ਪਿਤਾ ਵੱਲੋਂ ਬਚਪਨ ''''ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਈ ਗਈ ਲੇਖਿਕਾ ਦੀ ਕਹਾਣੀ
Sunday, Jun 16, 2019 - 09:48 PM (IST)


ਅਮਰੀਕੀ ਨਾਟਕਕਾਰ ਈਵ ਐਨਸਲਰ ਨੇ 1990 ਦੇ ਦਹਾਕੇ ''ਚ ਆਪਣੇ ''ਦਿ ਵਜਾਇਨਾ ਮੋਨੋਲਾਗਜ਼'' ਨਾਟਕ ਨਾਲ ਬੇਹੱਦ ਪ੍ਰਸਿੱਧੀ ਖੱਟੀ।
ਇਸ ਨਾਟਕ ਦਾ ਮੰਚਨ 140 ਤੋਂ ਵੱਧ ਦੇਸਾਂ ਵਿੱਚ ਹੋਇਆ ਅਤੇ ਇਸ ਵਿੱਚ ਔਰਤਾਂ ਦੀ ਸਹਿਮਤੀ ਅਤੇ ਬਿਨਾਂ ਸਹਿਮਤੀ ਵਾਲੇ ਜਿਨਸੀ ਤਜਰਬਿਆਂ ਦੀਆਂ ਕਹਾਣੀਆਂ ਦੱਸੀਆਂ ਜਾਂਦੀਆਂ ਹਨ।
ਜਿੱਥੇ ਵੀ ਇਸ ਦਾ ਮੰਚਨ ਕੀਤਾ ਗਿਆ, ਇਸ ਨੇ ਉੱਥੋਂ ਦੀਆਂ ਰੂੜੀਵਾਦੀਆਂ ਮਾਨਤਾਵਾਂ ਨੂੰ ਸੱਟ ਮਾਰੀ ਅਤੇ ਦਰਸ਼ਕਾਂ ਨੂੰ ਖ਼ੂਬ ਹਸਾਇਆ ਅਤੇ ਰੁਲਾਇਆ ਵੀ।
ਐਨਸਲਰ ਦੀ ਨਵੀਂ ਰਚਨਾ ''ਦਿ ਅਪਾਲਜੀ'' ਵੀ ਕੁਝ ਇਸੇ ਤਰ੍ਹਾਂ ਹੀ ਹੈ ਅਤੇ ਇਹ ਲੋਕਾਂ ਨੂੰ ਦੂਜੀ ਤਰ੍ਹਾਂ ਹੈਰਾਨ ਕਰਦੀ ਹੈ।
ਇਹ ਇੱਕ ਕਾਲਪਨਿਕ ਕਿਤਾਬ ਹੈ, ਜਿਸ ਵਿੱਚ ਐਨਸਲਰ ਦੇ ਪਿਤਾ ਉਨ੍ਹਾਂ ਦੇ ਨਾਮ ਚਿੱਠੀ ਲਿਖਦੇ ਹਨ ਅਤੇ ਉਨ੍ਹਾਂ ਨਾਲ ਕੀਤੇ ਮਾੜੇ ਵਤੀਰੇ ਅਤੇ ਜਿਨਸੀ ਸ਼ੋਸ਼ਣ ਲਈ ਮੁਆਫ਼ੀ ਮੰਗਦੇ ਹਨ।
