ਚੀਨ ਨੂੰ ਨੱਥ ਪਾਉਣ ਲਈ ਚੀਨੀ ਸਾਮਾਨ ਦਾ ਸਖਤੀ ਨਾਲ ਬਾਈਕਾਟ ਕੀਤਾ ਜਾਵੇ

06/18/2020 3:19:21 AM

ਮੇਨ ਆਰਟੀਕਲ

ਭਾਰਤ ਅਤੇ ਚੀਨ ਦੇ ਦਰਮਿਆਨ 1962 ਤੋਂ ਹੁਣ ਤਕ ਜਾਰੀ ਸਰਹੱਦੀ ਵਿਵਾਦ ਦੋਵਾਂ ਦੇਸ਼ਾਂ ਦਰਮਿਆਨ ਦਹਾਕਿਅਾਂ ਤੋਂ ਹੋ ਰਹੀ ਗੱਲਬਾਤ ਦੇ ਬਾਵਜੂਦ ਹੱਲ ਨਹੀਂ ਹੋ ਸਕਿਆ। ਇਸ ਦੌਰਾਨ ਹਾਲਾਂਕਿ ਦੋਵਾਂ ਦੇਸ਼ਾਂ ਦੀਅਾਂ ਫੌਜਾਂ ਸਮੇਂ-ਸਮੇਂ ’ਤੇ ਆਹਮੋ-ਸਾਹਮਣੇ ਆਉਂਦੀਅਾਂ ਰਹੀਅਾਂ ਹਨ ਪਰ ਪਿਛਲੇ 45 ਸਾਲਾਂ ’ਚ ਅਜਿਹੀ ਸਥਿਤੀ ਪੈਦਾ ਨਹੀਂ ਹੋਈ ਸੀ, ਜਿਹੋ ਜਿਹੀ ਹੁਣ ਸਾਢੇ ਚੌਦਾਂ ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਿਤ ਅਤੇ ਸਿਫਰ ਤੋਂ ਵੀ ਘੱਟ ਤਾਪਮਾਨ ਵਾਲੀ ਲੱਦਾਖ ਦੀ ‘ਗਲਵਾਨ ਘਾਟੀ’ ਵਿਚ ਤਾਇਨਾਤ ਭਾਰਤ ਅ ਤੇ ਚੀਨੀ ਫੌਜੀਅਾਂ ਦੇ ਦਰਮਿਆਨ ਪੈਦਾ ਹੋਈ ਹੈ। ਲਗਭਗ 2 ਮਹੀਨਿਅਾਂ ਤੋਂ ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਅਾਂ ’ਚ ਵੱਖ-ਵੱਖ ਪੱਧਰਾਂ ’ਤੇ ਜਾਰੀ ਗੱਲਬਾਤ ਦੌਰਾਨ 15 ਜੂਨ ਸ਼ਾਮ ਨੂੰ ਭਾਰਤੀ ਇਲਾਕੇ ’ਤੇ ਕਬਜ਼ਾ ਕਰ ਕੇ ਬੈਠੇ 800 ਤੋਂ ਵੱਧ ਚੀਨੀ ਫੌਜੀਅਾਂ ਨੇ ਵਾਪਸ ਮੁੜਣ ਦੀ ਆੜ ’ਚ ਭਾਰਤੀ ਫੌਜੀਅਾਂ ’ਤੇ ਲੋਹੇ ਦੀਅਾਂ ਛੜਾਂ, ਕੰਡਿਆਲੇ ਡੰਡਿਅਾਂ ਅਤੇ ਪੱਥਰਾਂ ਆਦਿ ਨਾਲ ਅਚਾਨਕ ਹਮਲਾ ਕਰ ਦਿੱਤਾ। ਦੋਵਾਂ ਪਾਸਿਆਂ ਵੱਲੋਂ ਗੋਲੀ ਚੱਲੇ ਬਗੈਰ ਹੋਈ ਹਿੰਸਾ ’ਚ ਭਾਰਤ ਦੇ 20 ਜਵਾਨ ਸ਼ਹੀਦ ਅਤੇ ਲਗਭਗ 2 ਦਰਜਨ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ 4-5 ਜਵਾਨਾਂ ਦੀ ਹਾਲਤ ਗੰਭੀਰ ਹੈ ਜਦਕਿ 34 ਭਾਰਤੀ ਜਵਾਨ ਲਾਪਤਾ ਦੱਸੇ ਜਾਂਦੇ ਹਨ। ਭਾਰਤ ਦੀ ਜਵਾਬੀ ਕਾਰਵਾਈ ’ਚ ਚੀਨੀ ਟੁਕੜੀ ਦੇ ਕਮਾਂਡਰ ਸਮੇਤ ਚੀਨ ਦੇ 43 ਫੌਜੀਅਾਂ ਦੇ ਮਾਰੇ ਜਾਂ ਜ਼ਖਮੀ ਹੋਣ ਦੀ ਖਬਰ ਹੈ।

