ਪਾਕਿਸਤਾਨੀ ਆਗੂ ਦੀ ਲਾਈਵ ਕਾਨਫਰੰਸ ''''ਚ ਲੱਗਿਆ ''''ਬਿੱਲੀ ਵਾਲਾ ਫਿਲਟਰ''''
Tuesday, Jun 18, 2019 - 07:48 AM (IST)

ਪਾਕਿਸਤਾਨ ਦੇ ਇੱਕ ਆਗੂ ਦੀ ਪ੍ਰੈਸ ਕਾਨਫਰੰਸ ਉਦੋਂ ਇੱਕ ਮਜ਼ਾਕ ਬਣ ਕੇ ਰਹਿ ਗਈ ਜਦੋਂ ਗਲਤੀ ਨਾਲ ਲਾਈਵ ਸਟਰੀਮਿੰਗ ਦੌਰਾਨ ''ਕੈਟ ਫਿਲਟਰ'' ਲੱਗ ਗਿਆ।
ਸ਼ੌਕਤ ਯੂਸਫ਼ਜ਼ਈ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਸੰਬਧੋਨ ਕਰ ਰਹੇ ਸਨ ਜਦੋਂ ਬਿੱਲੀ ਵਾਲੇ ਫਿਲਟਰ ਦੀ ਸੈਟਿੰਗ ਗਲਤੀ ਨਾਲ ਸ਼ੁਰੂ ਹੋ ਗਈ।
ਫੇਸਬੁੱਕ ''ਤੇ ਲੋਕਾਂ ਨੇ ਲਾਈਵ ਵੀਡੀਓ ਉੱਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਪਰ ਯੂਸਫ਼ਜ਼ਈ ਇਸ ਸਭ ਤੋਂ ਅਣਜਾਨ ਸੰਬੋਧਨ ਕਰਦੇ ਰਹੇ।
ਉਨ੍ਹਾਂ ਬਾਅਦ ਵਿੱਚ ਕਿਹਾ, "ਇਹ ਇੱਕ ਗਲਤੀ ਸੀ ਜਿਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।"
ਜਿਵੇਂ ਹੀ ਯੂਸਫ਼ਜ਼ਈ ਨੇ ਬੋਲਣਾ ਸ਼ੁਰੂ ਕੀਤਾ, ਇਹ ਮਜ਼ਾਕੀਆ ਫਿਲਟਰ ਵੀ ਲੱਗ ਗਿਆ ਜਿਸ ਕਾਰਨ ਉਨ੍ਹਾਂ ਦੇ ਗੁਲਾਬੀ ਕੰਨ ਤੇ ਮੁੱਛਾਂ ਲੱਗ ਗਈਆਂ। ਉਨ੍ਹਾਂ ਦੇ ਨਾਲ ਬੈਠੇ ਦੋਹਾਂ ਅਧਿਕਾਰੀਆਂ ਦੇ ਵੀ ਫਿਲਟਰ ਲੱਗ ਗਏ।
ਇਹ ਵੀ ਪੜ੍ਹੋ:
- ਪੁਲਿਸ ਸਾਹਮਣੇ ਡੱਟ ਕੇ ਬੈਠੀ 26 ਸਾਲਾ ''ਸ਼ੀਲਡ ਗਰਲ'' ਨੂੰ ਮਿਲੋ
- ਜਾਦੂ ਦਿਖਾਉਣ ਲਈ ਨਦੀ ''ਚ ਉੱਤਰਿਆ ਜਾਦੂਗਰ ਹੀ ਗਾਇਬ
- ਸਿੱਖ ਪਿਓ-ਪੁੱਤ ਦੀ ਕੁੱਟਮਾਰ ''ਤੇ ਕੈਪਟਨ-ਕੇਜਰੀਵਾਲ ਕੀ ਬੋਲੇ
