ਅਨੰਤ ਕੁਮਾਰ ਹੇਗੜੇ ਨੇ ਰਾਹੁਲ ਤੋਂ ਡੀਐੱਨਏ ਸਬੂਤ ਮੰਗੇ -5 ਅਹਿਮ ਖ਼ਬਰਾਂ

Tuesday, Mar 12, 2019 - 08:01 AM (IST)

ਕੇਂਦਰੀ ਸਰਕਾਰ ਦੇ ਇੱਕ ਮੰਤਰੀ ਅਨੰਤ ਹੇਗੜੇ ਨੇ ਰਾਹੁਲ ਗਾਂਧੀ ਤੋਂ ਆਪਣਾ ਵੰਸ਼ ਸਾਬਤ ਕਰਨ ਲਈ ਡੀਐੱਨਏ ਸਬੂਤਾਂ ਦੀ ਮੰਗ ਕੀਤੀ ਹੈ।

ਹੇਗੜੇ ਏਅਰ ਸਟਰਾਈਕ ਦੇ ਸਬੂਤ ਮੰਗਣ ਵਾਲਿਆਂ ਪ੍ਰਤੀ ਨਾਰਾਜ਼ਗੀ ਜਾਹਰ ਕਰ ਰਹੇ ਸਨ।

ਹੇਗੜੇ ਨੇ ਕਿਹਾ ਕਿ ਸਬੂਤ ਉਸ ਤੋਂ ਮੰਗੋ ਜੋ ਮੁਸਲਮਾਨ ਦਾ ਬੇਟਾ ਹੈ ਅਤੇ ਗਾਂਧੀ ਦਾ ਨਾਮ ਲਾ ਰੱਖਿਆ ਹੈ ਅਤੇ ਆਪਣੇ-ਆਪ ਨੂੰ ਬ੍ਰਾਹਮਣ ਕਹਿੰਦਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਦਿੱਲੀ ਵਿੱਚ ਸਵਾਈਨ ਫਲੂ ਦੇ ਕੇਸਾਂ ਦੇ ਗਿਣਤੀ 2,835 ''ਤੇ ਪਹੁੰਚੀ

ਖ਼ਬਰ ਏਜੰਸੀ ਪੀਟੀਆ ਨੇ ਸਿਹਤ ਸੇਵਾਵਾਂ ਦੇ ਮਹਾਂ ਨਿਰਦੇਸ਼ਕ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਦਿੱਲੀ ਵਿੱਚ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਸਵਾਈਨ ਫਲੂ ਦੇ 870 ਮਾਮਲੇ ਸਾਹਮਣੇ ਆਏ ਹਨ।

ਇਨ੍ਹਾਂ ਨਵੇਂ ਮਾਮਲਿਆਂ ਸਦਕਾ ਇਸ ਸਾਲ ਵਿੱਚ ਸਵਾਈਨ ਫਲੂ ਦੇ ਕੇਸਾਂ ਦੀ ਗਿਣਤੀ 2,835 ''ਤੇ ਪਹੁੰਚ ਗਈ ਹੈ।

ਰਿਪੋਰਟ ਮੁਤਾਬਕ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਹਾਲੇ 6 ਹੀ ਹੈ।

ਇਹਨਾਂ ਵਿੱਚ 1 ਦਿੱਲੀ ਦਾ ਤੇ ਬਾਕੀ 5 ਹੋਰ ਸੂਬਿਆਂ ਦੇ ਨਾਗਰਿਕ ਹਨ।

ਸਮਝੌਤਾ ਐਕਸਪ੍ਰੈਸ ਧਮਾਕਾ : ਅਦਾਲਤ ਨੇ ਫ਼ੈਸਲਾ ਕਿਉਂ ਟਲਿਆ

ਭਾਰਤ-ਪਾਕਿਸਤਾਨ ਦਰਮਿਆਨ ਚੱਲਣ ਵਾਲੀ ਰੇਲਗੱਡੀ ਸਮਝੌਤਾ ਐਕਸਪ੍ਰੈਸ ਵਿੱਚ 18 ਫਰਵਰੀ 2007 ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਅਦਾਲਤ ਨੇ ਫੈਸਲਾ 14 ਮਾਰਚ ਤੱਕ ਅੱਗੇ ਪਾ ਦਿੱਤਾ ਹੈ।

