ਇਹ ਪੁਲਿਸ ਵਾਲਾ ਕਿਹੜੀ ਗੱਲੋਂ ਲੋਕਾਂ ਵੱਲ ਫਾਇਰ ਕਰ ਰਿਹਾ ਹੈ - ਤਸਵੀਰਾਂ
Saturday, Jun 15, 2019 - 04:33 PM (IST)

ਇਸ ਹਫ਼ਤੇ ਦੀਆਂ ਕੁਝ ਦਿਲਚਸਪ ਤਸਵੀਰਾਂ ਜੋ ਖ਼ਬਰਾਂ ਰਹੀਆਂ ਉਹ ਅਸੀਂ ਤੁਹਾਡੇ ਲਈ ਇਕੱਠੀਆਂ ਕੀਤੀਆਂ ਹਨ।

ਹਾਂਗਕਾਂਗ ਵਿੱਚ ਇੱਕ ਪੁਲਿਸ ਅਧਿਕਾਰੀ, ਪ੍ਰਸਾਤਾਵਿਤ ਹਵਾਲਗੀ ਕਾਨੂੰਨ ਖਿਲਾਫ਼ ਪ੍ਰਦਰਸ਼ਨ ਕਰ ਰਹੀ ਭੀੜ ਵੱਲ ਅੱਥਰੂ ਗੈਸ ਦਾ ਗੋਲਾ ਦਾਗਦਾ ਹੋਇਆ। ਅਜਿਹੀ ਹਿੰਸਾ ਸ਼ਹਿਰ ਵਿੱਚ ਕਈ ਦਹਾਕਿਆਂ ਬਾਅਦ ਭੜਕੀ ਹੈ।
ਮਨੁੱਖੀ ਹੱਕਾਂ ਦੇ ਵਕਾਲਤੀ ਸੰਗਠਨ ਪੁਲਿਸ ਉੱਪਰ, ਪ੍ਰਦਸ਼ਨਕਾਰੀਆਂ ਖਿਲਾਫ਼ ''ਅਤਿ ਹਿੰਸਾ'' ਵਰਤਣ ਦੇ ਇਲਜ਼ਾਮ ਲਾ ਰਹੇ ਹਨ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਸੈਂਡਰਸ, ਰਾਸ਼ਟਰਪਤੀ ਡੌਨਲਡ ਟਰੰਪ ਵੱਲ ਦੇਖਦੇ ਹੋਏ। ਸਾਰਾਹ ਅਸਤੀਫ਼ੇ ਬਾਰੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਦੇ ਜਾਣ ਦੀ ਸੂਚਨਾ ਇੱਕ ਟਵੀਟ ਰਾਹੀਂ ਮੰਗਲਵਾਰ ਨੂੰ ਦਿੱਤੀ ਸੀ ਤੇ ਲਿਖਿਆ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਾਰਾਹ ਅਮਰੀਕਾ ਦੇ ਅਰਾਕਾਨਸ ਸੂਬੇ ਦੇ ਗਵਰਨਰ ਦੀਆਂ ਚੋਣਾਂ ਲੜਨਗੇ।
ਇਹ ਵੀ ਪੜ੍ਹੋ:
- ਨਿਆਣਾ ਤਾਂ ਰੱਬ ਕੋਲ ਚਲਾ ਗਿਆ, ਖੱਡੇ ''ਚ ਕੌਣ ਰਹਿ ਗਿਆ
- ਇਸ ਇੱਕ ਬੱਲੇ ਨਾਲ ਬਦਲ ਗਏ ਕ੍ਰਿਕਟ ਦੇ ਨਿਯਮ
- ਕੈਨੇਡਾ 10 ਲੱਖ ਪਰਵਾਸੀਆਂ ਨੂੰ ਬੁਲਾ ਰਿਹਾ ਹੈ - ਰਿਐਲਿਟੀ ਚੈੱਕ
