ਨੀਦਰਲੈਂਡ ''''ਚ ਗੋਲੀਬਾਰੀ ਦੀ ਘਟਨਾ ਅੱਤਵਾਦੀ: ਸ਼ੱਕੀ ਵਿਅਕਤੀ ਦੀ ਚਿੱਠੀ ਦਾ ਖ਼ੁਲਾਸਾ

Tuesday, Mar 19, 2019 - 08:45 PM (IST)

ਬੀਤੇ ਦਿਨੀਂ ਨੀਦਰਲੈਂਡ ਵਿੱਚ ਹੋਈ ਫਾਈਰਿੰਗ ''ਚ ਮਾਰੇ ਗਏ ਤਿੰਨ ਲੋਕਾਂ ਬਾਰੇ ਜਾਂਚ ਕਰ ਰਹੇ ਸਰਕਾਰੀ ਵਕੀਲਾਂ ਨੂੰ ਹਮਲਾਵਰ ਦੀ ਗੱਡੀ ਵਿੱਚੋਂ ਇੱਕ ਚਿੱਠੀ ਮਿਲੀ ਹੈ ਅਤੇ ਇਹ ਉਹ ਇੱਕ ਕਾਰਨ ਹੈ ਜਿਸਦੇ ਕਾਰਨ ਅੱਤਵਾਦੀ ਦੇ ਮੰਤਵ ਨੂੰ ਗੰਭੀਰ ਰੂਪ ਵਿੱਚ ਲਿਆ ਜਾ ਰਿਹਾ ਹੈ।

ਯੂਟਰੇਖਟ ਵਿੱਚ ਹੋਈ ਫਾਇਰਿੰਗ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।

ਸੋਮਵਾਰ ਸ਼ਾਮ ਨੂੰ ਤੁਰਕੀ ਦੇ ਸ਼ੱਕੀ ਗੋਕਮੈਨ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਅਜੇ ਤੱਕ ਉਸਦੇ ਅਤੇ ਪੀੜਤਾਂ ਵਿਚਾਲੇ ਕਿਸੇ ਤਰ੍ਹਾਂ ਦਾ ਕਨੈਕਸ਼ਨ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ:

ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਜਦੋਂ ਤਾਨਿਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਉਦੋਂ ਇੱਕ ਬੰਦੂਕ ਮਿਲੀ ਸੀ।

ਉਨ੍ਹਾਂ ਵੱਲੋਂ ਬਿਨਾਂ ਚਿੱਠੀ ਵਿਚਲੀ ਜਾਣਕਾਰੀ ਦਿੱਤੇ ਬਿਆਨ ਦਿੱਤਾ ਗਿਆ,''''ਹੁਣ ਤੱਕ ਅੱਤਵਾਦੀ ਦੇ ਮਕਸਦ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਹੋਰ ਚੀਜ਼ਾਂ ਤੋਂ ਇਲਾਵਾ ਗੱਡੀ ਵਿੱਚ ਮਿਲੀ ਚਿੱਠੀ ਤੱਥਾਂ ਦੀ ਹੋਰ ਪੁਸ਼ਟੀ ਕਰ ਰਹੀ ਹੈ।''''

ਹਾਲਾਂਕਿ ਹੋਰ ਉਦੇਸ਼ਾਂ ਨੂੰ ਖਾਰਜ ਵੀ ਨਹੀਂ ਕੀਤਾ ਜਾ ਸਕਦਾ।

ਸੋਮਵਾਰ ਨੂੰ ਕੀ ਹੋਇਆ

ਸੋਮਵਾਰ ਸਵੇਰੇ 10 ਵਜੇ 45 ਮਿੰਟ ''ਤੇ ਯੂਟਰੇਖਟ ਦੇ ਟਰਾਮ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਜਾਨ ਗਈ ਸੀ। ਇਸ ਘਟਨਾ ਵਿੱਚ ਪੰਜ ਲੋਕ ਜ਼ਖਮੀ ਹੋਏ ਸਨ।

ਨੀਦਰਲੈਂਡ ਵਿੱਚ ਫਾਇਰਿੰਗ
EPA

ਫਾਇਰਿੰਗ ਤੋਂ ਬਾਅਦ ਪੂਰੇ ਨੀਦਰਲੈਂਡਜ਼ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਸੀ। ਸਕੂਲਾਂ, ਮਸਜਿਦਾਂ ਅਤੇ ਸਰਕਾਰੀ ਇਮਾਰਤਾਂ ਵਿੱਚ ਸੁਰੱਖਿਆ ਵਧਾਈ ਗਈ ਸੀ।

ਇੱਕ ਚਸ਼ਮਦੀਦ ਨੇ ਡੱਚ ਨਿਊਜ਼ ਸਾਈਟ NU.nl. ਨੂੰ ਦੱਸਿਆ ਸੀ,''''ਹਮਲਾਵਰ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ।''''

ਇਹ ਘਟਨਾ 24 ਓਕਟੋਬਰਪਲੇਨ ਜੰਕਸ਼ਨ ਦੇ ਨੇੜੇ ਵਾਪਰੀ।

ਇਹ ਵੀ ਪੜ੍ਹੋ:

ਇੱਕ ਹੋਰ ਚਸ਼ਮਦੀਦ ਨੇ ਡੱਚ ਪੁਲਿਸ ਬਰੋਡਕਾਸਟਰ NOS ਨੂੰ ਦੱਸਿਆ ਸੀ ਕਿ ਉਸ ਨੇ ਇੱਕ ਜ਼ਖ਼ਮੀ ਔਰਤ ਨੂੰ ਦੇਖਿਆ ਜਿਸਦੇ ਕੱਪੜੇ ਅਤੇ ਹੱਥ ਖ਼ੂਨ ਨਾਲ ਭਰੇ ਸਨ।

ਇਸ ਹਮਲੇ ਤੋਂ ਬਾਅਦ ਸ਼ਹਿਰ ਭਰ ਵਿੱਚ ਟਰਾਮ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

https://www.youtube.com/watch?v=y1mc7wJZU-k

https://www.youtube.com/watch?v=V7SZMUjwvwo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News