ਪੂੰਜੀਵਾਦ ਹੁਣ ਸਭ ਤੋਂ ਵੱਡੇ ਖ਼ਤਰੇ ’ਚ, ਉਸ ਦੇ ਖਿਲਾਫ਼ ਬਗ਼ਾਵਤ ਦੇ ਵੀ ਆਸਾਰ – ਰਘੂਰਾਮ ਰਾਜਨ

Wednesday, Mar 13, 2019 - 03:00 PM (IST)

ਪੂੰਜੀਵਾਦ ਹੁਣ ਸਭ ਤੋਂ ਵੱਡੇ ਖ਼ਤਰੇ ’ਚ, ਉਸ ਦੇ ਖਿਲਾਫ਼ ਬਗ਼ਾਵਤ ਦੇ ਵੀ ਆਸਾਰ – ਰਘੂਰਾਮ ਰਾਜਨ
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ
AFP

ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਚੇਤਾਵਨੀ ਦਿੱਤੀ ਹੈ ਕਿ ਪੂੰਜੀਵਾਦ ਦਾ ਲਾਭ ਆਮ ਲੋਕਾਂ ਨੂੰ ਮਿਲਣਾ ਹੁਣ ਬੰਦ ਹੋ ਰਿਹਾ ਹੈ ਜਿਸ ਕਾਰਣ ਹੁਣ ਇਹ "ਖ਼ਤਰੇ" ਵਿੱਚ ਹੈ।

ਬੀਬੀਸੀ ਰੇਡੀਓ-4 ਦੇ ਮੰਗਲਵਾਰ ਦੇ ਪ੍ਰੋਗਰਾਮ ਵਿੱਚ ਰਾਜਨ ਨੇ ਕਿਹਾ, "ਜਦੋਂ ਕਦੇ ਵੀ ਅਜਿਹਾ ਹੁੰਦਾ ਹੈ ਤਾਂ ਲੋਕ ਪੂੰਜੀਵਾਦ ਖ਼ਿਲਾਫ ਬਗਾਵਤ ਕਰਦੇ ਹਨ।"

ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਦੇਸ ਦੇ ਅਰਥਚਾਰੇ ਬਾਰੇ ਵਿਚਾਰ ਕਰਦੇ ਸਮੇਂ ਸਮਾਜ ਵਿੱਚ ਫੈਲੀ ਗ਼ੈਰ-ਬਰਾਬਰੀ ਨੂੰ ਅਣਡਿੱਠ ਨਹੀਂ ਕਰ ਸਕਦੀ।

ਰਘੂਰਾਮ ਰਾਜਨ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਅਤੇ ਕੌਮਾਂਤਰੀ ਮੁਦਰਾ ਕੋਸ਼ ਦੇ ਪ੍ਰਧਾਨ ਅਰਥਸ਼ਾਸਤਰੀ ਰਹਿ ਚੁੱਕੇ ਹਨ।

ਕਈ ਲੋਕਾਂ ਦਾ ਮੰਨਣਾ ਹੈ ਕਿ ਉਹ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਮਾਰਕ ਕਾਰਨੇ ਤੋਂ ਬਾਅਦ ਉਨ੍ਹਾਂ ਦੀ ਥਾਂ ਲੈ ਸਕਦੇ ਹਨ। ਫਿਲਹਾਲ ਉਹ ਸ਼ਿਕਾਗੋ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ।

ਰਘੂਰਾਮ ਰਾਜਨ ਨੇ ਬੀਬੀਸੀ ਨੂੰ ਦੱਸਿਆ, "ਮੇਰਾ ਮੰਨਣਾ ਹੈ ਕਿ ਪੂੰਜੀਵਾਦ ਖ਼ਤਰੇ ਵਿੱਚ ਹੈ ਕਿਉਂਕਿ ਹੁਣ ਆਮ ਲੋਕਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲ ਰਿਹਾ। ਜਦੋਂ ਕਦੇ ਵੀ ਅਜਿਹਾ ਹੁੰਦਾ ਹੈ ਤਾਂ ਲੋਕ ਬਗਾਵਤ ਕਰਦੇ ਹਨ।"

ਇਹ ਵੀ ਪੜ੍ਹੋ:

ਰਾਜਨ ਨੇ ਕਿਹਾ, "ਸਾਧਾਰਣ ਸਿੱਖਿਆ" ਹਾਸਿਲ ਕੀਤੇ ਕਿਸੇ ਮੱਧ ਵਰਗੀ ਨੌਜਵਾਨ ਲਈ ਪਹਿਲਾਂ ਨੌਕਰੀ ਲੱਭਣਾ ਸੌਖਾ ਸੀ ਪਰ 2008 ਦੀ ਵਿਸ਼ਵ ਮੰਦੀ ਤੋਂ ਬਾਅਦ ਹਾਲਾਤ ਬਦਲੇ ਹਨ ਤੇ ਹੁਣ ਅਜਿਹਾ ਹੋਣਾ ਲਗਪਗ ਅਸੰਭਵ ਹੈ।"

ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ
Reuters

ਉਨ੍ਹਾਂ ਕਿਹਾ, "ਹੁਣ ਜੇ ਤੁਸੀਂ ਸਫ਼ਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਧੀਆ ਸਿੱਖਿਆ ਦੀ ਜ਼ਰੂਰਤ ਹੈ।"

“ਇਹ ਬਦਕਿਸਮਤੀ ਦੀ ਗੱਲ ਹੈ ਕਿ ਵਿਸ਼ਵ ਵਪਾਰ ਪ੍ਰਣਾਲੀ ਅਤੇ ਵਿਸ਼ਵ ਦੀ ਸੂਚਨਾ ਪ੍ਰਣਾਲੀ ਦਾ ਅਸਰ ਜਿਨ੍ਹਾਂ ਬਿਰਾਦਰੀਆਂ ’ਤੇ ਪਿਆ, ਉਹੀ ਬਿਰਾਦਰੀਆਂ ਸਨ ਜਿਨ੍ਹਾਂ ਲਈ ਸਿੱਖਿਆ ਪ੍ਰਣਾਲੀ ਨਿਘਰਦੀ ਗਈ।”

“ਇਨ੍ਹਾਂ ਬਿਰਾਦਰੀਆਂ ਵਿੱਚ ਜੁਰਮ ਵਧ ਗਿਆ ਤੇ ਸਮਾਜਿਕ ਬਿਮਾਰੀਆਂ ਵੀ ਵਧਦੀਆਂ ਗਈਆਂ। ਇਹ ਬਿਰਾਦਰੀਆਂ ਆਪਣੇ ਲੋਕਾਂ ਨੂੰ ਆਉਣ ਵਾਲੀ ਵਿਸ਼ਵੀ ਆਰਥਿਕਤਾ ਲਈ ਤਿਆਰ ਨਹੀਂ ਕਰ ਸਕੀਆਂ।"

ਐੱਸਐਂਡਪੀ ਗਲੋਬਲ ਰੇਟਿੰਗਸ ਦੀ ਇੱਕ ਰਿਪੋਰਟ ਮੁਤਾਬਕ ਵਿਸ਼ਵੀ ਆਰਥਿਕ ਸੰਕਟ ਤੋਂ ਬਾਅਦ ਦੁਨੀਆਂ ਭਰ ਵਿੱਚ ਕਰਜ਼ 50 ਫੀਸਦੀ ਵਧਿਆ ਹੈ ਅਤੇ ਇਸ ਨਾਲ ਵਿਸ਼ਵ ਪੱਧਰ ''ਤੇ ਉਧਾਰ ਲੈਣ ਵਾਲੀ ਵਿਵਸਥਾ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ।

ਇਸ ਰਿਪੋਰਟ ਮੁਤਾਬਕ 2008 ਤੋਂ ਬਾਅਦ ਭਾਰਤੀ ਸਰਕਾਰਾਂ ''ਤੇ 77 ਫੀਸਦੀ ਕਰਜ਼ ਵਧਿਆ ਹੈ। ਜਦਕਿ ਕੰਪਨੀਆਂ ਦਾ ਕਰਜ਼ 51 ਫੀਸਦੀ ਵਧਿਆ ਹੈ।

ਹਾਲਾਂਕਿ ਆਉਣ ਵਾਲੀ ਆਰਥਿਕ ਮੰਦੀ 2008 ਵਾਲੀ ਮੰਦੀ ਤੋਂ ਘੱਟ ਗੰਭੀਰ ਹੋਵੇਗੀ।

ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ
EPA

ਸੰਤੁਲਨ ਕਿਵੇਂ ਬਣਾਇਆ ਜਾਵੇ?