ਦਿ ਮਰਮਿਡ (ਜਲਪਰੀ) ਨਾਮ ਦੀ ਸੈਲਾਨੀ ਕਿਸ਼ਤੀ ਜੋ ਕਿ ਹੰਗਰੀ ਦੇ ਬੁਡਾਪੇਸਟ ਦੇ ਡਨੂਬੇ ਕੋਲ 29 ਮਈ ਨੂੰ ਡੁੱਬ ਗਈ ਸੀ।
ਇਸ ਵਿੱਚ ਸਵਾਰ ਸਾਰੇ 24 ਸਵਾਰ ਮਾਰੇ ਗਏ ਸਨ। ਕਿਸ਼ਤੀ ਨੂੰ ਦੂਸਰੇ ਜਹਾਜ਼ ਉੱਪਰ ਲੱਦ ਲਿਜਾਇਆ ਜਾ ਰਿਹਾ ਹੈ।
ਯਮਨ ਦੀ ਇਸ ਬੱਚੀ ਦਾ ਸਨਾ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਹੈਜ਼ੇ ਦਾ ਇਲਾਜ ਹੋ ਰਿਹਾ ਹੈ।
ਯਮਨ ਉੱਪਰ ਸਾਊਦੀ ਅਰਬ ਤੇ ਹੋਰ ਮਿੱਤਰ ਦੇਸ਼ ਗੋਲੀਬਾਰੀ ਕਰ ਰਹੇ ਹਨ ਜਿਸ ਕਾਰਨ ਯਮਨ ਤਬਾਹ ਹੋ ਗਿਆ ਹੈ।
ਇਸ ਹਫ਼ਤੇ ਹੂਤੀ ਬਾਗ਼ੀਆਂ ਨੇ ਸਾਊਦੀ ਅਰਬ ਵਿੱਚ ਅਭਾ ਹਵਾਈ ਅੱਡੇ ਉੱਪਰ ਡਰੋਨ ਹਮਲਾ ਕੀਤਾ।
ਮਹਾਂਰਾਣੀ ਕੈਥਰੀਨ ਡੀ ਮੈਡੀਸੀ ਜੋ ਕਿ ਫਰਾਂਸ ਦੀ 1547 ਤੋਂ 1559 ਰਹੀ। ਮਹਾਂਰਾਣੀ ਦੇ ਵੈਦਸ਼ਾਲਾ ਦੀ ਨਕਲ ਕਾਸਲ ਆਫ਼ ਚਨੈਨਸਿਊ ਵਿੱਚ ਲੋਕਾਂ ਲਈ ਖੋਲ੍ਹਿਆ ਗਿਆ।
ਇਸ ਸੰਗ੍ਰਹਿ ਵਿੱਚ ਸੈਂਕੜੇ ਮਰਤਬਾਨ, ਸੁਰਾਹੀਆਂ ਤੇ ਬੋਤਲਾਂ ਹਨ, ਜਿਨ੍ਹਾਂ ਵਿੱਚ ਮਹਾਰਾਣੀ ਦਵਾਈਆਂ ਪਾ ਕੇ ਰੱਖਦੀ ਸੀ।
ਨੀਦਰਲੈਂਡਸ ਦੇ ਸਮਰਾਟ ਵਿਲੈਮ-ਅਲੈਂਗਜ਼ੈਂਡਰ ਅਤੇ ਮਹਾਰਾਣੀ ਨੇ ਡਬਲਿਨ (ਆਇਰਲੈਂਡ ਦੀ ਰਾਜਧਾਨੀ) ਦੇ ਟ੍ਰਿਨਿਟੀ ਕਾਲਜ ਦੀ ਲਾਂਗ ਰੂਮ ਲਾਇਬਰੇਰੀ ਦਾ ਦੌਰਾ ਕੀਤਾ। ਸ਼ਾਹੀ ਜੋੜਾ, ਆਇਰਲੈਂਡ ਦੀ ਤਿੰਨ ਦਿਨਾਂ ਦੀ ਸਰਕਾਰੀ ਫੇਰੀ ’ਤੇ ਹਨ।

ਨਾਰਵੇ ਦੇ ਕੱਚੇ ਤੇਲ ਦੇ ਟੈਂਕਰ ਫਰੰਟ ਅਲਟਰ ਨੂੰ ਓਮਾਨ ਦੀ ਖਾੜੀ ਵਿੱਚ ਅੱਗ ਲੱਗ ਗਈ। ਇਹ ਟੈਂਕਰ ਉਨ੍ਹਾਂ ਦੋ ਟੈਂਕਰਾਂ ਵਿੱਚੋਂ ਇੱਕ ਹੈ ਜਿੰਨ੍ਹਾਂ ਉੱਪਰ ਸੰਦੇਹ ਹੈ ਕਿ ਹਮਲਾ ਕੀਤਾ ਗਿਆ ਸੀ।
