ਭਾਰਤ ਨੇ ਬੋਇੰਗ 737 ਮੈਕਸ ''''ਤੇ ਲਾਈ ਪਾਬੰਦੀ - 5 ਅਹਿਮ ਖ਼ਬਰਾਂ

Wednesday, Mar 13, 2019 - 07:46 AM (IST)

ਪਿਛਲੇ ਪੰਜ ਮਹੀਨਿਆਂ ਵਿੱਚ ਵਾਪਰੇ ਦੂਜੇ ਹਵਾਈ ਹਾਦਸੇ ਤੋਂ ਬਾਅਦ ਅਮਰੀਕੀ ਜਹਾਜ਼ ਕੰਪਨੀ ਬੋਇੰਗ ਦੇ 737 ਮੈਕਸ ''ਤੇ ਦੁਨੀਆਂ ਦੇ ਕਈ ਦੇਸਾਂ ਨੇ ਪਾਬੰਦੀਆਂ ਲਾ ਦਿੱਤੀਆਂ ਹਨ।

ਭਾਰਤ ਦੇ ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ਦੀਆਂ ਭਾਰਤ ਦੇ ਹਵਾਈ ਖੇਤਰ ਵਿੱਚ ਉਡਾਣਾਂ ''ਤੇ ਫੌਰੀ ਪਾਬੰਦੀ ਦਾ ਐਲਾਨ ਕੀਤਾ ਹੈ।

ਡੀਜੀਸੀਏ ਮੁਤਾਬਕ ਜਦੋਂ ਤੱਕ ਜਹਾਜ਼ ਦੀਆਂ ਉਡਾਣਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਉਪਰਾਲੇ ਨਹੀਂ ਕੀਤੇ ਉਦੋਂ ਤੱਕ ਜਹਾਜ਼ ਨਹੀਂ ਉਡਾਏ ਜਾਣਗੇ।

ਯੂਰਪੀ ਯੂਨੀਅਨ ਦੀ ਹਵਾਬਾਜ਼ੀ ਸੁਰੱਖਿਆ ਏਜੰਸੀ ਵੱਲੋਂ ਵੀ ਅਜਿਹਾ ਹੀ ਫੈਸਲਾ ਲਿਆ ਗਿਆ ਹੈ।

ਅਮਰੀਕੀ ਹਵਾਬਾਜ਼ੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਦੀਆਂ ਪੜਤਾਲਾਂ ਤੋਂ ਜਹਾਜ਼ ਦੀਆਂ ਉਡਾਣਾਂ ਰੋਕਣ ਦੇ ਪੱਖ ਵਿੱਚ ਕੋਈ ਸਬੂਤ ਨਹੀਂ ਮਿਲੇ ਹਨ।

ਬੀਬੀਸੀ ਵੈਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਬੀਬੀ ਜਗੀਰ ਕੌਰ ਅਤੇ ਪ੍ਰਕਾਸ਼ ਸਿੰਘ ਬਾਦਲ
Getty Images

ਖਡੂਰ ਸਾਹਿਬ ਤੋਂ ਜਗੀਰ ਕੌਰ ਅਕਾਲੀ ਦਲ ਦੇ ਉਮੀਦਵਾਰ

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬੀਬੀ ਜਾਗੀਰ ਕੌਰ ਨੂੰ ਉਮੀਦਵਾਰ ਐਲਾਨ ਕੇ ਅਕਾਲੀ ਦਲ ਨੇ ਰਸਮੀ ਚੋਣ ਜੰਗ ਦਾ ਨਗਾਰਾ ਵਜਾ ਦਿੱਤਾ ਹੈ।

ਬੀਬੀ ਜਾਗੀਰ ਕੌਰ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਹਲਕੇ ਨਾਲ ਸਬੰਧਿਤ ਹਨ। ਉਹ ਪੰਜਾਬ ਦੇ ਸਾਬਕਾ ਮੰਤਰੀ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ''ਤੇ ਰਹਿ ਚੁੱਕੇ ਹਨ।

ਬੀਬੀਸੀ ਵੈਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸੀਰੀਆ
AFP

ਸੀਰੀਆ ਵਿੱਚ ਆਈਐੱਸ ਲੜਾਕਿਆਂ ਤੇ ਪਰਿਵਾਰਾਂ ਦਾ ਸਮਰਪਣ

ਸੀਰੀਆ ਦੇ ਬਘੂਜ਼ ਸੂਬੇ ਵਿੱਚ ਇਸਲਾਮਿਕ ਸਟੇਟ ਦੇ ਆਖ਼ਰੀ ਟਿਕਾਣੇ ਤੋਂ ਲੜ ਰਹੇ ਤਿੰਨ ਹਜ਼ਾਰ ਲੜਾਕਿਆ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ।

ਅਮਰੀਕੀ ਹਮਾਇਤ ਹਾਸਲ ਸੀਰੀਅਨ ਡੈਮੋਕਰੇਟਿਕ ਫੋਰਸਿਜ਼ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਇਸ ਲਈ ਤਿੰਨ ਦਿਨ ਲਗਾਤਾਰ ਗੋਲੀਬਾਰੀ ਅਤੇ ਹਵਾਈ ਹਮਲੇ ਕੀਤੇ ਗਏ ਸਨ।

