ਵਿਸ਼ਵ ਕੱਪ 2019: ਇਹ ਅੰਗ੍ਰੇਜ਼ੀ ਮੌਸਮ ਸਮਝ ਤੋਂ ਬਾਹਰ ਕਿਉਂ ਹੈ?
Saturday, Jun 15, 2019 - 09:48 AM (IST)


ਪਿਛਲੇ ਦੋ ਦਿਨ ਲਗਭਗ ਯਾਤਰਾ ''ਚ ਹੀ ਲੰਘੇ, ਇੱਕ ਦੇਸ ਤੋਂ ਦੂਜੇ ਦੇਸ ਦੀ ਉਡਾਣ, ਮਹਾਂਦੀਪਾਂ ਨੂੰ ਪਾਰ ਕਰਨਾ ਅਤੇ ਫਿਰ ਦੋ ਵਿਸ਼ਵ ਕੱਪ ਮੇਜ਼ਬਾਨ ਸ਼ਹਿਰਾਂ ਦੀ ਯਾਤਰਾ ਕਰਨਾ।
ਇਹ ਬੇਹੱਦ ਥਕਾਣ ਭਰਿਆ ਸੀ ਪਰ ਜਦੋਂ ਤੁਸੀਂ ਆਪਣੇ ਸੁਪਨਿਆਂ ਦੇ ਮੈਚ ਲਈ ਉਤਸ਼ਾਹਿਤ ਹੁੰਦੇ ਹੋ ਤਾਂ ਕੁਝ ਵੀ ਅਸੰਭਵ ਨਹੀਂ ਲਗਦਾ।
16 ਜੂਨ ਯਾਨਿ ਐਤਵਾਰ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਵਿਚਾਲੇ ਮੈਚ ਲਈ ਮੈਂ ਅੱਜ ਨਾਟਿੰਘਮ ਤੋਂ ਮੈਨਚੈਸਟਰ ਦਾ ਸਫ਼ਰ ਕੀਤਾ। ਇਹ ਮੈਚ ਮੈਨਚੈਸਟਰ ਦੇ ਪ੍ਰਸਿੱਧ ਸਟੇਡੀਅਮ ਓਲਡ ਟਰੈਫੌਰਡ ''ਚ ਹੋਣ ਜਾ ਰਿਹਾ ਹੈ।
ਪਰ ਇਸ ਦੇ ਨਾਲ ਹੀ ਦੂਜੇ ਦਿਨ ਵੀ ਮੈਨੂੰ ਇਸ ਅੰਗ੍ਰੇਜ਼ੀ ਮੌਸਮ ਨੇ ਨਿਰਾਸ਼ ਨਹੀਂ ਕਰਨ ਦਾ ਫ਼ੈਸਲਾ ਲਿਆ ਹੈ ਤੇ ਚਾਂਦੀ ਵਰਗਾ ਦਿਨ ਚੜਿਆ ਰਿਹਾ।
ਬਰਸਾਤ, ਬਰਸਾਤ...
ਜਦੋਂ ਮੈਂ ਸਵੇਰੇ ਉਠਿਆ ਤਾਂ ਕੁਝ ਪਲ ਲਈ ਮੈਨੂੰ ਲੱਗਿਆ ਕਿ ਜਿਵੇਂ ਮੈਂ ਮੁੰਬਈ ਵਿੱਚ ਹਾਂ ਅਤੇ ਮਾਨਸੂਨ ਆ ਗਿਆ ਹੈ।
ਪਰ ਛੇਤੀ ਹੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਅਜੇ ਤੱਕ ਨਾਟਿੰਘਮ ''ਚ ਹੀ ਹਾਂ, ਨਾ ਕਿ ਮੁੰਬਈ ''ਚ।
ਇਹ ਵੀ ਪੜ੍ਹੋ-
