ ਉੱਤੇ ਹਮਲੇ ਹੋ ਗਏ ਤਾਂ ਇਸ ਵਿਚ ਕੀ ਗ਼ਲਤ ਹੈ।"

ਇਹ ਕਹਿਣਾ ਹੈ ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਆਟੋ ਚਲਾਉਣ ਵਾਲੇ ਸਰਬਜੀਤ ਸਿੰਘ ਦਾ।

ਸਰਬਜੀਤ ਸਿੰਘ ਉਹੀ ਆਟੋ ਡਰਾਈਵਰ ਹੈ ਜਿਸ ਦੀਆਂ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਚ ਦਿੱਲੀ ਪੁਲਿਸ ਦੇ ਕੁਝ ਕਰਮੀ ਉਸ ਦੀ ਬੁਰੀ ਤਰਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।

ਸਰਬਜੀਤ ਸਿੰਘ ਨੇ ਦੱਸਿਆ, "ਅਸੀਂ ਪੁਲਿਸ ਤੋਂ ਬਚਣ ਦੀ ਕਾਫ਼ੀ ਕੋਸਿਸ ਕੀਤੀ ਪਰ ਪੁਲਿਸ ਨੇ ਸਾਨੂੰ ਨਹੀਂ ਬਖ਼ਸ਼ਿਆ।"

ਦਿੱਲੀ ਪੁਲਿਸ ਮੁਤਾਬਕ ਸਰਬਜੀਤ ਸਿੰਘ ਵੱਲੋਂ ਉੱਥੇ ਮੌਜੂਦ ਪੁਲਿਸ ਕਰਮੀਆਂ ਉੱਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਜਦਕਿ ਸਰਬਜੀਤ ਸਿੰਘ ਦੀ ਦਲੀਲ ਹੈ ਕਿ ਪੁਲਿਸ ਨੇ ਉਸ ਨਾਲ ਪਹਿਲਾਂ ਬੁਰਾ ਵਿਵਹਾਰ ਕੀਤਾ ਅਤੇ ਉਸ ਦੀ ਅਤੇ ਉਸ ਦੇ 15 ਸਾਲਾ ਬੇਟੇ ਬਲਵੰਤ ਸਿੰਘ ਦੀ ਕੁੱਟਮਾਰ ਕੀਤੀ ਗਈ।

ਇਹ ਵੀ ਪੜ੍ਹੋ-

ਪੁਲਿਸ
BBC
ਦਿੱਲੀ ਪੁਲਿਸ ਨੇ ਦੋਵਾਂ ਧਿਰਾਂ ''ਤੇ ਕੇਸ ਦਰਜ ਕੀਤਾ ਹੈ

ਪੁਲਿਸ ਦੀ ਕਾਰਵਾਈ

ਦਿੱਲੀ ਪੁਲਿਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਦੋਹਾਂ ਧਿਰਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।

ਪਹਿਲੀ ਐੱਫਆਈਆਰ ਦਿੱਲੀ ਪੁਲਿਸ ਉੱਤੇ ਡਿਊਟੀ ਦੌਰਾਨ ਤਲਵਾਰ ਨਾਲ ਹਮਲਾ ਕਰਨ ਲਈ ਸਰਬਜੀਤ ਸਿੰਘ ਦੇ ਖ਼ਿਲਾਫ਼ ਦਰਜ ਕੀਤੀ ਗਈ ਹੈ ਅਤੇ ਦੂਜੀ ਪਾਸੇ ਸਰਬਜੀਤ ਸਿੰਘ ਦੀ ਸ਼ਿਕਾਇਤ ਪੁਲਿਸ ਕਰਮੀਆਂ ਦੇ ਖ਼ਿਲਾਫ਼ ਵਧੀਕੀਆਂ ਕਰਨ ਦੇ ਦੋਸ਼ ਵਿਚ ਦਰਜ ਕੀਤੀ ਹੈ।

ਇਸ ਮਾਮਲੇ ਵਿਚ ਦਿੱਲੀ ਪੁਲਿਸ ਨੇ ਤਿੰਨ ਪੁਲਿਸ ਕਰਮੀਆਂ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਪੂਰੇ ਮਾਮਲੇ ਦੀ ਤਫ਼ਤੀਸ਼ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤੀ ਗਈ ਹੈ।

