ਟੀਵੀ ਦੇ ਤੋਤੇ ਭਾਰਤ-ਪਾਕਿਸਤਾਨ ਨੂੰ ਪਾਗਲ ਬਣਾ ਰਹੇ ਹਨ - ਬਲਾਗ

Tuesday, Mar 12, 2019 - 01:16 PM (IST)

ਟੀਵੀ
Getty Images

ਕੀ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਤੁਹਾਡੇ ਤੋਂ ਹੀ ਚੋਰੀ ਕਰ ਲਿਆ ਗਿਆ ਹੈ। ਤੁਹਾਡੇ ਦਿਮਾਗ ''ਤੇ ਡਾਕਾ ਪੈ ਚੁੱਕਿਆ ਹੈ ਤੇ ਤੁਹਾਨੂੰ ਭਿਣਕ ਵੀ ਨਹੀਂ।

ਅਸੀਂ ਦੇਖਣ ਨੂੰ ਇਨਸਾਨ ਲਗਦੇ ਹਾਂ ਪਰ ਸਾਨੂੰ ਤੇਜ਼ੀ ਨਾਲ ਰੋਬੋਟ ਬਣਾਇਆ ਜਾ ਰਿਹਾ ਹੈ। ਸਾਡੀ ਸੋਚ ਰੰਗ ਬਿਰੰਗੀਆਂ ਸਕਰੀਨਾਂ ਨਾਲ ਬੰਨ੍ਹ ਦਿੱਤੀ ਗਈ ਹੈ ਤੇ ਉਂਗਲੀਆਂ ਵਟਸਐਪ, ਟਵਿੱਟਰ ਅਤੇ ਫੇਸਬੁੱਕ ਨੇ ਟੇਢੀਆਂ ਕਰ ਦਿੱਤੀਆਂ ਹਨ।

ਤੁਸੀਂ ਕਹਿ ਸਕਦੇ ਹੋ ਕਿ ਮੈਂ ਕਿਹੋ-ਜਿਹੀਆਂ ਸਠਿਆਈਆਂ ਹੋਈਆਂ ਗੱਲਾਂ ਕਰ ਰਿਹਾਂ, ਅਸੀਂ ਤਾਂ ਅੱਜ ਵੀ ਪਹਿਲਾਂ ਵਰਗੇ ਹਾਂ। ਦਿਲ ਧੜਕ ਰਿਹਾ ਹੈ, ਦਿਮਾਗ ਸੋਚ ਰਿਹਾ ਹੈ। ਆਪਣੀ ਮਰਜ਼ੀ ਨਾਲ ਜੋ ਚਾਹੀਏ ਕਰ ਸਕਦੇ ਹਾਂ ਤੇ ਕਰ ਰਹੇ ਹਾਂ।

ਇਹ ਵੀ ਪੜ੍ਹੋ:

ਬਸ ਇਹੀ ਤਾਂ ਖ਼ੂਬੀ ਹੈ ਉਸ ਡਾਕੇ ਦੀ, ਜੋ ਪੈ ਚੁੱਕਿਆ ਹੈ, ਉਸ ਦਿਮਾਗ ਦੀ ਜਿਸਦੀ ਜੇਬ੍ਹ ਕੱਟੀ ਜਾ ਚੁੱਕੀ ਅਤੇ ਇੱਕ ਹੀ ਰੰਗ ਅਤੇ ਅਕਾਰ ਦੇ ਕੱਪੜੇ ਜੋ ਮੈਨੂੰ ਤੇ ਤੁਹਾਨੂੰ ਪੁਆਏ ਜਾ ਚੁੱਕੇ ਹਨ।

