ਮੁਖਰਜੀ ਨਗਰ ਕੁੱਟਮਾਰ ਮਾਮਲਾ: ਦਿੱਲੀ ਪੁਲਿਸ ਵਲੋਂ ਕੁੱਟਮਾਰ ''''ਤੇ ਕੈਪਟਨ ਅਮਰਿੰਦਰ ਸਿੰਘ ਤੇ ਅਰਵਿੰਦਰ ਕੇਜਰੀਵਾਲ ਕੀ ਕੀ ਬੋਲੇ
Monday, Jun 17, 2019 - 03:33 PM (IST)


ਦਿੱਲੀ ਦੇ ਮੁਖਰਜੀ ਨਗਰ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਸਿੱਖ ਪਿਓ-ਪੁੱਤ ਨਾਲ ਹੋਈ ਕਥਿਤ ਕੁੱਟਮਾਰ ਦੇ ਮਸਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕੀਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, "ਮਾਮੂਲੀ ਗੱਲ ''ਤੇ ਸਰਬਜੀਤ ਸਿੰਘ ਅਤੇ ਬਲਵੰਤ ਸਿੰਘ ਦੀ ਕੁੱਟਮਾਰ, ਦਿੱਲੀ ਪੁਲਿਸ ਦੀ ਸ਼ਰਮਨਾਕ ਘਟਨਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕਰਦਾ ਹਾਂ ਕਿ ਇਨਸਾਫ਼ ਹੋਵੇ।"
https://twitter.com/capt_amarinder/status/1140475313648017408
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਇਸ ਮਸਲੇ ''ਤੇ ਪ੍ਰਤੀਕਰਮ ਦਿੱਤਾ ਅਤੇ ਕਿਹਾ ਕਿ ਉਹ ਇਨਸਾਫ਼ ਦੀ ਭੀਖ ਨਹੀਂ ਮੰਗਣਗੇ ਬਲਕਿ ਇਨਸਾਫ਼ ਲੈ ਕੇ ਰਹਿਣਗੇ।
ਉਹਨਾਂ ਕਿਹਾ, "ਪੁਲਿਸ ਵਰਦੀ ਵਿੱਚ ਗੁੰਡਾ ਬਣ ਚੁੱਕੀ ਹੈ। ਇਵੇਂ ਵਰਤਾਅ ਕਰ ਰਹੀ ਹੈ ਜਿਵੇਂ ਅੱਤਵਾਦੀ ਹੋਣ। ਪਿਸਤੌਲ ਦੇ ਬੱਟ ਨਾਲ ਮਾਰਿਆ ਜਾ ਰਿਹਾ ਉਸ ਨੂੰ, ਸੋਟੀਆਂ ਨਾਲ ਮਾਰਿਆ ਜਾ ਰਿਹਾ , ਫਿਰ ਇਹ ਬਿਆਨ ਆਉਂਦਾ ਹੈ ਕਿ ਉਸ ਨੇ ਕਿਰਪਾਨ ਕੱਢੀ ਸੀ.. ਕੀ ਕਿਰਪਾਨ ਕੱਢਣ ਦਾ ਹੱਕ ਨਹੀਂ ਉਸ ਨੂੰ ਜੇ ਉਸ ਨੂੰ ਕੋਈ ਸੋਟੀਆਂ ਨਾਲ ਮਾਰੇਗਾ?"
