Christchurch shootings: ਸਾਡਾ ਦਿਲ ਤੁਹਾਡੇ ਦੁੱਖ ਨਾਲ ਤੜਫ਼ ਰਿਹਾ ਹੈ - ਜਕੈਂਡਾ ਅਰਡਰਨ

Sunday, Mar 17, 2019 - 08:15 PM (IST)

ਪ੍ਰਧਾਨ ਮੰਤਰੀ ਜਕੈਂਡਾ ਅਰਡਰਨ
Getty Images

ਨਿਊਜ਼ੀਲੈਂਡ ਵਿਚ ਸ਼ੁੱਕਰਵਾਰ ਨੂੰ 50 ਲੋਕਾਂ ਦੀ ਜਾਨ ਲੈਣ ਵਾਲੇ ਦੋ ਮਸਜਿਦਾਂ ਵਿਚ ਹੋਏ ਹਮਲਿਆਂ ਤੋਂ ਬਾਅਦ ਮੁਲਕ ਦੀ ਪ੍ਰਧਾਨ ਮੰਤਰੀ ਜਕੈਂਡਾ ਅਰਡਰਨ ਨੇ ਜਿਸ ਤਰ੍ਹਾਂ ਅਗਵਾਈ ਕੀਤੀ ਉਸਦੀ ਪੂਰੀ ਦੁਨੀਆਂ ਵਿਚ ਪ੍ਰਸ਼ੰਸਾ ਹੋ ਰਹੀ ਹੈ।

ਪ੍ਰਧਾਨ ਮੰਤਰੀ ਨਿੱਜੀ ਤੌਰ ਉੱਤੇ ਲੋਕਾਂ ਨੂੰ ਮਿਲੀ ਅਤੇ ਪੀੜਤ ਪਰਿਵਾਰਾਂ ਨੂੰ ਗਲ਼ ਨਾਲ ਲਾਇਆ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ।

ਪੀੜ੍ਹਤ ਪਰਿਵਾਰਾਂ ਮਿਲ ਕੇ ਜਕੈਂਡਾ ਅਰਡਰਨ ਨੇ ਕਿਹਾ, ''ਸਾਡਾ ਦਿਲ ਤੁਹਾਡੇ ਦੁੱਖ ਨਾਲ ਤੜਫ਼ ਰਿਹਾ ਹੈ। ਅਸੀਂ ਦੁਖੀ ਹਾਂ, ਅਸੀਂ ਬੇਨਿਆਂਈ ਦੇ ਸ਼ਿਕਾਰ ਬਣੇ ਮਹਿਸੂਸ ਕਰ ਰਹੇ ਹਾਂ ਅਤੇ ਰੋਹ ਨਾਲ ਭਰੇ ਹੋਏ ਹਾਂ। ਮੈਂ ਇਹ ਦੁੱਖ ਤੇ ਹੋਰ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ''

'' ਮੈਂ ਤੁਹਾਡੇ ਜੀਆਂ ਨੂੰ ਤਾਂ ਵਾਪਸ ਨਹੀਂ ਲਿਆ ਸਕਦੀ ਪਰ ਤੁਹਾਡੇ ਧਰਮ ਅਤੇ ਤੁਹਾਡੀ ਰੱਖਿਆ ਨੂੰ ਯਕੀਨੀ ਬਣਾਉਣਾ ਮੇਰੀ ਸਭ ਤੋਂ ਮੁੱਢਲੀ ਚਿੰਤਾ ਹੈ। ਮਸਜਿਦਾਂ ਦੀ ਸੁਰੱਖਿਆ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ ਅਤੇ ਪੁਲਿਸ ਅਤੇ ਸਥਾਨਕ ਪ੍ਰਸ਼ਾਸ਼ਨ ਨਾਲ ਮਿਲ ਕੇ ਅਜਿਹੇ ਪ੍ਰਬੰਧ ਕੀਤੇ ਜਾਣਗੇ ਕਿ ਅਜਿਹਾ ਕੁਝ ਦੁਬਾਰਾ ਨਾ ਵਾਪਰੇ''

ਪ੍ਰਧਾਨ ਮੰਤਰੀ ਜਕੈਂਡਾ ਅਰਡਰਨ
Getty Images

ਓਮਰ ਕੂਰੈਸ਼ੀ ਨਾਂ ਦੇ ਟਵਿੱਟਰ ਹੈਂਡਲਰ ਨੇ ਪ੍ਰਧਾਨ ਮੰਤਰੀ ਜਕੈਂਡਾ ਅਰਡਰਨ ਦਾ ਵੀਡੀਓ ਸਾਂਝਾ ਕਰਦਿਆਂ ਕਿਹਾ, ''ਪ੍ਰਧਾਨ ਮੰਤਰੀ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਦਿਲੋਂ ਬੋਲੀ''

https://twitter.com/omar_quraishi/status/1106946036432584707

ਜੈਨ ਖ਼ਾਨ ਨਾਂ ਦੇ ਟਵਿੱਟਰ ਹੈਂਡਲਰ ਨੇ ਆਪਣੇ ਅਕਾਉਂਟ ਉੱਤੇ ਲਿਖਿਆ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਦੁਪੱਟਾ ਲੈ ਕੇ ਅੱਤਵਾਦੀ ਹਮਲੇ ਦੇ ਪੀੜ੍ਹਤਾਂ ਨੂੰ ਮਿਲਣ ਗਈ ਅਤੇ ਮੁਸਲਿਮ ਭਾਈਚਾਰੇ ਲੋਕਾਂ ਨਾਲ ਦੁੱਖ ਸਾਂਝਾ ਕੀਤਾ।

https://twitter.com/ZKhanOfficial/status/1106993499822526466

ਨਾਗਰ ਮੋਰਤੰਜਵੀ ਨੇ ਲਿਖਿਆ ਤਾਕਤਵਰ ਲੀਡਰਸ਼ਿਪ , ''ਪ੍ਰਧਾਨ ਮੰਤਰੀ ਦਾ ਹਿਜਾਬ ਪਾਕੇ ਪੀੜਤਾਂ ਦਾ ਦੁੱਖ ਵੰਡਾਉਣ ਜਾਣਾ ਮੁਸਲਿਮ ਭਾਈਚਾਰੇ ਦੇ ਸਨਮਾਨ ਦਾ ਪ੍ਰਤੀਕ ਹੈ।''

https://twitter.com/NegarMortazavi/status/1106983241221840898

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=aW0UEBkRsZ0

https://www.youtube.com/watch?v=vbJ-uzLN2RU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News