ਇਹ ਸਾਰਾ ਕੁਝ ਇੰਨੀ ਸਫ਼ਾਈ ਨਾਲ ਹੋਇਆ ਕਿ ਮੈਨੂੰ ਤੇ ਤੁਹਾਨੂੰ ਮਹਿਸੂਸ ਵੀ ਨਹੀਂ ਹੋ ਰਿਹਾ।

ਚੰਗਾ ਸੜਕ-ਛਾਪ ਪਾਕਿਸਤਾਨੀਓਂ ਤੇ ਹਿੰਦੁਸਤਾਨੀਓਂ ਇੱਕ ਟੈਸਟ ਕਰ ਲੈਂਦੇ ਹਾਂ।

ਇਹ ਜਿਹੜੇ ਹਰ ਸ਼ਾਮ 7 ਤੋਂ 12 ਵਜੇ ਤੱਕ ਸੈਂਕੜੇ ਸਕਰੀਨਾਂ ''ਤੇ ਵੱਖ-ਵੱਖ ਰੰਗਾਂ ਦੇ ਤੋਤੇ, ਅਸੀਂ ਤੁਸੀਂ ਬਿਨਾਂ ਪਲਕ ਝਪਕਾਏ ਦੇਖਦੇ ਰਹਿੰਦੇ ਹਾਂ, ਕਦੇ ਧਿਆਨ ਦਿੱਤਾ ਕਿ ਇਨ੍ਹਾਂ ਸਾਰਿਆਂ ਦੀ ਟਰੈਂ-ਟਰੈਂ ਇੱਕੋ-ਜਿਹੀ ਕਿਉਂ ਹੁੰਦੀ ਹੈ।

ਭਾਰਤ-ਪਾਕਿਸਤਾਨ
Getty Images

ਜੇ ਇਸੇ ਨੂੰ ਬੋਲਣ ਦੀ ਅਜਾਦੀ ਕਹਿੰਦੇ ਹਨ ਤਾਂ ਇਸ ਟਰੈਂ-ਟਰੈਂ ਦੇ ਮੁਕਾਬਲੇ ਅਸੀਂ ਤੇ ਤੁਸੀਂ ਕੋਠੇ ''ਤੇ ਚੜ੍ਹ ਕੇ ਚੀਕਦੇ ਹਾਂ ਕਿ ਸ਼ੱਟ-ਅਪ, ਮੇਰੀ ਗੱਲ ਸੁਣੋ ਮੈਂ ਕੁਝ ਵੱਖਰਾ ਕਹਿਣਾ ਚਾਹੁੰਦਾ ਹਾਂ।

ਪਤਾ ਹੈ ਇਸ ਤੋਂ ਬਾਅਦ ਕੀ ਹੋਵੇਗਾ। ਤੁਹਾਡੇ ਘਰ ਵਾਲੇ ਨਾ ਸਹੀ ਪਰ ਆਂਢੀ-ਗੁਆਂਢੀ ਜਰੂਰ ਕਹਿਣਗੇ ਕਿ ਇਹਦਾ ਦਿਮਾਗ ਖਿਸਕ ਚੁੱਕਿਆ ਹੈ, ਇਹ ਪਾਗਲ ਹੋ ਚੁੱਕਿਆ ਹੈ ਇਸ ਨੂੰ ਡਾਕਟਰ ਕੋਲ ਲੈ ਜਾਓ।

ਤੁਸੀ ਜਵਾਬ ''ਚ ਕਹਿ ਕੇ ਦੇਖਿਓ ਕਿ ਦਿਮਾਗ ਮੇਰਾ ਨੀਂ ਉਨ੍ਹਾਂ ਦਾ ਖਿਸਕਿਆ ਹੈ ਜੋ ਰੋਜ਼ਾਨਾ ਟੀਵੀ ''ਤੇ ਵੱਖੋ-ਵੱਖ ਸ਼ਕਲਾਂ ਤੇ ਨਾਵਾਂ ਵਾਲੇ ਇੱਕ ਹੀ ਰਾਗ ਕੋਰਸ ਵਿੱਚ ਗਾ ਰਹੇ ਹਨ।