- ''ਮਿਸ਼ਨ ਫ਼ਤਿਹ'': ਨਿਆਣਾ ਤਾਂ ਰੱਬ ਕੋਲ ਚਲਾ ਗਿਆ ਪਰ ਖੱਡੇ ਵਿੱਚ ਕੌਣ ਰਹਿ ਗਿਆ
- ਚੰਦਰਯਾਨ-2 ਦੀ ਕਮਾਨ ਸੰਭਾਲਣ ਵਾਲੀਆਂ ਔਰਤਾਂ
- ਬਿਸ਼ਕੇਕ ਸੰਮੇਲਨ ਵਿੱਚ ਮੋਦੀ ਨੇ ਦਿੱਤਾ ‘HEALTH’ ਮੰਤਰ
- ''ਮੇਰਾ ਪੁੱਤਰ ਹੁਸ਼ਿਆਰ ਸੀ ਪਰ ਕਿਸਮਤ ਧੋਖਾ ਦੇ ਗਈ''
ਬੀਤੇ ਦਿਨ ਤੱਕ ਨਾਟਿੰਘਮ ''ਚ ਮੀਂਹ ਨਹੀਂ ਰੁਕਿਆ, ਜਦੋਂ ਮੈਂ ਅਤੇ ਮੇਰੇ ਵੀਡੀਓ ਪੱਤਰਕਾਰ ਕੇਵਿਨ ਮੈਨਚੇਸਟਰ ਲਈ ਟਰੇਨ ''ਚ ਸਫ਼ਰ ਕਰ ਰਹੇ ਸਨ ਤਾਂ ਉੱਥੇ ਇੱਕ ਭਾਰਤੀ ਪਰਿਵਾਰ ਵੀ ਬੈਠਿਆ ਹੋਇਆ ਸੀ।
ਅਖਿਲ ਅਤੇ ਜਯੋਤੀ ਆਪਣੇ ਦੋ ਪੁਤਰਾਂ ਨਾਲ ਭਾਰਤ-ਪਾਕਿਸਤਾਨ ਦਾ ਮੈਚ ਦੇਖਣ ਲਈ ਮੈਨਚੈਸਟਰ ਵੱਲ ਹੀ ਜਾ ਰਹੇ ਸਨ। ਅਖਿਲ ਨੇ ਮੈਨੂੰ ਜਾਣਕਾਰੀ ਦਿੱਤੀ, ਬਲਕਿ ਕਹਾਂਗਾ ਕਿ ਖੁਸ਼ਖਬਰੀ ਦਿੱਤੀ, "ਮੈਨਚੈਸਟਰ ''ਚ ਮੀਂਹ ਨਹੀਂ ਪੈ ਰਿਹਾ।"
ਇਹ ਦੱਸਦਿਆਂ ਹੋਇਆ ਇਨ੍ਹਾਂ ਮੁਸਕਰਾਇਆ ਕਿ ਮੈਂ ਸਮਝ ਸਕਦਾ ਸੀ ਕਿ ਉਹ ਕੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ।
ਮੀਂਹ ਨੇ ਇਸ ਵਿਸ਼ਵ ਕੱਪ ਦਾ ਮਜ਼ਾ ਕਿਰਕਿਰਾ ਕਰ ਦਿੱਤਾ ਹੈ ਅਤੇ ਕ੍ਰਿਕਟ ਪ੍ਰੇਮੀਆਂ ''ਚ ਬੇਹੱਦ ਨਿਰਾਸ਼ਾ ਹੈ।
ਅਸੀਂ ਮੈਚ ਅਤੇ ਮੌਸਮ ਬਾਰੇ ਗੱਲਬਾਤ ਕਰ ਰਹੇ ਸੀ ਕਿ ਇਸ ਦੌਰਾਨ ਕੇਵਿਨ ਨੇ ਸਾਨੂੰ ਕੁਝ ਜਾਣਕਾਰੀ ਦਿੱਤੀ, ਜੋ ਕਿ ਇਸ ਵਾਰ ਖੁਸ਼ਖ਼ਬਰੀ ਵਾਂਗ ਨਹੀਂ ਸੀ।

