ਜਾਦੂਗਰ ਚੰਚਲ ਲਾਹਿਰੀ ਕਰਤਬ ਕਰਦਿਆਂ ਹੁਗਲੀ ਨਦੀ ''''ਚ ਲਾਪਤਾ, ਭਾਲ ਜਾਰੀ

Monday, Jun 17, 2019 - 08:48 PM (IST)

ਜਾਦੂਗਰ ਚੰਚਲ ਲਾਹਿਰੀ ਕਰਤਬ ਕਰਦਿਆਂ ਹੁਗਲੀ ਨਦੀ ''''ਚ ਲਾਪਤਾ, ਭਾਲ ਜਾਰੀ

ਜਾਦੂਗਰ ਚੰਚਲ ਲਾਹਿੜੀ ਨੇ ਖ਼ੁਦ ਨੂੰ ਜ਼ੰਜ਼ੀਰਾਂ ''ਚ 6 ਜਿੰਦੇ ਮਰਵਾ ਕੇ ਨਦੀ ਵਿੱਚ ਉਤਰਵਾਇਆ। ਇਸ ਤੋਂ ਬਾਅਦ ਉਹ ਦੁਬਾਰਾ ਨਹੀਂ ਦਿਖੇ।

ਉਹ ਐਤਵਾਰ ਨੂੰ ਪੱਛਮੀ ਬੰਗਾਲ ਦੀ ਹੁਗਲੀ ਨਦੀ ਵਿੱਚ ਇੱਕ ਜਾਦੂ ਦਾ ਕਰਤਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਇਸੇ ਦੌਰਾਨ ਨਦੀ ''ਚ ਲਾਪਤਾ ਹੋ ਗਏ ਹਨ ਅਤੇ ਉਨ੍ਹਾਂ ਦੀ ਮੌਤ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਜਾਦੂਗਰ ਚੰਚਲ ਲਾਹਿਰੀ ਮਸ਼ਹੂਰ ਅਮਰੀਕੀ ਜਾਦੂਗਰ ਹੈਰੀ ਹੁਡੀਨੀ ਦੀ ਮਸ਼ਹੂਰ ਜਾਦੂ ਟ੍ਰਿਕ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਇਹ ਵੀ ਪੜ੍ਹੋ:

ਉਨ੍ਹਾਂ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਹੁਗਲੀ ਦਰਿਆ ਵਿੱਚ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਉਹ ਜ਼ੰਜੀਰਾਂ ਤੋੜ ਕੇ ਤੈਰ ਕੇ ਨਦੀ ਤੋਂ ਬਾਹਰ ਆਉਣਾ ਸੀ ਪਰ ਅਜਿਹਾ ਨਹੀਂ ਹੋਇਆ।

ਐਤਵਾਰ ਨੂੰ ਜਾਦੂ ਦੇਖਣ ਪਹੁੰਚੇ ਦਰਸ਼ਕਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਉਹ ਜਾਦੂਗਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

ਲੋਹੇ ਦੀਆਂ ਜ਼ੰਜੀਰਾਂ ਅਤੇ 6 ਜਿੰਦਰੇ ਬੰਨ੍ਹ ਕੇ ਨਦੀ ਵਿੱਚ ਉਤਰੇ

ਉਸ ਬੇੜੀ ''ਚ ਮੌਜੂਦ ਦੋ ਲੋਕਾਂ ਨੇ ਦੱਸਿਆਂ ਕਿ ਲਾਹਿਰੀ ਨੇ ਖ਼ੁਦ ਨੂੰ ਇੱਕ ਲੋਹੇ ਦੀ ਜ਼ੰਜੀਰ ਅਤੇ 6 ਜਿੰਦਰਿਆਂ ਨਾਲ ਬੰਨ੍ਹਿਆ ਹੋਇਆ ਸੀ।

ਕੁਝ ਲੋਕ ਨਦੀ ਕਿਨਾਰੇ ਉਨ੍ਹਾਂ ਦਾ ਜਾਦੂ ਦੇਖਣ ਲਈ ਇਕੱਠਾ ਹੋਏ ਸਨ ਅਤੇ ਕੁਝ ਲੋਕ ਕੋਲਕਾਤਾ ਦੇ ਹਾਵੜਾ ਬ੍ਰਿਜ ''ਤੇ ਖੜ੍ਹੇ ਹੋ ਕੇ ਉਨ੍ਹਾਂ ਦਾ ਜਾਦੂ ਦੇਖ ਰਹੇ ਸਨ।

ਪੁਲਿਸ ਗੋਤਾਖੋਰਾਂ ਦੇ ਨਾਲ ਲਾਹਿਰੀ ਨੂੰ ਲੱਭ ਰਹੀ ਹੈ ਪਰ ਹਾਲੇ ਤੱਕ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ ਸੀ।