ਕੀ ਸੀ ਪੂਰਾ ਮਾਮਲਾ

ਦਰਅਸਲ ਦਿੱਲੀ ਦੇ ਮੁਖਰਜੀ ਨਗਰ ''ਚ ਬੀਤੀ 16 ਤਾਰੀਖ਼ ਨੂੰ ਆਟੋ ਚਲਾਕ ਸਰਬਜੀਤ ਸਿੰਘ ਅਤੇ ਉਸ ਦੇ 15 ਸਾਲਾ ਬੇਟੇ ਦੀ ਪਹਿਲਾਂ ਦਿੱਲੀ ਪੁਲਿਸ ਨਾਲ ਬਹਿਸ ਹੋਈ ਅਤੇ ਉਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਕੁੱਟਮਾਰ ਹੋਈ।

ਇਸ ਸਬੰਧੀ ਸੋਸ਼ਲ ਮੀਡੀਆ ਉੱਤੇ ਜੋ ਵੀਡੀਓ ਵਾਇਰਲ ਹੋਈਆਂ ਹਨ ਉਸ ਮੁਤਾਬਕ ਸਰਬਜੀਤ ਸਿੰਘ ਤਲਵਾਰ ਲੈ ਕੇ ਪੁਲਿਸ ਕਰਮੀਆਂ ਦੇ ਪਿੱਛੇ ਭੱਜਦਾ ਹੈ ਅਤੇ ਫਿਰ ਪੁਲਿਸ ਵਾਲੇ ਉਸ ਦੀ ਬੁਰੀ ਤਰਾਂ ਕੁੱਟਮਾਰ ਕਰਦੇ ਹਨ।

ਸਰਬਜੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੇ ਉਸ ਨਾਲ ਪਹਿਲਾਂ ਬੁਰਾ ਵਿਵਹਾਰ ਕੀਤਾ ਅਤੇ ਫਿਰ ਉਸ ਨੂੰ ਅਪਸ਼ਬਦ ਬੋਲੇ ਜੋ ਉਸ ਤੋ ਬਰਦਾਸ਼ਤ ਨਹੀਂ ਹੋਏ।

ਸਰਬਜੀਤ ਸਿੰਘ
BBC
ਸਰਬਜੀਤ ਮੁਤਾਬਕ ਆਪਣੀ ਸਵੇ-ਰੱਖਿਆ ਲਈ ਕੱਢੀ ਸੀ ਤਲਵਾਰ

ਸਰਬਜੀਤ ਸਿੰਘ ਨੇ ਦੱਸਿਆ, "ਪੁਲਿਸ ਕਰਮੀ ਉਸ ਵੱਲ ਡੰਡੇ ਲੈ ਕੇ ਵਧੇ ਤਾਂ ਉਸ ਨੇ ਆਪਣੀ ਰੱਖਿਆ ਲਈ ਤਲਵਾਰ ਚੁੱਕੀ।"

ਸਰਬਜੀਤ ਸਿੰਘ ਤਲਵਾਰ ਚੁੱਕਣ ਨੂੰ ਗ਼ਲਤ ਨਹੀਂ ਸਮਝਦਾ ਉਸ ਮੁਤਾਬਕ, ''''ਸਥਿਤੀ ਅਤੇ ਹਾਲਤ ਦੇ ਮੱਦੇਨਜ਼ਰ ਜੋ ਕਰਨਾ ਚਾਹੀਦਾ ਸੀ ਉਹ ਕੀਤਾ।''''

ਕੀ ਤਲਵਾਰ ਚੁੱਕਣਾ ਜਾਇਜ਼ਾ ਸੀ

ਸਰਬਜੀਤ ਸਿੰਘ ਵੱਲੋਂ ਤਲਵਾਰ ਨਾਲ ਜਿਸ ਤਰ੍ਹਾਂ ਪੁਲਿਸ ''ਤੇ ਵਾਰ ਕੀਤੇ ਗਏ ਕੀ ਉਹ ਜਾਇਜ਼ ਸੀ ਇਸ ਉੱਤੇ ਬੀਬੀਸੀ ਪੰਜਾਬੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਗੱਲ ਕੀਤੀ ਗਈ ਹੈ।