18 ਫਰਵਰੀ 2007 ਨੂੰ ਸਮਝੌਤਾ ਐਕਸਪ੍ਰੈਸ ਵਿਚ ਹੋਏ ਧਮਾਕੇ ਦਾ ਫ਼ੈਸਲਾ 17 ਸਾਲ ਬਾਅਦ ਆ ਰਿਹਾ ਹੈ। ਇਸ ਧਮਾਕੇ ਦੌਰਾਨ 68 ਮੌਤਾਂ ਹੋਈਆਂ ਸਨ।

ਕੋਡ ਆਫ ਕਰਿਮੀਨਲ ਪ੍ਰੋਸੀਜਰ, 1973 ਦੇ ਸੈਕਸ਼ਨ 311 ਦੇ ਅਧੀਨ ਇੱਕ ਵਕੀਲ ਨੇ ਅਰਜ਼ੀ ਲਗਾਈ ਹੈ ਕਿ ਇੱਕ ਪਾਕਿਸਤਾਨੀ ਔਰਤ ਦੇ ਪਤੀ ਦੀ ਸਮਝੌਤਾ ਐਕਸਪ੍ਰੈੱਸ ਧਮਾਕੇ ਦੌਰਾਨ ਮੌਤ ਹੋਈ ਸੀ ਤੇ ਉਹ ਔਰਤ ਗਵਾਹੀ ਦੇਣਾ ਚਾਹੁੰਦੀ ਹੈ।

ਬੀਬੀਸੀ ਪੰਜਾਬੀ ਪੱਤਰਕਾਰ ਅਰਵਿੰਦ ਛਾਬੜਾ ਨੇ ਦੱਸਿਆ, ''''ਸੈਕਸ਼ਨ 311 ਅਨੁਸਾਰ ਕੋਈ ਵੀ ਗਵਾਹ ਫ਼ੈਸਲੇ ਤੋਂ ਪਹਿਲਾਂ ਕਿਸੇ ਵੀ ਪੜਾਅ ''ਤੇ ਕਹਿ ਸਕਦਾ ਹੈ ਕਿ ਮੇਰੀ ਵੀ ਗੱਲ ਸੁਣੀ ਜਾਵੇ।''''

ਬੀਬੀਸੀ ਦੀ ਵੈਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਰਾਹੁਲ ਮਸੂਦ ‘ਜੀ’ ਕਹਿ ਕੇ ਫਸੇ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਿੱਲੀ ਵਿੱਚ ਆਪਣੇ ਬੂਥ ਮੁਖੀਆਂ ਦੇ ਇਕੱਠ ਨੂੰ ਸੰਬੋਧਨ ਦੌਰਾਨ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਨੂੰ ''ਜੀ'' ਕਹਿਣ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ।

ਉਹ 1999 ਵਿੱਚ ਭਾਰਤੀ ਹਵਾਈ ਜਹਾਜ਼ ਦੇ ਅਗਵਾ ਕੀਤੇ ਜਾਣ ਵਾਲੀ ਘਟਨਾ ਦਾ ਜ਼ਿਕਰ ਕਰ ਰਹੇ ਸਨ।

ਉਨ੍ਹਾਂ ਕਿਹਾ ਪੁਲਵਾਮਾ ਵਿੱਚ ਬੰਬ ਫਟਿਆ, ਸਾਡੇ ਸੀਆਰਪੀਐੱਫ ਦੇ 44 ਜਵਾਨ ਸ਼ਹੀਦ ਹੋਏ। ਬਸ ਵਿੱਚ ਕਿਸ ਨੇ ਬੰਬ ਚਲਾਇਆ-ਜੈਸ਼-ਏ-ਮੁਹੰਮਦ, ਮਸੂਦ ਅਜ਼ਹਰ ਨੇ। ਯਾਦ ਹੋਵੇਗਾ?"

