ਚੌਕੀਦਾਰ ਚੋਰ ਜਾਂ ਸਾਧ : ਮੋਦੀ ਤੇ ਭਾਜਪਾ ਦੀ ਚੌਕੀਦਾਰ ਮੁਹਿੰਮ ''''ਤੇ ਸੋਸ਼ਲ ਮੀਡੀਆ ''''ਤੇ ਜ਼ਬਰਦਸਤ ਬਹਿਸ ਜਾਰੀ
Sunday, Mar 17, 2019 - 04:15 PM (IST)
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਹਰ ਮੰਚ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ''ਚੌਕੀਦਾਰ ਚੋਰ ਹੈ'' ਕਹਿ ਰਹੇ ਹਨ, ਤਾਂ ਇਸ ਦਾ ਜਵਾਬ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਮੁਹਿੰਮ ਰਾਹੀ ਦਿੱਤਾ ਹੈ। ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਣੇ ਭਾਜਪਾ ਦੇ ਵੱਡੇ ਆਗੂਆਂ ਨੇ ਆਪਣਾ ਨਾਵਾਂ ਨਾਲ ਚੌਕੀਦਾਰ ਲਾ ਲਿਆ ਹੈ।
ਮੁੱਖ ਸੱਤਾਧਾਰੀ ਪਾਰਟੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ''ਚੌਕੀਦਾਰ'' ਉੱਤੇ ਵੱਡੀ ਬਹਿਸ ਛਿੜ ਗਈ ਹੈ।
ਭਾਜਪਾ ਆਗੂਆਂ ਨੇ ਰਾਹੁਲ ਨੂੰ ''ਚੌਕੀਦਾਰ ਚੋਰ ਹੈ'' ਦਾ ਜਵਾਬ ਦੇਣ ਦੇ ਉਦੇਸ਼ ਨਾਲ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਟਵਿੱਟਰ ਹੈਂਡਲ ''ਤੇ ਆਪਣੇ ਨਾਮ ਨਾਲ ਚੌਂਕੀਦਾਰ ਸ਼ਬਦ ਲਿਖ ਲਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਵੀ ਆਪਣੇ ਟਵਿੱਟਰ ਹੈਂਡਲ ਦੇ ਆਪਣੇ ਨਾਮ ਦੇ ਅੱਗੇ ਚੌਂਕੀਦਾਰ ਨਰਿੰਦਰ ਮੋਦੀ ਲਿਖਿਆ ਹੈ। ਇਸ ਦੇ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਜੇਪੀ ਨੱਢਾ, ਉਮਾ ਭਾਰਤੀ, ਪਿਊਸ਼ ਗੋਇਲ. ਸਮ੍ਰਿਤੀ ਇਰਾਨੀ ਅਤੇ ਕਈ ਹੋਰ ਭਾਜਪਾ ਆਗੂਆਂ ਨੇ ਵੀ ਆਪਣੇ ਨਾਮ ਅੱਗੇ ਚੌਂਕੀਦਾਰ ਸ਼ਬਦ ਜੋੜ ਲਿਆ ਹੈ।
ਇਸੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵੀਡੀਓ ਵੀ ਸ਼ੇਅਰ ਵੀ ਕੀਤੀ ਸੀ।
https://twitter.com/narendramodi/status/1106759555315314689
ਇਸ ਤੋਂ ਇਲਾਵਾ ਆਮ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਨੂੰ ਸੋਸ਼ਲ ਮੀਡੀਆ ''ਤੇ ਸ਼ੇਅਰ ਕਰਨਾ ਸ਼ੁਰੂ ਕੀਤਾ ਹੈ। ਜਿਸ ਦੇ ਤਹਿਤ ਕੁਝ ਭਾਜਪਾ ਦੇ ਹੱਕ ਵਿਚ ਨਿੱਤਰੇ ਹਨ ਅਤੇ ਕੁਝ ਕਾਂਗਰਸ ਦੇ ਹੱਕ ''ਚ।
ਸੰਜੇ ਝਾ ਆਪਣੇ ਟਵਿੱਟਰ ਹੈਂਡਲ ਤੋਂ ਲਿਖਦੇ ਹਨ, "ਮੋਦੀ ਜੀ ਤੁਸੀਂ ਇਕੱਲੇ ਨਹੀਂ ਹੋ। ਅਸੀਂ ਪੂਰੀ ਤਰ੍ਹਾਂ, ਸਹਿਮਤ ਹਾਂ, ਤੁਹਾਡੇ ਨਾਲ ਅਨਿਲ ਅੰਬਾਨੀ, ਗੌਤਮ ਅਡਾਨੀ, ਨੀਰਵ ਛੋਟਾ ਮੋਦੀ, ਮਿਹੁਲ ਭਾਈ ਚੌਕਸੀ, ਵਿਜੇ ਮਾਲਿਆ, ਲੰਬੀ ਲਿਸਟ ਹੈ..."