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪਿਓ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਪਿੱਛੇ ਈਰਾਨ ਸੀ, ਜਦਕਿ ਈਰਾਨ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ।
ਸਪੇਨ ਦੇ ਰਫੇਲ ਨਡਾਲ, ਆਸਟਰੀਆ ਦੇ ਡੋਮਨਿਕ ਥੀਮ ਨਾਲ ਫੈਸਲਾਕੁੰਨ ਮੁਕਾਬਲੇ ਤੋਂ ਬਾਅਦ ਜਿੱਤੀ ਫਰੈਂਚ ਓਪਨ ਦੀ ਟਰਾਫ਼ੀ ਨਾਲ ਫ਼ੋਟੋ ਖਿਚਵਾਉਂਦੇ ਹੋਏ। ਇਹ ਮੁਕਾਬਲਾ ਪੈਰਿਸ ਵਿੱਚ ਹੋਇਆ।
ਪ੍ਰਿੰਸ ਚਾਰਲਸ ਆਪਣੇ ਚਿਹਰੇ ਸਾਹਮਣੇ ਮਖੌਟਾ ਫੜ ਕੇ ਖੜ੍ਹੇ ਹਨ। ਪ੍ਰਿੰਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਡਚੇਸ ਆਫ਼ ਕੌਰਨਵਾਲ ਲੰਡਨ ਵਿਚਲੇ ਕਲਾਰੰਸ ਹਾਊਸ ਵਿੱਚ ''ਦਿ ਐਲੀਫੈਂਟ ਫੈਮਲੀ ਐਨੀਮਲ ਬਾਲ'' ਸ਼ਾਮਲ ਹੋ ਰਹੇ ਸਨ।
ਐਲੀਫੈਂਟ ਫੈਮਲੀ ਏਸ਼ੀਆਈ ਹਾਥੀ ਨੂੰ ਬਚਾਉਣ ਲਈ ਕਾਰਜਸ਼ੀਲ ਇੱਕ ਕੌਮਾਂਤਰੀ ਗੈਰ-ਸਰਕਾਰੀ ਸੰਗਠਨ ਹੈ।
ਇਹ ਵੀ ਪੜ੍ਹੋ:
- ਜਦੋਂ ਨਵਜੋਤ ਸਿੱਧੂ ਦੇ ਆਊਟ ਹੋਣ ’ਤੇ ਭਾਰਤ ਹੱਥੋਂ ਮੈਚ ਫਿਸਲਿਆ
- ਕ੍ਰਿਕਟ ਵਿਸ਼ਵ ਕੱਪ 2019 ਦੇ ਮੈਚਾਂ ਦਾ ਪੂਰਾ ਵੇਰਵਾ
- ਜਦੋਂ ਵਿਰਾਟ ਕੋਹਲੀ ਆਪਣੇ ਕੋਚ ਨੂੰ ਫੋਨ ਕਰਕੇ ਰੋਏ
ਤੁਹਾਨੂੰਇਹ ਵੀਡੀਓ ਵੀ ਪਸੰਦ ਆ ਸਕਦੇ ਹਨ
https://www.youtube.com/watch?v=xWw19z7Edrs&t=1s
https://www.youtube.com/watch?v=q3i3eK-dMrk
https://www.youtube.com/watch?v=rgOFp0tRcg8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)