ਯੂਨੀਵਰਸਿਟੀਆਂ ''''ਚ ਦਾਖਲੇ ਦਾ ਫ਼ਰਜੀਵਾੜਾ : ਅਮੀਰਾਂ ਦੇ ਨਲਾਇਕ ਦੀਆਂ ਪੁੱਤ ਕਿਵੇਂ ਮਾਰਦੇ ਨੇ ਹੋਣਹਾਰ ਲੋਕਾਂ ਦਾ ਹੱਕ
Sunday, Mar 17, 2019 - 05:00 PM (IST)
ਅਮਰੀਕਾ ਵਿੱਚ ਇੱਕ ਮਾਂ ਨੇ ਕੁਝ ਨਾਮੀ ਲੋਕਾਂ ਖਿਲਾਫ 500 ਬਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਹੈ। ਇਲਜ਼ਾਮ ਹੈ ਕਿ ਇਨ੍ਹਾਂ ''ਸਾਜਿਸ਼ਕਾਰਾਂ'' ਦੀ ਕਾਰਗੁਜ਼ਾਰੀ ਕਾਰਨ ਉਸ ਦੇ ਪੁੱਤਰ ਨੂੰ ਦੇਸ ਦੀਆਂ ਕਈ ਨਾਮੀ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਨਹੀਂ ਮਿਲ ਸਕਿਆ। ਇਸ ਮਾਂ ਦਾ ਨਾਮ ਜੈਨੀਫ਼ਰ ਕੇ ਟੋਅ ਹੈ।
ਇਲਜ਼ਾਮ ਹੈ ਕਿ ਇਨ੍ਹਾਂ ਨਾਮੀ ਲੋਕਾਂ ਨੇ ਆਪਣੇ ਮੁੰਡੇ-ਕੁੜੀਆਂ ਨੂੰ ਅਮਰੀਕਾ ਦੀਆਂ ਉੱਘੀਆਂ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਦਿਵਾਉਣ ਲਈ ਰਿਸ਼ਵਤ ਦਿੱਤੀ, ਪੇਪਰਾਂ ਵਿੱਚ ਨਕਲ ਕਰਵਾਈ ਤੇ ਜਾਅਲੀ ਦਸਤਾਵੇਜ਼ ਬਣਵਾਏ।
ਜਿਨ੍ਹਾਂ 33 ਜਾਣਿਆਂ ਨੂੰ ਘਪਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਉਨ੍ਹਾਂ ਵਿੱਚ ਕੁਝ ਕੰਪਨੀਆਂ ਦੇ ਸੀਈਓ ਵੀ ਹਨ ਤੇ ਅਦਾਕਾਰ ਵੀ ਹਨ। ਖ਼ਾਸ ਕਰ ਅਦਾਕਾਰਾ ਫੈਲਸਿਟੀ ਹਫ਼ਮੈਨ ਅਤੇ ਲੌਰੀ ਲਾਫ਼ਲਿਨ ਵੀ ਸ਼ਾਮਲ ਹਨ।
ਲਾਫ਼ਲਿਨ ਜਿਸ ਟੈਲੀਵੀਜ਼ਨ ਨਾਲ ਸਾਲ 2010 ਤੋਂ ਕੰਮ ਕਰ ਰਹੇ ਹਨ, ਬੀਤੇ ਵੀਰਵਾਰ ਉਨ੍ਹਾਂ ਨੂੰ ਉੱਥੋਂ ਰਸਮੀ ਤੌਰ ''ਤੇ ਹਟਾ ਦਿੱਤਾ ਗਿਆ ਹੈ।
