ਕੀ ਤੁਹਾਨੂੰ ਵੀ ਹਵਾਈ ਜਹਾਜ਼ ''''ਚ ਉੱਡਣ ਤੋਂ ਡਰ ਲਗਦਾ ਹੈ

03/14/2019 6:00:52 PM

ਹਵਾਈ ਜਹਾਜ਼ ਸਫਰ
Getty Images
ਕੁਝ ਲੋਕਾਂ ਨੂੰ ਜਹਾਜ਼ ਵਿੱਚ ਉੱਡਣ ਤੋਂ ਡਰ ਲਗਦਾ ਹੈ

ਕੀ ਜਹਾਜ਼ ਚੜ੍ਹਣ ਤੋਂ ਪਹਿਲਾਂ ਤੁਹਾਨੂੰ ਘਬਰਾਹਟ ਹੁੰਦੀ ਹੈ? ਟੇਕ-ਆਫ ਵੇਲੇ ਤੁਹਾਡੇ ਦਿਲ ਦੀਆਂ ਧੜਕਣਾਂ ਤੇਜ਼ ਹੋ ਜਾਂਦੀਆਂ ਹਨ?

ਫਿਰ ਤੁਹਾਨੂੰ ਵੀ 17 ਫੀਸਦ ਅਮਰੀਕੀਆਂ ਵਾਂਗ ਜਹਾਜ਼ ''ਚ ਉੱਡਣ ਦਾ ਡਰ ਯਾਨਿ ਕਿ ਫੋਬੀਆ ਹੋ ਸਕਦਾ ਹੈ। ਇਹ ਇੱਕ ਸਰਵੇਅ ਵਿੱਚ ਸਾਹਮਣੇ ਆਇਆ ਹੈ।

ਹਾਲ ਹੀ ਵਿੱਚ ਕਰੈਸ਼ ਹੋਏ ਈਥੋਪੀਅਨ ਜਹਾਜ਼ ਤੋਂ ਬਾਅਦ ਡਰ ਲੱਗਣਾ ਆਮ ਗੱਲ ਹੈ, ਪਰ ਇਹ ਵੀ ਸੱਚ ਹੈ ਕਿ ਆਮ ਤੌਰ ''ਤੇ ਬਹੁਤੇ ਜਹਾਜ਼ ਕਰੈਸ਼ ਨਹੀਂ ਹੁੰਦੇ ਹਨ।

2018 ਏਅਰਲਾਈਨਰ ਐਕਸੀਡੈਂਟ ਸਟੈਟਿਸਟਿਕਸ ਮੁਤਾਬਕ ਦੁਨੀਆਂ ਭਰ ਦੇ ਏਅਰ ਟ੍ਰੈਫਿਕ ਵਿੱਚ 3,78,00,000 ਫਲਾਈਟਾਂ ਹਨ ਤੇ 25,20,000 ਫਲਾਈਟਾਂ ''ਚੋਂ ਇੱਕ ਨਾਲ ਹਾਦਸਾ ਹੁੰਦਾ ਹੈ।

ਪਰ ਮੀਡੀਆ ਵੱਲੋਂ ਇਹ ਕਰੈਸ਼ ਵੱਡੇ ਪੈਮਾਨੇ ''ਤੇ ਕਵਰ ਕੀਤੇ ਜਾਂਦੇ ਹਨ, ਇਸ ਲਈ ਅਸੀਂ ਡਰ ਜਾਂਦੇ ਹਾਂ।

ਇਸ ਫੋਬੀਆ ਨੂੰ ਠੀਕ ਕੀਤਾ ਜਾ ਸਕਦਾ ਹੈ। ਦਿਮਾਗ ਦੇ ਡਾਕਟਰ ਦੱਸਦੇ ਹਨ, ਕਿਵੇਂ।

ਇਹ ਵੀ ਪੜ੍ਹੋ:

ਕੁਝ ਲੋਕ ਇਸ ਲਈ ਡਰਦੇ ਹਨ ਕਿਉਂਕਿ ਉਹ ਪਹਿਲਾਂ ਕਦੇ ਵੀ ਜਹਾਜ਼ ''ਤੇ ਨਹੀਂ ਚੜ੍ਹੇ ਜਾਂ ਜਹਾਜ਼ ਚੜ੍ਹਣ ਦਾ ਉਨ੍ਹਾਂ ਦਾ ਪਹਿਲਾਂ ਦਾ ਤਜਰਬਾ ਠੀਕ ਨਹੀਂ ਰਿਹਾ ਹੈ।