ਬਰਤਾਨਵੀਂ ਮੂਲ ਦੇ ਕੇਵਿਨ ਨੇ ਸਹਿਜ-ਸੁਭਾਅ ਨਾਲ ਕਿਹਾ, "ਤੁਸੀਂ ਖੁਸ਼ ਹੋ ਕਿ ਅੱਜ ਮੈਨਚੈਸਟਰ ''ਚ ਮੀਂਹ ਨਹੀਂ ਪੈ ਰਿਹਾ ਪਰ ਮੌਸਮ ਸਬੰਧ ਭਵਿੱਖਬਾਣੀ ਇਹ ਦੱਸਦੀ ਹੈ ਕਿ ਅੱਜ ਯਾਨਿ ਸ਼ਨਿੱਚਰਵਾਰ ਤੇ ਐਤਵਾਰ ਦੁਪਹਿਰ ਦੋ ਵਜੇ ਤੋਂ ਬਾਅਦ ਜ਼ੋਰਦਾਰ ਮੀਂਹ ਪੈ ਸਕਦਾ ਹੈ। ਇਹ ਸੁਣਦਿਆਂ ਹੀ ਅਖਿਲ ਦੇ ਚਿਹਰੇ ਤੋਂ ਆਸ ਤੇ ਖੁਸ਼ੀ ਦੇ ਬੱਦਲ ਛੱਟ ਗਏ ਸਨ।"
ਠੀਕ 8 ਘੰਟਿਆਂ ਬਾਅਦ ਮੈਂ ਵੀ ਉਸੇ ਅਹਿਸਾਸ ਨੂੰ ਮਹਿਸੂਸ ਕੀਤਾ। ਅੱਜ ਮੀਂਹ ਪੈਣ ਵਾਲਾ ਹੈ ਸੁਣ ਕੇ ਭਾਰਤ ਅਤੇ ਪਾਕਿਸਤਾਨੀ ਕ੍ਰਿਕਟ ਪ੍ਰੇਮੀਆਂ ਨੂੰ ਰਾਹਤ ਮਿਲੀ ਹੈ। ਉਹ ਇਹ ਆਸ ਕਰ ਰਹੇ ਹਨ ਕਿ ਮੌਸਮ ਸਾਫ ਰਹੇਗਾ।
ਸੋਸ਼ਲ ਮੀਡੀਆ ''ਤੇ ਗ਼ਲਤ ਸਮੇਂ ਤੇ ਗਲਤ ਥਾਵਾਂ ''ਤੇ ਮੈਚ ਕਰਵਾਉਣ ਲਈ ਆਈਸੀਸੀ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ।
ਪਰ ਇਹ ਸਮਝਣਾ ਦਿਲਚਸਪ ਹੈ ਕਿ ਲੰਡਨ ''ਚ ਅਜਿਹਾ ਕਿਉਂ ਹੁੰਦਾ ਹੈ।
ਇੰਗਲੈਂਡ ''ਚ ਮੌਸਮ ਵਧੇਰੇ ਕਿਵੇਂ ਅਤੇ ਕਿਉਂ ਬਦਲਦਾ ਹੈ
ਕੇਵਿਨ ਨੇ ਮੈਨੂੰ ਆਈਡੀਆ ਦਿੱਤਾ, "ਜੇਕਰ ਤੁਸੀਂ ਕਿਸੇ ਬਰਤਾਨਵੀਂ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਮੌਸਮ ਬਾਰੇ ਗੱਲ ਕਰ ਕੇ ਸ਼ੁਰੂਆਤ ਕਰੋ।"
ਮੈਂ ਇਸ ਆਈਡੀਆ ''ਤੇ ਅਮਲ ਕਰਨ ਬਾਰੇ ਸੋਚਿਆ ਅਤੇ ਕੇਵਿਨ ਤੋਂ ਬਿਹਤਰ ਮੈਨੂੰ ਇਹ ਮੌਸਮੀ ਫਾਰਮੂਲੇ ਬਾਰੇ ਹੋਰ ਕੌਣ ਸਮਝਾ ਸਕਦਾ ਸੀ?
