ਵਿਸ਼ਵ ਕੱਪ 2019: ਭਾਰਤ-ਪਾਕਿਸਤਾਨ ਮੁਕਾਬਲੇ ਵਿੱਚ ਕੌਣ ਜ਼ਿਆਦਾ ਮਜ਼ਬੂਤ - ਸੁਨੀਲ ਗਾਵਸਕਰ ਤੇ ਇਜ਼ਮਾਮ ਉਲ ਹੱਕ ਦੇ ਕਿਆਸ
Sunday, Jun 16, 2019 - 09:03 AM (IST)


ਅੱਜ ਦਾ ਦਿਨ ਮੇਰੇ ਲਈ ਖੁਸ਼ਕਿਸਮਤੀ ਵਾਲਾ ਸੀ। ਮੈਂ ਉੱਠਿਆ ਤਾਂ ਦਿਨ ਖਿੜਿਆ ਹੋਇਆ ਸੀ ਅਤੇ ਮੀਂਹ ਦਾ ਕੋਈ ਨਾਮੋਨਿਸ਼ਾਨ ਹੀ ਨਹੀਂ ਸੀ। ਅਜਿਹੇ ਮੌਸਮ ਵਿੱਚ ਮੈਂ ਕ੍ਰਿਕਟ ਦੇ ਦੋ ਮਹਾਨ ਖਿਡਾਰੀਆਂ ਨੂੰ ਮਿਲਣ ਜਾ ਰਿਹਾ ਸੀ।
ਇੰਜ਼ਮਾਮ ਉਲ-ਹਕ ਜੋ ਪਾਕਿਸਤਾਨ ਕ੍ਰਿਕਟ ਟੀਮ ਦੇ ਲੰਮੇ ਸਮੇਂ ਲਈ ਕਪਤਾਨ ਰਹੇ ਹਨ ਅਤੇ ਦੂਜੇ ਭਾਰਤ ਦੇ ਲਿਟਲ ਮਾਸਟਰ ਸੁਨੀਲ ਗਾਵਸਕਰ।
ਮੈਨੂੰ ਸਵੇਰੇ 7:30 ਵਜੇ ਫੋਨ ਆਇਆ ਕਿ ਇੰਟਰਵਿਊ ਲਈ ਰਜ਼ਾਮੰਦੀ ਮਿਲ ਗਈ ਹੈ। ਅਸੀਂ ਸਿੱਧਾ ਮੈਨਚੈਸਟਰ ਦੇ ਕੈਥੇਡਰਲ ਗਾਰਡਨਸ ਵਿੱਚ ਆਈਸੀਸੀ ਦੇ ਫੈਨ ਜ਼ੋਨ ਪਹੁੰਚੇ।
ਮੈਚ ਤੋਂ ਇੱਕ ਦਿਨ ਪਹਿਲਾਂ ਵੀ ਉੱਥੇ ਭੀੜ ਸੀ। ਭਾਰਤੀ ਅਤੇ ਪਾਕਿਸਤਾਨੀ ਫੈਨ ਇੰਜ਼ਮਾਮ ਅਤੇ ਗਾਵਸਕਰ ਦੀ ਝਲਕ ਪਾਉਣ ਲਈ ਇਕੱਠੇ ਹੋਏ ਸਨ।
ਇਹ ਵੀ ਪੜ੍ਹੋ:
- ਟੀਮ ਇੰਡੀਆ ਵਨਡੇ ਵਿੱਚ ਪਾਕਿਸਤਾਨ ''ਤੇ ਇੰਝ ਹਾਵੀ ਹੋਈ
- ਵਿਸ਼ਵ ਕੱਪ: ਇਹ ਅੰਗ੍ਰੇਜ਼ੀ ਮੌਸਮ ਸਮਝ ਤੋਂ ਪਰੇ ਕਿਉਂ?