ਸਿਰਸਾ ਮੁਤਾਬਕ ਪੁਲਿਸ ਉੱਤੇ ਤਲਵਾਰ ਦਾ ਵਾਰ ਕਰਨਾ ਜਾਇਜ਼ ਨਹੀਂ ਸੀ।

"ਪਰ ਸਰਬਜੀਤ ਸਿੰਘ ਦੇ ਮਾਮਲੇ ਵਿਚ ਉਸ ਨੇ ਇਹ ਸਭ ਕੁਝ ਆਪਣੀ ਸਵੈ-ਰੱਖਿਆ ਦੇ ਲਈ ਕੀਤਾ ਹੈ। ਇਸ ਗੱਲ ਦਾ ਦਾਅਵਾ ਖ਼ੁਦ ਸਰਬਜੀਤ ਸਿੰਘ ਵੀ ਕਰਦਾ ਹੈ ਕਿ ਉਸ ਨੇ ਮੌਕੇ ਦੇ ਹਿਸਾਬ ਨਾਲ ਉਹੀ ਕੀਤਾ ਜੋ ਉਸ ਨੂੰ ਕਰਨਾ ਚਾਹੀਦਾ ਸੀ।"

ਇਹ ਵੀ ਪੜ੍ਹੋ-

ਮਨਜਿੰਦਰ ਸਿੰਘ ਸਿਰਸਾ
BBC
ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਪੁਲਿਸ ਨੂੰ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਸੀ

ਸਿਰਸਾ ਨੇ ਦੱਸਿਆ ਕਿ ਸਰਬਜੀਤ ਸਿੰਘ ਨਾਲ ਪਹਿਲਾਂ ਵੀ ਪੁਲਿਸ ਵੱਲੋਂ ਜ਼ਿਆਦਤੀਆਂ ਕੀਤੀਆਂ ਗਈਆਂ ਹਨ।

ਉਨ੍ਹਾਂ ਆਖਿਆ, "ਇੱਕ ਬੇਟੇ ਦੇ ਸਾਹਮਣੇ ਉਸ ਦੇ ਪਿਤਾ ਨਾਲ ਕੁੱਟਮਾਰ ਹੋ ਰਹੀ ਹੋਵੇ ਉਹ ਬਰਦਾਸ਼ਤ ਨਹੀਂ ਹੋਈ ਹੋ ਸਕਦੀ। ਜੇਕਰ ਸਰਬਜੀਤ ਸਿੰਘ ਨੇ ਗ਼ਲਤੀ ਕੀਤੀ ਸੀ ਤਾਂ ਉਸ ਦੇ ਖ਼ਿਲਾਫ਼ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਸੀ ਪਰ ਪੁਲਿਸ ਨੇ ਅਜਿਹਾ ਨਾ ਕਰ ਕੇ ਸ਼ਰੇਆਮ ਉਸ ਦੀ ਗ਼ੈਰਕਾਨੂੰਨੀ ਤਰੀਕੇ ਨਾਲ ਕੁੱਟਮਾਰ ਕੀਤੀ।"

ਉਨ੍ਹਾਂ ਨਾਲ ਹੀ ਇਹੀ ਕਿਹਾ ਹੈ ਕਿ ਪੁਲਿਸ ਥਾਣੇ ਦੇ ਬਾਹਰ ਸਿੱਖ ਨੌਜਵਾਨਾਂ ਵੱਲੋਂ ਪੁਲਿਸ ਕਰਮੀਆਂ ਦੀ ਕੁੱਟਮਾਰ ਕਰਨੀ ਵੀ ਪੂਰੀ ਤਰ੍ਹਾਂ ਗ਼ਲਤ ਸੀ।

ਪੁਲਿਸ
BBC
ਇਸ ਘਟਨਾ ਦੇ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਇਲਾਕੇ ਦੇ ਲੋਕਾਂ ਵਿਚ ਅਜੇ ਵੀ ਇਸੇ ਗੱਲ ਦੀ ਚਰਚਾ ਬਰਕਰਾਰ ਸੀ

ਇਲਾਕੇ ਦੀ ਸਥਿਤੀ

6 ਜੂਨ ਸ਼ਾਮੀ 6 ਵਜੇ ਦੇ ਕਰੀਬ ਸਰਬਜੀਤ ਸਿੰਘ ਅਤੇ ਉਸ ਦੇ ਬੇਟੇ ਦਾ ਦਿੱਲੀ ਪੁਲਿਸ ਦੇ ਕਰਮਚਾਰੀਆਂ ਨਾਲ ਝਗੜਾ ਅਤੇ ਕੁੱਟਮਾਰ ਦੀ ਘਟਨਾ ਹੁੰਦੀ ਹੈ।

