ਸਿੰਗਲ ਕਲਰ ਵੈਸਟਰਨ ਆਊਟਫਿੱਟਸ ਖੂਬ ਕਰ ਰਹੇ ਟ੍ਰੈਂਡ

Tuesday, Sep 17, 2024 - 05:40 PM (IST)

ਸਿੰਗਲ ਕਲਰ ਵੈਸਟਰਨ ਆਊਟਫਿੱਟਸ ਖੂਬ ਕਰ ਰਹੇ ਟ੍ਰੈਂਡ

ਅੰਮ੍ਰਿਤਸਰ, (ਕਵਿਸ਼ਾ)- ਔਰਤਾਂ ਦੇ ਫੈਸ਼ਨ ’ਚ ਜੇਕਰ ਵੈਸਟਰਨ ਆਊਟਫਿੱਟਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਸਮੇਂ-ਸਮੇਂ ’ਤੇ ਵੱਖ-ਵੱਖ ਤਰ੍ਹਾਂ ਦੇ ਫੈਸ਼ਨ ਟ੍ਰੈਂਡ ’ਚ ਆਉਂਦੇ ਰਹਿੰਦੇ ਹਨ। ਅੱਜਕਲ ਦੀ ਗੱਲ ਕੀਤੀ ਜਾਵੇ ਤਾਂ ਇਕ ਸਿੰਗਲ-ਸੀਲੋ ਕਲਰ ’ਚ ਵੈਸਟਰਨ ਆਊਟਫਿੱਟਸ ਔਰਤਾਂ ਨੂੰ ਖੂਬ ਪਸੰਦ ਆ ਰਹੇ ਹਨ। ਸਿੰਗਲ ਕਲਰ ਹੋਣ ਦੀ ਵਜ੍ਹਾ ਨਾਲ ਆਊਟਫਿੱਟਸ ਦੀ ਲੁੱਕ ਵਿਚ ਸਟੇਬਲਿਟੀ ਦਾ ਅਹਿਸਾਸ ਦਿਸਦਾ ਹੈ, ਜੋ ਕਿ ਸੁੰਦਰਤਾ ਨੂੰ ਗੰਭੀਰਤਾ ਨਾਲ ਪੇਸ਼ ਕਰਦਾ ਹੈ ਅਤੇ ਪਹਿਨਣ ਵਾਲੀ ਔਰਤਾਂ ਦੇ ਕਾਨਫੀਡੈਂਸ ਨੂੰ ਵਧੀਆ ਪੇਸ਼ ਕਰਦਾ ਹੈ। ਕਿਤੇ ਨਾ ਕਿਤੇ ਸਿੰਗਲ ਸਾਲਿਡ ਕਲਰ ਓਵਰਆਲ ਸੁੰਦਰਤਾ ਨੂੰ ਬਹੁਤ ਖੂਬਸੂਰਤੀ ਨਾਲ ਪ੍ਰਿਡਿਕਟ ਕਰਦਾ ਹੈ। ਸਿੰਗਲ ਸੋਲੋ ਕਲਰ ਵਿਚ ਅਕਸਰ ਸਕਾਈ ਬਲਿਊ ਡੈਨਿਕਸ, ਸਾਲਿਡ ਬਲੈਕ ਜਾਂ ਫਿਰ ਪੇਸ਼ੀਅਨ ਬਲਿਊ ਵੈਸਟਰਨ ਆਊਟਫਿੱਟਸ ਵਿਚ ਖੂਬ ਪਸੰਦ ਕੀਤੇ ਜਾਂਦੇ ਹਨ, ਜੋ ਕਿ ਸੁੰਦਰਤਾ ਨੂੰ ਚਾਰ ਚੰਦ ਲਾ ਦਿੰਦੇ ਹਨ।
ਔਰਤਾਂ ’ਚ ਅੱਜਕਲ ਇਸ ਤਰ੍ਹਾਂ ਦੇ ਸਿੰਗਲ ਸਾਲਿਡ ਕਲਰ ਵੈਸਰਟਨ ਆਊਟਫਿੱਟਸ ਖੂਬ ਟ੍ਰੈਂਡ ਕਰ ਰਹੇ ਹਨ, ਜਿਨ੍ਹਾਂ ਨੂੰ ਔਰਤਾਂ ਆਮ ਅਤੇ ਖਾਸ ਮੌਕਿਆਂ ’ਤੇ ਪਹਿਨਣਾ ਖੂਬ ਪਸੰਦ ਕਰਦੀਆਂ ਹਨ। ਨਾਲ ਹੀ ਨਾਲ ਅਜਿਹੇ ਆਊਟਫਿੱਟਸ ਅੱਜਕਲ ਖੂਬ ਟ੍ਰੈਂਡ ਕਰਦੇ ਹੋਏ ਦਿਖਾਈ ਦੇ ਰਹੇ ਹਨ। ਅੰਮ੍ਰਿਤਸਰ ਵਿਚ ਵੀ ਅੱਜਕਲ ਸਿੰਗਲ ਸਾਲਿਡ ਕਲਰ ਆਊਫਿੱਟਸ ਦਾ ਖੂਬ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਦੀਆਂ ਔਰਤਾਂ ਅੱਜਕਲ ਸਿੰਗਲ ਸਾਲਿਡ ਕਲਰ ਦੇ ਵੈਸਟਰਨ ਆਊਟਫਿੱਟਸ ਪਹਿਨੇ ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਆਯੋਜਨਾਂ ’ਚ ਪੁੱਜ ਰਹੀਆਂ ਹਨ। 


author

Tarsem Singh

Content Editor

Related News