NOTA: ਸਾਰੇ ਉਮੀਦਵਾਰਾਂ ਨੂੰ ਨਾਂਹ ਕਹਿਣ ਦੇ ਬਦਲ ਨੋਟਾ ਨਾਲ ਜੁੜੇ ਹਰ ਸਵਾਲ ਦਾ ਜਵਾਬ
Monday, Mar 11, 2019 - 01:37 PM (IST)


ਜੇ ਤੁਹਾਨੂੰ ਚੋਣਾਂ ''ਚ ਕੋਈ ਵੀ ਉਮੀਦਵਾਰ ਪਸੰਦ ਨਾ ਹੋਵੇ ਤਾਂ ਕੀ ਕਰ ਸਕਦੇ ਹੋ? ਚੋਣ ਕਮਿਸ਼ਨ ਤੁਹਾਡੇ ਲਈ ਨੋਟਾ ਦਾ ਵਿਕਲਪ ਦਿੰਦਾ ਹੈ। ਨੋਟਾ ਦਾ ਨਾਮ ਆਉਦੇ ਹੀ ਇਸ ਦੇ ਮਤਲਬ ਅਤੇ ਵਰਤੋਂ ਬਾਰੇ ਕਈ ਸਵਾਲ ਤੁਹਾਡੇ ਮਨ ਵਿਚ ਜਰੂਰ ਆਉਂਦੇ ਹੋਣਗੇ।
ਇਸ ਰਿਪੋਰਟ ਵਿਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
NOTA ... ਮਤਲਬ None Of The Above!
ਪੰਜਾਬੀ ਵਿੱਚ ਕਹੀਏ ਤਾਂ ''ਉੱਪਰਲੇ ਸਾਰਿਆਂ ਵਿੱਚੋਂ ਕੋਈ ਵੀ ਨਹੀਂ''!
ਉਪਰਲੇ ਇਸ ਲਈ ਕਿਉਂਕਿ NOTA ਦਾ ਬਟਨ ਵੋਟਿੰਗ ਮਸ਼ੀਨ ''ਤੇ ਸਭ ਤੋਂ ਹੇਠਾਂ ਹੁੰਦਾ ਹੈ।
ਇਹ ਬਟਨ 2013 ਤੋਂ ਹੀ ਆਇਆ ਹੈ, ਉਸ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਨੂੰ ਰਿਜੈਕਟ ਕਰਨ ਲਈ ਵੱਖਰਾ ਫਾਰਮ ਭਰਨਾ ਪੈਂਦਾ ਸੀ
ਹੁਣ ਬਸ ਬਟਨ ਨੱਪਣਾ ਹੈ
ਬਟਨ ਲੱਗਣ ਤੋਂ ਬਾਅਦ ਪਹਿਲੀ ਵਾਰ ਜਦੋਂ 5 ਸੂਬਿਆਂ ''ਚ ਇਲੈਕਸ਼ਨ ਹੋਏ ਤਾਂ 17 ਲੱਖ ਤੋਂ ਵੱਧ ਲੋਕਾਂ ਨੇ NOTA ਦੱਬਿਆ।
ਇਹ ਵੀ ਪੜ੍ਹੋ-
- ਲੋਕ ਸਭਾ ਚੋਣਾਂ 2019 : ਪੰਜਾਬ ''ਚ 19 ਮਈ ਨੂੰ ਪੈਣਗੀਆਂ ਲੋਕ ਸਭਾ ਲਈ ਵੋਟਾਂ
- ਈਵੀਐੱਮ ਨਾਲ ਹਰ ਬੂਥ ਉੱਤੇ ਹੋਵੇਗਾ ਵੀਵੀਪੈਟ
- ਚੋਣ ਜ਼ਾਬਤਾ ਲਾਗੂ ਹੋਣ ਦੇ ਕੀ ਨੇ ਮਾਅਨੇ
- ਵੋਟਰ ਆਈਡੀ ਕਿਸ ਤਰ੍ਹਾਂ ਆਨਲਾਈਨ ਰਜਿਸਟਰ ਕਰਵਾ ਸਕਦੇ ਹੋ

ਪੰਜਾਬ ਵਿੱਚ 2017 ਦੀਆਂ ਵਿਧਾਨ ਸਭ ਚੋਣਾਂ ''ਚ ਇਹ ਬਟਨ ਆਇਆ ਤੇ NOTA ਨੂੰ 5 ਪਾਰਟੀਆਂ ਨਾਲੋਂ ਵੱਧ ਵੋਟਾਂ ਪਈਆਂ ਜਿਨ੍ਹਾਂ ''ਚ CPM ਤੇ CPI ਵੀ ਸ਼ਾਮਲ ਸਨ।
ਜੇ NOTA ਨੂੰ ਸਭ ਤੋਂ ਵੱਧ ਵੋਟਾਂ ਪੈ ਜਾਣ... ਫੇਰ?
