ਪਾਕਿਸਤਾਨੀ ਫੌਜ ਨੇ ਕਿਹਾ, ਪਿਆਰੇ ਅਮਿਤ ਸ਼ਾਹ 27 ਫਰਵਰੀ ਯਾਦ ਹੈ ਨਾ?
Tuesday, Jun 18, 2019 - 06:18 PM (IST)


ਪਾਕਿਸਤਾਨੀ ਫੌਜ ਦੇ ਬੁਲਾਰੇ ਆਸਿਫ਼ ਗ਼ਫੂਰ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕ੍ਰਿਕਟ ਮੈਚ ਅਤੇ ਏਅਰ ਸਟ੍ਰਾਈਕ ਦੋਵੇਂ ਵੱਖ-ਵੱਖ ਚੀਜ਼ਾਂ ਹਨ, ਇਸ ਲਈ ਦੋਵਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।
ਗ਼ਫੂਰ ਨੇ ਕਿਹਾ ਹੈ ਕਿ ਭਾਰਤ ਨੇ ਮੈਚ ਇਸ ਲਈ ਜਿੱਤਿਆ ਚੰਗਾ ਖੇਡਦਾ ਹੈ।
ਗ਼ਫੂਰ ਨੇ ਆਪਣੇ ਟਵੀਟ ''ਚ ਲਿਖਿਆ ਹੈ, "ਪਿਆਰੇ ਅਮਿਤ ਸ਼ਾਹ, ਤੁਹਾਡੀ ਟੀਮ ਵਧੀਆ ਖੇਡੀ ਇਸ ਲਈ ਜਿੱਤ ਹਾਸਿਲ ਹੋਈ। ਦੋਵਾਂ ਚੀਜ਼ਾਂ ਵੱਖ-ਵੱਖ ਹਨ ਇਸ ਲਈ ਇਸ ਦੀ ਤੁਲਨਾ ਨਹੀਂ ਕਰ ਸਕਦੇ। ਸਟ੍ਰਾਈਕ ਅਤੇ ਮੈਚ ਦੋਵੇਂ ਵੱਖ ਹਨ। ਜੇਕਰ ਤੁਹਾਨੂੰ ਸ਼ੱਕ ਹੈ ਤਾਂ 27 ਫਰਵਰੀ ਨੂੰ ਯਾਦ ਕਰ ਲਉ। ਅਸੀਂ ਦੋ ਭਾਰਤੀ ਜਹਾਜ਼ ਸੁੱਟੇ ਸੀ।"
https://twitter.com/peaceforchange/status/1140619437097259008
ਗ਼ਫੂਰ ਨੇ ਆਪਣੇ ਅਗਲੇ ਟਵੀਟ ਵਿੱਚ ਕਿਹਾ ਹੈ, "ਇੰਡੀਅਨ ਏਅਰ ਫੋਰਸ ਦੀ ਸਟ੍ਰਾਈਕ ਅਸਫ਼ਲ ਰਹੀ ਸੀ। ਦੋ ਜਹਾਜ਼ ਸੁੱਟੇ, ਇੱਕ ਪਾਇਲਟ ਨੂੰ ਗ੍ਰਿਫ਼ਤਾਰ ਕੀਤਾ। ਭਾਰਤ ਚੌਂਕੀਆਂ ਨੂੰ ਕੰਟ੍ਰੋਲ ਰੇਖਾ ਦੇ ਨੇੜੇ ਅਸੀਂ ਕਾਫੀ ਨੁਕਸਾਨ ਪਹੁੰਚਾਇਆ।"
ਇਹ ਵੀ ਪੜ੍ਹੋ-
- ਸੰਸਾਰ ਦੀ ਭੁੱਖ ਮਿਟਾਉਣ ਵਾਲਾ ਇੱਕ ਵਿਅਕਤੀ
- ਜਦੋਂ ਸਾਨੀਆ ਮਿਰਜ਼ਾ ਨੇ ਕਿਹਾ ''ਮੈਂ ਪਾਕਿਸਤਾਨੀ ਟੀਮ ਦੀ ਮਾਂ ਨਹੀਂ ਹਾਂ''
- ਕੀ ਮੁਜ਼ੱਫਰਪੁਰ ''ਚ ਲੀਚੀ ਬਣੀ ਬੱਚਿਆਂ ਦੀ ਮੌਤ ਦਾ ਕਾਰਨ