ਇਹ ਵੀ ਪੜ੍ਹੋ-
- ਅਮਿਤ ਸ਼ਾਹ ਨੂੰ ਕਾਲੇ ਝੰਡੇ ਦਿਖਾਉਣ ਵਾਲੀ ਵਿਦਿਆਰਥਣ ਸਸਪੈਂਡ
- ਇਸ ਦਲਿਤ ਵਿਦਿਆਰਥੀ ਦਾ ਪਿੱਛਾ ਜਾਤੀਵਾਦ ਨੇ ਅਮਰੀਕਾ ਵਿੱਚ ਵੀ ਨਹੀਂ ਛੱਡਿਆ
- ਤਣਾਅ ਦੂਰ ਕਰਨ ਦਾ ਸਸਤਾ ਤੇ ਟਿਕਾਊ ਤਰੀਕਾ
- ਮੋਦੀ ਨੇ ਪਹਿਲੇ ਵਿਦੇਸ਼ੀ ਦੌਰੇ ਲਈ ਮਾਲਦੀਵ ਕਿਉਂ ਚੁਣਿਆ
ਇੰਗਲੈਂਡ ਇੱਕ ਦੀਪ ਹੈ ਜੋ ਕਿ 4 ਖੇਤਰਾਂ ਨਾਲ ਘਿਰਿਆ ਹੋਇਆ ਹੈ। ਉੱਤਰ ''ਚ ਆਰਕਟਿਕ ਹੈ, ਪੱਛਮ ''ਚ ਅਟਲਾਂਟਿਕ ਓਸ਼ਨ, ਇਸ ਦੇ ਪੂਰਬ ''ਚ ਪੂਰਾ ਯੂਰਪ ਅਤੇ ਹੇਠਾਂ ਸਾਊਥ ''ਚ ਟਰੋਪੀਕਲ ਅਫਰੀਕਾ।
ਹਰੇਕ ਖੇਤਰ ''ਤੋਂ ਵੱਖਰੀਆਂ ਹਵਾਵਾਂ ਆਉਂਦੀਆਂ ਹਨ ਅਤੇ ਇੰਗਲੈਂਡ ਉੱਤੇ ਮੰਡਰਾਉਂਦੀਆਂ ਹਨ ਅਤੇ ਇਨ੍ਹਾਂ ਹਵਾਵਾਂ ਦੇ ਟਕਰਾਉਣ ਕਾਰਨ ਹੀ ਮੌਸਮ ''ਚ ਅਚਾਨਕ ਬਦਲਾਅ ਆਉਂਦਾ ਹੈ।
ਜਿਸ ਹਵਾ ਦਾ ਪ੍ਰਵਾਹ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ ਮੌਸਮ ਉਸੇ ਰੁੱਤ ਦਾ ਹੋ ਜਾਂਦਾ ਹੈ। ਇਹ ਇੰਗਲੈਂਡ ''ਚ ਗਰਮੀਆਂ ਦੀ ਰੁੱਤ ਮੰਨੀ ਜਾਂਦੀ ਹੈ ਪਰ ਪੱਛਮ ਤੇ ਉੱਤਰ ''ਚੋਂ ਆਉਣ ਵਾਲੀਆਂ ਹਵਾਵਾਂ ਇੱਕ-ਦੂਜੇ ਨਾਲ ਟਕਰਾ ਰਹੀਆਂ ਹਨ ਅਤੇ ਇਸ ਕਾਰਨ ਮੀਂਹ ਪੈ ਰਿਹਾ ਹੈ ਤੇ ਠੰਢ ਹੈ।
ਸੱਚ ਦੱਸਾਂ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਹੜੀ ਰੁੱਤ ਚੱਲ ਰਹੀ ਹੈ। ਲੰਡਨ ''ਚ ਲਗਾਤਾਰ ਮੀਂਹ ਪੈਂਦਾ ਰਹਿੰਦਾ ਹੈ। ਇਹੀ ਕਾਰਨ ਹੈ ਇੱਥੋਂ ਦੇ ਲੋਕ ਇੱਥੇ ਛੱਤਰੀ ਲੈ ਕੇ ਘੁੰਮਦੇ ਹਨ।
ਕੀ ਐਤਵਾਰ ਨੂੰ ਮੀਂਹ ਪਵੇਗਾ?