ਭਾਰਤੀ ਵਿਦੇਸ਼ ਮੰਤਰਾਲਾ ਦੇ ਅਨੁਸਾਰ, ‘‘ਗਲਵਾਨ ਘਾਟੀ ਲੱਦਾਖ ਅਤੇ ਅਕਸਾਈਚਿਨ ਦੇ ਦਰਮਿਆਨ ਭਾਰਤ-ਚੀਨ ਸਰਹੱਦ ਨੇੜੇ ਸਥਿਤ ਹੈ। ਭਾਰਤ ਉਥੇ ਜੰਗੀ ਨਿਰਮਾਣ ਕਰਨਾ ਚਾਹੁੰਦਾ ਹੈ ਅਤੇ ਇਸੇ ਗੱਲ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਜਾਰੀ ਹੈ ਅਤੇ ਚੀਨ ਵੱਲੋਂ ਸਰਹੱਦ ’ਤੇ ਇਕਤਰਫਾ ਢੰਗ ਨਾਲ ਜਿਉਂ ਦੀ ਤਿਉਂ ਸਥਿਤੀ ਬਦਲਣ ਦੀ ਕੋਸ਼ਿਸ਼ ਕਰਨ ਦੇ ਕਾਰਨ ਦੋਵਾਂ ਦੇਸ਼ਾਂ ਦੀਅਾਂ ਫੌਜਾਂ ਦੇ ਦਰਮਿਆਨ ਹਿੰਸਕ ਟਕਰਾਅ ਹੋਇਆ।’’ ਆਬਜ਼ਰਵਰਾਂ ਅਨੁਸਾਰ, ‘‘ਚੀਨ ਦਾ ਨਵਾਂ ਹਮਲਾਵਰ ਵਤੀਰਾ ਇਸ ਲਈ ਜ਼ਿਆਦਾ ਚਿੰਤਾਜਨਕ ਹੈ ਕਿਉਂਕਿ ਇਸ ਨੇ ਸਮੁੱਚੇ ‘ਗਲਵਾਨ’ ਖੇਤਰ ਨੂੰ ਚੀਨ ਦਾ ਹਿੱਸਾ ਐਲਾਨ ਦਿੱਤਾ ਹੈ ਅਤੇ ਇਹ ਐਲਾਨ ਉਸ ਦੇ ਵਿਦੇਸ਼ ਮੰਤਰਾਲਾ ਨੇ ਨਹੀਂ, ਚੀਨੀ ਪੀਪਲਜ਼ ਆਰਮੀ ਨੇ ਕੀਤਾ ਹੈ।’’ ਇਸੇ ਦਰਮਿਆਨ ਹਿਮਾਚਲ ਦੇ ਕਿਨੌਰ, ਲਾਹੌਲ ਸਪੀਤੀ, ਉੱਤਰਾਖੰਡ ਦੇ ਚਮੌਲੀ ਅਤੇ ਪਿਥੌਰਾਗੜ੍ਹ, ਸਿੱਕਮ ਅਤੇ ਅਰੁਣਾਚਲ ’ਚ ਵੀ ਫੌਜ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਇਲਾਵਾ ਉੱਤਰੀ, ਪੱਛਮੀ ਤੇ ਪੂਰਬੀ ਭਾਰਤ ਦੇ ਹਰ ਏਅਰਬੇਸ ਨੂੰ ਕਿਸੇ ਵੀ ਹੰਗਾਮੀ ਹਾਲਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਹਿ ਦਿੱਤਾ ਗਿਆ ਹੈ ਅਤੇ ਸਮੁੰਦਰ ’ਚ ਗਸ਼ਤ ਵੀ ਵਧਾ ਦਿੱਤੀ ਗਈ ਹੈ। ਫੌਜ ਅਨੁਸਾਰ ਪੂਰਬੀ ਲੱਦਾਖ ’ਚ ਭਾਰਤੀ ਫੌਜ ਅਤੇ ਹਵਾਈ ਫੌਜ ਮਜ਼ਬੂਤ ਸਥਿਤੀ ’ਚ ਹਨ। ਹਵਾਈ ਫੌਜ ਨੇ ਅਤੀਤ ਦੀ ਤੁਲਨਾ ’ਚ ਆਪਣੀ ਸ਼ਕਤੀ ਬਹੁਤ ਵਧਾ ਲਈ ਹੈ ਅਤੇ ਇਹ ਸਿਰਫ 30 ਮਿੰਟ ’ਚ ਟੈਂਕ, ਤੋਪਖਾਨਾ ਅਤੇ ਜਵਾਨਾਂ ਨੂੰ ਲੱਦਾਖ ਪਹੁੰਚਾ ਸਕਦੀ ਹੈ।