- ਮੋਗਾ ''ਚ ਮਿਲਿਆ ਮੋਰਟਾਰ ਸ਼ੈੱਲ, ਬੰਬ ਡਿਸਪੋਜ਼ਲ ਟੀਮ ਨੂੰ ਸੱਦਿਆ
ਦਰਅਸਲ, ਅਮਿਤ ਸ਼ਾਹ ਨੇ 16 ਜੂਨ ਨੂੰ ਵਰਲਡ ਕੱਪ ''ਚ ਪਾਕਿਸਤਾਨ ਦੇ ਖ਼ਿਲਾਫ਼ ਭਾਰਤ ਦੀ ਜਿੱਤ ''ਤੇ ਇੱਕ ਟਵੀਟ ਕੀਤਾ ਸੀ।
ਉਸ ਟਵੀਟ ਵਿੱਚ ਅਮਿਤ ਸ਼ਾਹ ਨੇ ਲਿਖਿਆ ਸੀ, "ਟੀਮ ਇੰਡੀਆ ਵੱਲੋਂ ਪਾਕਿਸਤਾਨ ''ਤੇ ਇੱਕ ਹੋਰ ਸਟ੍ਰਾਈਕ ਤੇ ਨਤੀਜਾ ਉਹੀ। ਇਸ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਟੀਮ ਨੂੰ ਵਧਾਈ। ਸਾਰੇ ਭਾਰਤੀਆਂ ਨੂੰ ਇਸ ਵੱਡੀ ਜਿੱਤ ''ਤੇ ਮਾਣ ਹੈ।"
https://twitter.com/AmitShah/status/1140325536981323776
ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਪੁਲਵਾਮਾ ''ਚ ਸੀਆਰਪੀਐਫ ਦੇ ਇੱਕ ਕਾਫ਼ਲੇ ''ਤੇ ਕੱਟੜਪੰਥੀਆਂ ਦੇ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ''ਚ ਹਵਾਈ ਹਮਲੇ ਦਾ ਦਾਅਵਾ ਕੀਤਾ ਗਿਆ ਸੀ, ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਨੇ ਉਸ ਦੇ ਹਵਾਈ ਖੇਤਰ ਦਾ ਉਲੰਘਣ ਕੀਤਾ ਸੀ।
ਇਸੇ ਦੌਰਾਨ ਪਾਕਿਸਤਾਨ ਨੇ ਭਾਰਤ ਦੇ ਇੱਕ ਪਾਇਲਟ ਅਭਿਨੰਦਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਅਦ ''ਚ ਰਿਹਾ ਕਰ ਦਿੱਤਾ ਸੀ।
ਵਿਸ਼ਵ ਕੱਪ 2019 ''ਚ ਪਾਕਿਸਤਾਨ ਚਾਰ ਮੈਚਾਂ ''ਚੋਂ ਤਿੰਨ ਮੈਚ ਹਾਰ ਗਿਆ ਹੈ। ਭਾਰਤ ਕੋਲੋਂ ਹਾਰਨ ਤੋਂ ਬਾਅਦ ਸੈਮੀਫਾਈਲ ਦੀ ਰਾਹ ਪਾਕਿਸਤਾਨ ਲਈ ਮੁਸ਼ਕਿਲ ਹੋ ਗਈ ਹੈ।
