ਬ੍ਰੇਕਿੰਗ ਨਿਊਜ਼: ਨੀਂਦਰਲੈਂਡ ਵਿੱਚ ਫਾਇਰਿੰਗ ਦੀ ਖ਼ਬਰ, ਕਈ ਜ਼ਖ਼ਮੀ

Monday, Mar 18, 2019 - 04:30 PM (IST)

ਨੀਦਰਲੈਂਡ
BBC

ਨੀਦਰਲੈਂਡ ਦੇ ਯੂਟਰੈਕਟ ਸ਼ਹਿਰ ਵਿੱਚ ਇੱਕ ਸ਼ਖਸ ਵੱਲੋਂ ਟਰਾਮ ਸਟੇਸ਼ਨ ''ਤੇ ਯਾਤਰੀਆਂ ''ਤੇ ਫਾਇਰਿੰਗ ਕੀਤੇ ਜਾਣ ਦੀ ਖ਼ਬਰ ਹੈ। ਗੋਲੀਬਾਰੀ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਸਥਾਨਕ ਸਮੇਂ ਮੁਤਾਬਕ ਗੋਲੀਬਾਰੀ 10.45 ਮਿੰਟ ''ਤੇ ਹੋਈ। ਘਟਨਾ ਤੋਂ ਬਾਅਦ ਮੌਕੇ ''ਤੇ ਤਿੰਨ ਹੈਲੀਕਾਪਟਰ ਭੇਜੇ ਗਏ ਹਨ।

ਪੁਲਿਸ ਵੱਲੋਂ ਲੋਕਾਂ ਨੂੰ ਰੋਡ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News