ਰਘੂਰਾਮ ਰਾਜਨ ਦਾ ਮੰਨਣਾ ਹੈ ਕਿ ਪੂੰਜੀਵਾਦ ਲੜਖੜਾ ਰਿਹਾ ਹੈ ਕਿਉਂਕਿ ਇਹ ਸਾਰਿਆਂ ਨੂੰ ਬਰਾਬਰ ਮੌਕੇ ਦੇਣ ਵਿੱਚ ਅਸਫ਼ਲ ਰਿਹਾ ਹੈ।

ਉਨ੍ਹਾਂ ਕਿਹਾ, "ਸਾਰਿਆਂ ਨੂੰ ਪੂੰਜੀਵਾਦ ਨੇ ਬਰਾਬਰ ਮੌਕੇ ਨਹੀਂ ਦਿੱਤੇ ਅਤੇ ਸੱਚ ਕਹੀਏ ਤਾਂ ਜਿਹੜੇ ਲੋਕ ਇਸ ਦਾ ਖ਼ਾਮਿਆਜ਼ਾ ਭੁਗਤ ਰਹੇ ਹਨ, ਉਨ੍ਹਾਂ ਦੀ ਹਾਲਤ ਬਹੁਤ ਖ਼ਰਾਬ ਹੈ।"

ਉਨ੍ਹਾਂ ਕਿਹਾ ਕਿ ਜਦੋਂ ਉਤਪਾਦਨ ਦੇ ਸਾਰੇ ਸਾਧਨਾਂ ਦਾ ਸਮਾਜੀਕਰਨ ਕਰ ਦਿੰਦੇ ਹਾਂ ਤਾਂ ਤਾਨਾਸ਼ਾਹੀ ਪੈਦਾ ਹੁੰਦੀ ਹੈ।"

"ਤੁਹਾਨੂੰ ਸੰਤੁਲਨ ਚਾਹੀਦਾ ਹੈ ਜਿਸ ਵਿੱਚ ਚੋਣ ਦਾ ਮੌਕਾ ਮਿਲੇ-ਤੁਹਾਨੂੰ ਵਧੇਰੇ ਮੌਕੇ ਕਿਵੇਂ ਮਿਲਣ ਇਹ ਸੋਚਣਾ ਪਵੇਗਾ।"

ਵਿਸ਼ਵੀ ਅਰਥਵਿਵਸਥਾ ਦੀ ਹਾਲਤ ਬਾਰੇ ਗੱਲ ਕਰਦਿਆਂ ਰਘੂਰਾਮ ਰਾਜਨ ਕਾਰੋਬਾਰ ਘੱਟ ਕਰਨ ਲਈ ਚੀਜ਼ਾਂ ’ਤੇ ਲਾਈਆਂ ਜਾਂਦੀਆਂ ਦਰਾਮਦੀ ਡਿਊਟੀਆਂ ਵੱਲ ਇਸ਼ਾਰਾ ਕਰਦੇ ਹਨ।

ਉਹ ਕਹਿੰਦੇ ਹਨ, "ਜੇ ਤੁਸੀਂ ਦੂਸਰੇ ਦੇ ਕਾਰੋਬਾਰਾਰ ’ਤੇ ਪਾਬੰਦੀ ਲਾਓਗੇ ਤਾਂ ਉਹ ਤੁਹਾਡੀ ਵਸਤਾਂ ’ਤੇ ਪਾਬੰਦੀ ਲਾਉਣਗੇ।"

ਸਵਾਲ ਇਹ ਹੈ ਕਿ ਤੁਸੀਂ ਸਰਹੱਦ ਪਾਰ ਆਪਣੇ ਕਾਰੋਬਾਰ ਨੂੰ ਕਿਵੇਂ ਜਾਰੀ ਰੱਖਦੇ ਹੋ ਅਤੇ ਆਪਣੀਆਂ ਚੀਜ਼ਾਂ ਕਿਵੇਂ ਦੂਸਰੇ ਪਾਸੇ ਭੇਜਦੇ ਹੋ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

https://www.youtube.com/watch?v=xWw19z7Edrs&t=1s

https://www.youtube.com/watch?v=zzLHsoLwFKU

https://www.youtube.com/watch?v=_k7CNiGkX90

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News