ਰਾਹੁਲ ਗਾਂਧੀ ਦੀ ਗੁਜਰਾਤ ਰੈਲੀ ਵਿੱਚ ''''ਮੋਦੀ-ਮੋਦੀ'''' ਦੇ ਨਾਅਰੇ ਲੱਗਣ ਦਾ ਸੱਚ - ਫੈਕਚ ਚੈੱਕ

Monday, Mar 18, 2019 - 07:00 PM (IST)

ਸੋਸ਼ਲ ਮੀਡੀਆ ''ਤੇ ਵਾਇਰਲ ਇੱਕ ਵੀਡੀਓ ਦੇ ਜ਼ਰੀਏ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਹਾਲ ਹੀ ਦੀ ਗੁਜਰਾਤ ਰੈਲੀ ਵਿੱਚ ''ਮੋਦੀ-ਮੋਦੀ'' ਦੇ ਨਾਅਰੇ ਲਗਾਏ ਗਏ ਸਨ।

ਵਾਇਰਲ ਵੀਡੀਓ ਵਿੱਚ ਓਬੀਸੀ ਨੇਤਾ ਅਤੇ ਗੁਜਰਾਤ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਲਪੇਸ਼ ਠਾਕੋਰ ਮੰਚ ਤੋਂ ਲੋਕਾਂ ਨੂੰ ਸੰਬੋਧਿਤ ਕਰਦੇ ਦਿਖਦੇ ਹਨ।

ਵੀਡੀਓ ਵਿੱਚ ਦਿਖਦਾ ਹੈ ਕਿ ਠਾਕੋਰ ਮੰਚ ਤੋਂ ਜਨਤਾ ਨੂੰ ''ਰਾਹੁਲ ਗਾਂਧੀ ਜ਼ਿੰਦਾਬਾਦ'' ਦੇ ਨਾਅਰੇ ਲਗਾਉਣ ਲਈ ਕਹਿ ਰਹੇ ਹਨ, ਪਰ ਜਵਾਬ ਵਿੱਚ ''ਮੋਦੀ-ਮੋਦੀ'' ਦੇ ਨਾਅਰੇ ਸੁਣਾਈ ਦਿੰਦੇ ਹਨ।

40 ਸੈਕਿੰਡ ਦੇ ਇਸ ਵੀਡੀਓ ਵਿੱਚ ਵੀਡੀਓ ਨੂੰ ਦੇਖ ਕੇ ਅਜਿਹਾ ਲਗਦਾ ਹੈ ਕਿ ਅਲਪੇਸ਼ ਠਾਕੋਰ ਲੋਕਾਂ ਦੇ ਇਸ ਜਵਾਬ ਤੋਂ ਨਾਰਾਜ਼ ਹੋ ਜਾਂਦੇ ਹਨ ਅਤੇ ਲੋਕਾਂ ਨੂੰ ਚੁੱਪ ਹੋਣ ਲਈ ਕਹਿੰਦੇ ਹਨ।

ਇਹ ਵੀ ਪੜ੍ਹੋ:

''ਅਗਲੇ 20 ਸਾਲ ਤੱਕ ਮੋਦੀ'' ਵਰਗੇ ਸੱਜੇਪੱਖੀ ਰੁਝਾਨ ਵਾਲੇ ਕਈ ਵੱਡੇ ਫੇਸਬੁੱਕ ਪੇਜ ਹਨ ਜਿਨ੍ਹਾਂ ਨੇ ਬੀਤੇ ਤਿੰਨ ਦਿਨਾਂ ਵਿੱਚ ਇਸ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਲੱਖਾਂ ਵਾਰ ਇਸ ਵੀਡੀਓ ਨੂੰ ਦੇਖਿਆ ਜਾ ਚੁੱਕਿਆ ਹੈ।

ਪਰ ਇਹ ਵੀਡੀਓ ਫਰਜ਼ੀ ਹੈ ਅਤੇ ਐਡੀਟਿੰਗ ਦੀ ਮਦਦ ਨਾਲ ਇਸ ਝੂਠੇ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ।

ਰਾਹੁਲ ਗਾਂਧੀ
Reuters

ਦੋ ਸਾਲ ਪੁਰਾਣੇ ਵੀਡੀਓ ਨਾਲ ਛੇੜਛਾੜ

ਆਪਣੀ ਪੜਤਾਲ ਵਿੱਚ ਅਸੀਂ ਦੇਖਿਆ ਕਿ ਇਹ ਵੀਡੀਓ ਰਾਹੁਲ ਗਾਂਧੀ ਦੀ ਹਾਲ ਹੀ ਦੀ ਗੁਜਰਾਤ ਰੈਲੀ ਦਾ ਨਹੀਂ, ਸਗੋਂ ਦੋ ਸਾਲ ਪੁਰਾਣਾ ਹੈ।