ਇਹ ਵੀ ਪੜ੍ਹੋ-
- ਵਿਸ਼ਵ ਕੱਪ 2019: ਰਾਹੁਲ 57 ਦੌੜਾਂ ਬਣਾ ਕੇ ਆਊਟ, ਰੋਹਿਤ ਨਾਲ ਬਣਾਈ 136 ਦੌੜਾਂ ਦੀ ਸਾਝੇਦਾਰੀ
- ਭੰਗ ਦੀ ਵਰਤੋਂ ਦੇ 2500 ਸਾਲ ਪੁਰਾਣੇ ਸਬੂਤ ਮਿਲੇ
- ਇਮਰਾਨ ਖ਼ਾਨ ਦੀਆਂ ਟੀਮ ਪਾਕਿਸਤਾਨ ਨੂੰ 5 ਸਲਾਹਾਂ
- ਪੰਜਾਬੀਆਂ ਦੇ ਰਿਫਿਊਜੀ ਕੈਂਪ ਤੋਂ ਸਿਆਸੀ ਚਰਚਾ ਦਾ ਵਿਸ਼ਾ ਬਣੀ ਖ਼ਾਨ ਮਾਰਕੀਟ
- ਕੁੜੀਆਂ ਮੁੰਡਿਆਂ ਮੁਕਾਬਲੇ ਵੱਧ ਗੋਦ ਕਿਉਂ ਲਈਆਂ ਜਾ ਰਹੀਆਂ ਹਨ
ਪਿਤਾ ਦੀ ਮੌਤ ਤੋਂ ਕਈ ਸਾਲਾਂ ਬਾਅਦ ਐਨਸਲਰ ਉਨ੍ਹਾਂ ਦਾ ਇਹ ਅਧੂਰਾ ਕੰਮ ਪੂਰਾ ਕਰਦੀ ਹੈ।
ਲੇਖਿਕਾ ਔਰਤਾਂ ਦੇ ਅਧਿਕਾਰਾਂ ਲਈ ਲੜਨ ਵਾਲੀ ਕਾਰਕੁਨ ਵੀ ਹੈ। ਉਨ੍ਹਾਂ ਨੇ ਬੀਬੀਸੀ ਵਰਲਡ ਸਰਵਿਸ ਦੇ ਰੇਡੀਓ ਪ੍ਰੋਗਰਾਮ ਆਊਟਲੁਕ ''ਚ ਗੱਲਬਾਤ ਕੀਤੀ ਅਤੇ ਆਪਣੇ ਨਾਲ ਹੋਏ ਮਾੜੇ ਵਤੀਰੇ ਦੇ ਪ੍ਰਭਾਵਾਂ ਬਾਰੇ ਦੱਸਿਆ।

ਹੋਏ ਮਾੜੇ ਵਤੀਰੇ ਤੋਂ ਪਹਿਲਾਂ ਤੁਸੀਂ ਕਿਹੋ-ਜਿਹੇ ਸੀ?
ਮੈਨੂੰ ਯਾਦ ਹੈ ਕਿ ਮੈਂ ਇੱਕ ਖੁਸ਼ ਮਿਜਾਜ਼ ਇਨਸਾਨ ਸੀ। ਮੈਨੂੰ ਇਹ ਵੀ ਯਾਦ ਹੈ ਕਿ ਮੈਂ ਆਪਣੇ ਪਿਤਾ ਨੂੰ ਬੇਹੱਦ ਪਿਆਰ ਕਰਦੀ ਸੀ।
ਫਿਰ ਸਭ ਕੁਝ ਕਿਵੇਂ ਬਦਲਿਆ?