ਇਹ ਹਾਲੇ ਤੱਕ ਹੋਇਆ ਤਾਂ ਨਹੀਂ ਪਰ ਜੇ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ''ਚ ਕਿਸੇ ਸੀਟ ''ਤੇ ਹੋ ਵੀ ਜਾਂਦਾ ਹੈ ਤਾਂ ਨਤੀਜੇ ਨਹੀਂ ਬਦਲਦੇ — ਮਤਲਬ ਜਿਹੜਾ ਉਮੀਦਵਾਰ NOTA ਤੋਂ ਬਾਅਦ ਦੂਜੇ ਨੰਬਰ ਦੇ ਹੋਵੇਗਾ ਉਹੀ ਜੇਤੂ ਹੋਵੇਗਾ।
ਸੁਪਰੀਮ ਕੋਰਟ ਨੇ ਬਟਨ ਲਗਾਉਣ ਦੇ ਹੁਕਮ ਵੇਲੇ ਇੰਨਾ ਕਿਹਾ ਸੀ ਕਿ NOTA ਦੀਆਂ ਵੋਟਾਂ ਵੇਖ ਕੇ ਪਾਰਟੀਆਂ ਚੰਗੇ ਉਮੀਦਵਾਰ ਖੜ੍ਹੇ ਕਰਨ ਲੱਗਣਗੀਆਂ।
ਇਹ ਵੀ ਪੜ੍ਹੋ-
- ਮੰਤਰੀ ਨੇ ‘ਅੱਤਵਾਦੀ ਕੈਂਪ ਦੀ ਤਬਾਹੀ’ ਦੀਆਂ ਝੂਠੀਆਂ ਤਸਵੀਰਾਂ ਦਿਖਾਈਆਂ
- ਸ਼ੇਰ ਪਾਲਣ ਵਾਲੇ ਦੀ ਲਾਸ਼ ਉਸੇ ਪਿੰਜਰੇ ''ਚੋ ਮਿਲੀ ਜਿੱਥੇ ਉਸਨੂੰ ਰੱਖਿਆ ਸੀ
- ਪੁਲਵਾਮਾ ਦੇ ‘ਹਮਲਾਵਰ’ ਆਦਿਲ ਡਾਰ ਦੇ ਘਰ ਦਾ ਅੱਖੀਂ ਡਿੱਠਾ ਹਾਲ
- ਬਾਲਾਕੋਟ ਦੇ ਹਮਲੇ ''ਚ ਕਿੰਨੇ ਮਰੇ ਤੇ ਕਿੰਨਾ ਨੁਕਸਾਨ ਹੋਇਆ
ਨੋਟਾ ''ਚ ਹੋਵੇ ਦਮ
ਭਾਵੇਂ ਅਦਾਲਤ ਉਮੀਦਵਾਰਾਂ ਨੂੰ ਰੱਦ ਨਹੀਂ ਕਰਦੀ ਪਰ ਕਈ ਲੋਕਾਂ ਦਾ ਕਹਿਣਾ ਹੈ ਕਿ NOTA ਵਿੱਚ ਜ਼ਰਾ ਹੋਰ ਦਮ ਹੋਣਾ ਚਾਹੀਦਾ ਹੈ।
ਸਲਾਹ ਦਿੱਤੀ ਜਾ ਰਹੀ ਹੈ ਕਿ ਜਦੋਂ ਜਿੱਤ ਦਾ ਫਰਕ NOTA ਨੂੰ ਪਈਆਂ ਵੋਟਾਂ ਨਾਲੋਂ ਘੱਟ ਹੋਵੇ ਤਾਂ ਇਲੈਕਸ਼ਨ ਦੁਬਾਰਾ ਹੋਵੇ।
ਸੌਖੇ ਜਿਹੇ ਫਾਰਮੂਲੇ ਨਾਲ ਸਮਝਦੇ ਹਾਂ, ਫਰਜ਼ ਕਰੋ ਕੈਂਡੀਡੇਟ A ਨੂੰ ਪਈਆਂ 10 ਵੋਟਾਂ, ਕੈਂਡੀਡੇਟ B ਨੂੰ ਪਈਆਂ 8 ਵੋਟਾਂ ਅੰਤਰ ਹੋਇਆ 2 ਵੋਟ... ਪਰ ਜੇ NOTA ਨੂੰ 3 ਪੈ ਗਈਆਂ ਤਾਂ ਇਲੈਕਸ਼ਨ ਦੁਬਾਰਾ ਕਰਾਇਆ ਜਾਵੇ। ਪਰ ਇਹ ਅਜੇ ਸਲਾਹ ਹੀ ਹੈ ਇਸ ਉੱਤੇ ਬਹਿਸ ਜਾਰੀ ਹੈ।
ਮਹਾਰਾਸ਼ਟਰ ਤੇ ਹਰਿਆਣਾ ਦਾ ਮਾਮਲਾ
2018 ਦੀਆਂ ਸਥਾਨਕ ਚੋਣਾਂ ਵਿੱਚ ਦੋ ਸੂਬਿਆਂ, ਮਹਾਰਾਸ਼ਟਰ ਤੇ ਹਰਿਆਣਾ ਨੇ NOTA ਦੀ ਤਾਕਤ ਜ਼ਰਾ ਵਧਾਈ ਸੀ, ਕਿਹਾ ਸੀ ਕਿ ਜੇ NOTA ਜਿੱਤ ਗਿਆ ਤਾਂ ਮੁੜ ਵੋਟਾਂ ਪੈਣਗੀਆਂ! ਉਮੀਦਵਾਰਾਂ ਦੀ ਕਿਸਮਤ ਚੰਗੀ ਸੀ... NOTA ਕਿਤੇ ਵੀ ਨਹੀਂ ਜਿੱਤਿਆ!
