ਕੈਬਨਿਟ ਮੰਤਰੀ ETO ਨੇ ਪੰਜਾਬ ਰੋਡਵੇਜ਼ ਦਾ ਇੰਸਪੈਕਟਰ ਕੀਤਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ

Sunday, Apr 06, 2025 - 12:58 PM (IST)

ਕੈਬਨਿਟ ਮੰਤਰੀ ETO ਨੇ ਪੰਜਾਬ ਰੋਡਵੇਜ਼ ਦਾ ਇੰਸਪੈਕਟਰ ਕੀਤਾ ਮੁਅੱਤਲ, ਜਾਣੋ ਕੀ ਹੈ ਪੂਰਾ ਮਾਮਲਾ

ਜੰਡਿਆਲਾ ਗੁਰੂ (ਸੁਰਿੰਦਰ, ਸ਼ਰਮਾ)-ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਬੀਤੀ ਸ਼ਾਮ ਅਚਨਚੇਤ ਹੀ ਜੰਡਿਆਲਾ ਗੁਰੂ ਵਿਖੇ ਬਣੇ ਬੱਸ ਅੱਡੇ ’ਤੇ ਚੈਕਿੰਗ ਕੀਤੀ ਅਤੇ ਸਰਕਾਰ ਵੱਲੋਂ ਤਾਇਨਾਤ ਕੀਤੇ ਪੰਜਾਬ ਰੋਡਵੇਜ਼ ਦੇ ਇੰਸਪੈਕਟਰ ਰਜਿੰਦਰ ਸਿੰਘ ਦੇ ਗੈਰ-ਹਾਜ਼ਰ ਪਾਏ ਜਾਣ ’ਤੇ ਨੌਕਰੀ ਤੋਂ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।

ਇਸ ਸਬੰਧੀ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਵੱਲੋਂ ਉਕਤ ਇੰਸਪੈਕਟਰ ਦੇ ਜਾਰੀ ਕੀਤੇ ਮੁਅੱਤਲੀ ਹੁਕਮਾਂ ਅਨੁਸਾਰ ਰਜਿੰਦਰ ਸਿੰਘ ਨੰਬਰ ਦੀ ਡਿਊਟੀ ਜੀ. ਟੀ. ਰੋਡ ਜੰਡਿਆਲਾ ਗੁਰੂ ਅੱਡੇ ’ਤੇ ਲਾਈ ਗਈ ਸੀ ਅਤੇ ਉਹ ਮੌਕੇ ਤੋਂ ਗੈਰ-ਹਾਜ਼ਰ ਪਾਇਆ ਗਿਆ, ਜਿਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਦਿਆਂ ਉਸ ਨੂੰ ਪੰਜਾਬ ਸਿਵਲ ਸਰਵਿਸ (ਸਜ਼ਾ ਤੇ ਅਪੀਲ ) 1970 ਦੇ ਨਿਯਮ 4 (1) ਅਧੀਨ ਤੁਰੰਤ ਸੇਵਾ ਤੋਂ ਮੁਅੱਤਲ ਕੀਤਾ ਗਿਆ।

ਕੈਬਿਨਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਜਦੋਂ ਪੰਜਾਬ ਰੋਡਵੇਜ਼ ਦੇ ਜੰਡਿਆਲਾ ਗੁਰੂ ਜੀ. ਟੀ. ਰੋਡ ਅੱਡੇ ’ਤੇ ਪੁੱਜੇ ਤਾਂ ਉਥੇ ਵੱਡੀ ਤਾਦਾਦ ਵਿਚ ਸਵਾਰੀਆਂ ਖੜ੍ਹੀਆਂ ਪ੍ਰੇਸ਼ਾਨ ਹੋ ਰਹੀਆਂ ਸਨ ਅਤੇ ਉਨ੍ਹਾਂ ਨੇ ਸਵਾਰੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਨ੍ਹਾਂ ਨੇ ਆਪ ਬੱਸਾਂ ਰੋਕ ਕੇ ਸਵਾਰੀਆਂ ਨੂੰ ਵਿਚ ਬਿਠਾਇਆ। ਉਨ੍ਹਾਂ ਰੋਡਵੇਜ਼ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਬੱਸ ਜੰਡਿਆਲਾ ਗੁਰੂ ਬੱਸ ਅੱਡੇ ਤੋ ਬਿਨਾਂ ਸਵਾਰੀਆਂ ਲਏ ਜਾਂ ਮਨਮਰਜ਼ੀ ਨਾ ਰੂਟ ਬਦਲ ਕੇ ਨਾ ਜਾਵੇ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਐੱਸ. ਐੱਸ. ਬੋਰਡ ਦੇ ਮੈਂਬਰ ਨਰੇਸ਼ ਪਾਠਕ, ਜਗਰੂਪ ਸਿੰਘ ਰੂਬੀ, ਸੁਨੈਨਾ ਰੰਧਾਵਾ ਅਤੇ ਹੋਰ ਆਗੂ ਵੀ ਹਾਜ਼ਰ ਸਨ ।


author

Shivani Bassan

Content Editor

Related News