- ਕੁੜੀਆਂ ਮੁੰਡਿਆਂ ਮੁਕਾਬਲੇ ਵੱਧ ਗੋਦ ਕਿਉਂ ਲਈਆਂ ਜਾ ਰਹੀਆਂ ਹਨ
ਭਾਰਤ ਪਾਕਿਸਤਾਨ ਮੈਚ ਬਾਰੇ ਸੁਨੀਲ ਗਾਵਸਕਰ ਦੀ ਉਮੀਦ
ਜਦੋਂ ਮੈਂ ਭਾਰਤ-ਪਾਕਿਸਤਾਨ ਮੈਚ ਬਾਰੇ ਪੁੱਛਿਆ ਤਾਂ ਸੁਨੀਲ ਗਾਵਸਕਰ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਮੈਚ ਹੋ ਜਾਵੇ ਪਰ ਮੌਸਮ ਬਾਰੇ ਤੁਸੀਂ ਕੁਝ ਨਹੀਂ ਕਹਿ ਸਕਦੇ।"
ਪਾਕਿਸਤਾਨ ਲਈ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਵਿਸ਼ਵ ਕੱਪ ਮੁਹਿੰਮ ਖ਼ਤਮ ਹੋ ਜਾਵੇਗੀ।

ਉੱਥੇ ਹੀ ਭਾਰਤੀ ਟੀਮ ''ਤੇ ਉਮੀਦਾਂ ਦਾ ਦਬਾਅ ਹੈ। ਮੈਂ ਉਨ੍ਹਾਂ ਨੂੰ ਮੁਕਾਬਲਿਆਂ ਦੇ ਲਈ ਥਾਂ ਦੀ ਚੋਣ ਅਤੇ ਕੋਈ ਰਿਜ਼ਰਵ ਡੇਅ ਨਾ ਹੋਣ ਬਾਰੇ ਪੁੱਛਿਆ।
ਉਨ੍ਹਾਂ ਕਿਹਾ, "ਰਾਉਂਡ ਰੋਬਿਨ ਫੋਰਮੈਟ ਵਿੱਚ ਰਿਜ਼ਰਵ ਡੇਅ ਨਹੀਂ ਹੋ ਸਕਦੇ। ਸਾਰੀਆਂ ਟੀਮਾਂ ਨੇ ਇੱਕ-ਦੂਜੇ ਨਾਲ ਖੇਡਣਾ ਹੈ ਅਤੇ ਜੇ ਰਿਜ਼ਰਵ ਡੇਅ ਹੋਣਗੇ ਤਾਂ ਆਈਸੀਸੀ ਸਾਰੇ ਮੈਚ ਕਿਵੇਂ ਕਰਵਾ ਪਾਏਗਾ?"
ਉਨ੍ਹਾਂ ਭਾਰਤ ਦੇ ਵਿਸ਼ਵ ਕੱਪ ਜਿੱਤਣ ਦੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਕੀਤੀ ਪਰ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਇੰਗਲੈਂਡ ''ਤੇ ਦਾਅ ਲਾਇਆ।
ਉਨ੍ਹਾਂ ਕਿਹਾ, "ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟੀਮ ਇੰਡੀਆ ਬਹੁਤ ਵਧੀਆ ਟੀਮ ਹੈ ਪਰ ਵਿਸ਼ਵ ਕੱਪ ਦੇ ਫਰੰਟ ਰਨਰ ਹਨ ਪਰ ਮੇਰੀ ਪਸੰਦੀਦਾ ਟੀਮ ਇੰਗਲੈਂਡ ਹੈ।"