ਹਾਲੀਵੁੱਡ ਅਦਾਕਾਰਾ ਲੌਰੀ ਲਾਫਲਿਨ ''ਤੇ ਇਲਜ਼ਾਮ ਹੈ ਕਿ ਉਨ੍ਹਾਂ ਦੇ ਆਪਣੀਆਂ ਧੀਆਂ ਨੂੰ ਅਮਰੀਕਾ ਦੀ ਚੋਟੀ ਦੀ ਯੂਨੀਵਰਸਿਟੀ ਵਿੱਚ ਦਾਖਲਾ ਦਿਵਾਉਣ ਲਈ ਮੋਦੀ ਰਿਸ਼ਵਤ ਦਿੱਤੀ।
ਲਾਫਲਿਨ ਅਤੇ ਅਤੇ ਪੇਸ਼ੇ ਵਜੋਂ ਡਿਜ਼ਾਇਨਰ ਉਨ੍ਹਾਂ ਦੇ ਪਤੀ ਮੋਸਿਮੋ ਜਿਨਾਲੀ ਉਨ੍ਹਾਂ ਦਰਜਨਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਤੇ ਇਲਜ਼ਾਮ ਹੈ ਦਾਖਲੇ ਲਈ ਨਕਲ ਕਰਵਾਉਣ ਵਾਲੇ ਰੈਕੇਟ ਵਿੱਚ ਸ਼ਾਮਲ ਹੋਣ ਦਾ।
ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ, ''''ਇਸ ਜੋੜੇ ਨੇ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਵਿੱਚ ਆਪਣੀਆਂ ਦੋਹਾਂ ਧੀਆਂ ਦੇ ਦਾਖਲੇ ਲਈ ਕੁੱਲ ਪੰਜ ਲੱਖ ਡਾਲਰ ਦੀ ਰਿਸ਼ਵਤ ਦਿੱਤੀ।''''
ਇਸ ਤੋਂ ਇਲਾਵਾ ਘਪਲੇ ਵਿੱਚ ਜਾਂਚ ਅਧਿਕਾਰੀਆਂ ਵੱਲੋਂ ਨਾਮਜ਼ਦ ਕੀਤੀਆਂ ਗਈਆਂ ਯੂਨੀਵਰਸਿਟੀਆਂ ਖ਼ਿਲਾਫ ਮੌਜੂਦਾ ਵਿਦਿਆਰਥੀਆਂ ਵੱਲੋਂ ਵੀ ਅਦਾਲਤ ਵਿੱਚ ਮਾਮਲਾ ਦਾਇਰ ਕੀਤਾ ਗਿਆ ਹੈ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮਿਲੀਭੁਗਤ ਨਾਲ ਕੀਤੇ ਗਏ ਇਸ ਘਪਲੇ ਕਾਰਨ ਉਨ੍ਹਾਂ ਦਾ ਵਿੱਤੀ ਨੁਕਸਾਨ ਹੋਇਆ ਹੈ।
ਮੁਕੱਦਮਿਆਂ ਵਿੱਚ ਕੀ ਕਿਹਾ ਗਿਆ ਹੈ?
ਸੈਨ ਫਰਾਂਸਿਸਕੋ ਦੀਆਂ ਅਦਾਲਤਾਂ ਵਿੱਚ ਦਾਇਰ ਕੀਤੇ ਮੁਕੱਦਮੇ ਵਿੱਚ ਜੈਨੀਫ਼ਰ ਕੇ ਟੋਅ ਨੇ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਡਿਪਾਰਟਮੈਂਟ ਆਫ਼ ਜਸਟਿਸ ਵੱਲੋਂ ਜਮ੍ਹਾਂ ਕਰਵਾਈ ਗਈ ਰਿਪੋਰਟ ਵਿੱਚ ਜ਼ਿਕਰ ਕੀਤੇ ਕਾਲਜਾਂ ਵਿੱਚ ਕੁਝ ਵਿੱਚ ਦਾਖ਼ਲੇ ਦੀ ਅਰਜੀ ਦਿੱਤੀ ਸੀ ਪਰ "ਅਣਦੱਸੇ ਕਾਰਨਾਂ ਕਰਕੇ ਲਿਸਟ ਵਿੱਚ ਥਾਂ ਨਹੀਂ ਬਣਾ ਸਕਿਆ।"