ਮੈਨੂੰ ਲਗਦਾ ਹੈ ਕਿ ਮੇਰੇ ਪਿਤਾ ਨਾਲ ਮੇਰਾ ਲਗਾਅ ਗ਼ਲਤ ਸੀ। ਮੈਨੂੰ ਪਹਿਲਾਂ ਕੁਝ ਸਮਝ ਨਹੀਂ ਆ ਰਿਹਾ ਸੀ, ਕਿ ਕੀ ਹੋ ਰਿਹਾ ਹੈ, ਮੈਨੂੰ ਬਸ ਪਤਾ ਸੀ ਕਿ ਕੁਝ ਗੜਬੜ ਹੈ।
ਕਈ ਚੀਜ਼ਾਂ ਮੇਰੇ ਸਰੀਰ ਦੇ ਨਾਲ ਹੋ ਰਹੀਆਂ ਸਨ ਅਤੇ ਉਹ ਸਭ ਮੇਰੀ ਮਰਜ਼ੀ ਤੋਂ ਬਿਨਾਂ ਹੋ ਰਹੀਆਂ ਸਨ। ਇਹ ਸਭ ਮੇਰੇ ਪਿਤਾ ਕਰ ਰਹੇ ਸਨ, ਜਿਨ੍ਹਾਂ ਨੂੰ ਮੈਂ ਦੁਨੀਆਂ ਵਿੱਚ ਸਭ ਤੋਂ ਵੱਧ ਪਿਆਰ ਕਰਦੀ ਸੀ।
ਮੈਂ ਚੰਗਾ-ਮਾੜਾ ਦੋਵਾਂ ਦਾ ਤਜਰਬਾ ਮਹਿਸੂਸ ਕਰਦੀ ਸੀ, ਕਦੇ-ਕਦਾਈਂ ਡਰਾਉਣਾ ਵੀ। ਜਿਵੇਂ ਹੀ ਮੈਨੂੰ ਅਹਿਸਾਸ ਹੋਇਆ ਕਿ ਇਹ ਸਭ ਉਹ ਸੀ ਜੋ ਮੈਂ ਨਹੀਂ ਚਾਹੁੰਦੀ ਸੀ। ਇਹ ਬੇਹੱਦ ਘਟੀਆ ਸੀ।

ਮੈਨੂੰ ਮਾੜਾ-ਮਾੜਾ ਯਾਦ ਹੈ ਕਿ ਇੱਕ ਰਾਤ ਮੈਂ ਉਨ੍ਹਾਂ ਤੋਂ ਦੂਰ ਹੋ ਗਈ ਅਤੇ ਦਿਖਾਵਾ ਕੀਤਾ ਕਿ ਮੈਂ ਮਰ ਗਈ ਹਾਂ। ਇਹ ਅਹਿਸਾਸ ਕਰਵਾਇਆ ਕਿ ਮੈਂ ਉੱਥੇ ਹਾਂ ਹੀ ਨਹੀਂ।
ਉਸ ਰਾਤ ਉਸਨੂੰ ਅਹਿਸਾਸ ਹੋਇਆ ਅਤੇ ਉਹ ਕੁਕਰਮ ਤੋਂ ਰੁਕ ਗਏ, ਇਹ ਜਿਨਸੀ ਸ਼ੋਸ਼ਣ ਸੀ। ਮੈਂ ਉਸ ਵੇਲੇ 10 ਸਾਲ ਦੀ ਸੀ।
ਜੋ ਵੀ ਤੁਹਾਡੇ ਨਾਲ ਹੋ ਰਿਹਾ ਸੀ, ਕੀ ਤੁਹਾਡੇ ਘਰ ਵਾਲੇ ਸਭ ਜਾਣਦੇ ਸਨ?
ਮੇਰੀ ਭੈਣ ਅਤੇ ਭਰਾ ਨੂੰ ਨਹੀਂ ਪਤਾ ਸੀ ਪਰ ਮੈਂ ਨਹੀਂ ਜਾਣਦੀ ਕਿ ਮੇਰੀ ਮਾਂ ਨੂੰ ਜਾਣੇ-ਅਣਜਾਣੇ ''ਚ ਕੀ ਪਤਾ ਸੀ।
ਸਾਲਾਂ ਬਾਅਦ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸਰੀਰਕ ਸ਼ੋਸ਼ਣ ਬਾਰੇ ਜਾਣਦੀ ਸੀ।