https://www.facebook.com/BBCnewsPunjabi/videos/492824604580904/

ਉਹ ਵੀ ਇੰਨਾ ਉੱਚਾ ਕਿ ਸਾਨੂੰ ਵੱਖਰਾ ਸੋਚਣ ਦੀ ਵਿਹਲ ਹੀ ਨਾ ਮਿਲੇ ਤੇ ਜੇ ਸੋਚ ਵੀ ਲਈਏ ਤਾਂ ਇਸ ਸ਼ੋਰ ਵਿੱਚ ਦੂਜੇ ਨੂੰ ਤਾਂ ਕੀ ਆਪਣੇ ਕੰਨਾਂ ਨੂੰ ਆਪਣੀ ਅਵਾਜ਼ ਨਾ ਸੁਣਾ ਸਕੀਏ।

ਅਜ਼ਾਦ ਮੀਡੀਆ ਦੀ ਗੱਲ

ਤੁਸੀਂ ਜ਼ਰਾ ਕਹਿ ਕੇ ਦੇਖੋ ਕਿ ਪਾਗਲ ਮੈਂ ਨਹੀਂ, ਪਾਗਲ ਇਹ ਨੇ ਜੋ ਸਾਰਿਆਂ ਨੂੰ ਇੱਕੋ ਸੋਚ ਦੇ ਢਾਂਚੇ ਵਿੱਚ ਢਾਲਣਾ ਚਾਹੁੰਦੇ ਹਨ ਤਾਂ ਕਿ ਅਸੀਂ ਕੋਈ ਸਵਾਲ ਨਾ ਚੁੱਕ ਸਕੀਏ, ਇਸ ਟਰੈਂ-ਟਰੈਂ ਤੋਂ ਨਿਆਰੇ ਹੋ ਕੇ ਕਿਸੇ ਨੂੰ ਚੁਣੌਤੀ ਨਾ ਦੇ ਸਕੀਏ। ਡਾਕਟਰ ਕੋਲ ਮੈਨੂੰ ਨਹੀਂ ਸਗੋਂ ਇਨ੍ਹਾਂ ਨੂੰ ਭੇਜੋ।

ਮਗਰ ਓਏ ਭੋਲੇਲਾਲ, ਤੇਰੀ ਕੌਣ ਸੁਣੇਗਾ।

ਇਹ ਸੈਂਕੜੇ ਤੋਤੇ ਆਪਣੀ ਮਰਜ਼ੀ ਨਾਲ ਥੋੜ੍ਹਾ ਕੋਰਸ ਵਿੱਚ ਟਰੈਂ-ਟਰੈਂ ਕਰ ਰਹੇ ਹਨ। ਉਨ੍ਹਾਂ ਨੂੰ ਇਸ ਦੇ ਬਹੁਤ ਸਾਰੇ ਪੈਸੇ ਮਿਲਦੇ ਹਨ।

ਕੌਣ ਕਿੰਨੇ ਲੱਖ ਲੋਕਾਂ ਨੂੰ ਕਿੰਨੇ ਲੱਖ ਵਿੱਚ ਕਿੰਨੀ ਦੇਰ ਤੱਕ ਪਾਗਲ ਬਣਾ ਕੇ ਰੱਖ ਸਕਦਾ ਹੈ।

https://www.youtube.com/watch?v=K8Ln-GC5-_c

ਆਲੇ-ਦੁਆਲੇ ਕਿੰਨਾ ਖ਼ੌਫ ਫੈਲਾਅ ਸਕਦਾ ਹੈ, ਕਿੰਨੇ ਬੰਦਿਆਂ ਨੂੰ ਤੇ ਵਰਗਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾ ਸਕਦਾ ਹੈ, ਕਿੰਨੇ ਕਰੋੜ ਲੋਕਾਂ ਨੂੰ ਉਸੇ ਢੰਗ ਨਾਲ ਪੁਰਾਣੇ ਸੁਫਨਿਆਂ ਦੀ ਉਤਰਨ ਵੇਚ ਸਕਦਾ ਹੈ ਕਿ ਜਿੰਨ੍ਹਾਂ ਦੀ ਸੱਚਾਈ ਬਾਰੇ ਕੋਈ ਸਵਾਲ ਪੁੱਛੇ ਤਾਂ ਬਾਕੀ ਲੋਕ ਪੱਥਰ ਮਾਰਨ।