ਇਹ ਵੀਡੀਓ ਗੁਜਰਾਤ ਦੇ ਗਾਂਧੀਨਗਰ ਵਿੱਚ 23 ਅਕਤੂਬਰ 2017 ਨੂੰ ਹੋਏ ਕਾਂਗਰਸ ਪਾਰਟੀ ਦੇ ''ਨਵਸ੍ਰਿਜਨ ਜਨਾਦੇਸ਼ ਮਹਾਸੰਮੇਲਨ'' ਦਾ ਹੈ।

ਇਸ ਸੰਮੇਲਨ ਦੀ ਫਾਈਲ ਫੁਟੇਜ ਦੇਖ ਕੇ ਪਤਾ ਲਗਦਾ ਹੈ ਕਿ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਦੇ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਐਡੀਟਿੰਗ ਦੀ ਮਦਦ ਨਾਲ ''ਮੋਦੀ-ਮੋਦੀ ਦੇ ਨਾਅਰੇ'' ਵੀਡੀਓ ਵਿੱਚ ਜੋੜੇ ਗਏ ਹਨ।

ਇਹ ਵੀ ਪੜ੍ਹੋ:

ਪ੍ਰੋਗਰਾਮ ਦੇ ਅਸਲੀ ਵੀਡੀਓ ਵਿੱਚ ਅਲਪੇਸ਼ ਠਾਕੋਰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦਾ ਮੰਚ ''ਤੇ ਅਧਿਕਾਰਤ ਤੌਰ ਉੱਤੇ ਸਵਾਗਤ ਕਰਨ ਤੋਂ ਬਾਅਦ ਮਾਈਕ ਵੱਲ ਵੱਧਦੇ ਹਨ।

ਸੰਮੇਲਨ ਦੇ 12ਵੇਂ ਮਿੰਟ ਵਿੱਚ ਉਹ ਮੰਚ ਤੋਂ ਜਨਤਾ ਨੂੰ ਸ਼ਾਂਤ ਰਹਿਣ ਲਈ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਅਲਪੇਸ਼ ਠਾਕੋਰ ਅਤੇ ਰਾਹੁਲ ਗਾਂਧੀ ਦਾ ਸਨਮਾਨ ਕਰਦੇ ਹਨ ਤਾਂ ਭੀੜ ਤੋਂ ਕੋਈ ਆਵਾਜ਼ ਨਹੀਂ ਆਉਣੀ ਚਾਹੀਦੀ।

ਇਸ ਤੋਂ ਬਾਅਦ ਅਲਪੇਸ਼ ਠਾਕੋਰ ਕਹਿੰਦੇ ਹਨ ਕਿ ''ਸੱਜੇ ਪਾਸਿਓਂ ਅਜੇ ਵੀ ਆਵਾਜ਼ ਆ ਰਹੀ ਹੈ''। ਲੋਕ ਉਨ੍ਹਾਂ ਦੀ ਇਹ ਆਵਾਜ਼ ਸੁਣ ਕੇ ਚੁੱਪ ਹੋ ਜਾਂਦੇ ਹਨ ਅਤੇ ਕਰੀਬ 10 ਸੈਕਿੰਡ ਬਾਅਦ ਅਲਪੇਸ਼ ਠਾਕੁਰ ਆਪਣਾ ਭਾਸ਼ਣ ਸ਼ੁਰੂ ਕਰਦੇ ਹਨ।

ਪਰ ਪ੍ਰੋਗਰਾਮ ਦੇ ਅਸਲੀ ਵੀਡੀਓ ਵਿੱਚ ਇਸ ਦੌਰਾਨ ਕਦੇ ਵੀ ਮੋਦੀ-ਮੋਦੀ ਦੇ ਨਾਅਰੇ ਸੁਣਾਈ ਨਹੀਂ ਦਿੱਤੇ। ਐਡੀਟਿੰਗ ਦੀ ਮਦਦ ਨਾਲ ਇਸ ਵੀਡੀਓ ਵਿੱਚ ਨਾ ਸਿਰਫ਼ ''ਮੋਦੀ-ਮੋਦੀ'' ਦੇ ਨਾਅਰੇ ਸ਼ਾਮਲ ਕੀਤੇ ਗਏ, ਸਗੋਂ ਪ੍ਰੋਗਰਾਮ ਦੀ ਤਰੀਕ ਅਤੇ ਨਾਮ ਵੀ ਹਟਾ ਦਿੱਤਾ ਗਿਆ ਹੈ।

ਗੁਜਰਾਤ ਕਾਂਗਰਸ ਦੇ ਯੂ-ਟਿਯੂਬ ਪੇਜ ''ਤੇ ਪ੍ਰੋਗਰਾਮ ਦੇ ਅਸਲੀ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ।

https://www.youtube.com/watch?v=IX9iAy1faAA&feature=youtu.be&t=1982

ਤੁਸੀਂ ਇਹ ਵੀਡੀਓ ਦੇਖ ਸਕਦੇ ਹੋ

https://www.youtube.com/watch?v=xWw19z7Edrs

https://www.youtube.com/watch?v=V7SZMUjwvwo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News