"ਹੁਣ ਇਹ 56 ਇੰਚ ਦੀ ਛਾਤੀ ਵਾਲੇ, ਤੁਹਾਨੂੰ ਯਾਦ ਹੋਵੇਗਾ ਜਦੋਂ ਇਨ੍ਹਾਂ ਦੀ ਪਿਛਲੀ ਸਰਕਾਰ ਸੀ ਤਾਂ ਏਅਰਕ੍ਰਾਫਟ ਵਿੱਚ ਮਸੂਦ ਅਜ਼ਹਰ ਜੀ ਦੇ ਨਾਲ ਬੈਠ ਕੇ, ਜੋ ਅੱਜ ਕੌਮੀ ਸੁਰੱਖਿਆ ਸਲਾਹਕਾਰ ਬਣੇ ਬੈਠੇ ਹਨ ਅਜੀਤ ਡੋਭਾਲ, ਮਸੂਦ ਅਜ਼ਹਰ ਨੂੰ ਕੰਧਾਰ ਵਿੱਚ ਹਵਾਲੇ ਕਰਕੇ ਆਏ ਸਨ।"

ਉਨ੍ਹਾਂ ਕਿਹਾ, "ਪੁਲਵਾਮਾ ਵਿੱਚ ਜੇ ਬੰਬ ਬਲਾਸਟ ਹੋਇਆ, ਜ਼ਰੂਰ ਪਾਕਿਸਤਾਨ ਦੇ ਲੋਕਾਂ ਨੇ, ਜੈਸ਼-ਏ-ਮੁਹੰਮਦ ਨੇ ਕਰਵਾਇਆ ਪਰ ਅਜ਼ਹਰ ਨੂੰ ਭਾਜਪਾ ਨੇ ਜੇਲ੍ਹ ਤੋਂ ਛੁਡਾਇਆ। ਕਾਂਗਰਸ ਦੇ ਦੋ ਪ੍ਰਧਾਨ ਮੰਤਰੀ ਸ਼ਹੀਦ ਹੋਏ ਹਨ। ਅਸੀਂ ਕਿਸੇ ਅੱਗੇ ਨਹੀਂ ਝੁਕਦੇ ਹਾਂ।"

ਬੀਬੀਸੀ ਦੀ ਵੈਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਮਰੀਕੀ ਨਿਆਂ ਪ੍ਰਣਾਲੀ ਦੀ ਆਲੋਚਨਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਾਬਕਾ ਕੈਂਪੇਨਰ ਪੌਲ ਮੈਨਫੋਰਡ ਨੂੰ ਧੋਖਾਧੜੀ ਦੇ ਇਲਜ਼ਾਮਾਂ ਤਹਿਤ ਮਿਲੀ 44 ਮਹੀਨਿਆਂ ਦੀ ਕੈਦ ਦੀ ਸਜ਼ਾ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ।

ਆਲੋਚਕਾਂ ਦਾ ਕਹਿਣਾ ਹੈ ਕਿ ਯੂਐੱਸ ਡਿਸਟਰਿਕਟ ਜੱਜ ਟੀਐੱਸ ਐਲਿਸ ਨੇ ਉਸ ਵਿਅਕਤੀ ਨਾਲ ਨਰਮੀ ਵਰਤੀ ਹੈ, ਜਿਸ ਕਾਰਨ ਸਰਕਾਰੀ ਖਜਾਨੇ ਨੂੰ ਲੱਖਾਂ ਡਾਲਰ ਦਾ ਨੁਕਸਾਨ ਹੋਇਆ।

ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਹ ਅਮਰੀਕੀ ਨਿਆਂ ਪ੍ਰਣਾਲੀ ਦੇ ਗੋਰੇ ਪੱਖੀ ਹੋਣ ਦੀ ਇੱਕ ਮਿਸਾਲ ਹੈ। ਬੀਬੀਸੀ ਦੀ ਵੈਬਸਾਈਟ ’ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪਾਕ ਚੁੱਕੇਗਾ ਅੱਤਵਾਦੀਆਂ ਖਿਲਾਫ਼ ''ਸਾਰਥਕ ਕਦਮ''

ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ, ਜੌਹਨ ਬੋਲਟ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨਾਂ ਖਿਲਾਫ਼ ਕਾਰਵਾਈ ਤੇ ਭਾਰਤ ਨਾਲ ਤਣਾਅ ਘੱਟਾਉਣ ਦਾ ਭਰੋਸਾ ਮਿਲਿਆ ਹੈ।

