ਭਾਰਤ ਨੂੰ ਬਾਲਾਕੋਟ ''''ਚ ਏਅਰ ਸਟ੍ਰਾਈਕ ਤੋਂ ਕੀ ਮਿਲਿਆ

Wednesday, Mar 13, 2019 - 07:46 AM (IST)

ਭਾਰਤ-ਪਾਕਿਸਤਾਨ
Getty Images
26 ਫਰਵਰੀ ''ਚ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਨਿਸ਼ਾਨੇ ''ਤੇ ਲਿਆ ਸੀ

ਪਿਛਲੇ ਮਹੀਨੇ 14 ਫਰਵਰੀ ਨੂੰ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ''ਚ ਸੀਆਰਪੀਐਫ ਦੇ ਇੱਕ ਕਾਫ਼ਲੇ ''ਤੇ ਜੈਸ਼-ਏ-ਮੁਹੰਮਦ ਦੇ ਆਤਮਘਾਤੀ ਹਮਲੇ ''ਚ 40 ਜਵਾਨਾਂ ਦੀ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਭਾਰਤ ਨੇ 26 ਫਰਵਰੀ ਨੂੰ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਨਿਸ਼ਾਨੇ ''ਤੇ ਲਿਆ ਸੀ।

ਭਾਰਤ ਨੇ ਇਹ ਕਾਰਵਾਈ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਬਾਲਾਕੋਟ ''ਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ''ਤੇ ਕੀਤੀ ਸੀ।

ਕਿਹਾ ਜਾ ਰਿਹਾ ਸੀ ਕਿ ਭਾਰਤ ਨੇ ਇਹ ਹਮਲਾ ਮਿਰਾਜ 2000 ਲੜਾਕੂ ਜਹਾਜ਼ ਨਾਲ ਕੀਤਾ ਸੀ ਅਤੇ ਇਹ 12 ਦੀ ਗਿਣਤੀ ਵਿੱਚ ਗਏ ਸਨ।

ਇਸ ਤੋਂ ਪਹਿਲਾਂ 1971 ਦੀ ਜੰਗ ਦੌਰਾਨ ਭਾਰਤ ਸੈਨਾ ਪਾਕਿਸਤਾਨੀ ਸੀਮਾ ''ਚ ਗਈ ਸੀ।

24 ਘੰਟਿਆਂ ਦੇ ਅੰਦਰ ਹੀ ਪਾਕਿਸਤਾਨ ਨੇ 27 ਫਰਵਰੀ ਨੂੰ ਜਾਂ ਤਾਂ ਐਫ-16 ਜਾਂ ਜੇਐਫ-17 ਨਾਲ ਇੱਕ ਭਾਰਤ ਮਿਗ-21 ਲੜਾਕੂ ਜਹਾਜ਼ ਕਰੈਸ਼ ਕੀਤਾ ਸੀ।

ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਏਅਰਕ੍ਰਾਫਟ ਕੰਟ੍ਰੋਲ ਰੇਖਾ ਦੇ ਪਾਰ ਭਾਰਤ ਪ੍ਰਸ਼ਾਸਿਤ ਕਸ਼ਮੀਰ ''ਚ ਗਏ ਸਨ ਅਤੇ ਬੰਬਾਰੀ ਕੀਤੀ ਸੀ।

ਭਾਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਐਫ-16 ਲੜਾਕੂ ਜਹਾਜ਼ ਨੂੰ ਕਰੈਸ਼ ਕੀਤਾ ਸੀ।

ਅੱਤਵਾਦ ਨਾਲ ਲੜਨ ਲਈ ਹਵਾਈ ਸੈਨਾ ਦਾ ਇਸਤੇਮਾਲ ਕਰਨ ਦੇ ਭਾਰਤ ਦੇ ਫ਼ੈਸਲੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਪਰ ਪਾਕਿਸਤਾਨ ਵੱਲੋਂ 24 ਘੰਟੇ ਦੇ ਅੰਦਰ ਮਿਲੇ ਜਵਾਬ ਤੋਂ ਬਾਅਦ ਭਾਰਤ ਦਾ ਉਹ ਫ਼ੈਸਲਾ ਕਿੰਨਾ ਉਚਿਤ ਰਿਹਾ?