ਜਿਹੜਾ ਜਿੰਨਾ ਜਾਅਲੀ ਮਾਲ ਵੇਚ ਸਕੇ ਉਸਦਾ ਕਮਿਸ਼ਨ, ਉਸਦੀ ਤਨਖ਼ਾਹ ਉਨੀ ਜ਼ਿਆਦਾ।

ਕੀ ਇਸ ਸਾਰੇ ਕਾਰੋਬਾਰ ਤੋਂ ਮੁਕਤੀ ਮਿਲ ਸਕਦੀ ਹੈ।

ਹਾਂ ਮਿਲ ਸਕਦੀ ਹੈ ਪਰ ਚਾਹੁੰਦਾ ਕੌਣ ਹੈ। ਇੱਕ ਬਲਾਤਕਾਰ ''ਤੇ ਹਜ਼ਾਰਾਂ ਦਾ ਜਲੂਸ ਕੱਢਣ ਵਾਲੇ ਰੋਜ਼ਾਨਾ ਕਰੋੜਾਂ ਦਿਮਾਗਾਂ ਦੇ ਬਲਾਤਕਾਰ ਦੇ ਖਿਲਾਫ਼ ਕਿੰਨੀ ਵਾਰ ਸੜਕਾਂ ''ਤੇ ਆਏ ਜਾਂ ਆਉਣਗੇ, ਕਿਵੇਂ ਆਉਣਗੇ। ਦਿਮਾਗ ਤਾਂ ਚੋਰੀ ਹੋ ਚੱਕੇ, ਦਿਲਾਂ ''ਤੇ ਡਾਕਾ ਪੈ ਗਿਆ।

ਕਾਰਟੂਨ
BBC

ਜੋ ਕੁਝ ਲੋਕ ਇਸ ਹੜ੍ਹ ਤੋਂ ਬਚ ਗਏ ਉਨ੍ਹਾਂ ਨੂੰ ਪਾਗਲਖਾਨੇ ਰੱਖਿਆ ਜਾ ਰਿਹਾ ਹੈ।

ਕੀ ਤੁਹਾਡੀ ਗੱਡੀ ਜਾਂ ਮੋਟਰਸਾਈਕਲ ਦਾ ਸਾਈਲੈਂਸਰ ਜਾਂ ਕਾਰਖਾਨੇ ਦੀ ਚਿਮਨੀ ਤੋਂ ਪੈਦਾ ਹੋਇਆ ਧੂੰਆਂ ਹੀ ਖ਼ਤਰਨਾਕ ਹੈ।

ਕਦੇ ਸੋਚਿਆ ਕਿ ਟੀਵੀ ਸਕਰੀਨ ਤੋਂ ਨਿਕਲਣ ਵਾਲਾ ਧੂੰਆਂ ਕਿੰਨਾ ਨੁਕਸਾਨਦਾਇਕ ਹੈ।

ਇਹ ਸਮਾਂ ਤਾਂ "ਰਾਮ ਨਾਮ ਸੱਤ" ਜਪਣ ਦਾ ਹੈ ਪਰ ਅਸੀਂ ਸਾਰੇ ਨਾਅਰਾ ਲਾ ਰਹੇ ਹਾਂ-ਅਜ਼ਾਦ ਮੀਡੀਆ ਦੀ ਜੈ ਹੋਵੇ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

https://www.youtube.com/watch?v=xWw19z7Edrs&t=1s

https://www.youtube.com/watch?v=zzLHsoLwFKU

https://www.youtube.com/watch?v=_k7CNiGkX90

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News