ਹੋਰ ਕਿਹੜੇ ਦੇਸ਼ ਵਰਤਦੇ ਹਨ NOTA?
ਫਰਾਂਸ ਤੇ ਸਪੇਨ ਉਨ੍ਹਾਂ ਕੁਝ ਦੇਸਾਂ ਵਿੱਚ ਸ਼ਾਮਲ ਨੇ ਜਿੱਥੇ NOTA ਹੈ ਪਰ ਯੂਕੇ ਅਜੇ ਇਸ ਬਾਰੇ ਸੋਚ ਹੀ ਰਿਹਾ ਹੈ, ਫਿਲਹਾਲ ਤਾਂ ਯੂਕੇ ''ਚ NOTA ਨਾਂ ਦੀ ਪਾਰਟੀ ਵੀ ਨਹੀਂ ਬਣ ਸਕਦੀ
ਪਰ ਕੁਝ ਬੰਦੇ ਹੁੰਦੇ ਨੇ ਜਿਹੜੇ ਕੋਈ ਰਾਹ ਕੱਢ ਲੈਂਦੇ ਨੇ
Boxer Terry Marsh ਨੇ ਯੂਕੇ ਦੀਆਂ 2010 ਦੀਆਂ ਚੋਣਾਂ ਤੋਂ ਪਹਿਲਾਂ ਆਪਣਾ ਨਾਂ ਬਦਲ ਕੇ ਰੱਖਿਆ ''NONE OF THE ABOVE X'' ਤੇ candidate ਬਣੇ ਅਤੇ ਇਨ੍ਹਾਂ ਨੂੰ 45 ਹਜ਼ਾਰ ਵਿੱਚੋਂ 125 ਵੋਟਾਂ ਹੀ ਪਈਆਂ!
ਹਾਂ ਭਾਰਤ ਵਿੱਚ NOTA ਪਾਰਟੀ 2014 ''ਚ ਬਣਾਈ ਜਾ ਚੁੱਕੀ ਹੈ, ਬਣਾਉਣ ਵਾਲੇ ਨੇ ਕਾਮੇਡੀਅਨ ਸਵਿਤਾ ਭੱਟੀ...
ਸੀਰੀਅਸ ਨਾ ਹੋ ਜਾਇਓ... ਉਨ੍ਹਾਂ ਨੇ ਮਜ਼ਾਕ ਕੀਤਾ ਸੀ!
ਇਹ ਵੀ ਪੜ੍ਹੋ-
- ''ਆਈਐੱਸ ਦੀ ਲਾੜੀ'' ਦੇ ਤੀਜੇ ਬੱਚੇ ਦੀ ਸੀਰੀਆ ਦੇ ਰਫਿਊਜੀ ਕੈਂਪ ''ਚ ਮੌਤ
- ''ਇੱਕ ਥਾਂ ਤੋਂ ਉੱਜੜ ਕੇ ਦੂਜੀ ਥਾਂ ''ਤੇ ਜ਼ਿੰਦਗੀ ਦੀ ਮੁੜ ਸ਼ੁਰੂਆਤ ਕਰਨੀ ਬਹੁਤ ਔਖੀ ਹੈ''
- 1971 ਦੀ ''ਜੰਗ ਛੱਡ ਕੇ ਭੱਜੇ ਸਨ'' ਪਾਇਲਟ ਰਾਜੀਵ ਗਾਂਧੀ?
- ਨੀਰਵ ਮੋਦੀ ਲੰਡਨ ਵਿੱਚ, ਮੁੰਬਈ ''ਚ ਢਾਹਿਆ ਬੰਗਲਾ
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
https://www.youtube.com/watch?v=xWw19z7Edrs&t=1s
https://www.youtube.com/watch?v=1078Xd6nIAo
https://www.youtube.com/watch?v=z5sT1ClQ4Wk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)