ਉਨ੍ਹਾਂ ਨੇ ਕਿਹਾ ਮੈਨੂੰ ਲਗਾਤਾਰ ਇਨਫੈਕਸ਼ਨ ਰਹਿੰਦਾ ਸੀ, ਮੈਨੂੰ ਬੁਰੇ ਸੁਪਨੇ ਆਉਂਦੇ ਸਨ ਅਤੇ ਮੇਰਾ ਵਤੀਰਾ ਬਦਲਦਾ ਗਿਆ।
ਉਹ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਜੋੜਣ ਲੱਗੀ ਪਰ ਮੈਨੂੰ ਨਹੀਂ ਪਤਾ ਹੈ ਕਿ ਮੇਰੀ ਮਾਂ ਅਸਲ ''ਚ ਇਸ ਨੂੰ ਖ਼ੁਦ ਕਿੰਨਾ ਕੁ ਸਵੀਕਾਰ ਕਰਦੀ ਸੀ।
ਇਹ ਵੀ ਪੜ੍ਹੋ-
- ''ਮੇਰਾ ਪੁੱਤਰ ਹੁਸ਼ਿਆਰ ਸੀ ਪਰ ਕਿਸਮਤ ਧੋਖਾ ਦੇ ਗਈ''
- ''ਮਿਸ਼ਨ ਫ਼ਤਿਹ'': ਨਿਆਣਾ ਤਾਂ ਰੱਬ ਕੋਲ ਚਲਾ ਗਿਆ ਪਰ ਖੱਡੇ ਵਿੱਚ ਕੌਣ ਰਹਿ ਗਿਆ
- ਚੰਦਰਯਾਨ-2 ਦੀ ਕਮਾਨ ਸੰਭਾਲਣ ਵਾਲੀਆਂ ਔਰਤਾਂ
- ਬਿਸ਼ਕੇਕ ਸੰਮੇਲਨ ਵਿੱਚ ਮੋਦੀ ਨੇ ਦਿੱਤਾ ‘HEALTH’ ਮੰਤਰ
ਕੀ ਬਚਪਨ ''ਚ ਤੁਹਾਡੀ ਮਦਦ ਲਈ ਕੋਈ ਨਹੀਂ ਸੀ?
ਮੇਰੀ ਇੱਕ ਚਾਚੀ ਸੀ, ਇੱਕ ਵਧੀਆ ਚਾਚੀ ਅਤੇ ਨਾਨੀਆਂ ਵੀ ਸਨ, ਜੋ ਮੇਰਾ ਖ਼ਿਆਲ ਰੱਖਦੀਆਂ ਸਨ ਅਤੇ ਮੈਨੂੰ ਸਚਮੁੱਚ ਪਿਆਰ ਕਰਦੀਆਂ ਸਨ। ਮੈਨੂੰ ਲਗਦਾ ਹੈ ਕਿ ਉਨ੍ਹਾਂ ਲੋਕਾਂ ਨੇ ਮੇਰੀ ਜਾਨ ਬਚਾਈ।
ਤੁਹਾਡੇ ਪਿਤਾ ਨੇ ਤੁਹਾਡਾ ਜਿਨਸੀ ਸ਼ੋਸ਼ਣ ਕਰਨਾ ਬੰਦ ਕਰ ਦਿੱਤਾ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਤੁਹਾਡਾ ਸਰੀਰਕ ਸ਼ੋਸ਼ਣ ਕੀਤਾ ਅਤੇ ਉਹ ਤੁਹਾਨੂੰ ਬੁਰੇ ਤਰੀਕੇ ਨਾਲ ਮਾਰਦੇ ਸਨ। ਤੁਸੀਂ ਉਦੋਂ ਬਹੁਤ ਛੋਟੇ ਸੀ ਤੇ ਫਿਰ ਇਨ੍ਹਾਂ ਦਾ ਸਾਹਮਣਾ ਕਿਵੇਂ ਕੀਤਾ?