ਪਾਕਿਸਤਾਨ ਦੀ ਜਵਾਬੀ ਕਾਰਵਾਈ ''ਚ ਭਾਰਤ ਦਾ ਇੱਕ ਮਿਗ ਡਿੱਗਿਆ ਅਤੇ ਇੱਕ ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ-

ਬਾਲਾਕੋਟ
Getty Images
ਭਾਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਐਫ-16 ਲੜਾਕੂ ਜਹਾਜ਼ ਨੂੰ ਕਰੈਸ਼ ਕੀਤਾ ਸੀ

ਪ੍ਰਸਿੱਧ ਰੱਖਿਆ ਮਾਹਿਰ ਰਾਹੁਲ ਬੇਦੀ ਕਹਿੰਦੇ ਹਨ ਜੇਕਰ ਚੋਣਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਮੋਦੀ ਸਰਕਾਰ ਦੇ ਹੱਕ ''ਚ ਇਹ ਫ਼ੈਸਲਾ ਜਾਂਦਾ ਦਿਖ ਰਿਹਾ ਹੈ ਪਰ ਸੁਰੱਖਿਆ ਰਣਨੀਤੀ ਦੇ ਨਜ਼ਰੀਏ ਨਾਲ ਦੇਖੀਏ ਤਾਂ ਇਹ ਬਹਿਸ ਦਾ ਵਿਸ਼ਾ ਹੈ।

ਰਾਹੁਲ ਬੇਦੀ ਕਹਿੰਦੇ ਹਨ, "ਪਾਕਿਸਤਾਨ ਨੇ ਭਾਰਤ ਨੂੰ 24 ਘੰਟੇ ਦੇ ਅੰਦਰ ਹੀ ਜਵਾਬ ਜ਼ਰੂਰ ਦਿੱਤਾ ਪਰ ਭਾਰਤ ਦੇ ਲੋਕਾਂ ਦੀ ਧਾਰਨਾ ਮੋਦੀ ਦੇ ਪੱਖ ਵਿੱਚ ਰਹੀ। ਪਰ ਸੁਰੱਖਿਆ ਦੀ ਰਣਨੀਤੀ ਦੇ ਨਜ਼ਰੀਏ ਨਾਲ ਦੇਖੀਏ ਤਾਂ ਇਹ ਬਹੁਤ ਖ਼ਤਰਨਾਕ ਲਗਦਾ ਹੈ।"

"ਦੋ ਪਰਮਾਣੂ ਸ਼ਕਤੀ ਵਾਲੇ ਦੇਸ ਇੱਕ-ਦੂਜੇ ਦੀ ਸੀਮਾ ''ਚ ਲੜਾਕੂ ਜਹਾਜ਼ਾਂ ਸਣੇ ਗਏ। ਮੋਦੀ ਨੇ ਜੋ ਕਦਮ ਚੁੱਕਿਆ ਹੈ ਤੇ ਇਸ ''ਤੇ ਅੱਗੇ ਵੱਧ ਰਹੇ ਹਨ ਤਾਂ ਸੋਚ ਕੇ ਹੀ ਡਰ ਲਗਦਾ ਹੈ।"

ਰਾਹੁਲ ਬੇਦੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਦੇ ਖ਼ਿਲਾਫ਼ ਏਅਰ ਸਟ੍ਰਾਈਕ ਕਰਕੇ ਵੀ ਦੇਖ ਲਈ ਪਰ ਇਸ ਦੇ ਨਤੀਜੇ ਕੀ ਮਿਲੇ ਅਜੇ ਤੱਕ ਸਾਫ਼ ਨਹੀਂ ਹੈ।

ਬੇਦੀ ਕਹਿੰਦੇ ਹਨ, "36 ਘੰਟੇ ਅੰਦਰ ਭਾਰਤੀ ਹਵਾਈ ਸੈਨਾ ਦੇ ਪਾਇਲਟ ਦਾ ਭਾਰਤ ਆਉਣਾ ਮੋਦੀ ਦੇ ਪੱਖ ਵਿੱਚ ਗਿਆ ਪਰ ਜੇਕਰ ਫਿਰ ਅੱਤਵਾਦੀ ਹਮਲਾ ਹੋਇਆ ਤਾਂ ਮੋਦੀ ਦੇ ਕੋਲ ਕੀ ਬਦਲ ਹਨ? ਮੈਨੂੰ ਕੋਈ ਬਦਲ ਨਹੀਂ ਦਿਖਦਾ, ਭਾਰਤ ਦੀ ਏਅਰ ਸਟ੍ਰਾਈਕ ਦਾ ਜਵਾਬ ਪਾਕਿਸਤਾਨ ਨੇ ਵੀ ਉਵੇਂ ਹੀ ਦਿੱਤਾ ਹੈ।"

