ਪੁਲਵਾਮਾ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਮੁਦੱਸਰ ਨੂੰ ਮਾਰਨ ਦਾ ਦਾਅਵਾ

Monday, Mar 11, 2019 - 04:16 PM (IST)

ਪੁਲਵਾਮਾ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਮੁਦੱਸਰ ਨੂੰ ਮਾਰਨ ਦਾ ਦਾਅਵਾ

ਭਾਰਤੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਸ਼ਮੀਰ ਦੇ ਤਰਾਲ ਖੇਤਰ ਵਿਚ ਇੱਕ ਮੁਕਾਬਲੇ ਦੌਰਾਨ ਪੁਲਵਾਮਾ ਹਮਲੇ ਦਾ ਮੁੱਖ ਸਾਜ਼ਿਸਕਰਤਾ ਨੂੰ ਮਾਰ ਦਿੱਤਾ ਹੈ।

ਫੌਜ ਨੇ ਦਾਅਵਾ ਕੀਤਾ ਹੈ ਕਿ ਇਸ ਮੁਕਾਬਲੇ ਵਿਚ ਜੈਸ਼ ਕਮਾਂਡਰ ਮੁਦੱਸਰ ਸਣੇ ਤਿੰਨ ਅੱਤਵਾਦੀ ਮਾਰੇ ਗਏ ਹਨ।

ਮੁਦੱਸਰ ਪੁਲਵਾਮਾ ਹਮਲੇ ਦੇ ਮੁੱਖ ਸਾਜ਼ਿਸਕਰਤਾਵਾਂ ਵਿਚੋਂ ਇੱਕ ਸੀ। ਫੌਜ ਮੁਤਾਬਕ ਪੁਲਵਾਮਾ ਹਮਲੇ ਤੋਂ ਬਾਅਦ 18 ਅੱਤਵਾਦੀ ਮਾਰੇ ਗਏ ਹਨ।

ਭਾਰਤੀ ਫੌਜ ਮੁਤਾਬਕ ਕਾਮਰਾਨ ਤੇ ਮੁਦੱਸਰ ਦੋਵੇਂ ਪੁਲਵਾਮਾ ਹਮਲੇ ਦੇ ਸਾਜ਼ਿਸ਼ਕਰਤਾ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News