ਮੈਂ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਮੈਂ ਇਹ ਵੀ ਜਾਣਦੀ ਸੀ ਕਿ ਉਹ ਕਿੰਨੇ ਨਸ਼ੇ ਵਿੱਚ ਹਨ, ਉਨ੍ਹਾਂ ਦਾ ਮੂਡ ਕੀ ਹੈ। ਉਨ੍ਹਾਂ ਦੀ ਤੇਜ਼ ਅਤੇ ਮੱਧਮ ਆਵਾਜ਼ ਦਾ ਫ਼ਰਕ ਮੈਂ ਸਮਝਦੀ ਸੀ।
ਮੈਨੂੰ ਯਾਦ ਹੈ ਕਿ ਮੇਰੇ ਪਿਤਾ ਫੋਨ ਕਰਕੇ ਛੱਤ ''ਤੇ ਆਉਣ ਲਈ ਕਹਿੰਦੇ ਸਨ ਅਤੇ ਮੈਂ ਉਨ੍ਹਾਂ ਦੀ ਆਵਾਜ਼ ਨਾਲ ਹੀ ਦੱਸ ਸਕਦੀ ਸੀ ਕਿ ਪਿਟਾਈ ਕਿੰਨੀ ਬੁਰੀ ਹੋਣ ਵਾਲੀ ਹੈ।
ਮੈਂ ਸ਼ੀਸ਼ੇ ਸਾਹਮਣੇ ਜਾਂਦੀ ਸੀ ਅਤੇ ਖ਼ੁਦ ਨੂੰ ਦੇਖਦੀ ਸੀ ਅਤੇ ਜ਼ੋਰ ਦੀ ਕਹਿੰਦੀ ਸੀ, "ਤੂੰ ਹੁਣ ਇੱਥੋਂ ਚਲੀ ਜਾ। ਤੂੰ ਇੱਥੇ ਨਹੀਂ ਰਹੇਗੀ, ਤੂੰ ਹੁਣ ਕੁਝ ਵੀ ਨਹੀਂ ਸਹੇਗੀ, ਤੂੰ ਉਨ੍ਹਾਂ ਨੂੰ ਹੁਣ ਬਰਦਾਸ਼ਤ ਨਹੀਂ ਕਰੇਗੀ"
ਉਸ ਦਾ ਕੋਈ ਅਸਰ ਹੋਇਆ?
ਹਾਂ, ਕਈ ਵਾਰ ਮੇਰੀ ਆਤਮਾ ਮੇਰੇ ਸਰੀਰ ''ਚੋਂ ਬਾਹਰ ਨਿਕਲਦੀ ਸੀ ਅਤੇ ਫਿਰ ਸਰੀਰ ''ਚ ਆ ਜਾਂਦੀ ਸੀ ਅਤੇ ਮੈਂ ਦੇਖਦੀ ਕਿ ਇਹ ਮੇਰੀ ਹੀ ਜ਼ਿੰਦਗੀ ਹੈ।

ਇਹ ਮੇਰੀ ਕਲਪਨਾ ਹੁੰਦੀ ਸੀ ਅਤੇ ਇਸੇ ਨੇ ਮੈਨੂੰ ਲਿਖਣ ਦੀ ਪ੍ਰੇਰਣਾ ਦਿੱਤੀ। ਮੈਂ ਕਲਪਿਤ ਪਾਤਰ ਬਣਾਉਂਦੀ ਸੀ ਅਤੇ ਮੈਂ ਆਪਣੀ ਕਾਲਪਨਿਕ ਦੁਨੀਆਂ ''ਚ ਹੀ ਰਹਿਦੀ ਸੀ ਜੋ ਮੈਨੂੰ ਅਸਲ ਦਰਦ ਤੋਂ ਦੂਰ ਰੱਖਦੀ ਸੀ।
ਤੁਹਾਨੂੰ ਕੀ ਲਗਦਾ ਹੈ ਕਿ ਤੁਹਾਡੇ ਪਿਤਾ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਤੁਹਾਡੇ ਕੋਲੋਂ ਮੁਆਫ਼ੀ ਨਹੀਂ ਮੰਗੀ?
ਕਿਉਂਕਿ ਮੇਰੇ ਪਿਤਾ ਅਜਿਹੇ ਸਮੇਂ ਦੌਰਾਨ ਵੱਡੇ ਹੋਏ ਸਨ ਜਿੱਥੇ ਪੁਰਸ਼ ਕਦੇ ਗ਼ਲਤ ਨਹੀਂ ਹੁੰਦੇ ਸਨ। ਮੇਰੇ ਪਿਤਾ ਇੱਕ ਕੰਪਨੀ ਦੇ ਸੀਈਓ ਸਨ, ਉਹ ਮੇਰੇ ਪਰਿਵਾਰ ਦੇ ਸੀਈਓ ਸਨ।
ਜਦੋਂ ਉਨ੍ਹਾਂ ਦਾ ਦੇਹਾਂਤ ਹੋਇਆ ਤਾਂ ਤੁਹਾਨੂੰ ਕਿਵੇਂ ਲੱਗਾ ਸੀ?