https://twitter.com/JhaSanjay/status/1106784850831396866
@ebad_mohd ਨਾਮ ਦੇ ਟਵਿੱਟਰ ਹੈਂਡਲ ''ਤੇ ਲਿਖਿਆ ਹੈ ਕਿ ਚੌਕੀਦਾਰ ਚੋਰ ਨਾ ਹੁੰਦਾ ਤਾਂ ਮਿਹੁਲ ਚੌਕਸੀ ਅਤੇ ਨੀਰਵ ਮੋਦੀ ਦੇਸ ''ਚੋਂ ਨਾ ਭੱਜਦੇ ਅਤੇ ਨਾ ਹੀ ਰੱਖਿਆ ਮੰਤਰਾਲੇ ਤੋਂ ਰਫਾਲ ਦੀਆਂ ਫਾਇਲਾਂ ਚੋਰੀ ਹੁੰਦੀਆਂ।
https://twitter.com/ebad_mohd/status/1107177130725539841
ਜਰਨੈਲ ਸਿੰਘ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਪੰਜਾਬੀ ਅਖਾਣ ਦੀ ਵਰਤੋਂ ਕੀਤੀ।
https://www.facebook.com/BBCnewsPunjabi/photos/a.353032155152580/668078970314562/?type=3&theater
@ankitasood13 ਨਾਮ ਦੇ ਟਵਿੱਟਰ ਹੈਂਡਲ ''ਤੇ ਲਿਖਿਆ ਹੈ ਕਿ ਬਿਲਕੁਲ ਸਰ, ਅਸੀਂ ਸਾਰੇ ਚੌਕੀਦਾਰ ਹਾਂ, ਆਪਣੇ ਦੇਸ, ਆਪਣੇ ਨਵੇਂ ਭਾਰਤ ਲਈ।
https://twitter.com/ankitasood13/status/1106763852484476928
ਚੌਂਕੀਦਾਰ ਬਿਪਿਨ ਪਾਠਕ ਆਪਣੇ ਟਵਿੱਟਰ ਹੈਂਡਲ ''ਤੇ ਲਿਖਦੇ ਹਨ ਕਿ ਮੋਦੀ ਤੁਸੀਂ ਬਹੁਤ ਵਧੀਆ ਚੌਕੀਦਾਰ ਹੋ।
https://twitter.com/hola_adge/status/1107216543635644416
ਚੌਕੀਦਾਰ ਗੀਤਾ ਸਵਾਮੀ ਨੇ ਆਪਣੇ ਟਵਿੱਟਰ ਹੈਂਡਲ ''ਤੇ ਲਿਖਿਆ ਹੈ, "ਮੋਦੀ ਨੂੰ ਕੋਈ ਨਹੀਂ ਹਰਾ ਸਕਦਾ।"
https://twitter.com/SwamiGeetika/status/1106839324572745730
ਇਹ ਵੀ ਪੜ੍ਹੋ-
- ਤਲਾਕਸ਼ੁਦਾ ਪੰਜਾਬਣ ਦੀ ਕਹਾਣੀ ਜਿਸ ਲਈ ਮੁੜ ਵਿਆਹ ਕਰਾਉਣਾ ਬਣੀ ਚੁਣੌਤੀ
- ਕੀ ਪਾਕਿਸਤਾਨੀ ਕਰਨਲ ਨੇ ਮੰਨਿਆ ਬਾਲਾਕੋਟ ''ਚ ਹੋਈਆਂ 200 ਮੌਤਾਂ
- ''ਮੈਂ ਉਸ ਦੀ ਬੰਦੂਕ ''ਚੋਂ ਗੋਲੀਆਂ ਮੁੱਕ ਜਾਣ ਦੀ ਪ੍ਰਾਰਥਨਾ ਕਰ ਰਿਹਾ ਸੀ''
- ''ਇੱਕ ਦਿਨ ਪਹਿਲਾਂ ਹੀ ਪੁੱਤਰ ਨੂੰ ਕਿਹਾ ਸੀ ਭਾਰਤ ਆਜਾ''
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
https://www.youtube.com/watch?v=aW0UEBkRsZ0
https://www.youtube.com/watch?v=vbJ-uzLN2RU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)