ਚੀਨ ਦੇ ਇਨ੍ਹਾਂ ਬਦਲੇ ਹੋਏ ਤੇਵਰਾਂ ਦੇ ਬਾਰੇ ’ਚ ਮਾਹਿਰਾਂ ਦਾ ਕਹਿਣਾ ਹੈ ਕਿ, ‘‘ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ’ਤੇ ਪਕੜ ਢਿੱਲੀ ਹੁੰਦੀ ਜਾ ਰਹੀ ਹੈ ਅਤੇ ਭਾਰਤ ਦੇ ਨਾਲ ਚੀਨੀ ਫੌਜ ਦੀ ਇਹ ਹਿੰਸਕ ਝੜਪ ਜਿਨਪਿੰਗ ਨੂੰ ਮਜ਼ਬੂਤ ਆਗੂ ਦੇ ਰੂਪ ’ਚ ਪੇਸ਼ ਕਰਨ ਦੀਅਾਂ ਕੋਸ਼ਿਸ਼ਾਂ ਦਾ ਹੀ ਇਕ ਹਿੱਸਾ ਹੈ।’’ ਇਸੇ ਦਰਮਿਆਨ ਜਿਥੇ ਨੇਪਾਲ ਨੇ ਸਰਹੱਦ ’ਤੇ ਅਲਰਟ ਐਲਾਨ ਦਿੱਤਾ ਹੈ, ਉਥੇ ਪਾਕਿਸਤਾਨ ਨੇ ਵੀ ਫੌਜੀ ਸਰਗਰਮੀਅਾਂ ਵਧਾ ਦਿੱਤੀਅਾਂ ਹਨ ਅਤੇ ਭਾਰਤ -ਚੀਨ ਮਸਲੇ ’ਚ ਕੁੱਦਦੇ ਹੋਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਦੇ ਵਾਧੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਅ ਕੇ ਚੀਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਮਾਹਿਰਾਂ ਅਨੁਸਾਰ ਬੇਸ਼ੱਕ ਇਹ ਭਾਰਤ ਅਤੇ ਚੀਨ ਦੀ ਆਪਸੀ ਸਮੱਸਿਆ ਹੈ ਪਰ ਚੀਨ ਦੀ ਵਧਦੀ ਜ਼ੁਰਅਤ ਦੇ ਮੱਦੇਨਜ਼ਰ ਭਾਰਤ ਸਰਕਾਰ ਨੂੰ ਕੌਮਾਂਤਰੀ ਭਾਈਚਾਰੇ ਤੋਂ ਚੀਨ ’ਤੇ ਦਬਾਅ ਪਾਉਣਾ ਚਾਹੀਦਾ ਹੈ। ਇਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਚੀਨ ਤੋਂ ਸਾਮਾਨ ਦੀ ਦਰਾਮਦ ਬੰਦ ਕਰ ਕੇ ਘਰੇਲੂ ਨਿਰਮਾਣ ਨੂੰ ਉਤਸ਼ਾਹਤ ਕੀਤਾ ਜਾਵੇ ਤਾਂ ਨਾ ਸਿਰਫ ਭਾਰਤੀ ਉਦਯੋਗ ਤਰੱਕੀ ਕਰਨਗੇ ਸਗੋਂ ਇਥੇ ਰੁਜ਼ਗਾਰ ਦੇ ਮੌਕੇ ਵੀ ਵਧਣ ਨਾਲ ਬੇਰੋਜ਼ਗਾਰੀ ਕੁਝ ਘੱਟ ਹੋਵੇਗੀ ਅਤੇ ਚੀਨ ’ਤੇ ਆਰਥਿਕ ਦਬਾਅ ਪੈਣ ਨਾਲ ਉਹ ਆਪਣੀਅਾਂ ਹਰਕਤਾਂ ’ਤੇ ਰੋਕ ਲਗਾਉਣ ਲਈ ਮਜਬੂਰ ਹੋਵੇਗਾ।