ਇਹ ਬੇਹੱਦ ਅਜੀਬ ਸੀ ਕਿਉਂਕਿ ਉਹ ਕਾਫੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਸੀ। ਜਦੋਂ ਉਹ ਮਰਨ ਵਾਲੇ ਸਨ, ਨਾ ਉਨ੍ਹਾਂ ਨੇ ਅਤੇ ਨਾ ਹੀ ਮਾਂ ਨੇ ਮੈਨੂੰ ਬੁਲਾਇਆ ਸੀ।
ਉਨ੍ਹਾਂ ਦੀ ਮੌਤ ਦੇ ਕੁਝ ਦਿਨਾਂ ਬਾਅਦ ਮੈਨੂੰ ਫੋਨ ਆਇਆ ਸੀ ਅਤੇ ਮੈਂ ਉਨ੍ਹਾਂ ਨੂੰ ਉਸ ਵੇਲੇ ਅਲਵਿਦਾ ਵੀ ਨਹੀਂ ਕਹਿ ਸਕਦੀ ਸੀ।
ਅਜਿਹਾ ਲੱਗ ਰਿਹਾ ਸੀ ਕਿ ਕੁਝ ਬਾਕੀ ਰਹਿ ਗਿਆ ਹੈ। ਮੈਨੂੰ ਯਾਦ ਹੈ ਕਿ ਮੈਂ ਉਨ੍ਹਾਂ ਦੀ ਕੋਠੜੀ ''ਚ ਗਈ ਅਤੇ ਉਸ ਦੀ ਜ਼ਮੀਨ ''ਤੇ ਬੈਠ ਗਈ।
ਉਨ੍ਹਾਂ ਦੀ ਮੌਤ ਤੋਂ ਬਾਅਦ ਮੈਂ ਕਿਵੇਂ ਮਹਿਸੂਸ ਕੀਤਾ ਹੋਵੇਗਾ? ਮੈਂ ਸੁੰਨ ਸੀ, ਇੰਝ ਲੱਗ ਰਿਹਾ ਸੀ ਕਿ ਮੈਂ ਉਨ੍ਹਾਂ ਤੋਂ ਪੂਰੀ ਤਰ੍ਹਾਂ ਨਾਰਾਜ਼ ਨਹੀਂ ਸੀ।
ਮੇਰੇ ਨਾਲ ਜੋ ਕੁਝ ਵੀ ਹੋਇਆ, ਉਸ ਨੂੰ ਸਮਝਣ ਲਈ ਮੈਨੂੰ ਕਾਫੀ ਸਮਾਂ ਲੱਗਾ। ਇੱਕ ਵਾਰ ਮੈਂ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਹੀ ਸੀ ਅਤੇ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਪਿਤਾ ਕਿਵੇਂ ਮੈਨੂੰ ਕੁੱਟਦੇ ਸਨ।

ਮੈਂ ਆਪਣੀ ਪਿਟਾਈ ਦੀ ਕਹਾਣੀ ਉਨ੍ਹਾਂ ਨੂੰ ਸੁਣਾ ਰਹੀ ਸੀ। ਮੇਰੇ ਦੋਸਤਾਂ ਨੇ ਮੈਨੂੰ ਵਿਚਾਲੇ ਰੋਕਿਆ ਅਤੇ ਕਿਹਾ, "ਕੀ ਕਹਿ ਰਹੀ ਹੈ।"
ਇਹ ਪਹਿਲੀ ਵਾਰ ਸੀ ਜਦੋਂ ਮੈਨੂੰ ਦੂਜੇ ਲੋਕਾਂ ਕੋਲੋਂ ਪਤਾ ਲੱਗਾ ਕਿ ਮੇਰੇ ਨਾਲ ਕੀ ਹੋਇਆ ਸੀ। ਮੈਂ ਡਰ ਗਈ ਸੀ।
''ਦਿ ਅਪਾਲਜੀ'' ਲਿਖਣ ਨਾਲ ਤੁਹਾਨੂੰ ਰਾਹਤ ਮਿਲੀ?
