ਸਾਨੀਆ ਮਿਰਜ਼ਾ ਦਾ ਵੀਨਾ ਮਲਿਕ ਨੂੰ ਜਵਾਬ ਦਿੰਦਿਆਂ ਕਿਹਾ ਕਿ ਮੈਂ ਪਾਕਿਸਤਾਨੀ ਟੀਮ ਦੀ ਮਾਂ ਨਹੀਂ ਹਾਂ
Tuesday, Jun 18, 2019 - 02:48 PM (IST)

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਟਵਿੱਟਰ ਉੱਤੇ ਆਪਸ ਵਿੱਚ ਭਿੜ ਗਈਆਂ ਹਨ।
ਸਾਨੀਆ ਨੇ ਵੀਨਾ ਮਲਿਕ ਨੂੰ ਕਿਹਾ ਹੈ ਕਿ ਮੈਂ ਆਪਣੇ ਬੱਚੇ ਦਾ ਖਿਆਲ ਕਿਵੇਂ ਰੱਖਾਂ ਇਹ ਤੁਹਾਡੀ ਅਤੇ ਬਾਕੀ ਦੁਨੀਆਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ।
ਦਰਅਸਲ ਵੀਨਾ ਮਲਿਕ ਨੇ ਸਾਨੀਆ ਮਿਰਜ਼ਾ ਵਲੋਂ ਜੰਕ ਫੂਡ ਵਾਲੇ ਰੈਸਟੋਰੈਂਟ ਆਰਚੀ ਵਿੱਚ ਆਪਣੇ ਬੱਚੇ ਨੂੰ ਲੈ ਕੇ ਜਾਣ ਬਾਰੇ ਟਵੀਟ ਦੀ ਅਲੋਚਨਾ ਕੀਤੀ ਸੀ।
ਇਸ ਦੇ ਨਾਲ ਹੀ ਵੀਨਾ ਨੇ ਟਵੀਟ ਵਿੱਚ ਇਹ ਵੀ ਕਿਹਾ ਹੈ ਕਿ ਬਾਹਰ ਦਾ ਡਿਨਰ ਖਿਡਾਰੀਆਂ ਦੀ ਫਿਟਨੈੱਸ ''ਤੇ ਮਾੜਾ ਅਸਰ ਪਾਉਂਦਾ ਹੈ।
ਵੀਨਾ ਮਲਿਕ ਨੇ ਟਵੀਟ ਕੀਤਾ ਸੀ, "ਸਾਨੀਆ ਮੈਂ ਤੁਹਾਡੇ ਬੱਚੇ ਨੂੰ ਲੈ ਕੇ ਬਹੁਤ ਫਿਕਰਮੰਦ ਹਾਂ। ਤੁਸੀਂ ਲੋਕ ਬੱਚੇ ਦੇ ਨਾਲ ਸ਼ੀਸ਼ਾ ਪਲੇਸ ਵਿੱਚ ਹੋ, ਕੀ ਇਹ ਖ਼ਤਰਨਾਕ ਨਹੀਂ ਹੈ? ਜਿੱਥੇ ਤੱਕ ਮੈਨੂੰ ਪਤਾ ਹੈ ਕਿ ਆਰਚੀ ਜੰਕ ਫੂਡ ਲਈ ਜਾਣਿਆ ਜਾਂਦਾ ਹੈ ਅਤੇ ਇਹ ਐਥਲੀਟ/ਮੁੰਡਿਆਂ ਲਈ ਠੀਕ ਨਹੀਂ ਹੁੰਦਾ। ਕੀ ਤੁਹਾਨੂੰ ਇਹ ਨਹੀਂ ਪਤਾ ਹੈ ਕਿ ਤੁਸੀਂ ਮਾਂ ਹੋ ਅਤੇ ਖੁਦ ਵੀ ਐਥਲੀਟ।"
ਇਹ ਵੀ ਪੜ੍ਹੋ:
- ਸੰਸਾਰ ਦੀ ਭੁੱਖ ਮਿਟਾਉਣ ਵਾਲਾ ਇੱਕ ਵਿਅਕਤੀ
- ਮੋਗਾ ''ਚ ਮਿਲਿਆ ਮੋਰਟਾਰ ਸ਼ੈੱਲ, ਬੰਬ ਡਿਸਪੋਜ਼ਲ ਟੀਮ ਨੂੰ ਸੱਦਿਆ
- ਪਾਕ ਆਗੂ ਦੀ ਕਾਨਫਰੰਸ ''ਚ ਲੱਗਿਆ ''ਬਿੱਲੀ ਵਾਲਾ ਫਿਲਟਰ''
ਵੀਨਾ ਮਲਿਕ ਦੇ ਟਵੀਟ ''ਤੇ ਸਾਨੀਆ ਦਾ ਜਵਾਬ