ਫਿਲਹਾਲ ਸ਼ੁੱਕਰਵਾਰ ਮੈਨਚੈਸਟਰ ''ਚ ਮੀਂਹ ਪੈ ਰਿਹਾ ਸੀ ਅਤੇ ਮੌਸਮ ਦੀ ਭਵਿੱਖਬਾਣੀ ਮੁਤਾਬਕ ਇਹ ਸ਼ਨਿੱਚਰਵਾਰ ਤੱਕ ਪਵੇਗਾ।
ਪਰ ਐਤਵਾਰ ਸਵੇਰ ਅਤੇ ਦੁਪਹਿਰ ਤੱਕ ਮੌਸਮ ਸੁੱਕਾ ਰਹਿਣ ਦੀ ਆਸ ਹੈ। ਮੌਸਮ ਦੀ ਭਵਿੱਖਬਾਣੀ ਮੁਤਾਬਕ ਐਤਵਾਰ ਦੁਪਹਿਰ 2 ਵਜੇ ਤੋਂ ਬਾਅਦ ਮੀਂਹ ਪੈ ਸਕਦਾ ਹੈ ਪਰ ਇਸ ਬਾਰੇ ਅਜੇ ਨਹੀਂ ਕਿਹਾ ਜਾ ਸਕਦਾ ਹੈ ਮੀਂਹ ਪਵੇਗਾ ਜਾਂ ਕਿਣ-ਮਿਣ ਰਹੇਗੀ।
ਕਾਰ ਦੇ ਡਰਾਈਵਰ ਸ਼ਾਹਿਦ ਨੇ ਸਵੇਰੇ ਇੱਕ ਵਾਜ਼ਿਬ ਗੱਲ ਦੱਸੀ। ਉਹ ਲੰਡਨ ਵਿੱਚ ਜੰਮਿਆ-ਪਲਿਆ ਹੈ ਪਰ ਉਸ ਦੀ ਪਰਿਵਾਰ ਪਾਕਿਸਤਾਨ ਦੇ ਇਸਲਾਮਾਬਾਦ ਤੋਂ ਹੈ।
ਉਸ ਨੇ ਕਿਹਾ, "ਕੋਈ ਫਰਕ ਨਹੀਂ ਪੈਂਦਾ, ਆਈਸੀਸੀ ਨੂੰ ਮੈਚ ਕਰਵਾਉਣਾ ਚਾਹੀਦਾ ਹੈ, ਜੇਕਰ 5 ਓਵਰਾਂ ਦਾ ਨਹੀਂ ਹੁੰਦਾ ਤਾਂ 20 ਓਵਰ ਹੀ ਕਰਵਾਏ ਪਰ ਮੈਚ ਹੋਣਾ ਚਾਹੀਦਾ ਹੈ।"
ਇਹ ਤਾਂ ਐਂਵੇ ਸੀ ਜਿਵੇਂ ਕਿਹਾ ਜਾਂਦਾ ਹੈ, ''ਸ਼ੋਅ ਮਸਟ ਗੋ ਆਨ''...ਪਰ ਇਸ ਦੇ ਨਾਲ ਹੀ ਇੱਥੇ ਮੈਨਚੈਸਟਰ ''ਚ ਫਿਲਹਾਲ ਬਰਸਾਤ ਦਾ ਨਾਚ ਹੋ ਰਿਹਾ ਅਤੇ ਸਮਾਂ ਹੀ ਸਾਨੂੰ ਦੱਸ ਸਕਦਾ ਹੈ ਕਿ ਮੀਂਹ ਦੇਵਤਾ ਸਾਥੋਂ ਖੁਸ਼ ਹੁੰਦੇ ਹੋਣਗੇ ਅਤੇ ਕੀ ਭਾਰਤ-ਪਾਕਿਸਤਾਨ ਇੱਕ ਸ਼ਾਨਦਾਰ ਪ੍ਰਦਰਸ਼ਨ ਕਰ ਸਕਣਗੇ।
ਇਹ ਵੀ ਪੜ੍ਹੋ-
- ਭਾਰਤ ਨੂੰ ਪਹਿਲਾ ਮੈਚ ਜਿਤਾਉਣ ਵਾਲੇ ਚਾਰ ਹੀਰੋ
- ਕ੍ਰਿਕਟ ਵਿਸ਼ਵ ਕੱਪ 2019 ਦੇ ਮੈਚਾਂ ਦਾ ਪੂਰਾ ਵੇਰਵਾ
- ਸਾਊਥਹੈਂਪਟਨ ''ਚ ਟੀਮ ਇੰਡੀਆ ਦੇ ਫੈਨ ਭਰਨਗੇ ਜੋਸ਼
- ICC ਨੂੰ ਧੋਨੀ ਦੇ ਦਸਤਾਨਿਆਂ ''ਤੇ ਇਤਰਾਜ਼ ਕਿਉਂ?
ਇਹ ਵੀਡੀਓ ਵੀ ਜ਼ਰੂਰ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=2D_jjXYPh_0
https://www.youtube.com/watch?v=zkePKNLPHTY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)