ਮੈਂ ਆਪਣੀ ਕਿਤਾਬ ''ਚ ਕਹਾਣੀਆਂ ਨੂੰ ਜੋੜਿਆ ਹੈ। ਮੇਰੇ ਪਿਤਾ ਰਾਖ਼ਸ਼ ਕੋਲੋਂ ਮੁਆਫ਼ੀ ਮੰਗਣ ਵਾਲੇ ਬਣ ਗਏ। ਉਹ ਇੱਕ ਵਹਿਸ਼ੀ ਤੋਂ ਨਾਜ਼ੁਕ ਇਨਸਾਨ ਬਣ ਗਏ।
ਇਸ ਹਿਸਾਬ ਨਾਲ ਕਿਹਾ ਤਾਂ ਸਚਮੁੱਚ ਮੈਨੂੰ ਅਜਿਹਾ ਲੱਗਿਆ ਕਿ ਜਿਵੇਂ ਮੈਂ ਮੁਕਤੀ ਹਾਸਿਲ ਕਰੀ ਲਈ ਹੋਵੇ। ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਮੈਂ ਸ਼ਾਇਦ ਆਪਣੇ ਪਿਤਾ ਨੂੰ ਬਿਹਤਰ ਜਾਣਦੀ ਹਾਂ ਜਿੰਨਾਂ ਉਹ ਖ਼ੁਦ ਨੂੰ ਨਹੀਂ ਜਾਣਦੇ ਸਨ।
ਤੁਹਾਨੂੰ ਕੀ ਲਗਦਾ ਹੈ ਕਿ ਉਹ ਤੁਹਾਡੇ ਨਾਲ ਅਜਿਹਾ ਵਤੀਰਾ ਕਿਉਂ ਕਰਦੇ ਸਨ?
ਮੈਨੂੰ ਲਗਦਾ ਹੈ ਕਿ ਮੇਰੇ ਪਿਤਾ ਬੇਹੱਦ ਲਾਡ-ਪਿਆਰ ''ਚ ਪਲੇ ਸਨ, ਅਜਿਹਾ ਮੁੰਡਿਆਂ ਨਾਲ ਹੁੰਦਾ ਹੈ ਤੇ ਸ਼ਾਇਦ ਇਸੇ ਕਾਰਨ ਹੀ ਉਹ ਵਧੀਆ ਇਨਸਾਨ ਨਹੀਂ ਬਣਦੇ।
ਤੁਹਾਨੂੰ ਇਹ ਕਿਤਾਬ ਲਿਖਣ ਦੀ ਪ੍ਰੇਰਣਾ ਕਿਸ ਕੋਲੋਂ ਮਿਲੀ?
ਮੈਂ ਪਿਛਲੇ 21 ਸਾਲਾਂ ਤੋਂ ਔਰਤਾਂ ਦੇ ਖ਼ਿਲਾਫ਼ ਹਿੰਸਾ ਨੂੰ ਖ਼ਤਮ ਕਰਨ ਲਈ ਇੱਕ ਅੰਦੋਲਨ ''ਚ ਹਿੱਸਾ ਲੈ ਰਹੀ ਹਾਂ ਅਤੇ ਮੈਂ ਦੁਨੀਆਂ ਭਰ ਦੀਆਂ ਔਰਤਾਂ ਕੋਲੋਂ ਉਨ੍ਹਾਂ ਦੇ ਬੁਰੇ ਤਜਰਬਿਆਂ ਨੂੰ ਸੁਣਿਆ ਹੈ।

MeToo ਮੁਹਿੰਮ ਦੌਰਾਨ ਮੇਰੇ ਦਿਮਾਗ਼ ''ਚ ਇੱਕ ਗੱਲ ਆਈ ਹੈ ਕਿ ਅਸੀਂ ਉਹ ਸਭ ਕੁਝ ਕਰ ਰਹੇ ਹਨ ਜੋ ਕਰ ਸਕਦੇ ਹਨ ਪਰ ਮਰਦ ਆਖ਼ਿਰ ਕਿੱਥੇ ਹਨ?