ਫੋਰਸਿਜ਼ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਵਾਰ ਜਦੋਂ ਆਤਮ ਸਮਰਪਣ ਦੇ ਚਾਹਵਾਨ ਹਰ ਇੱਕ ਵਿਅਕਤੀ ਨੇ ਸਮਰਪਣ ਕਰ ਦਿੱਤਾ ਤਾਂ ਸ਼ਹਿਰ ਵਿੱਚ ਲੁਕੇ ਹੋਏ ਬਾਕੀ ਲੜਾਕਿਆਂ ਖਿਲਾਫ ਭਰਵੀਂ ਕਾਰਵਾਈ ਕੀਤੀ ਜਾਵੇਗੀ।

ਅਮਰੀਕੀ ਲੋਕ
BBC

ਅਮਰੀਕੀ ਵਿਦਿਆਰਥੀਆਂ ਨੂੰ ਦਾਖਲਿਆਂ ਲਈ ਨਕਲ ਮਰਵਾਉਣ ਵਾਲੇ ਆਏ ਅੜਿੱਕੇ

ਅਮਰੀਕਾ ਵਿੱਚ ਦਰਜਣਾਂ ਵਿਅਕਤੀਆਂ ਨੂੰ ਵਿਦਿਅਕ ਧੋਖਾਧੜੀ ਦੇ ਇਲਜ਼ਾਮਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।

ਇਲਜ਼ਾਮ ਹਨ ਕਿ ਇਹ ਲੋਕ ਅਮੀਰ ਅਮਰੀਕੀਆਂ ਦੇ ਬੱਚਿਆਂ ਨੂੰ ਅਮਰੀਕਾ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਦੀਆਂ ਦਾਖਲਾ ਪ੍ਰੀਖਿਆਵਾਂ ਵਿੱਚ ਨਕਲ ਕਰਨ ਵਿੱਚ ਮਦਦ ਕਰਦੇ ਸਨ।

ਜਿਹੜੇ ਮਾਪੇ ਹਿਰਾਸਤ ਵਿੱਚ ਲਏ ਗਏ ਹਨ ਉਨ੍ਹਾਂ ਵਿੱਚ ਦੋ ਉੱਘੀਆਂ ਅਦਾਕਾਰਾਂ ਅਤੇ ਕੁਝ ਵੱਡੀਆਂ ਕੰਪਨੀਆਂ ਦੇ ਸੀਓ ਵੀ ਸ਼ਾਮਲ ਹਨ।

ਬ੍ਰੈਗਜ਼ਿਟ
Getty Images

ਬਰਤਾਨਵੀ ਸੰਸਦ ਵੱਲੋਂ ਤੋੜ-ਵਿਛੋੜੇ ਦਾ ਸੋਧਿਆ ਸਮਝੌਤਾ ਰੱਦ

ਬਰਤਾਨਵੀ ਸੰਸਦ ਨੇ ਟੈਰੀਜ਼ਾ ਮੇਅ ਸਰਕਾਰ ਵੱਲੋਂ ਯੂਰਪੀ ਯੂਨੀਅਨ ਤੋਂ ਬਰਤਾਨੀਆ ਦੇ ਤੋੜ-ਵਿਛੋੜੇ ਦੇ ਸੋਧੇ ਹੋਏ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ।

ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ ਨੂੰ ਸੰਸਦ ਇਸ ਲਈ ਵੋਟ ਕਰੇਗਾ, ਕੀ ਬਰਤਾਨੀਆ ਇਸ ਮਹੀਨੇ ਦੇ ਅੰਤ ''ਤੇ ਬਿਨਾਂ ਕਿਸੇ ਸਮਝੌਤੇ ਦੇ ਹੀ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇ ਜਾਂ ਨਹੀਂ।

ਜੇ ਇਹ ਵਿਕਲਪ ਵੀ ਰੱਦ ਹੁੰਦਾ ਹੈ ਤਾਂ ਵੀਰਵਾਰ ਨੂੰ ਇਸ ਬਾਰੇ ਵੋਟਿੰਗ ਹੋਵੇਗੀ ਕਿ ਇਸ ਤੋੜ-ਵਿਛੋੜੇ ਨੂੰ ਅੱਗੇ ਪਾਇਆ ਜਾਵੇ ਜਾਂ ਨਹੀਂ।

ਯੂਰਪੀ ਯੂਨੀਅਨ ਦੇ ਆਗੂਆਂ ਨੇ ਬਰਤਾਨਵੀ ਸੰਸਦ ਦੇ ਇਸ ਫੈਸਲੇ ਤੋਂ ਨਾਖ਼ੁਸ਼ੀ ਜਾਹਰ ਕੀਤੀ ਹੈ। ਯੂਨੀਅਨ ਮੁਖੀ ਡੌਨਲਡ ਟਸਕ ਦੇ ਬੁਲਾਰੇ ਨੇ ਕਿਹਾ ਕਿ ਇਸ ਨਾਲ ਬਰਤਾਨੀਆ ਦੇ ਯੂਨੀਅਨ ਬਿਨਾਂ ਕਿਸੇ ਸਮਝੌਤੇ ਦੇ ਛੱਡ ਜਾਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ:

https://www.youtube.com/watch?v=HBx3-y9rCFI

https://www.youtube.com/watch?v=sJg7AGr9Ug0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News