"ਅਜਿਹੇ ਵਿੱਚ ਏਅਰ ਸਟ੍ਰਾਈਕ ਕਰੇਗਾ, ਅਜਿਹਾ ਨਹੀਂ ਲਗਦਾ। ਅਜੇ ਭਾਰਤ ਦੀ ਹਵਾਈ ਸੈਨਾ ਬੇਸ਼ੱਕ ਪਾਕਿਸਤਾਨ ਨਾਲੋਂ ਥੋੜ੍ਹੀ ਮਜ਼ਬੂਤ ਹੈ ਪਰ ਆਉਣ ਵਾਲੇ 3-4 ਸਾਲਾਂ ''ਚ ਅਜਿਹਾ ਨਹੀਂ ਰਹੇਗਾ। ਹੁਣ ਭਾਰਤ ਲਈ ਇਹ ਅਹਿਮ ਸਵਾਲ ਹੈ ਕਿ ਫਿਰ ਅੱਤਵਾਦੀ ਹਮਲਾ ਹੋਇਆ ਤਾਂ ਭਾਰਤ ਕੀ ਕਰੇਗਾ?"

ਭਾਰਤ ''ਚ ਹਵਾਈ ਸੈਨਾ ਲਈ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਭਾਰਤ ਜਿਨ੍ਹਾਂ ਲੜਾਕੂ ਜਹਾਜ਼ਾਂ ਦਾ ਇਸਤੇਮਾਲ ਕਰ ਰਿਹਾ ਹੈ, ਉਸ ਦੀ ਤਕਨੀਕ ਸਮੇਂ ਦਾ ਨਾਲ ਪੁਰਾਣੀ ਹੋ ਗਈ ਹੈ।

ਰੱਖਿਆ ਮਾਹਿਰ ਮਿਗ ਨੂੰ ਭਾਰਤ ਦੇ ਅਸਮਾਨ ਦਾ ਤਾਬੂਤ ਕਹਿੰਦੇ ਹਨ।

ਅਜਿਹੇ ਵਿੱਚ ਭਾਰਤ ਦੀ ਹਵਾਈ ਸੈਨਾ ਪਾਕਿਸਤਾਨ ਨੂੰ ਕਿਸ ਹਦ ਤੱਕ ਚੁਣੌਤੀ ਦੇਵੇਗੀ?

ਪਾਕਿਸਤਾਨ ਦੇ ਨਾਲ ਜੰਗ ਦੇ ਹਾਲਾਤ ਬਣੇ ਤਾਂ ਚੀਨ ਦੇ ਰੁਖ਼ ਨੂੰ ਲੈ ਕੇ ਭਾਰਤ ਨੂੰ ਚਿੰਤਾ ਲੱਗੀ ਰਹਿੰਦੀ ਹੈ।

ਭਾਰਤੀ ਹਵਾਈ ਸੈਨਾ ਦੇ ਕੋਲ ਮਹਿਜ਼ 32 ਸੁਕੈਡਰਨ ਹਨ ਜਦ ਕਿ ਸੁਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਘੱਟੋ-ਘੱਟ 42 ਸੁਕੈਡਰਨ ਹੋਣੇ ਚਾਹੀਦੇ ਹਨ।

32 ਵਿੱਚੋਂ ਵੀ ਕੋਈ ਸੁਕੈਡਰਨ ਲੜਾਕੂ ਜਹਾਜ਼ਾਂ ਦੀ ਘਾਟ ਨਾਲ ਜੂਝ ਰਹੇ ਹਨ। ਇੱਕ ਸੁਕੈਡਰਨ ''ਤੇ ਘੱਟੋ-ਘੱਟ 16 ਤੋਂ 18 ਲੜਾਕੂ ਜਹਾਜ਼ ਹੋਣੇ ਚਾਹੀਦੇ ਹਨ।

ਮਿਗ-21 1960 ਦੇ ਦਹਾਕੇ ਦੀ ਸੋਵੀਅਤ ਸੰਘ ਵਾਲੀ ਤਕਨੀਕ ਹੈ ਅਤੇ ਅੱਜ ਵੀ ਇਸ ਦਾ ਇਸਤੇਮਾਲ ਕਰਦਾ ਹੈ। ਭਾਰਤ ਦੇ ਸੁਕੈਡਰਨ ਅੱਜ ਵੀ ਮਿਗ-21 ਦੇ ਸਹਾਰੇ ਹਨ।