"ਹੁਣ ਮੈਨੂੰ ਗੁੱਸਾ ਹੈ ਤੇ ਮੈਂ ਆਹਤ ਹਾਂ ਕਿ ਮੇਰੇ ਇਕਲੌਤੇ ਪੁੱਤਰ ਨੂੰ ਕਾਲਜ ਵਿੱਚ ਦਾਖ਼ਲਾ ਨਹੀਂ ਦਿੱਤਾ ਗਿਆ, ਇਸ ਕਰਕੇ ਨਹੀਂ ਕਿ ਉਸਨੇ ਸਖ਼ਤ ਪੜ੍ਹਾਈ ਨਹੀਂ ਕੀਤੀ ਸਗੋਂ ਉਸ ਨੂੰ ਦਾਖ਼ਲਾ ਇਸ ਲਈ ਨਹੀਂ ਮਿਲਿਆ ਕਿਉਂਕਿ ਕੁਝ ਅਮੀਰਾਂ ਨੂੰ ਲੱਗਿਆ ਕਿ ਆਪਣੇ ਬੱਚਿਆਂ ਨੂੰ ਚੰਗੇ ਕਾਲਜ ਵਿੱਚ ਦਾਖ਼ਲਾ ਦਿਵਾਉਣ ਲਈ ਝੂਠ ਬੋਲਣਾ, ਧੋਖਾ ਦੇਣਾ, ਰਿਸ਼ਵਤ ਦੇਣਾ ਠੀਕ ਹੈ।"
ਸਟੈਨਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਦਾਇਰ ਕੀਤੇ 50 ਲੱਖ ਡਾਲਰ ਦੇ ਇੱਕ ਵੱਖਰੇ ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਫੀਸਾਂ ਭਰਵਾਉਣ ਦੇ ਬਾਵਜੂਦ ਦਾਖ਼ਲੇ ਨਾ ਦੇ ਕੇ ਉਨ੍ਹਾਂ ਨੂੰ ਧੋਖਾ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਵਿਦਿਆਰਥਣ ਐਰਿਕਾ ਔਲਸਿਨ ਨੇ ਦੱਸਿਆ, ਉਨ੍ਹਾਂ ਨੂੰ ਯੇਲ ਵਿੱਚ ਦਾਖ਼ਲਾ ਨਹੀਂ ਦਿੱਤਾ ਗਿਆ ਹਾਂਲਾਂਕਿ ਉਨ੍ਹਾਂ ਨੇ 80 ਡਾਲਰ ਦੀ ਫੀਸ ਭਰੀ ਸੀ, "ਸਟੈਲਰ" ਟੈਸਟ ਵਿੱਚ ਅੰਕ ਵੀ ਵਧੀਆ ਸਨ ਤੇ ਅਥਲੈਟਿਕਸ ਵਿੱਚ ਯੋਗ ਵੀ ਸਨ।
ਇਹ ਵੀ ਪੜ੍ਹੋ:
- ਕੀ ਹੈ ਸੌਨਿਕ ਬੂਮ ਜਿਸ ਨੇ ਅੰਮ੍ਰਿਤਸਰ ਡਰਾਇਆ
- ਨਿਊਜ਼ੀਲੈਂਡ ਮਸਜਿਦ ਸ਼ੂਟਿੰਗ: ਸ਼ੱਕੀਆਂ ਬਾਰੇ ਕੀ ਕੁਝ ਪਤਾ ਹੈ
- ਇਸ ਤਲਾਕਸ਼ੁਦਾ ਪੰਜਾਬਣ ਲਈ ਮੁੜ ਵਰ ਖੋਜਣਾ ਬਣਿਆ ਚੁਣੌਤੀ