ਇਸ ਦੇ ਉਨ੍ਹਾਂ ਕਾਰਨ ਵੀ ਦੱਸੇ। ਇੰਗਲੈਂਡ ਨੂੰ ਇਨ੍ਹਾਂ ਹਲਾਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੈ।

ਭਾਰਤ ਅਤੇ ਪਾਕਿਸਤਾਨ ਜਾਂ ਹੋਰਨਾਂ ਟੀਮਾਂ ਧੁੱਪ ਹੇਠ ਖੇਡਣਾ ਪਸੰਦ ਕਰਦੀਆਂ ਹਨ। ਉਨ੍ਹਾਂ ਨੂੰ ਯੂਕੇ ਦੇ ਮੌਸਮ ਬਾਰੇ ਤਜੁਰਬਾ ਨਹੀਂ ਹੈ ਪਰ ਇੰਗਲੈਂਡ ਨੂੰ ਹੈ। ਉਨ੍ਹਾਂ ਨੂੰ ਪਤਾ ਹੈ ਕਿ ਅਜਿਹੇ ਹਲਾਤਾਂ ਵਿੱਚ ਕਿਵੇਂ ਖੇਡਣਾ ਹੈ ਅਤੇ ਕਿਵੇਂ ਆਪਣੀਆਂ ਖੂਬੀਆਂ ਦਾ ਲਾਹਾ ਲੈਣਾ ਹੈ।
ਉਨ੍ਹਾਂ ਇਹ ਵੀ ਕਿਆਸ ਲਾਇਆ ਕਿ ਜੇ ਭਾਰਤ ਫਾਈਨਲ ਵਿੱਚ ਪਹੁੰਚਦਾ ਹੈ ਅਤੇ ਮੁਕਾਬਲਾ ਇੰਗਲੈਂਡ ਨਾਲ ਹੁੰਦਾ ਹੈ ਤਾਂ ਇੰਗਲੈਂਡ ਦੇ ਵਿਸ਼ਵ ਕੱਪ ਜਿੱਤਣ ਦੀਆਂ ਸੰਭਵਾਨਾਵਾਂ ਵਧੇਰੇ ਹਨ।
ਇੰਜ਼ਮਾਮ ਉਲ ਹਕ ਦੇ ਕਿਆਸ
ਇਸੇ ਤਰ੍ਹਾਂ ਮੈਂ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ ਨੂੰ ਮਿਲਿਆ। ਮੈਂ ਉਨ੍ਹਾਂ ਨੂੰ ਭਾਰਤ-ਪਾਕਿਸਤਾਨ ਮੈਚ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਬੇਝਿਜਕ ਕਿਹਾ, "ਸਾਨੂੰ ਸਭ ਨੂੰ ਪਤਾ ਹੈ ਕਿ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਕਦੇ ਵੀ ਨਹੀਂ ਹਰਾਇਆ ਅਤੇ ਇਹ ਤੱਥ ਹੈ। ਹੁਣ ਵੀ ਮੈਨੂੰ ਲੱਗਦਾ ਹੈ ਕਿ ਭਾਰਤ ਪਾਕਿਸਤਾਨ ਨਾਲੋਂ ਵਧੇਰੇ ਮਜ਼ਬੂਤ ਹੈ।"
https://www.youtube.com/watch?v=evznJUOPVZE
ਉਨ੍ਹਾਂ ਇਹ ਵੀ ਕਿਹਾ ਕਿ ਇਹ ਭਾਰਤੀ ਬੱਲੇਬਾਜ਼ੀ ਅਤੇ ਪਾਕਿਸਤਾਨੀ ਗੇਂਦਬਾਜ਼ੀ ਦਾ ਮੁਕਾਬਲਾ ਹੈ। ਇੰਜ਼ਮਾਮ ਮੁਤਾਬਕ ਦੋਨੋਂ ਹੀ ਟੀਮਾਂ ਪੂਰੀ ਤਰ੍ਹਾਂ ਸੰਤੁਲਿਤ ਲੱਗਦੀਆਂ ਹਨ।