ਖ਼ਬਰ ਏਜੰਸੀ ਏਐਫ਼ਪੀ ਨਾਲ ਗੱਲਬਾਤ ਕਰਦਿਆਂ ਯੂਸਫ਼ਜ਼ਈ ਨੇ ਕਿਹਾ, "ਸਿਰਫ਼ ਮੈਂ ਇਕੱਲਾ ਨਹੀਂ ਸੀ, ਮੇਰੇ ਨਾਲ ਦੋ ਹੋਰ ਅਧਿਕਾਰੀ ਸਨ ਜਿਨ੍ਹਾਂ ''ਤੇ ਬਿੱਲੀ ਵਾਲਾ ਫਿਲਟਰ ਲੱਗ ਗਿਆ।"
ਪੀਟੀਆਈ ਦੇ ਫੇਸਬੁੱਕ ਪੇਜ ਉੱਤੇ ਸ਼ੇਅਰ ਕੀਤੀ ਗਈ ਇਹ ਵੀਡੀਓ ਕੁਝ ਹੀ ਮਿੰਟਾਂ ਬਾਅਦ ਡਿਲੀਟ ਕਰ ਦਿੱਤੀ ਗਈ।

ਪਾਰਟੀ ਨੇ ਇਸ ਨੂੰ ਮਨੁੱਖੀ ਗਲਤੀ ਕਿਹਾ।
ਪਾਰਟੀ ਮੁਤਾਬਕ, "ਅਜਿਹੀਆਂ ਗਲਤੀਆਂ ਦੁਬਾਰਾ ਨਾ ਹੋਣ ਇਸ ਲਈ ਜ਼ਰੂਰੀ ਕਾਰਵਾਈ ਕਰ ਲਈ ਗਈ ਹੈ।"
ਇਸ ਲਾਈਵ ਵੀਡੀਓ ਦੇ ਸਕਰੀਨ ਸ਼ਾਟ ਸੋਸ਼ਲ ਮੀਡੀਆ ਉੱਤੇ ਕਾਫ਼ੀ ਸ਼ੇਅਰ ਕੀਤੇ ਜਾ ਰਹੇ ਹਨ।
ਇੱਕ ਯੂਜ਼ਰ ਨੇ ਪੋਸਟ ਕੀਤਾ, "ਤੁਸੀਂ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ! ਖੈਬਰ ਪਖ਼ਤੂਨਖਵਾ ਸਰਕਾਰ ਦੀ ਲਾਈਵ ਪ੍ਰੈਸ ਕਾਨਫਰੰਸ ਜਿਸ ਵਿੱਚ ਲੱਗਿਆ ਬਿੱਲੀ ਵਾਲਾ ਫਿਲਟਰ।"
ਇੱਕ ਹੋਰ ਸ਼ਖ਼ਸ ਨੇ ਪੁੱਛਿਆ, "ਬਿੱਲੀਆਂ ਨੂੰ ਬਾਹਰ ਕਿਸ ਨੇ ਨਿਕਲਣ ਦਿੱਤਾ?"
ਇੱਕ ਹੋਰ ਯੂਜ਼ਰ ਨੇ ਮਜ਼ਾਕ ਬਣਾਉਂਦਿਆਂ ਲਿਖਿਆ, "ਮੈਂ ਚਾਹੁੰਦਾ ਹਾਂ ਕਿ ਦੁਨੀਆਂ ਭਰ ਵਿੱਚ ਸੰਸਦ ਦੀ ਸਾਰੀ ਕਾਰਵਾਈ ਬਿੱਲੀ ਵਾਲੇ ਫਿਲਟਰ ਨਾਲ ਹੋਵੇ। ਕਿਰਪਾ ਕਰਕੇ ਯੂਕੇ ਦੀ ਸੰਸਦ ਤੋਂ ਸ਼ੁਰੂਆਤ ਕੀਤੀ ਜਾਵੇ।!"
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=snpwzwr4ut8
https://www.youtube.com/watch?v=8VlUSzPYY3k
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)