ਬੋਲਟਨ ਨੇ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਹੋਈ ਗੱਲਬਾਤ ਵਿੱਚ ਉਨ੍ਹਾਂ ਨੇ ਜੈਸ਼-ਏ-ਮੁਹੰਮਦ ਅਤੇ ਪਾਕਿਸਤਾਨੀ ਜ਼ਮੀਨ ਤੋਂ ਕਾਰਜਸ਼ੀਲ ਹੋਰ ਅੱਤਵਾਦੀ ਸੰਗਠਨਾਂ ਖਿਲਾਫ਼ ''ਸਾਰਥਕ ਕਦਮ'' ਚੁੱਕਣ ''ਤੇ ਜ਼ੋਰ ਦਿੱਤਾ।

ਜੈਸ਼-ਏ-ਮੁਹੰਮਦ ਨੇ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਕੀਤੀ ਸੀ ਜਿਸ ਮਗਰੋਂ ਭਾਰਤ-ਪਾਕਿਸਤਾਨ ਤਣਾਅ ਵਧ ਗਿਆ ਸੀ।

ਵੈਨੇਜ਼ੁਏਲਾ ਦਾ ਬਿਜਲੀ ਸੰਕਟ
Reuters
ਬਿਜਲੀ ਸਪਲਾਈ ਠੱਪ ਹੋਣ ਕਾਰਨ ਦੇਸ ਵਿੱਚ ਲੁੱਟ-ਮਾਰ ਦੇ ਮਾਮਲੇ ਵਧ ਰਹੇ ਹਨ।

ਵੈਨੇਜ਼ੁਏਲਾ ਦਾ ਬਿਜਲੀ ਸੰਕਟ ਹੋਰ ਡੂੰਘਾ ਹੋਇਆ

ਵੈਨੇਜ਼ੁਏਲਾ ਸਰਕਾਰ ਨੇ ਸਕੂਲਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਬਿਜਲੀ ਸਪਲਾਈ ਚਾਲੂ ਨਾ ਹੋ ਸਕਣ ਕਾਰਨ ਦੂਸਰੇ ਦਿਨ ਵੀ ਬੰਦ ਰੱਖਣ ਦੀ ਅਪੀਲ ਕੀਤੀ ਹੈ।

ਵੀਰਵਾਰ ਦੇ ਬਿਜਲੀ ਕੱਟਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ ਸੀ ਪਰ ਇਹ ਥੋੜ੍ਹਾ ਚਿਰ ਹੀ ਕਾਇਮ ਰਹੀ।

ਦੇਸ ਦੇ ਸਵੈ-ਘੋਸ਼ਿਤ ਰਾਸ਼ਟਰਪਤੀ ਨੇ ਲੱਖਾਂ ਲੋਕਾਂ ਦੇ ਬਿਜਲੀ ਤੋਂ ਬਿਨਾਂ ਹੋਣ ਕਾਰਨ ਦੇਸ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

ਉਨ੍ਹਾਂ ਨੇ ਇਸ ਲਈ ਸਰਕਾਰੀ ਭ੍ਰਿਸ਼ਟਾਚਾਰ ਅਤੇ ਪ੍ਰਬੰਧਕੀ ਨਾਕਸੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਦੇਸ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਮੰਗਲਵਾਰ ਨੂੰ ਇਸ ਬਾਰੇ ਪਹਿਲਾਂ ਨਾਲੋਂ ਵੱਡੇ ਪ੍ਰਦਰਸ਼ਨ ਕੀਤੇ ਜਾਣ।

ਰਾਸ਼ਟਰਪਤੀ ਮਾਦੁਰੋ ਦਾ ਕਹਿਣਾ ਹੈ ਕਿ ਬਿਜਲੀ ਸਪਲਾਈ ਵਿਦੇਸ਼ੀ ਦਖ਼ਲ ਕਾਰਨ ਠੱਪ ਹੋਈ ਹੈ

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

https://www.youtube.com/watch?v=xWw19z7Edrs&t=1s

https://www.youtube.com/watch?v=zzLHsoLwFKU

https://www.youtube.com/watch?v=_k7CNiGkX90

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News