ਇਸ ਤੋਂ ਇਲਾਵਾ ਹੋਰ ਕਈ ਲੋਕਾਂ ਨੇ ਵੀ ਅਮਿਤ ਸ਼ਾਹ ਦੇ ਇਸ ਟਵੀਟ ''ਤੇ ਆਪਣੀਆਂ ਪ੍ਰਤੀਕਿਰਿਆਵਾਂ ਇੰਝ ਜ਼ਾਹਿਰ ਕੀਤੀਆਂ-
ਭੋਲਾ ਸਿੰਘ ਨੇ ਲਿਖਿਆ, "ਖੇਡਾਂ ਵਿੱਚ ਇੰਝ ਨਹੀਂ ਹੁੰਦਾ। ਖੇਡਾਂ ਪਿਆਰ, ਮਿਲ-ਵਰਤਣ, ਸਹਿਣਸ਼ੀਲਤਾ ਆਦਿ ਸਿਖਾਉਂਦੀਆਂ ਹਨ। ਖੇਡਾਂ ਨੂੰ ਰਾਜਨੀਤੀ ਨਾਲ ਜੋੜਨਾ ਮੂਰਖਤਾ ਹੈ।"
ਤਰਨ ਕੂਨਰ ਨੇ ਲਿਖਿਆ,"ਹੁਣ ਖੇਡਾਂ ਨੂੰ ਵੀ ਭਗਵੇ ਰੰਗ ਦੀ ਸਿਆਸਤ ਵਿੱਚ ਰੰਗ ਦਿਓਗੇ। ਕੀ ਇਨ੍ਹਾਂ ਨੂੰ ਪਤਾ ਹੈ ਕਿ ਕ੍ਰਿਕਟ ਦਾ ਬੱਲਾ ਕਿਹੜੇ ਪਾਸਿਓ ਫੜੀਦਾ ਹੈ।"
ਅਡਵੋਕੇਟ ਹਰਵਿੰਦਰ ਸਿੰਘ ਨੇ ਕਿਹਾ,"ਖੇਡ ਨੂੰ ਖੇਡ ਵਾਂਗ ਲਓ। ਆਪਣਾ ਸਿਆਸੀ ਦਿਮਾਗ਼ ਇੱਥੇ ਨਾ ਵਰਤੋ। ਉਨ੍ਹਾਂ ਨੇ ਵੀ ਸਾਨੂੰ ਕਈ ਵੱਡੇ ਮੌਕਿਆਂ ''ਤੇ ਹਰਾਇਆ ਹੈ।"
ਟਿੰਕੂ ਰੰਧਾਵਾ ਨੇ ਕਿਹਾ,"ਭਾਰਤ ਦੇ ਗ੍ਰਹਿ ਮੰਤਰੀ ਦਾ ਭਾਰਤ-ਪਾਕ ਮੈਚ ''ਤੇ ਕੀਤਾ ਕਮੈਂਟ ਉਨ੍ਹਾਂ ਦੀ ਸਿਆਣਪ ਤੇ ਸੂਝਬੂਝ ਦੀ ਪੋਲ ਖੋਲ੍ਹ ਗਿਆ।"
ਇਹ ਵੀ ਪੜ੍ਹੋ-
- ''ਵੋਟਾਂ ਲਈ ਬਾਲਾਕੋਟ ''ਚ ਕੀਤੀ ਗਈ ਏਅਰ ਸਟਰਾਇਕ''
- ਬਾਲਾਕੋਟ ‘ਹਮਲੇ’ ਦੇ ਦੱਸੇ ਜਾ ਰਹੇ ਇਸ ਵੀਡੀਓ ਦਾ ਜਾਣੋ ਸੱਚ
- ਕੀ ਪਾਕਿਸਤਾਨੀ ਕਰਨਲ ਨੇ ਮੰਨਿਆ ਬਾਲਾਕੋਟ ''ਚ ਹੋਈਆਂ 200 ਮੌਤਾਂ
- ਭਾਰਤ ਨੂੰ ਏਅਰ ਸਟ੍ਰਾਈਕ ਤੋਂ ਕੀ ਹਾਸਿਲ ਹੋਇਆ
- ਬਾਲਾਕੋਟ ''ਤੇ ਭਾਰਤੀ ਹਮਲਾ ਇਮਰਾਨ ਖ਼ਾਨ ਲਈ ਕਿੰਨੀ ਵੱਡੀ ਚੁਣੌਤੀ?
ਇਹ ਵੀਡੀਓ ਵੀ ਜ਼ਰੂਰ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=GyCFPhguwPc
https://www.youtube.com/watch?v=ApJzPE8RaVE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)