ਵੀਨਾ ਮਲਿਕ ਦੇ ਇਸ ਟਵੀਟ ''ਤੇ ਸਾਨੀਆ ਮਿਰਜ਼ਾ ਵੀ ਭੜਕ ਗਈ। ਸਾਨੀਆ ਨੇ ਕਿਹਾ ਕਿ ਮੈਂ ਆਪਣੇ ਬੱਚੇ ਦਾ ਖਿਆਲ ਕਿਵੇਂ ਰੱਖਾਂ ਇਹ ਬਾਕੀ ਦੁਨੀਆਂ ਜਾਂ ਵੀਨਾ ਮਲਿਕ ਦੀ ਚਿੰਤਾ ਨਹੀਂ ਹੈ।
ਸਾਨੀਆ ਨੇ ਟਵੀਟ ਕੀਤਾ ਹੈ, "ਵੀਨਾ ਮੈਂ ਆਪਣੇ ਬੱਚੇ ਨੂੰ ਸ਼ੀਸ਼ਾ ਪਲੇਸ ਲੈ ਕੇ ਨਹੀਂ ਗਈ ਸੀ। ਇਨ੍ਹਾਂ ਸਭ ਲਈ ਤੁਹਾਨੂੰ ਅਤੇ ਬਾਕੀ ਦੁਨੀਆਂ ਦੀ ਚਿੰਤਾ ਨਹੀਂ ਹੋਣੀ ਚਾਹੀਦੀ। ਮੈਂ ਆਪਣੇ ਬੱਚੇ ਦਾ ਖਿਆਲ ਕਿਸੇ ਤੋਂ ਵੀ ਘੱਟ ਨਹੀਂ ਰੱਖਦੀ। ਦੂਜੀ ਗੱਲ ਇਹ ਕਿ ਮੈਂ ਪਾਕਿਸਤਾਨੀ ਟੀਮ ਦੀ ਨਾ ਤਾਂ ਡਾਈਟੀਸ਼ਿਅਨ ਹਾਂ ਅਤੇ ਨਾ ਹੀ ਉਨ੍ਹਾਂ ਦੀ ਮਾਂ, ਪ੍ਰਿੰਸੀਪਲ ਜਾਂ ਸਿੱਖਿਅਕ।"
https://twitter.com/MirzaSania/status/1140706898280361988
ਲੋਕਾਂ ਦੇ ਪ੍ਰਤੀਕਰਮ
ਇਸ ਤੋਂ ਬਾਅਦ ਲੋਕਾਂ ਨੇ ਵੀ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ। ਸਨਾ ਰਹਿਮਾਨ ਨਹਿਰੂ ਨੇ ਟਵੀਟ ਕੀਤਾ, "ਇਹ ਦੇਖ ਕੇ ਮੈਨੂੰ ਅਨੁਸ਼ਕਾ ਸ਼ਰਮਾ ਯਾਦ ਆ ਰਹੀ ਹੈ ਜਦੋਂ ਉਸ ਨੂੰ ਸਾਲ 2015 ਵਿੱਚ ਸੈਮੀ-ਫਾਈਨਲ ਹਾਰਨ ਤੋਂ ਬਾਅਦ ਟਰੋਲ ਕੀਤਾ ਗਿਆ ਸੀ।"
https://twitter.com/SanaRah40_95/status/1140835526255116289
ਦੀਪਿਕਾ ਚਤੁਰਵੇਦੀ ਨੇ ਟਵੀਟ ਕੀਤਾ, "ਬਹੁਤ ਵਧੀਆ ਜਵਾਬ ਮੈਡਮ.. ਵੀਨਾ ਮਲਿਕ ਸਿਰਫ਼ ਧਿਆਨ ਖਿੱਚਣਾ ਚਾਹੁੰਦੀ ਹੈ।"
https://twitter.com/DeepsUnique3434/status/1140827056764141568
ਹਾਲਾਂਕਿ ਕੁਝ ਲੋਕਾਂ ਨੇ ਸਾਨੀਆ ਦੀ ਨਿੰਦਾ ਵੀ ਕੀਤੀ। ਨਤਾਸ਼ਾ ਖਾਨ ਨੇ ਟਵੀਟ ਕਰਕੇ ਕਿਹਾ, "ਤੁਸੀਂ ਖੁਦ ਖਿਡਾਰੀ ਰਹੇ ਹੋ। ਕੀ ਤੁਸੀਂ ਆਪਣੇ ਮੈਚ ਵੇਲੇ ਵੀ ਅਜਿਹਾ ਹੀ ਕਰੋਗੇ? ਦੇਰ ਰਾਤ ਤੱਕ ਘੁੰਮਣਾ ਅਤੇ ਜ਼ਿਆਦਾ ਸਿਹਤਮੰਦ ਭੋਜਨ ਨਾ ਖਾਣਾ। ਬੱਚਾ ਹੋਣ ਤੋਂ ਬਾਅਦ ਤੁਸੀਂ ਵਰਕਆਊਟ ਕੀਤਾ। ਹੁਣ ਤੁਸੀਂ ਆਪਣੇ ਪਤੀ ਦਾ ਕਰੀਅਰ ਬਰਬਾਦ ਕਰ ਰਹੇ ਹੋ।"