ਭਾਰਤੀ ਹਵਾਈ ਸੈਨਾ ਨੇ ਆਪਣੇ ਘਰ ਵਿੱਚ ਬਣਾਏ ਲਾਈਟ ਕੰਬੈਟ ਏਅਰਕ੍ਰਾਫਟ (ਐਲਸੀਏ) ਨੂੰ ਵੀ ਸ਼ਾਮਿਲ ਕੀਤਾ ਹੈ।

ਫਰਾਂਸ ਦੇ ਨਾਲ ਰਫਾਲ ਲੜਾਕੂ ਜਹਾਜ਼ਾਂ ਦਾ ਸੌਦਾ ਵੀ ਭਾਰਤੀ ਏਅਰਫੋਰਸ ਲਈ ਅਹਿਮ ਹੈ। ਐਲਸੀਏ ਨੂੰ ਬਣਾਉਣ ਵਿੱਚ ਭਾਰਤ ਨੇ ਘੱਟੋ-ਘੱਟ ਤਿੰਨ ਦਹਾਕੇ ਦਾ ਸਮਾਂ ਲਿਆ ਹੈ।

ਮਾਰਚ 2019 ਤੋਂ ਸਿਰਫ਼ 16 ਐਲਸੀਏ ਏਅਰ ਫੋਰਸ ਵਿੱਚ ਸ਼ਾਮਿਲ ਹੋਣਗੇ। ਹੁਣ ਵੀ ਭਾਰਤੀ ਹਵਾਈ ਸੈਨਾ ਐਡਵਾਂਸ ਫਾਈਟਰ ਪਲੇਨ ਲਈ ਜੂਝ ਰਹੀ ਹੈ।

ਭਾਰਤ ਦੇ 11 ਸੁਕੈਡਰਨ ''ਤੇ ਰੂਸੀ ਸੁਖੋਈ-30 ਐਮਕੇਆਈ ਫਾਈਟਰ ਪਲੇਨ ਹਨ। ਇਹ ਦੁਨੀਆਂ ਦੇ ਆਧੁਨਿਕ ਫਾਈਟਰ ਪਲੇਨਾਂ ਵਿਚੋਂ ਇੱਕ ਹੈ।

ਭਾਰਤ ਦੇ ਤਿੰਨ ਸੁਕੈਡਰਨ ''ਤੇ ਮਿਰਾਜ 2000ਈ/ਈਡੀ/ਆਈਟੀ, ਚਾਰ ਸੁਕੈਡਰਨ ''ਤੇ ਜਗੁਆਰ ਆਈਬੀ/ਆਈਐਸ ਅਤੇ ਤਿੰਨ ਸਕੈਡਰਨ ''ਤੇ ਮਿਗ-27 ਐਮਐਲ/ਮਿਗ-32 ਯੂਬੀ ਹੈ।

ਸੁਕੈਡਰਨ ਅਤੇ ਫਾਈਟਰ ਪਲੇਨ ਦੇ ਲਿਹਾਜ਼ ਨਾਲ ਦੇਖੀਏ ਤਾਂ ਭਾਰਤੀ ਹਵਾਈ ਸੈਨਾ ਪਾਕਿਸਤਾਨ ਤੋਂ ਬਿਹਤਰ ਹਾਲਤ ਵਿੱਚ ਹੈ। ਭਾਰਤ ਦੇ ਕੋਲ ਮਿਗ-29, Su-30MKI ਅਤੇ ਮਿਰਾਜ-200 ਹੈ।

ਉੱਥੇ ਹੀ ਪਾਕਿਸਤਾਨ ਕੋਲ ਸਭ ਤੋਂ ਵੱਧ ਆਧੁਨਿਕ ਲੜਾਕੂ ਜਹਾਜ਼ ਐਫ-16 ਅਤੇ ਜੇਐਫ-17 ਹਨ।

ਐਫ-16 ਅਮਰੀਕਾ ਵਿੱਚ ਬਣਿਆ ਹੈ ਜੇਐਫ-17 ਨੂੰ ਚੀਨ ਅਤੇ ਪਾਕਿਸਤਾਨ ਮਿਲ ਕੇ ਬਣਾਇਆ ਹੈ।

ਪਾਕਿਸਤਾਨ ਦੀ ਅਜੇ ਜੋ ਹਾਲਤ ਹੈ ਉਸ ਵਿੱਚ ਉਸ ਲਈ ਹਵਾਈ ਸੈਨਾ ਨੂੰ ਮਜ਼ਬੂਤ ਕਰਨਾ ਸੌਖਾ ਨਹੀਂ ਹੋਵੇਗਾ।