ਮੁੱਕਦਮੇ ਵਿੱਚ ਕਿਹਾ ਗਿਆ ਹੈ, "ਜੇ ਸ਼ਿਕਾਇਤ ਕਰਤਾਵਾਂ ਨੂੰ ਪਤਾ ਹੁੰਦਾ ਕਿ ਸਿਸਟਮ ਵਿੱਚ ਮਿਲੀਭੁਗਤ ਹੈ ਤਾਂ ਉਨ੍ਹਾਂ ਨੇ ਦਾਖ਼ਲਿਆਂ ਲਈ ਫੀਸਾਂ ਨਾ ਭਰੀਆਂ ਹੁੰਦੀਆਂ। ਉਨ੍ਹਾਂ ਨੂੰ ਤਾਂ ਉਹ ਵੀ ਨਹੀਂ ਮਿਲਿਆ ਜਿਸ ਲਈ ਉਨ੍ਹਾਂ ਅਰਜੀਆਂ ਦਿੱਤੀਆਂ ਸਨ— ਇੱਕ ਨਿਰਪੱਖ ਦਾਖ਼ਲਾ ਪ੍ਰਕਿਰਿਆǀ"
ਟੂਲੇਨ ਯੂਨੀਵਰਸਿਟੀ, ਰੂਟਗਰਜ਼ ਯੂਨੀਵਰਸਿਟੀ ਅਤੇ ਔਰੈਂਜ ਕਾਊਂਟੀ ਅਤੇ ਕੈਲੀਫੋਰਨੀਆ ਦੇ ਕਮਿਊਨਿਟੀ ਕਾਲਜ ਦੇ ਵਿਦਿਆਰਥੀਆਂ ਨੇ ਗਾਇਕ ਵਿਲੀਅਮ "ਰਿੱਕ" ਖ਼ਿਲਾਫ ਮੁੱਕਦਮਾ ਦਾਇਰ ਕੀਤਾ ਹੈ।
ਵਿਲੀਅਮ ਨੂੰ ਮੰਗਲਵਾਰ ਦੇ ਦਿਨ ਬੌਸਟਨ ਦੀ ਸੰਘੀ ਅਦਾਲਤ ਨੇ ਇਸ ਘਪਲੇ ਦਾ ਮਾਸਟਰਮਾਈਂਡ ਮੰਨਿਆ ਅਤੇ ਰੈਕਟ ਦੇ ਸੂਤਰਧਾਰ, ਹਵਾਲਾ ਤੇ ਨਿਆਂ ਵਿੱਚ ਰੁਕਾਵਟ ਖੜ੍ਹੀ ਕਰਨ ਦੇ ਇਲਜ਼ਾਮਾਂ ਦਾ ਦੋਸ਼ੀ ਕਰਾਰ ਦਿੱਤਾ।
ਸਰਕਾਰੀ ਪੱਖ ਨੇ ਬੌਸਟਨ ਵਿੱਚ ਅਦਾਲਤ ਨੂੰ ਦੱਸਿਆ ਕਿ 58 ਸਾਲਾ ਗਾਇਕ ਵਿਲੀਅਮ ਇਹ ਕਥਿਤ ਸਕੀਮ ਆਪਣੀ ਐਜ ਕੌਲਿਜ ਐਂਡ ਕੈਰੀਅਰ ਨੈਟਵਰਕ ਨਾਮ ਦੀ ਕੰਪਨੀ ਰਾਹੀਂ ਚਲਾ ਰਹੇ ਸਨ।
ਉਨ੍ਹਾਂ ਨੂੰ ਵੱਧ ਤੋਂ ਵੱਧ 65 ਸਾਲ ਦੀ ਕੈਦ ਤੇ 10 ਲੱਖ ਡਾਲਰ ਤੋਂ ਵਧੇਰੇ ਦਾ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਨੂੰ ਜੂਨ ਵਿੱਚ ਸਜ਼ਾ ਸੁਣਾਈ ਜਾਣੀ ਹੈ।
ਇੱਕ ਸਥਾਨਕ ਨਿਊਜ਼ ਵੈਬਸਾਈਟ ਮੁਤਾਬਕ ਉਨ੍ਹਾਂ ਅਦਾਲਤ ਨੂੰ ਦੱਸਿਆ, "ਮੈਂ ਦੋਸ਼ੀ ਹਾਂ, ਮੈਂ ਹੀ ਸਾਰਿਆਂ ਨੂੰ ਇਕੱਠੇ ਕੀਤਾ।"