ਮੈਂ ਕਦੇ ਕਿਉਂ ਕਿਸੇ ਮਰਦ ਨੂੰ ਜਨਤਕ ਤੌਰ ''ਤੇ ਮੁਆਫ਼ੀ ਮੰਗਦੇ ਨਹੀਂ ਸੁਣਿਆ?
ਜੇਕਰ ਮਰਦ ਖੁਲ੍ਹੇਆਮ ਅਜੇ ਵੀ ਮੁਆਫ਼ੀ ਨਹੀਂ ਮੰਗ ਸਕਦੇ ਅਤੇ ਉਹ ਆਪਣੀਆਂ ਗ਼ਲਤੀਆਂ ਨੂੰ ਸਾਰਿਆਂ ਸਾਹਮਣੇ ਸਵੀਕਾਰ ਨਹੀਂ ਕਰ ਸਕਦੇ ਤਾਂ ਇਹ ਕਿਵੇਂ ਖ਼ਤਮ ਹੋਵੇਗਾ?
ਕੀ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਪਿਤਾ ਨੇ ਇਸ ਕਿਤਾਬ ਰਾਹੀਂ ਤੁਹਾਡੇ ਕੋਲੋਂ ਮੁਆਫ਼ੀ ਮੰਗੀ ਹੈ?
ਬਿਲਕੁਲ।
ਕੀ ਤੁਸੀਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ?
ਮੈਨੂੰ ਲਗਦਾ ਹੈ ਕਿ ਮੇਰੀ ਉਨ੍ਹਾਂ ਪ੍ਰਤੀ ਨਫ਼ਰਤ ਹੁਣ ਖ਼ਤਮ ਹੋ ਗਈ ਹੈ ਅਤੇ ਇਸ ਤਰ੍ਹਾਂ ਮੇਰੇ ਪਿਤਾ ਚਲੇ ਗਏ।
ਕੀ ਤੁਸੀਂ ਆਪਣੀ ਮਾਂ ਨਾਲ ਰਿਸ਼ਤਾ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ?
ਹਾਂ, ਦਰਅਸਲ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੈਂ ਉਨ੍ਹਾਂ ਨਾਲ ਕਈ ਵਾਰ ਗੱਲ ਕੀਤੀ ਅਤੇ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਕੀ ਗ਼ਲਤੀ ਕੀਤੀ ਸੀ ਤੇ ਮੇਰੇ ਕੋਲੋਂ ਮੁਆਫ਼ੀ ਮੰਗੀ। ਮੈਨੂੰ ਉਦੋਂ ਚੰਗਾ ਲੱਗਾ ਅਤੇ ਸਕੂਨ ਮਿਲਿਆ।
ਇਹ ਵੀ ਪੜ੍ਹੋ-
- ‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’
- ਕੀ ਆਸਟਰੇਲੀਆ ''ਚ ਔਰਤਾਂ ਸੁਰੱਖਿਅਤ ਨਹੀਂ ਹਨ
- ਔਰਤ ਦੀ ਜ਼ਿੰਦਗੀ ਦੇ ਵਿਲੱਖਣ ਪਹਿਲੂ
- ਔਰਤ ਯੋਧਿਆਂ ਦੀ ਬਹਾਦਰੀ ਦੇ ਕਿੱਸੇ
ਇਹ ਵੀਡੀਓ ਵੀ ਜ਼ਰੂਰ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=E9rEw6ChM3Q
https://www.youtube.com/watch?v=RNyQU6pwmLQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)