ਜੇਕਰ ਪਾਕਿਸਤਾਨ ਦੇ ਨਾਲ ਚੀਨ ਆ ਗਿਆ ਤਾਂ ਭਾਰਤ ਲਈ ਮੁਸ਼ਕਲ ਹਾਲਾਤ ਹੋਣਗੇ।

ਇਹ ਵੀ ਪੜ੍ਹੋ-

ਬਾਲਾਕੋਟ
BBC

ਚੀਨ ਆਪਣੀ ਸੈਨਾ ਦਾ ਆਧੁਨਿਕੀਕਰਨ ਤੇਜ਼ੀ ਨਾਲ ਕਰ ਰਿਹਾ ਹੈ। ਦਿ ਮਿਲੀਟਰੀ ਬੈਲੈਂਸ 2019 ਮੁਤਾਬਕ ਚੀਨ ਦੇ ਕੋਲ ਕੁੱਲ 2413 ਹਮਲਾਵਰ ਲੜਾਕੂ ਜਹਾਜ਼ ਹਨ ਅਤੇ ਭਾਰਤ ਕੋਲ ਮਹਿਜ਼ 814 ਜਦ ਕਿ ਪਾਕਿਸਤਾਨ ਕੋਲ 425 ਹਨ।

ਹਾਲਾਂਕਿ ਕਈ ਮਾਹਿਰ ਇਸ ਗੱਲ ਨੂੰ ਮੰਨਦੇ ਹਨ ਕਿ ਚੀਨ ਆਪਣੀ ਸੈਨਾ ਦਾ ਆਧੁਨਿਕੀਕਰਨ ਭਾਰਤ ਲਈ ਨਹੀਂ ਬਲਕਿ ਅਮਰੀਕਾ ਅਤੇ ਜਾਪਾਨ ਦੇ ਮੱਦੇਨਜ਼ਰ ਕਰ ਰਿਹਾ ਹੈ।

ਸੁਰੱਖਿਆ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਚੀਨ ਆਪਣੇ ਲਈ ਭਾਰਤ ਨੂੰ ਖ਼ਤਰਾ ਨਹੀਂ ਮੰਨਦਾ ਹੈ।

ਦਿ ਡਿਪਲੋਮੈਟ ਦੀ ਇੱਕ ਰਿਪੋਰਟ ਮੁਤਾਬਕ ਜੇਕਰ ਭਾਰਤ ਅਤੇ ਪਾਕਿਸਤਾਨ ਦੀ ਜੰਗ ''ਚ ਚੀਨ ਵੀ ਮਦਦ ਕਰੇਗਾ ਤਾਂ ਸੀਮਤ ਮਦਦ ਕਰੇਗਾ, ਪਰ ਪਾਕਿਸਤਾਨ ਆਪਣੀ ਪੂਰੀ ਤਾਕਤ ਲਗਾ ਦੇਵੇਗਾ।

ਜੇਕਰ ਪਾਕਿਸਤਾਨ ਦੇ ਨਾਲ ਚੀਨ ਆਉਂਦਾ ਹੈ ਤਾਂ ਬਾਕੀ ਦੇਸਾਂ ਵਿਚਾਲੇ ਗੋਲਬੰਦੀ ਸ਼ੁਰੂ ਹੋਵੇਗੀ।

ਅਜੇ ਅਮਰੀਕਾ ਅਤੇ ਜਾਪਾਨ ਭਾਰਤ ਦੇ ਕਰੀਬ ਹਨ। ਅਜਿਹੇ ਵਿੱਚ ਭਾਰਤ ਨੂੰ ਅਮਰੀਕਾ ਅਤੇ ਜਾਪਾਨ ਤੋਂ ਮਦਦ ਦੀ ਆਸ ਰਹੇਗੀ।