ਇੱਕ ਪੁਲਿਸ ਦੇ ਅਧਿਕਾਰੀ ਨੇ ਹਿੰਦੁਸਤਾਨ ਟਾਈਮਜ਼ ਅਖ਼ਬਾਰ ਨੂੰ ਦੱਸਿਆ ਕਿ ਜਦੋਂ ਤੱਕ ਜਾਦੂਗਰ ਨੂੰ ਲੱਭ ਨਹੀਂ ਲਿਆ ਜਾਂਦਾ ਉਦੋਂ ਤੱਕ ਉਨ੍ਹਾਂ ਨੂੰ ਮ੍ਰਿਤ ਨਹੀਂ ਐਲਾਨਿਆ ਜਾ ਸਕਦਾ।

ਸਥਾਨਕ ਅਖ਼ਬਾਰ ਦੇ ਫੋਟੋਗਰਾਫਰ ਜਯੰਤ ਸ਼ਾਅ ਵੀ ਲਾਹਿਰੀ ਦਾ ਜਾਦੂ ਦੇਖਣ ਲਈ ਪਹੁੰਚੇ ਸਨ ਤੇ ਉੱਥੇ ਮੌਜੂਦ ਸਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਜਾਦੂ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਲਾਹਿਰੀ ਨਾਲ ਗੱਲਬਾਤ ਵੀ ਕੀਤੀ ਸੀ।

ਜਯੰਤ ਨੇ ਉਨ੍ਹਾਂ ਕੋਲੋਂ ਪੁੱਛਿਆ ਸੀ ਕਿ ਜਾਦੂ ਲਈ ਆਪਣੀ ਜ਼ਿੰਦਗੀ ਨੂੰ ਖ਼ਤਰੇ ''ਚ ਪਾ ਰਹੇ ਹਨ ਤਾਂ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, "ਜੇਕਰ ਮੈਂ ਸਫ਼ਲ ਹੋਇਆ ਤਾਂ ਮੈਜਿਕ ਹੋਵੇਗਾ, ਨਹੀਂ ਤਾਂ ਟ੍ਰੈਜਿਕ ਹੋਵੇਗਾ।"

ਜਾਦੂਗਰ ਚੰਚਲ ਲਾਹਿਰੀ
BBC
ਜਾਦੂਗਰ ਚੰਚਲ ਲਾਹਿੜੀ

ਜਾਦੂਗਰ ਨੇ ਜਯੰਤ ਨੂੰ ਕਿਹਾ ਸੀ ਕਿ ਉਹ ਇਹ ਟ੍ਰਿਕ ਇਸ ਲਈ ਕਰ ਰਹੇ ਹਨ ਤਾਂ ਜੋ ਜਾਦੂ ''ਚ ਲੋਕਾਂ ਦੀ ਦਿਲਚਸਪੀ ਫਿਰ ਤੋਂ ਪੈਦਾ ਹੋ ਸਕੇ।

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਜਾਦੂਗਰ ਚੰਚਲ ਲਾਹਿਰੀ ਨੇ ਪਾਣੀ ''ਚ ਅਜਿਹਾ ਖਤਰਾ ਮੁੱਲ ਲਿਆ ਹੋਵੇ।

20 ਸਾਲ ਪਹਿਲਾਂ ਵੀ ਉਨ੍ਹਾਂ ਨੇ ਇਸੇ ਨਦੀ ''ਚ ਕੱਚ ਦੀ ਸੰਦੂਕ ''ਚ ਬੰਦ ਹੋ ਕੇ ਨਦੀ ''ਚ ਉਤਰੇ ਸਨ ਪਰ ਉਸ ਸਮੇਂ ਉਹ ਨਿਕਲਣ ''ਚ ਸਫ਼ਲ ਰਹੇ ਸਨ।

ਜਯੰਤ ਸ਼ਾਅ ਨੇ ਲਾਹਿਰੀ ਦੇ ਕਰਤਬ ਪਹਿਲਾਂ ਵੀ ਦੇਖੇ ਹਨ। ਉਨ੍ਹਾਂ ਨੇ ਕਿਹਾ, "ਮੈਂ ਬਿਲਕੁਲ ਨਹੀਂ ਸੋਚਿਆ ਸੀ ਕਿ ਇਸ ਵਾਰ ਪਾਣੀ ਤੋਂ ਬਾਹਰ ਨਹੀਂ ਆ ਸਕਣਗੇ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

https://www.youtube.com/watch?v=xWw19z7Edrs&t=1s

https://www.youtube.com/watch?v=4_h3XhiPEn0

https://www.youtube.com/watch?v=FhrxFD-ZU1s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News