''''ਮਸੂਦ ਜੀ'''', ਰਾਹੁਲ ਨੇ ਦਿੱਤਾ ਅੱਤਵਾਦੀ ਨੂੰ ਸਤਿਕਾਰ - ਭਾਜਪਾ ਦੀ ਸੋਸ਼ਲ ਮੁਹਿੰਮ

Monday, Mar 11, 2019 - 09:46 PM (IST)

ਸੋਨੀਅ ਗਾਂਧੀ ਤੇ ਰਾਹੁਲ ਗਾਂਧੀ
Getty Images

ਭਾਰਤੀ ਜਨਤਾ ਪਾਰਟੀ ਨੇ ਰਾਹੁਲ ਗਾਂਧੀ ਦੇ ਭਾਸ਼ਣ ਵਿੱਚੋਂ ਮਸੂਦ ਅਜ਼ਹਰ ਦੇ ਨਾਂ ਨਾਲ ਜੀ ਲਗਾਉਣ ਦਾ ਕੁਝ ਸੈਕਿੰਡ ਦਾ ਵੀਡੀਓ ਟਵੀਟ ਕੀਤਾ ਹੈ। ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਉੱਤੇ #RahulLovesTerrorists ਦੇ ਸਿਰਲੇਖ ਹੇਠ ਇਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਗਿਆ।

ਭਾਰਤੀ ਜਨਤਾ ਪਾਰਟੀ ਨੇ ਲਿਖਿਆ ਹੈ ਕਿ 44 ਵੀਰ ਜਵਾਨਾਂ ਦੀ ਸ਼ਹਾਦਤ ਲਈ ਜਿੰਮੇਵਾਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਲਈ ਰਾਹੁਲ ਗਾਂਧੀ ਦੇ ਮਨ ਵਿਚ ਇੰਨਾ ਸਤਿਕਾਰ ਕਿਉਂ ਹੈ।

https://twitter.com/BJP4India/status/1105092724213059585

ਰਾਹੁਲ ਨੇ ਮੋਦੀ ਤੋਂ ਮੰਗਿਆ ਸੀ ਜਵਾਬ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕਰਕੇ ਕਿਹਾ ਸੀ ਕਿ ਉਹ ਪੁਲਵਾਮਾ ਹਮਲੇ ਵਿਚ ਮਾਰੇ ਸੀਆਰਪੀਐਫ਼ ਜਵਾਨਾਂ ਦੇ ਪਰਿਵਾਰਾਂ ਨੂੰ ਦੱਸਣ ਕਿ ਮਸੂਦ ਅਜ਼ਹਰ ਨੂੰ ਕੰਧਾਰ ਕੌਣ ਛੱਡ ਕੇ ਆਇਆ ਸੀ।

ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿਚ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਹੈ ਕਿ ਉਹ ਲੋਕਾਂ ਨੂੰ ਦੱਸਣ ਕਿ ਜਦੋਂ ਭਾਰਤ ਦੀ ਹਿਰਾਸਤ ਵਿਚੋਂ ਛੁਡਾ ਕੇ ਕਾਤਲ ਮਸੂਦ ਅਜ਼ਹਰ ਨੂੰ ਕੰਧਾਰ ਛੱਡਿਆ ਗਿਆ ਸੀ ਤਾਂ ਇਸ ਮੌਦੀ ਦੇ ਮੌਜੂਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਡੀਲ ਕਰਵਾਈ ਸੀ।

https://twitter.com/RahulGandhi/status/1104639151599767552

ਦੋਵਾਂ ਪਾਰਟੀਆਂ ਦੇ ਆਗੂ ਤੇ ਸਮਰਥਕ ਮੋਦੀ ਤੇ ਰਾਹੁਲ ਖਿਲਾਫ਼ ਇੱਕ ਦੂਜੇ ਵੱਲੋਂ ਕੀਤੇ ਗਏ ਟਵੀਟ ਨੂੰ ਅੱਗੇ ਭੇਜ ਕੇ ਸੋਸ਼ਲ ਮੀਡੀਆ ਦੇ ਟਰੈਂਡ ਉੱਤੇ ਕਬਜ਼ਾ ਕਰ ਰਹੇ ਹਨ।

https://twitter.com/ReshmiDG/status/1105109249053601794

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=aW0UEBkRsZ0

https://www.youtube.com/watch?v=aZoxnDBw3oY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News