ਜਾਪਾਨ ਅਤੇ ਚੀਨ ਵਿੱਚ ਇਤਿਹਾਸਕ ਦੁਸ਼ਮਣੀ ਰਹੀ ਹੈ ਅਤੇ ਹਰ ਵਾਰ ਚੀਨ ਨੂੰ ਮੂੰਹ ਦੀ ਖਾਣੀ ਪਈ ਹੈ।

ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਇੰਡੀਆ ਟੀਵੀ ਦੇ ਇੱਕ ਪ੍ਰੋਗਰਾਮ ''ਚ ਕਿਹਾ ਸੀ ਕਿ ਭਾਰਤ ਨੇ 1971 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਕੌਮਾਂਤਰੀ ਸੀਮਾ ਪਾਰ ਕੀਤੀ ਹੈ।

ਅਭਿਨੰਦਨ
Reuters
ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਨੇ ਆਪਣੀ ਹਿਰਾਸਤ ਵਿੱਚ ਲਿਆ ਸੀ

ਜੇਤਲੀ ਨੇ ਕਿਹਾ, "ਸਾਡੇ ਪ੍ਰਧਾਨ ਮੰਤਰੀ ਨੇ ਨੀਤੀ ਬਦਲੀ ਹੈ। ਪਹਿਲਾਂ ਦੀਆਂ ਸਰਕਾਰਾਂ ਆਪਣੇ ਇੰਟੈਲੀਜੈਂਸ ਅਤੇ ਸੁਰੱਖਿਆ ਬਲਾਂ ਨੂੰ ਚੌਕੰਨਿਆ ਕਰਦੀ ਸੀ ਤਾਂ ਜੋ ਹਮਲੇ ਨੂੰ ਰੋਕਿਆ ਜਾ ਸਕੇ। ਅਸੀਂ ਦੋ ਕਦਮ ਅੱਗੇ ਵਧ ਗਏ ਹਾਂ।"

ਜੇਤਲੀ ਨੇ ਕਿਹਾ, "ਸਾਡੀ ਨੀਤੀ ਹੈ ਕਿ ਜਿੱਥੇ ਅੱਤਵਾਦੀ ਤਿਆਰ ਕੀਤੇ ਜਾ ਰਹੇ ਹਨ ਉੱਥੇ ਹਮਲਾ ਕੀਤਾ ਜਾਵੇ। ਪਾਕਿਸਤਾਨ ਦਾ ਨਿਊਕਲੀਅਰ ਬਲਫ਼ ਵੀ ਹੁਣ ਸਭ ਦੇ ਸਾਹਮਣੇ ਆ ਗਿਆ ਹੈ। ਭਾਰਤ ਦੀ ਸੈਨਾ ਸਮਰਥ ਹੈ ਅਤੇ ਅੱਤਵਾਦ ਦੇ ਖ਼ਿਲਾਫ਼ ਜਵਾਬ ਦੇਣ ''ਚ ਤਿਆਰ ਰਹੇਗੀ।"

ਰਾਹੁਲ ਬੇਦੀ ਕਹਿੰਦੇ ਹਨ ਕਿ ਦੇਸ-ਦੁਨੀਆਂ ਦੀਆਂ ਏਜੰਸੀਆਂ ਨੇ ਜੋ ਸੈਟਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ ਉਨ੍ਹਾਂ ਵਿੱਚ ਤਾਂ ਇਹੀ ਪਤਾ ਲਗਦਾ ਹੈ ਕਿ ਏਅਰ ਸਟ੍ਰਾਈਕ ਨਿਸ਼ਾਨੇ ''ਤੇ ਨਹੀਂ ਰਹੀ।

ਬੇਦੀ ਮੰਨਦੇ ਹਨ ਕਿ ਭਾਰਤ ਦੀ ਏਅਰ ਸਟ੍ਰਾਈਕ ਨੂੰ ਲੈ ਕੇ ਕੌਮਾਂਤਰੀ ਅਤੇ ਕੌਮੀ ਧਾਰਨਾ ਵੱਖ-ਵੱਖ ਹੈ। ਕੌਮੀ ਧਾਰਨਾ ਮੋਦੀ ਦੇ ਪੱਖ ਵਿੱਚ ਹੈ ਅਤੇ ਕੌਮਾਂਤਰੀ ਧਾਰਨਾ ਇਹ ਹੈ ਕਿ ਭਾਰਤ ਦੀ ਸਟ੍ਰਾਈਕ ਨਾਕਾਮ ਰਹੀ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

https://www.youtube.com/watch?v=xWw19z7Edrs&t=1s

https://www.youtube.com/watch?v=qMCT97u3IjU

https://www.youtube.com/watch?v=KaFMdilwaoM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News