https://twitter.com/iamNatasha_khan/status/1140731467963801600
ਭਾਰਤ ਤੋਂ ਮੈਚ ਹਾਰਨ ਤੋਂ ਬਾਅਦ ਪਾਕਿਸਤਾਨੀ ਟੀਮ ਬਾਰੇ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਖਿਡਾਰੀ ਸ਼ਨੀਵਾਰ ਰਾਤ ਨੂੰ ਇੰਗਲੈਂਡ ਵਿੱਚ ਡਿਨਰ ਲਈ ਇੱਕ ਰੈਸਟੋਰੈਂਟ ਵਿੱਚ ਗਏ ਸਨ ਜਦੋਂਕਿ ਅਗਲੇ ਦਿਨ ਭਾਰਤ ਨਾਲ ਮੈਚ ਸੀ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਆਪਣੀ ਫਿਟਨੈਸ ਦੀ ਬਿਲਕੁਲ ਫਿਕਰ ਨਹੀਂ ਕੀਤੀ।
ਹਾਲਾਂਕਿ ਪਾਕਿਸਤਾਨੀ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਉਹ ਡਿਨਰ ਲਈ ਸ਼ੁੱਕਰਵਾਰ ਦੀ ਰਾਤ ਗਏ ਸੀ ਨਾ ਕਿ ਸ਼ਨੀਵਾਰ ਦੀ ਰਾਤ। ਸਾਨੀਆ ਮਿਰਜ਼ਾ ਇਸ ਗੱਲ ਤੋਂ ਵੀ ਗੁੱਸੇ ਵਿੱਚ ਹੈ ਕਿ ਬਿਨਾਂ ਉਨ੍ਹਾਂ ਦੀ ਇਜਾਜ਼ਤ ਦੇ ਵੀਡੀਓ ਬਣਾਇਆ ਗਿਆ ਅਤੇ ਸ਼ੇਅਰ ਕੀਤਾ ਗਿਆ।
ਸਾਨੀਆ ਨੇ ਡਿਲੀਟ ਕੀਤਾ ਇੱਕ ਟਵੀਟ
ਸਾਨੀਆ ਮਿਰਜ਼ਾ ਦੇ ਜਵਾਬ ਵਿੱਚ ਵੀਨਾ ਮਲਿਕ ਨੇ ਕਿਹਾ, "ਇਹ ਜਾਣਕੇ ਚੰਗਾ ਲੱਗਿਆ ਕਿ ਬੱਚਾ ਤੁਹਾਡੇ ਨਾਲ ਨਹੀਂ ਸੀ। ਕੀ ਮੈਂ ਇਹ ਕਿਹਾ ਸੀ ਕਿ ਤੁਸੀਂ ਇੱਕ ਐਥਲੀਟ ਹੋ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਫਿਟਨੈਸ ਕਿੰਨੀ ਅਹਿਮ ਹੈ। ਅਤੇ ਕੀ ਤੁਸੀਂ ਕਿਸੇ ਕ੍ਰਿਕਟਰ ਦੀ ਪਤਨੀ ਨਹੀਂ ਹੋ? ਤੁਹਾਨੂੰ ਉਨ੍ਹਾਂ ਦੀ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਕੀ ਮੈਂ ਗਲਤ ਕਹਿ ਰਹੀ ਹਾਂ?"