ਲੌਰੀ ਲਾਫ਼ਲਿਨ ਸਾਲ 1987 ਵਿੱਚ ਨਿਭਾਈ ਆਂਟ ਬੈਕੀ ਦੀ ਭੂਮਿਕਾ ਕਾਰਨ ਤੇ ਫਿਰ 2016 ਵਿੱਚ ਨੈਟਫਲਿਕਸ ਦੇ ਫੁਲਰ ਹਾਊਸ ਕਾਰਨ ਚਰਚਾ ਵਿੱਚ ਆਏ ਸਨ।
ਹਾਲਮਾਰਕ ਚੈਨਲ ਨੇ ਲੋਰੀ ਲਾਫ਼ਲਿਨ ਨੂੰ ਕੱਢਣ ਬਾਰੇ ਜਾਰੀ ਕੀਤੇ ਬਿਆਨ ਵਿੱਚ ਵੀਰਵਾਰ ਨੂੰ ਕਿਹਾ, "ਸਾਨੂੰ ਕਾਲਜ ਦੇ ਦਾਖ਼ਲਾ ਪ੍ਰਕਿਰਿਆਵਾਂ ਦੇ ਇਲਜ਼ਾਮਾਂ ਤੋਂ ਦੁੱਖ ਹੋਇਆ ਹੈ।"
ਕਥਿਤ ਘਪਲਾ ਕਿਵੇਂ ਕੀਤਾ ਗਿਆ?
ਐਫਬੀਆ ਦੀ ਰਿਪੋਰਟ ਮੁਤਾਬਕ ਫੈਲਸਿਟੀ ਹਫ਼ਮੈਨ ਨੇ ਆਪਣੀ ਸਭ ਤੋਂ ਵੱਡੀ ਧੀ ਦੇ ਨਾਂ ਤੇ 15,000 ਡਾਲਰ ਦਾ ਚੰਦਾ ਦਿੱਤਾ। ਫੈਲਸਿਟੀ ਹਫ਼ਮੈਨ, ਡੈਸਪਿਰੇਟ ਹਾਊਸਵਾਈਵਜ਼ ਵਿੱਚ ਨਿਭਾਈ ਭੂਮਿਕਾ ਲਈ ਮਸ਼ਹੂਰ ਹਨ।
ਹਫ਼ਮੈਨ ਨੇ ਇਸ ਸਕੀਮ ਦਾ ਦੂਜੀ ਵਾਰ ਆਪਣੀ ਛੋਟੀ ਬੇਟੀ ਨੂੰ ਦਾਖ਼ਲਾ ਦਿਵਾਉਣ ਸਮੇਂ ਲਾਹਾ ਚੁੱਕਿਆ।
https://www.youtube.com/watch?v=43yWBAeRTtc
ਉਨ੍ਹਾਂ ਵਾਂਗ ਹੀ ਸਾਰੇ ਦੇ ਸਾਰੇ ਵਿਅਕਤੀ ਜਿਨ੍ਹਾਂ ਦੇ ਵੀ ਨਾਂ ਉਪਰੋਕਤ ਰਿਪੋਰਟ ਵਿੱਚ ਐਫਬੀਆਈ ਨੇ ਲਏ ਹਨ ਧਨਾਢ ਲੋਕ ਹਨ। ਜਿਨ੍ਹਾਂ ਨੇ ਆਪਣੇ ਕਾਕੇ ਤੇ ਕੁੜੀਆਂ ਨੂੰ ਅਮਰੀਕਾ ਦੀਆਂ ਨਾਮੀ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਦਾਖ਼ਲੇ ਦਿਵਾਉਣ ਲਈ ਜਾਅਲਸਾਜ਼ੀਆਂ ਕੀਤੀਆਂ।
ਇਨ੍ਹਾਂ ਹਸਤੀਆਂ ਵਿੱਚ ਕੰਪਨੀਆਂ ਦੇ ਸੀਈਓ ਤੱਕ ਸ਼ਾਮਲ ਪਾਏ ਗਏ।
ਐਫਬੀਆਈ ਨੇ ਇਹ ਪੜਤਾਲ ਔਪਰੇਸ਼ਨ ਵਰਸਿਟੀ ਬਲਿਊਜ਼ ਤਹਿਤ ਕੀਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੂਐੱਸ ਅਟੌਰਨੀ ਐਂਡਰਿਊ ਲੈਲਿੰਗ ਨੇ ਇਨ੍ਹਾਂ ਮਾਪਿਆ ਬਾਰੇ ਕਿਹਾ, "ਇਹ ਮਾਪੇ ਧਨ ਤੇ ਵਿਸ਼ੇਸ਼ਅਧਿਕਾਰ ਦੇ ਕੈਟਾਲੌਗ ਹਨ।"