ਯੂਨੀਵਰਸਿਟੀ ਆਫ ਵਰਮੌਂਟ ''ਚ ਮਨੋਵਿਗਿਆਨੀ ਮੈਥਿਊ ਪ੍ਰਾਈਸ ਪ੍ਰਾਣਾਯਾਮ ਦੀ ਸਲਾਹ ਦਿੰਦੇ ਹਨ।

ਲੰਬੇ-ਲੰਬੇ ਸਾਹ ਹੌਲੀ ਹੌਲੀ ਮੁੰਹ ਵੱਲੋਂ ਅੰਦਰ ਖਿੱਚੋ ਤੇ ਨੱਕ ਰਾਹੀਂ ਛੱਡ ਦਿਓ, ਕੋਈ ਚੰਗਾ ਮੰਤਰ ਵੀ ਵਾਰ-ਵਾਰ ਪੜ੍ਹਣ ਨਾਲ ਮਦਦ ਹੋ ਸਕਦੀ ਹੈ।

ਹਵਾਈ ਜਹਾਜ਼ ਸਫਰ
Getty Images
ਪ੍ਰਾਣਾਯਾਮ ਕਰਨ ਨਾਲ ਡਰ ਵਿੱਚ ਫਰਕ ਪੈ ਸਕਦਾ ਹੈ

ਕੁਝ ਲੋਕ ਇਸ ਡਰ ਤੋਂ ਬਚਣ ਲਈ ਹੈੱਡਫੋਨ ਲਗਾਉਂਦੇ ਹਨ, ਕੁਝ ਦਵਾਈਆਂ ਲੈਂਦੇ ਹਨ ਤੇ ਕੁਝ ਸ਼ਰਾਬ ਪੀਂਦੇ ਹਨ।

ਪਰ ਜੇ ਇਨ੍ਹਾਂ ਵਿੱਚੋਂ ਕੁਝ ਵੀ ਸਹਾਇਕ ਨਹੀਂ ਹੈ ਤਾਂ ਥੈਰੇਪੀ ਮਦਦ ਕਰ ਸਕਦੀ ਹੈ।

ਹਿਪਨੋਥੈਰੇਪੀ ਅਤੇ ਸਾਈਕੋਥੈਰੇਪੀ ਦਾ ਇਸਤੇਮਾਲ ਕੀਤਾ ਜਾ ਸਕਦੀ ਹੈ।

ਵੇਖਣਾ ਇਹ ਹੈ ਕਿ ਘਬਰਾਹਟ ਕਿਉਂ ਹੋ ਰਹੀ ਹੈ, ਕਿਵੇਂ ਵਧ ਰਹੀ ਹੈ ਅਤੇ ਇਸ ਨਾਲ ਕਿਵੇਂ ਜੂਝਨਾ ਹੈ।

ਆਪਣੇ ਡਰ ਦਾ ਸਾਹਮਣਾ ਕਰੋ

ਮਾਹਿਰਾਂ ਮੁਤਾਬਕ ਫੋਬੀਆ ਤੋਂ ਉਭਰਨ ਦਾ ਸਭ ਤੋਂ ਬਿਹਤਰੀਨ ਤਰੀਕਾ ਹੈ ''ਨਿਅਮਿਤ ਐਕਸਪੋਜ਼ਰ''।

ਜਦੋਂ ਅਸੀਂ ਹੌਲੀ-ਹੌਲੀ ਖੁਦ ਨੂੰ ਉੱਡਣ ਦੇ ਵੱਖ-ਵੱਖ ਪੜਾਵਾਂ ਤੋਂ ਜਾਗਰੂਕ ਕਰਵਾਉਂਦੇ ਹਾਂ, ਪਰ ਇੱਕ ਮਾਹਿਰ ਡਾਕਟਰ ਨਾਲ।