ਉਸ ਤੋਂ ਬਾਅਦ ਦਿੱਲੀ ਦੇ ਸਿੱਖ ਮੁਖਰਜੀ ਨਗਰ ਪੁਲਿਸ ਦੇ ਬਾਹਰ ਧਰਨਾ ਦਿੰਦੇ ਹਨ। ਇਸ ਘਟਨਾ ਦੇ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਇਲਾਕੇ ਦੇ ਲੋਕਾਂ ਵਿਚ ਅਜੇ ਵੀ ਇਸੇ ਗੱਲ ਦੀ ਚਰਚਾ ਬਰਕਰਾਰ ਸੀ।

ਜਿਸ ਸੜਕ ਉਤੇ ਸਰਬਜੀਤ ਸਿੰਘ ਦਾ ਪੁਲਿਸ ਵਾਲਿਆਂ ਨਾਲ ਝਗੜਾ ਹੁੰਦਾ ਉਸ ਦੇ ਨਾਲ ਹੀ ਕੱਪੜੇ ਦੀ ਦੁਕਾਨ ਚਲਾਉਣ ਵਾਲੇ ਨਵੀਨ ਕੁਮਾਰ ਨੇ ਦੱਸਿਆ ਕਿ ਪਿਛਲੇ ਤਿੰਨ ਦਿਨ ਤੋਂ ਇੱਥੇ ਕੰਮ ਠੱਪ ਹੈ।

ਉਨ੍ਹਾਂ ਅੱਗੇ ਦੱਸਿਆ, "ਐਤਵਾਰ ਦੀ ਘਟਨਾ ਮੰਦਭਾਗੀ ਸੀ। ਪੁਲਿਸ ਦੀ ਕੁੱਟਮਾਰ ਜਾਇਜ਼ ਨਹੀਂ ਸੀ ਪਰ ਸਰਦਾਰ ਜੀ ਨੇ ਜੋ ਤਲਵਾਰ ਕੱਢੀ ਉਹ ਵੀ ਗ਼ਲਤ ਸੀ।"

ਦੁਕਾਨਦਾਰ
BBC
ਕੱਪੜੇ ਦੀ ਦੁਕਾਨ ਚਲਾਉਣ ਵਾਲੇ ਨਵੀਨ ਕੁਮਾਰ ਨੇ ਦੱਸਿਆ ਕਿ ਪਿਛਲੇ ਤਿੰਨ ਦਿਨ ਤੋਂ ਇੱਥੇ ਕੰਮ ਠੱਪ ਹੈ

ਉਨ੍ਹਾਂ ਆਖਿਆ ਕਿ ਪੂਰੇ ਮੁਹੱਲੇ ਵਿਚ ਅਜੇ ਵੀ ਇਸ ਗਲ ਦੀ ਚਰਚਾ ਹੈ। ਸਰਬਜੀਤ ਸਿੰਘ ਦਿੱਲੀ ਦੇ ਗਾਂਧੀ ਵਿਹਾਰ ਵਿਚ ਇਲਾਕੇ ਵਿਚ ਰਹਿੰਦਾ ਹੈ ਬੀਬੀਸੀ ਦੀ ਟੀਮ ਉਸ ਦੇ ਘਰ ਵੀ ਗਈ ਪਰ ਉੱਥੇ ਤਾਲਾ ਲੱਗਾ ਹੋਇਆ ਸੀ।

ਉਸ ਦੇ ਗੁਆਂਢੀ ਸੁਖਬੀਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਅਤੇ ਉਸ ਦਾ ਬੇਟਾ ਆਟੋ ਚਲਾ ਕੇ ਗੁਜ਼ਾਰਾ ਕਰਦੇ ਹਨ।

ਉਨ੍ਹਾਂ ਮੁਤਾਬਕ, "ਪੁਲਿਸ ਦਾ ਵਤੀਰਾ ਪੂਰੀ ਤਰਾ ਗ਼ਲਤ ਸੀ। ਜੇਕਰ ਉਸ ਨੇ ਕੁਝ ਗ਼ਲਤ ਕੀਤਾ ਸੀ ਤਾਂ ਪੁਲਿਸ ਕਾਨੂੰਨ ਦੇ ਮੁਤਾਬਕ ਸਜ਼ਾ ਦਿੰਦੀ ਨਾ ਕਿ ਕੁੱਟਮਾਰ ਕਰਦੀ।"

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=GyCFPhguwPc

https://www.youtube.com/watch?v=ApJzPE8RaVE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News