https://twitter.com/MirzaSania/status/1140707160185286659
ਸਾਨੀਆ ਨੇ ਵੀਨਾ ਮਲਿਕ ''ਤੇ ਇੱਕ ਹੋਰ ਟਵੀਟ ਕੀਤਾ ਪਰ ਬਾਅਦ ਵਿੱਚ ਉਸ ਨੂੰ ਡਿਲੀਟ ਕਰ ਦਿੱਤਾ। ਹਾਲਾਂਕਿ ਉਦੋਂ ਤੱਕ ਲੋਕਾਂ ਨੇ ਉਸ ਟਵੀਟ ਦੇ ਸਕਰੀਨ ਸ਼ਾਟ ਲੈ ਲਏ ਸਨ।
ਸਾਨੀਆ ਦੇ ਡਿਲੀਟ ਟਵੀਟ ਦਾ ਸਕਰੀਨ ਸ਼ਾਟ ਵੀਨਾ ਨੇ ਵੀ ਸ਼ੇਅਰ ਕੀਤਾ ਹੈ।
https://twitter.com/iVeenaKhan/status/1140712593864175616
ਇਹ ਵੀ ਪੜ੍ਹੋ:
- ਜਦੋਂ ਪਾਕਿਸਤਾਨ ਵਿੱਚ ਗੂੰਜਿਆ ''ਭਾਬੀ-ਭਾਬੀ''
- ਸਾਨੀਆ-ਸ਼ੋਏਬ ਦੇ ਘਰ ਜੰਮਿਆ ''ਮਿਰਜ਼ਾ ਮਲਿਕ''
- ਨਫ਼ਰਤ ਦੇ ਦੌਰ ''ਚ ''ਭਾਰਤ-ਪਾਕਿਸਤਾਨ'' ਦੀ ਮੁਹੱਬਤ
ਇਸ ਟਵੀਟ ਵਿੱਚ ਸਾਨੀਆ ਨੇ ਕਿਹਾ ਸੀ, "ਸਾਨੂੰ ਪਤਾ ਹੈ ਕਿ ਕਦੋਂ ਸੋਨਾ ਹੈ, ਜਾਗਣਾ ਹੈ ਅਤੇ ਕੀ ਖਾਣਾ ਹੈ। ਸਭ ਤੋਂ ਅਹਿਮ ਅਤੇ ਚਿੰਤਾ ਦੀ ਗੱਲ ਇਹ ਹੈ ਕਿ ਤੁਸੀਂ ਮੈਗਜ਼ੀਨ ਦੇ ਕਵਰਪੇਜ ਲਈ ਜੋ ਕੀਤਾ ਉਹ ਬੱਚੇ ਬਹੁਤ ਚੰਗਾ ਨਹੀਂ ਹੈ। ਕੀ ਤੁਹਾਨੂੰ ਨਹੀਂ ਪਤਾ ਹੈ ਕਿ ਇਹ ਖ਼ਤਰਨਾਕ ਹੈ? ਪਰ ਸਾਡੀ ਚਿੰਤਾ ਲਈ ਤੁਹਾਡਾ ਸ਼ੁਕਰਾਨਾ।"
ਜਦੋਂ ਦੋਹਾਂ ਵਿਚਾਲੇ ਇਹ ਟਵਿੱਟਰ ਵਾਰ ਚੱਲ ਰਹੀ ਸੀ ਤਾਂ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸਾਂ ਵਿੱਚ ਹੀ ਵੀਨਾ ਮਲਿਕ ਤੇ ਸਾਨੀਆ ਟਰੈਂਡ ਕਰਨ ਲੱਗਿਆ ਸੀ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=t6u03G_o52Y
https://www.youtube.com/watch?v=evznJUOPVZE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)