ਵਰਜਿਨ ਅਟਲੈਂਟਿਕ ''ਫਲਾਇੰਗ ਵਿਦਾਊਟ ਫੀਅਰ'' ਵਰਗੇ ਕੋਰਸ ਕਰਵਾਉਂਦਾ ਹੈ।

ਇਸ ਵਿੱਚ ਇੱਕ ਟ੍ਰੇਂਡ ਪਾਇਲਟ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਨ ਅਤੇ ਜਹਾਜ਼ ਬਾਰੇ ਜਾਣਕਾਰੀ ਦਿੰਦੇ ਹਨ।

ਜਿਵੇਂ ਕਿ ਜਹਾਜ਼ ਉੱਡਦੇ ਕਿਵੇਂ ਹਨ, ਜਹਾਜ਼ ਦਾ ਹਿੱਲਣਾ ਆਮ ਹੁੰਦਾ ਹੈ, ਇਨਜਨ ਫੇਲ੍ਹ੍ਹ ਹੋਣ ''ਤੇ ਪਾਇਲਟ ਕੀ ਕਰਦੇ ਹਨ?

ਹਵਾਈ ਜਹਾਜ਼ ਸਫਰ
Getty Images
ਵੀਆਰ ਰਾਹੀਂ ਤੁਹਾਡੇ ਉੱਡਣ ਦੇ ਡਰ ਨੂੰ ਘੱਟ ਕੀਤਾ ਜਾ ਸਕਦਾ ਹੈ

ਐਮਰੀ ਯੂਨੀਵਰਸਿਟੀ ਸਕੂਲ ਆਫ ਮੈਡੀਸਿਨ, ਜੌਰਜੀਆ ਦੀ ਬਾਰਬਰਾ ਵਰਚੁਅਲ ਤਜਰਬਾ ਕਰਨ ਦੀ ਸਲਾਹ ਦਿੰਦੀ ਹੈ।

ਉਨ੍ਹਾਂ ਕਿਹਾ, ''''ਵੀਆਰ ਦਾ ਇਸਤੇਮਾਲ ਸਸਤਾ ਅਤੇ ਸੌਖਾ ਹੈ, ਤੁਸੀਂ ਜਿੰਨੀ ਮਰਜ਼ੀ ਵਾਰ ਟੇਕ-ਆਫ ਕਰ ਸਕਦੇ ਹੋ।''''

ਇਸ ਨਾਲ ਤੁਸੀਂ ਸਮਝਦੇ ਹੋ ਕਿ ਆਪਣੀਆਂ ਭਾਵਨਾਵਾਂ ''ਤੇ ਕਾਬੂ ਕਿਵੇਂ ਰੱਖਣਾ ਹੈ।

ਇਹ ਵੀ ਪੜ੍ਹੋ:

ਜਹਾਜ਼ ਕਰੈਸ਼ ਹੋਣ ਦੀ ਵੱਡੀ ਖ਼ਬਰ ਬਣਦੀ ਹੈ। ਪਰ ਸੁਰੱਖਿਆ ਮਾਹਿਰ ਕਹਿੰਦੇ ਹਨ ਕਿ ਗੱਡੀ ਕਰੈਸ਼ ਵਿੱਚ ਜਹਾਜ਼ ਕਰੈਸ਼ ਤੋਂ ਵੱਧ ਲੋਕ ਮਾਰੇ ਜਾਂਦੇ ਹਨ।

ਪਿਛਲੇ 20 ਸਾਲਾਂ ਤੋਂ ਹਵਾਈ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਘਟੀਆਂ ਹਨ।

ਵਿਸ਼ਵ ਸਿਹਤ ਸੰਸਥਾ ਮੁਤਾਬਕ 2013 ਵਿੱਚ 1.25 ਮਿਲਿਅਨ ਮੌਤਾਂ ਸੜਕ ਟ੍ਰੈਫਿਕ ਵਿੱਚ ਹੋਈਆਂ ਸਨ। ਗੱਡੀ ਦਾ ਸਫਰ ਜਹਾਜ਼ ਦੇ ਸਫਰ ਤੋਂ 100 ਗੁਣਾ ਖਤਰਨਾਕ ਹੈ।

ਇਹ ਲੇਖ ਬੀਬੀਸੀ ਫਿਊਚਰ ਤੋਂ ਲਿਆ ਗਿਆ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=dDFuCWhfnLw

https://www.youtube.com/watch?v=6l767GqIwBA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News