ਇਸ ਵਿਚਾਲੇ ਇੰਜ਼ਮਾਮ ਨੇ ਫੈਨਜ਼ ਅਤੇ ਦਰਸ਼ਕਾਂ ਨੂੰ ਇੱਕ ਸੁਨੇਹਾ ਵੀ ਦਿੱਤਾ ਜਦੋਂ ਉਨ੍ਹਾਂ ਨੂੰ ਪੁਲਮਾਵਾ ਅਤੇ ਬਾਲਾਕੋਟ ਤੋਂ ਬਾਅਦ ਹੋਣ ਜਾ ਰਹੇ ਇਸ ਮੈਚ ਬਾਰੇ ਪੁੱਛਿਆ।
ਮੈਚ ਰੱਦ ਕਰਨ ਦੀ ਚਰਚਾ ਵੀ ਚੱਲ ਰਹੀ ਸੀ। ਮੈਂ ਪੁੱਛਿਆ ਕਿ ਇੱਕ ਖਿਡਾਰੀ ਦੇ ਤੌਰ ''ਤੇ ਉਹ ਕੀ ਸੋਚਦੇ ਹਨ।
ਉਨ੍ਹਾਂ ਕਿਹਾ, "ਕ੍ਰਿਕਟ ਸਿਰਫ਼ ਖੇਡ ਹੈ। ਕਿਸੇ ਨੇ ਜਿੱਤਣਾ ਹੈ ਤਾਂ ਕਿਸੇ ਨੇ ਹਾਰਨਾ ਹੈ। ਇੱਥੇ ਜੰਗ ਵਰਗੀ ਕੋਈ ਗੱਲ ਨਹੀਂ। ਇਹ ਇੱਕ ਖੇਡ ਹੈ ਜੋ ਦੋਹਾਂ ਦੇਸਾਂ ਨੂੰ ਜੋੜਦੀ ਹੈ। ਸਾਨੂੰ ਇਸ ਨੂੰ ਉਸੇ ਭਾਵਨਾ ਨਾਲ ਹੀ ਖੇਡਣਾ ਚਾਹੀਦਾ ਹੈ।"
"ਖਿਡਾਰੀਆਂ ਵਿੱਚ ਬਿਲਕੁਲ ਵੀ ਦੁਸ਼ਮਣੀ ਨਹੀਂ ਹੈ ਇਸ ਲਈ ਜੋ ਵੀ ਇਸ ਨੂੰ ਦੇਖ ਰਿਹਾ ਹੈ ਉਨਾਂ ਨੂੰ ਵੀ ਇਸੇ ਭਾਵਨਾ ਦੇ ਨਾਲ ਮੈਚ ਦੇਖਣਾ ਚਾਹੀਦਾ ਹੈ ਅਤੇ ਖੇਡ ਦਾ ਮਜ਼ਾ ਲੈਣਾ ਚਾਹੀਦਾ ਹੈ।"
ਵਿਰਾਟ ਕੋਹਲੀ ਭਾਰਤ-ਪਾਕਿਸਤਾਨ ਮੈਚ ਬਾਰੇ ਕੀ ਸੋਚਦੇ ਹਨ?
ਇਹੀ ਸ਼ਬਦ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਸਨ ਜਦੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਇਸ ਮੈਚ ਬਾਰੇ ਪੁੱਛਿਆ ਗਿਆ ਸੀ।
ਵਿਰਾਟ ਨੇ ਕਿਹਾ, "ਹਰੇਕ ਮੈਚ ਦੀ ਇੱਕੋ-ਜਿਹੀ ਹੀ ਅਹਿਮੀਅਤ ਹੈ। ਆਪਣੇ ਦੇਸ ਦੀ ਨੁਮਾਇੰਦਗੀ ਦੇ ਲਈ ਸਾਡੀ ਚੋਣ ਹੋਈ ਹੈ। ਇਸ ਲਈ ਅਸੀਂ ਦੋਹਾਂ ਵਿਚਾਲੇ ਫ਼ਰਕ ਨਹੀਂ ਕਰ ਸਕਦੇ।"
"ਇਹ ਸੱਚ ਹੈ ਕਿ ਕਈ ਮੈਚਾਂ ਦੇ ਨਾਲ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਭਾਰਤ-ਪਾਕਿਸਤਾਨ ਮੈਚ ਵੀ ਉਨ੍ਹਾਂ ਵਿੱਚੋਂ ਇੱਕ ਹੈ ਪਰ ਅਸੀਂ ਇਸ ਨੂੰ ਵਿਸ਼ਵ ਕੱਪ ਦੇ ਕਿਸੇ ਹੋਰ ਮੈਚ ਵਾਂਗ ਹੀ ਦੇਖ ਰਹੇ ਹਾਂ।"