ਐੱਫਬੀਆਈ ਮੁਤਾਬਕ ਇਸ ਕਥਿਤ ਸਕੀਮ ਵਿੱਚ ਕਈ ਅਦਾਰਿਆਂ ਦੇ ਕੋਚ ਵੀ ਸ਼ਾਮਲ ਸਨ। ਇਹ ਕੋਚ ਵੱਢੀ ਲੈ ਕੇ ''ਉਮੀਦਵਾਰਾਂ'' ਦੇ ਨਾਵਾਂ ਦੀ ਸਿਫ਼ਾਰਿਸ਼ ਕਰਦੇ ਸਨ।
ਯੇਲ ਯੂਨੀਵਰਸਿਟੀ ਦੀ ਮਹਿਲਾ ਕੋਚ ਨੇ ਕਥਿਤ ਰੂਪ ਵਿੱਚ, ਇੱਕ ਅਜਿਹੇ ਵਿਦਿਆਰਥੀ ਜੋ ਕਿ ਕੋਈ ਗੇਮ ਖੇਡਦਾ ਹੀ ਨਹੀਂ ਸੀ ਨੂੰ ਦਾਖ਼ਲ ਕਰਨ ਲਈ 400,000 ਡਾਲਰ ਦੀ ਵੱਢੀ ਲਈ। ਇਸ ਸਾਰੀ ਖੇਡ ਲਈ ਲਈ ਗਾਇਕ ਵਿਲੀਅਮ ਨੂੰ ਮਾਪਿਆਂ ਨੇ 12 ਲੱਖ ਡਾਲਰ ਦਿੱਤੇ।
ਗਾਇਕ ਵਿਲੀਅਮ ਦੀ ਫਰਮ ਨੇ ਮਾਪਿਆਂ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਆਪਣੇ ਬੱਚਿਆਂ ਲਈ ਅਪੰਗਤਾ ਕਾਰਨ ਮਿਲਣ ਵਾਲੀਆਂ ਛੋਟਾਂ ਹਾਸਲ ਕਰਨ ਤਾਂ ਜੋ ਉਨ੍ਹਾਂ ਨੂੰ ਪੇਪਰ ਵਿੱਚ ਵਾਧੂ ਸਮਾਂ ਮਿਲ ਸਕੇ।
ਐੱਫਬੀਆਈ ਨੇ ਦੱਸਿਆ ਕਿ ਇਸ ਦੇ ਇਲਾਵਾ ਮਾਪਿਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਉਹ ਆਪਣੇ ਬੱਚਿਆਂ ਲਈ ਕਿਸੇ ਬਹਾਨੇ (ਜਿਵੇਂ ਪਰਿਵਾਰ ਵਿੱਚ ਕਿਸੇ ਵਿਆਹ ਦਾ ਬਹਾਨਾ ਲਗਾ ਕੇ) ਕਿਸੇ ਖ਼ਾਸ ਪ੍ਰੀਖਿਆ ਕੇਂਦਰ ਦੀ ਮੰਗ ਕਰਨ ਜਿੱਥੇ ਨਿਗਰਾਨਾਂ ਨੂੰ ਰਿਸ਼ਵਤ ਮਿਲੀ ਹੋਈ ਸੀ।
ਫਰਮ ਦਾ ਕੋਈ ਨੁਮਾਂਇੰਦਾ ਇਨ੍ਹਾਂ ਕੇਂਦਰਾਂ ਵਿੱਚ ਬੈਠ ਕੇ ਜਾਂ ਤਾਂ ਵਿਦਿਆਰਥੀਆਂ ਨੂੰ ਪਰਚੀਆਂ ਮੁਹਈਆ ਕਰਵਾਉਂਦਾ ਜਾਂ ਉਨ੍ਹਾਂ ਦੀਆਂ ਉੱਤਰ ਪੱਤਰੀਆਂ ਵਿੱਚ ਗਲਤੀਆਂ ਠੀਕ ਕਰਦਾ ਸੀ।
