ਇਥੋਪੀਆ ਏਅਰਲਾਇਨਜ਼ : ਕੀਨੀਆ ਜਾਂਦੇ ਸਮੇਂ ਬੋਇੰਗ 737 ਹਾਦਸਾਗ੍ਰਸਤ, 157 ਲੋਕਾਂ ਦੀ ਮੌਤ

03/11/2019 1:37:16 PM

ਇਥੋਪੀਆ ਜਹਾਜ਼
Getty Images
ਇਥੋਪੀਆ ਦੀ ਏਅਰਲਾਈਂਸ ਦਾ ਬੋਇੰਗ 737 ਹਾਦਸੇ ਦਾ ਸ਼ਿਕਾਰ (ਸੰਕੇਤਕ ਤਸਵੀਰ)

ਇਥੋਪੀਆ ਦੀ ਏਅਰਲਾਈਂਸ ਦਾ ਬੋਇੰਗ 737 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਜਹਾਜ਼ ਵਿੱਚ 149 ਯਾਤਰੀ ਸਣੇ 8 ਚਾਲਕ ਦਲ ਦੇ ਮੈਂਬਰ ਸਵਾਰ ਸਨ।

ਇਥੋਪੀਆ ਦੇ ਸਰਕਾਰੀ ਬਰਾਡਕਾਸਟਰ ਮੁਤਾਬਕ ਸਾਰਿਆਂ ਦੇ ਹੀ ਮਾਰੇ ਜਾਣ ਦਾ ਖ਼ਦਸ਼ਾ ਹੈ। ਸਰਕਾਰੀ ਬੁਲਾਰੇ ਮੁਤਾਬਕ ਜਹਾਜ਼ ਵਿਚ 3 ਮੁਲਕਾਂ ਦੇ ਨਾਗਰਿਕ ਸਵਾਰ ਸਨ।

ਇਥੋਪੀਆ ਏਅਰਲਾਈਂਸ ਦਾ ਕਹਿਣਾ ਹੈ ਕਿ ਉਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਹ ਜਹਾਜ਼ ਅਦੀਸ ਅਬਾਬਾ ਤੋਂ ਨੈਰੋਬੀ ਲਈ ਉਡਾਣ ਭਰ ਰਿਹਾ ਸੀ।

ਜਹਾਜ਼ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 8.44 ਵਜੇ ਹੋਇਆ। ਇਸ ਹਾਦਸੇ ਵਿੱਚ ਹੁਣ ਤੱਕ ਜਾਨ-ਮਾਲ ਦੇ ਨੁਕਸਾਨ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਹੈ।

ਉਨ੍ਹਾਂ ਨੇ ਕਿਹਾ, "ਇਥੋਪੀਆ ਦੀ ਏਅਰਲਾਈਂਸ ਦੇ ਕਰਮੀਆਂ ਨੂੰ ਹਾਦਸੇ ਵਾਲੀ ਥਾਂ ''ਤੇ ਭੇਜਿਆ ਜਾਵੇਗਾ ਅਤੇ ਐਮਰਜੈਂਸੀ ਸੇਵਾਵਾਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਏਅਪਲਾਈਂਸ ਦਾ ਕਹਿਣਾ ਹੈ ਕਿ ਕਰੈਸ਼ ਬੀਸ਼ੋਫਤ ਸ਼ਹਿਰ ਨੇੜੇ ਹੋਇਆ ਹੈ ਅਤੇ ਉੱਥੇ ਰਾਹਤ ਕਾਰਜ ਚੱਲ ਰਿਹਾ ਹੈ।

ਹਾਦਸੇ ''ਤੇ ਇਥੋਪੀਆ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਹਾਦਸੇ ''ਤੇ ਦੁੱਖ ਪ੍ਰਗਟਾਇਆ।

https://twitter.com/PMEthiopia/status/1104650609951719427

ਇਹ ਏਅਰਲਾਈਂਸ ਅਫ਼ਰੀਕਾ ਦੇ ਕਈ ਦੇਸਾਂ ਲਈ ਉਡਾਉਣ ਭਰਦੀ ਹੈ ਅਤੇ ਅਫ਼ਰੀਕਾ ਮਹਾਦੀਪ ''ਚ ਕਾਫੀ ਮਸ਼ਹੂਰ ਹੈ।

ਅਫ਼ਰੀਕਾ ਵਿੱਚ ਵਧੇਰੇ ਏਅਰਲਾਈਂਸ ਆਪਣੇ ਦੇਸ ਅਤੇ ਅਫ਼ਰੀਕਾ ਦੇ ਬਾਹਰ ਦੇ ਦੇਸਾਂ ਲਈ ਉਡਾਣਾਂ ਭਰਦੀਆਂ ਹਨ।

ਸੁਰੱਖਿਆ ਦੇ ਲਿਹਾਜ਼ ਨਾਲ ਇਹ ਏਅਰਲਾਈਂਸ ਵਧੀਆ ਮੰਨੀ ਜਾਂਦੀ ਸੀ। ਹਾਲਾਂਕਿ ਸਾਲ 2010 ਵਿੱਚ ਏਅਰਲਾਈਂਸ ਦਾ ਇੱਕ ਜਹਾਜ਼ ਬੇਰੂਤ ਤੋਂ ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਕਰੈਸ਼ ਹੋ ਗਿਆ ਸੀ।

ਉਸ ਹਾਦਸੇ ਵਿੱਚ 90 ਲੋਕ ਮਾਰੇ ਗਏ ਸਨ।

ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਨਵਾਂ ਸੀ

ਇਥੋਪੀਆ ਏਅਰਲਾਈਂਸ ਦਾ ਜੋ ਬੋਇੰਗ 737 ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ ਉਹ ਬਿਲਕੁਲ ਨਵਾਂ ਸੀ

ਇਹ ਜਹਾਜ਼ ਏਅਰਲਾਈੰਸ ਨੂੰ 4 ਮਹੀਨੇ ਪਹਿਲਾ ਹੀ ਮਿਲਿਆ ਸੀ।

ਜਹਾਜ਼ ਮਾਹਿਰ ਅਲੈਕਸ ਮਾਕਰੇਸ਼ ਮੁਤਾਬਕ ਜਹਾਜ਼ ਉਡਾਉਣ ਭਰਨ ਦੇ 6 ਮਿੰਟ ਬਾਅਦ ਹੀ ਰਡਾਰ ਤੋਂ ਲਾਪਤਾ ਹੋ ਗਿਆ ਸੀ।

https://twitter.com/AlexInAir/status/1104660259115810816

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=xWw19z7Edrs&t=1s

https://www.youtube.com/watch?v=1078Xd6nIAo

https://www.youtube.com/watch?v=z5sT1ClQ4Wk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News