ਆਈਸੀਸੀ ਫੈਨ ਜ਼ੋਨ
ਭਾਰਤ-ਪਾਕਿਸਤਾਨ ਮੈਚ ਵਿੱਚ ਉਤਸ਼ਾਹ ਹਮੇਸ਼ਾ ਹੁੰਦਾ ਹੈ। ਇਸ ਵਾਰੀ ਇਹ ਉਤਸ਼ਾਹ ਸਿਖਰ ''ਤੇ ਹੈ। 2018 ਏਸ਼ੀਆ ਕੱਪ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ।
ਮੈਨਚੈਸਟਰ ਦੇ ਓਲਡ ਟਰੈਫੋਰਡ ਸਟੇਡੀਅਮ ਵਿੱਚ ਤਕਰੀਬਨ 23 ਹਜ਼ਾਰ ਦਰਸ਼ਕ ਆ ਸਕਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕਿੰਨੇ ਲੋਕਾਂ ਨਾ ਟਿਕਟਾਂ ਲਈ ਅਪਲਾਈ ਕੀਤਾ ਸੀ?

ਭਾਰਤ-ਪਾਕਿਸਤਾਨ ਮੈਚ ਲਈ 7 ਲੱਖ ਟਿਕਟਾਂ ਦੀ ਅਰਜ਼ੀ ਆਈ ਸੀ।
ਸ਼ਾਇਦ ਆਈਸੀਸੀ ਨੂੰ ਇਸ ਦਾ ਅੰਦਾਜ਼ਾ ਸੀ ਇਸ ਲਈ ਉਨ੍ਹਾਂ ਨੇ ਵਿਸ਼ਵ ਕੱਪ ਫੈਨ ਜ਼ੋਨ ਬਣਾਇਆ ਹੈ।
ਇਹ ਵੀ ਪੜ੍ਹੋ:
- ਕੋਹਲੀ ਨੇ ਮੀਟ ਤੇ ਦੁੱਧ-ਦਹੀਂ ਖਾਣਾ ਕਿਉਂ ਛੱਡਿਆ
- ਵਿਸ਼ਪ ਕੱਪ 2019: ਧੋਨੀ ''ਤੇ ਕਿਉਂ ਹੋਵੇਗੀ ਪੂਰੀ ਜ਼ਿੰਮੇਵਾਰੀ
- ਵਿਸ਼ਵ ਕੱਪ 2019: ਰੋਹਿਤ ਸ਼ਰਮਾ ਦੀ ਬੈਟਿੰਗ ਸਦਕਾ ਭਾਰਤ ਦੀ ਜਿੱਤ
ਇੱਕ ਵੱਡੀ ਸਕਰੀਨ, ਮਿਊਜ਼ਿਕ, ਸਟਰੀਟ ਕ੍ਰਿਕਟ, ਵਿਸ਼ਵ ਕੱਪ ਮਰਚੈਂਡਾਈਜ਼, ਖਾਣ-ਪੀਣ ਦਾ ਪ੍ਰਬੰਧ, ਇਹ ਸਭ ਕੁਝ ਫੈਨ ਜ਼ੋਨ ਵਿੱਚ ਦੇਖਣ ਨੂੰ ਮਿਲਦਾ ਹੈ।
ਇਸ ਵਿੱਚ ਲੱਖਾਂ ਤਾਂ ਨਹੀਂ ਪਰ ਹਜ਼ਾਰਾਂ ਦੀ ਗਿਣਤੀ ਵਿੱਚ ਫੈਨ ਆ ਸਕਦੇ ਹਨ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=ps45Gz2m2Ec
https://www.youtube.com/watch?v=snpwzwr4ut8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)