ਸਤਿੰਦਰ ਜੈਨ ਦੀ ਗ੍ਰਿਫ਼ਤਾਰੀ ''ਤੇ ਬਿਕਰਮ ਮਜੀਠੀਆ ਦਾ ਬਿਆਨ
Wednesday, Aug 19, 2026 - 11:05 AM (IST)
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਏ. ਸੀ. ਬੀ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਸਹਿ-ਪ੍ਰਭਾਰੀ ਸਤਿੰਦਰ ਜੈਨ 'ਤੇ ਤਿੱਖੇ ਹਮਲੇ ਕੀਤੇ ਹਨ। ਮਜੀਠੀਆ ਨੇ ਸਤਿੰਦਰ ਜੈਨ ਨੂੰ ਪੰਜਾਬ 'ਚ ਚੱਲ ਰਹੇ ਦਿੱਲੀ ਪ੍ਰਾਪਰਟੀ ਮਾਫ਼ੀਆ ਦਾ ਮੁੱਖ ਸਰਗਨਾ ਕਰਾਰ ਦਿੱਤਾ ਹੈ। ਦਿੱਲੀ ਏ. ਸੀ. ਬੀ. ਦੀ ਇਸ ਕਾਰਵਾਈ ਨੇ ਪੰਜਾਬ ਦੀ ਸਿਆਸਤ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਟਵੀਟ ਕਰਦੇ ਹੋਏ ਮਜੀਠੀਆ ਨੇ ਦਾਅਵਾ ਕੀਤਾ ਕਿ ਸਤਿੰਦਰ ਜੈਨ ਸੈਕਟਰ 39 ਦੀ ਇਕ ਕੋਠੀ 'ਚ ਬੇਹੱਦ ਸ਼ਾਹੀ ਠਾਠ-ਬਾਠ ਨਾਲ ਰਹਿ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਅਹਿਮ ਅਦਾਰੇ ਜਿਵੇਂ ਗਮਾਡਾ, ਗਲਾਡਾ, ਅਤੇ ਪੁੱਡਾ 'ਚ ਹੋਏ ਭ੍ਰਿਸ਼ਟਾਚਾਰ ਦੀ ਨਿਗਰਾਨੀ ਸਤਿੰਦਰ ਜੈਨ ਖ਼ੁਦ ਕਰ ਰਿਹਾ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 20 ਅਗਸਤ ਤੱਕ ਵੱਡੀ ਭਵਿੱਖਬਾਣੀ! ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert
ਹਜ਼ਾਰਾਂ ਕਰੋੜਾਂ ਦਾ ਜ਼ਮੀਨੀ ਘੁਟਾਲਾ
ਉਨ੍ਹਾਂ ਦੋਸ਼ ਲਗਾਏ ਕਿ ਇਸ ਮਾਫ਼ੀਆ ਵੱਲੋਂ ਕਮਰਸ਼ੀਅਲ ਜ਼ਮੀਨਾਂ ਨੂੰ ਰਿਹਾਇਸ਼ੀ 'ਚ ਤਬਦੀਲ ਕਰਕੇ ਹਜ਼ਾਰਾਂ ਕਰੋੜ ਰੁਪਏ ਦਾ ਘੋਟਾਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਾਰਮ ਹਾਊਸ ਸਕੀਮਾਂ 'ਚ ਵੀ ਕਰੋੜਾਂ ਦੀ ਲੁੱਟ ਹੋਣ ਦੀ ਗੱਲ ਕਹੀ ਗਈ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਗਮਾਡਾ, ਗਲਾਡਾ ਅਤੇ ਪੁੱਡਾ 'ਚ ਟੋਪੀ ਸਿਨ੍ਹਾ ਉਰਫ਼ ਅਨੁਗ੍ਰਹਿ ਪ੍ਰਸਾਦਿ ਸਿਨਾ ਅਤੇ ਸਤਿੰਦਰ ਜੈਨ ਦੀ ਮਿਲੀਭੁਗਤ ਦੀ ਈ. ਡੀ. ਵੱਲੋਂ ਜੇਕਰ ਜਾਂਚ ਕੀਤੀ ਜਾਵੇ ਤਾਂ ਕਾਫ਼ੀ ਹੈਰਾਨੀਜਨਕ ਖ਼ੁਲਾਸੇ ਹੋਣਗੇ। ਮਜੀਠੀਆ ਨੇ ਅਪੀਲ ਕਰਦੇ ਹੋਏ ਕਿਹਾ ਕਿ ਈ. ਡੀ. ਅਤੇ ਦਿੱਲੀ ਏ. ਸੀ. ਬੀ. ਸਤਿੰਦਰ ਜੈਨ ਤੋਂ ਪੰਜਾਬ ਵਾਲੇ ਘੋਟਾਲੇ ਦੀ ਪੁੱਛਗਿਛ ਕਰੇ ਅਤੇ ਸਾਰੀ ਜਾਣਕਾਰੀ ਜਨਤਕ ਕਰੇ।
ਇਹ ਵੀ ਪੜ੍ਹੋ: ਪੰਜਾਬ ਦੇ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ! 3 ਲੋਕਾਂ ਦੀ ਮੌਤ, ਮੰਜ਼ਰ ਵੇਖ ਸਹਿਮੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