ਇਸ ਨੁਮਾਇੰਦੇ ਨੂੰ ਇਸ ਕੰਮ ਦੀ ਪੂਰੀ ਸਿਖਲਾਈ ਹੁੰਦੀ ਸੀ ਤਾਂ ਜੋ ਪੜ੍ਹਾਈ ਵਿੱਟ ਕਮਜ਼ੋਰ ਵਿਦਿਆਰਥੀਆਂ ਦੇ ਵਧੀਆਂ ਅੰਕਾਂ ਬਾਰੇ ਕਿਸੇ ਕਿਸਮ ਦਾ ਸ਼ੱਕ ਖੜ੍ਹਾ ਨਾ ਹੋਵੇ।
https://www.youtube.com/watch?v=_N7SOj4PB2c
ਫਰਮ ਵੱਲੋਂ ਵਿਦਿਆਰਥੀਆਂ ਦੀ ਖੇਡਾਂ ਵਿੱਚ ਸ਼ਮੂਲੀਅਤ ਬਾਰੇ ਫਰਜ਼ੀ ਪ੍ਰੋਫਾਈਲਾਂ ਬਣਾਈਆਂ ਜਾਂਦੀਆਂ ਸਨ। ਜਿਸ ਵਿੱਚ ਹੋਰ ਖਿਡਾਰੀਆਂ ਦੀਆਂ ਇੰਟਰਨੈਟ ਤੋਂ ਲਈਆਂ ਤਸਵੀਰਾਂ ਨੂੰ ਫੋਟੋਸ਼ੌਪ ਕਰਕੇ ਵੀ ਬਣਾਇਆ ਜਾਂਦਾ ਸੀ।
ਇਨ੍ਹਾਂ ਪ੍ਰੋਫਾਈਲਾਂ ਦੀ ਮਦਦ ਨਾਲ ਵਿਦਿਆਰਥੀ ਖਿਡਾਰੀਆਂ ਵਾਲੀਆਂ ਸਕਾਲਰਸ਼ਿਪਾਂ ਲਈ ਅਪਲਾਈ ਕਰ ਸਕਦੇ ਸਨ।
ਐੱਫਬੀਆਈ ਨੂੰ ਇਸ ਕਥਿਤ ਸਕੀਮ ਦੀ ਸੂਹ ਕਿਸੇ ਹੋਰ ਜਾਂਚ ਪੜਤਾਲ ਦੌਰਾਨ ਲੱਗੀ ਅਤੇ ਫਿਰ ਜਾਂਚ ਸ਼ੁਰੂ ਕੀਤੀ ਗਈ ਤੇ ਪੜਦੇ ਖੁੱਲ੍ਹਦੇ ਗਏ।
ਇਹ ਵੀ ਪੜ੍ਹੋ:
- ਕਰਤਾਰਪੁਰ ਲਾਂਘੇ ਦਾ ਕੰਮ ਕਿੱਥੇ ਪਹੁੰਚਿਆ
- ਕੀ ਪਾਕਿਸਤਾਨੀ ਕਰਨਲ ਨੇ ਮੰਨਿਆ ਬਾਲਾਕੋਟ ''ਚ ਹੋਈਆਂ 200 ਮੌਤਾਂ
- ਭਾਰਤ ਨੂੰ ਏਅਰ ਸਟ੍ਰਾਈਕ ਤੋਂ ਕੀ ਹਾਸਿਲ ਹੋਇਆ
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
https://www.youtube.com/watch?v=xWw19z7Edrs&t=1s
https://www.youtube.com/watch?v=zzLHsoLwFKU
https://www.youtube.com/watch?v=_k7CNiGkX90
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)