"ਕਿਸ ਸੰਵਿਧਾਨ ਦੇ ਤਹਿਤ ਅਧਿਕਾਰ ਹੈ ਸੋਟੀਆਂ ਮਾਰਨ ਦਾ ? ਜੇ ਉਹਨਾਂ ਨੂੰ ਸੋਟੀਆਂ ਮਾਰਨ ਅਧਿਕਾਰ ਹੈ ਤਾਂ ਸੋਟੀਆਂ ਖਾਣਾ ਸਾਡਾ ਅਧਿਕਾਰ ਨਹੀਂ, ਜਵਾਬ ਦੇਣਾ ਵੀ ਸਾਡਾ ਅਧਿਕਾਰ ਹੈ, ਕਿਰਪਾਨ ਕੱਢਣਾ ਵੀ ਸਾਡਾ ਅਧਿਕਾਰ ਹੈ। ਖੁਦ ਦਾ ਬਚਾਅ ਕਰਨਾ ਸਾਡਾ ਹੱਕ ਹੈ। ਜੋ ਸਰਬਜੀਤ ਸਿੰਘ ਨੇ ਕੀਤਾ, ਅਸੀਂ ਬਿਲਕੁਲ ਉਸਦੇ ਨਾਲ ਹਾਂ।"
ਇਹ ਵੀ ਪੜ੍ਹੋ:
- ਜਦੋਂ ਪਤਾ ਲੱਗੇ ਪੂਰੇ ਦੇਸ਼ ਦੀ ਹੀ ਬਿਜਲੀ ਗੁੱਲ ਹੈ
- ਮੀਂਹ ਕਾਰਨ ਜਦੋਂ ਨੀਲੇ ਰੰਗ ਦੀ ਲਹਿਰ ਹਰੇ ਰੰਗ ਨਾਲ ਮਿਲ ਗਈ
- “ਬਿਮਾਰ ਬੱਚੇ ਆ ਰਹੇ ਹਨ ਤੇ ਮਰ ਕੇ ਜਾ ਰਹੇ ਹਨ”

ਆਗੂਆਂ ਵਲੋਂ ਨਿੰਦਾ
ਸਿਰਸਾ ਨੇ ਸਖ਼ਤੀ ਨਾਲ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦੇਣਾ ਇਸ ਮਸਲੇ ਦਾ ਇਨਸਾਫ਼ ਨਹੀਂ, ਬਲਕਿ ਉਹਨਾਂ ਉੱਪਰ ਕੇਸ ਦਰਜ ਹੋਣਾ ਚਾਹੀਦਾ ਹੈ ਅਤੇ ਨੌਕਰੀਆਂ ਤੋਂ ਲਾਹੇ ਜਾਣੇ ਚਾਹੀਦੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ। ਉਹਨਾਂ ਟਵੀਟ ਕੀਤਾ, "ਮੁਖਰਜੀ ਨਗਰ ਵਿੱਚ ਦਿੱਲੀ ਪੁਲਿਸ ਦੀ ਬੇਰਹਿਮੀ ਨਿੰਦਣਯੋਗ ਅਤੇ ਅਨਿਆਂ ਹੈ।
ਮੈਂ ਸਾਰੀ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕਰਦਾ ਹਾਂ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਾ ਹਾਂ। ਨਾਗਰਿਕਾਂ ਦੇ ਰਾਖਿਆਂ ਨੂੰ ਬੇਕਾਬੂ ਹਿੰਸਕ ਭੀੜ ਨਹੀਂ ਬਣਨ ਦਿੱਤਾ ਜਾ ਸਕਦਾ।"
https://twitter.com/ArvindKejriwal/status/1140450465131327488
ਘਟਨਾ ਐਤਵਾਰ ਸ਼ਾਮ ਦੀ ਹੈ। ਦਿੱਲੀ ਦੇ ਮੁਖਰਜੀ ਨਗਰ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਸਿੱਖ ਪਿਓ-ਪੁੱਤ ਵਿਚਕਾਰ ਝੜਪ ਤੋਂ ਬਾਅਦ ਮਸਲਾ ਭਖ ਗਿਆ।
ਇਹ ਵੀ ਪੜ੍ਹੋ:
- ਗੈਂਗਸਟਰ ਵਿੱਕੀ ਗੌਂਡਰ ਕਿਵੇਂ ਮਾਰਿਆ ਗਿਆ?
- ''ਪੰਜਾਬ ਪੁਲਿਸ ਨਸ਼ਾ ਤਸਕਰਾਂ ਦਾ ਨਿਯਮਿਤ ਫੀਡਬੈਕ ਨਹੀਂ ਦਿੰਦੀ''
- ਵਿੱਕੀ ਗੌਂਡਰ ਮਾਮਲਾ: ਕੈਪਟਨ ਦੀ "ਵਧਾਈ" ਨੇ ਛੇੜੀ ਬਹਿਸ
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=snpwzwr4ut8
https://www.youtube.com/watch?v=8VlUSzPYY3k
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)