ਵਰਣਨਯੋਗ ਹੈ ਕਿ ਵੀਅਤਨਾਮ, ਤਾਈਵਾਨ, ਕੰਬੋਡੀਆ, ਫਿਲੀਪੀਨਜ਼ ਆਦਿ ਦੇਸ਼ਾਂ ਵਲੋਂ ਉਦਯੋਗਾਂ ਨੂੰ ਟੈਕਸ ’ਚ ਭਾਰੀ ਛੋਟ ਦੇਣ ਦੇ ਕਾਰਨ ਉਥੇ ਉਦਯੋਗਾਂ ਨੇ ਨਾ ਸਿਰਫ ਬੇਹੱਦ ਤਰੱਕੀ ਕੀਤੀ ਹੈ, ਸਗੋਂ ਅਨੇਕ ਵਿਦੇਸ਼ੀ ਕੰਪਨੀਅਾਂ ਵੀ ਉਥੇ ਆਪਣੇ ਪਲਾਂਟ ਲਗਾ ਰਹੀਅਾਂ ਹਨ। ਮਾਹਿਰਾਂ ਅਨੁਸਾਰ ਚੀਨ ਦੇ ਨਾਲ ਜੰਗ ਦੇ ਨਤੀਜੇ ਦੇ ਬਾਰੇ ’ਚ ਤਾਂ ਕੁਝ ਵੀ ਕਹਿਣਾ ਮੁਸ਼ਕਲ ਹੈ ਪਰ ਜੇਕਰ ਵੀਅਤਨਾਮ ਅਤੇ ਕੰਬੋਡੀਅਾ ਆਦਿ ਤੋਂ ਸਬਕ ਲੈਂਦੇ ਹੋਏ ਭਾਰਤ ਅਤੇ ਹੋਰ ਦੇਸ਼ ਚੀਨੀ ਸਾਮਾਨ ਦਾ ਬਾਈਕਾਟ ਕਰ ਦੇਣ ਅਤੇ ਚੀਨ ਦੇ ਵਿਰੁੱਧ ਸਖਤ ਆਰਥਿਕ ਪਾਬੰਦੀਅਾਂ ਲਗਾ ਦੇਣ, ਜਿਵੇਂ ਕਿ ਆਸ ਕੀਤੀ ਜਾ ਰਹੀ ਹੈ, ਤਾਂ ਉਸ ਨੂੰ ਭਾਰੀ ਆਰਥਿਕ ਸੱਟ ਮਾਰੀ ਜਾ ਸਕਦੀ ਹੈ, ਜਿਸ ਨਾਲ ਚੀਨ ਦੇ ਨੇਤਾ ਆਪਣਾ ਹਮਲਾਵਰ ਵਤੀਰਾ ਬਦਲਣ ਲਈ ਮਜਬੂਰ ਹੋ ਸਕਦੇ ਹਨ।

–ਵਿਜੇ ਕੁਮਾਰ


Bharat Thapa

Content Editor

Related News